ਨਰਾਤਿਆਂ ਦੌਰਾਨ 1,400 ਧੀਆਂ ਨੂੰ ਵੰਡੀਆਂ ਸਾਈਕਲਾਂ, ਮੁੱਖ ਮੰਤਰੀ ਨੇ ਕੀਤਾ ਕੰਨਿਆ ਪੂਜਨ
ਨਰਾਤਿਆਂ ਦੇ ਮੌਕੇ 'ਤੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਸ਼ਾਲੀਮਾਰ ਬਾਗ ਸਥਿਤ ਸੀਐੱਮ ਸ਼੍ਰੀ ਸਕੂਲ ’ਚ ਕੰਨਿਆ ਪੂਜਨ ਕੀਤਾ। ਇਸ ਮੌਕੇ ਉਨ੍ਹਾਂ ਨੇ 1,400 ਧੀਆਂ ਨੂੰ ਸਾਈਕਲਾਂ ਵੀ ਵੰਡੀਆਂ।
Publish Date: Fri, 16 Oct 2026 02:04 PM (IST)
Updated Date: Fri, 16 Oct 2026 02:08 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ। ਸ਼ਾਰਦੀ ਨਰਾਤਿਆਂ ਦੇ ਪਵਿੱਤਰ ਮੌਕੇ 'ਤੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਸ਼ੁੱਕਰਵਾਰ ਨੂੰ ਸ਼ਾਲੀਮਾਰ ਬਾਗ ਸਥਿਤ ਸੀਐੱਮ ਸ਼੍ਰੀ ਸਕੂਲ ’ਚ ਮਾਂ ਦਾ ਸਰੂਪ ਮੰਨੀਆਂ ਜਾਂਦੀਆਂ ਨੰਨ੍ਹੀਆਂ ਧੀਆਂ ਦਾ ਕੰਨਿਆ ਪੂਜਨ ਕੀਤਾ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਇਸ ਮੌਕੇ ਮੁੱਖ ਮੰਤਰੀ ਨੇ 1,400 ਧੀਆਂ ਨੂੰ ਸਾਈਕਲਾਂ ਵੀ ਵੰਡੀਆਂ।
ਮੁੱਖ ਮੰਤਰੀ ਨੇ ਇਸ ਮੌਕੇ ਕਿਹਾ ਕਿ ਸਾਡੀ ਸਨਾਤਨ ਸੰਸਕ੍ਰਿਤੀ ਬੇਹੱਦ ਅਦਭੁੱਤ ਹੈ। ਜਿਨ੍ਹਾਂ ਮਾਂ ਜਗਦੰਬਾ ਦੇ ਚਰਨਾਂ ’ਚ ਪੂਰੀ ਸ੍ਰਿਸ਼ਟੀ ਸੀਸ ਝੁਕਾਉਂਦੀ ਹੈ, ਉਨ੍ਹਾਂ ਮਾਂ ਦਾ ਸਾਕਸ਼ਾਤ ਸਰੂਪ ਅਸੀਂ ਨੰਨ੍ਹੀਆਂ ਕੰਨਿਆਵਾਂ ’ਚ ਦੇਖਦੇ ਹਾਂ। ਉਨ੍ਹਾਂ ਦੇ ਚਰਨਾਂ ’ਚ ਸ਼ਰਧਾ ਅਰਪਿਤ ਕਰਨਾ, ਉਨ੍ਹਾਂ ਦੀ ਪੂਜਾ ਕਰਨਾ ਅਤੇ ਆਸ਼ੀਰਵਾਦ ਪ੍ਰਾਪਤ ਕਰਨਾ ਪਰਮ ਸੌਭਾਗ ਦੀ ਗੱਲ ਹੈ।
1,400 ਧੀਆਂ ਨੂੰ ਸੌਂਪੀਆਂ ਸਾਈਕਲਾਂ
1,400 ਧੀਆਂ ਨੂੰ ਸਾਈਕਲਾਂ ਸੌਂਪਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਸਾਈਕਲਾਂ ਨਾਲ ਧੀਆਂ ਦੀ ਸਿੱਖਿਆ ਦਾ ਰਾਹ ਸੁਖਾਲਾ ਹੋਵੇਗਾ ਅਤੇ ਉਹ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਣਗੀਆਂ। ਮੁੱਖ ਮੰਤਰੀ ਨੇ ਮਾਂ ਭਗਵਤੀ ਅੱਗੇ ਅਰਦਾਸ ਕੀਤੀ ਕਿ ਉਨ੍ਹਾਂ ਦੀ ਕਿਰਪਾ ਹਰ ਧੀ 'ਤੇ ਬਣੀ ਰਹੇ। ਹਰ ਧੀ ਵਿੱਦਿਆ, ਹਿੰਮਤ ਅਤੇ ਸਮਰੱਥਾ ਨਾਲ ਭਰਪੂਰ ਹੋ ਕੇ ਜ਼ਿੰਦਗੀ ’ਚ ਖ਼ੂਬ ਤਰੱਕੀ ਕਰੇ।