ਪੰਜਾਬ-ਹਰਿਆਣਾ ਤੋਂ ਅੱਗੇ ਨਿਕਲਿਆ MP, ਕਣਕ ਤੇ ਝੋਨੇ ਦੇ ਸੀਜ਼ਨ 'ਚ ਪਰਾਲੀ ਸਾੜਨ ਦੀਆਂ ਸਾਹਮਣੇ ਆਈਆਂ ਸਭ ਤੋਂ ਵੱਧ ਘਟਨਾਵਾਂ
ਸਤੰਬਰ ਤੋਂ ਬਾਅਦ ਐੱਨਸੀਆਰ ਵਿਚ ਵਧਣ ਵਾਲੇ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਦੀਆਂ ਤਿਆਰੀਆਂ ਦਰਮਿਆਨ ਮੱਧ ਪ੍ਰਦੇਸ਼ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿਚ ਵਾਧੇ ਨੇ ਕੇਂਦਰ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਅਜਿਹਾ ਇਸ ਲਈ ਹੈ ਕਿਉਂਕਿ ਪਿਛਲੇ ਕੁਝ ਸਾਲਾਂ ਦੀਆਂ ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਇਸੇ ਸੀਜ਼ਨ ਵਿਚ ਪੰਜਾਬ ਅਤੇ ਹਰਿਆਣਾ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿਚ ਕਮੀ ਆ ਸਕੀ ਹੈ। ਪਰ ਹੁਣ ਮੱਧ ਪ੍ਰਦੇਸ਼ ਨੇ ਉਨ੍ਹਾਂ ਨੂੰ ਪਿੱਛੇ ਛੱਡ ਦਿੱਤਾ ਹੈ। ਹਾਲਾਂਕਿ ਪੰਜਾਬ ਵਿਚ ਅਜੇ ਵੀ ਵੱਡੇ ਪੱਧਰ ’ਤੇ ਪਰਾਲੀ ਸਾੜੀ ਜਾ ਰਹੀ ਹੈ। ਪਰ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਿਚ ਜਿਸ ਤਰ੍ਹਾਂ ਪਰਾਲੀ ਸਾੜਨ ਦੀਆਂ ਘਟਨਾਵਾਂ ਵਧ
Publish Date: Tue, 25 Aug 2026 11:00 AM (IST)
Updated Date: Tue, 25 Aug 2026 11:02 AM (IST)
ਅਰਵਿੰਦ ਪਾਂਡੇ, ਜਾਗਰਣ, ਨਵੀਂ ਦਿੱਲੀ : ਸਤੰਬਰ ਤੋਂ ਬਾਅਦ ਐੱਨਸੀਆਰ ਵਿਚ ਵਧਣ ਵਾਲੇ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਦੀਆਂ ਤਿਆਰੀਆਂ ਦਰਮਿਆਨ ਮੱਧ ਪ੍ਰਦੇਸ਼ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿਚ ਵਾਧੇ ਨੇ ਕੇਂਦਰ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਅਜਿਹਾ ਇਸ ਲਈ ਹੈ ਕਿਉਂਕਿ ਪਿਛਲੇ ਕੁਝ ਸਾਲਾਂ ਦੀਆਂ ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਇਸੇ ਸੀਜ਼ਨ ਵਿਚ ਪੰਜਾਬ ਅਤੇ ਹਰਿਆਣਾ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿਚ ਕਮੀ ਆ ਸਕੀ ਹੈ। ਪਰ ਹੁਣ ਮੱਧ ਪ੍ਰਦੇਸ਼ ਨੇ ਉਨ੍ਹਾਂ ਨੂੰ ਪਿੱਛੇ ਛੱਡ ਦਿੱਤਾ ਹੈ। ਹਾਲਾਂਕਿ ਪੰਜਾਬ ਵਿਚ ਅਜੇ ਵੀ ਵੱਡੇ ਪੱਧਰ ’ਤੇ ਪਰਾਲੀ ਸਾੜੀ ਜਾ ਰਹੀ ਹੈ। ਪਰ ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਿਚ ਜਿਸ ਤਰ੍ਹਾਂ ਪਰਾਲੀ ਸਾੜਨ ਦੀਆਂ ਘਟਨਾਵਾਂ ਵਧੀਆਂ ਹਨ, ਉਹ ਐੱਨਸੀਆਰ ਨੂੰ ਜ਼ਹਿਰੀਲੀਆਂ ਹਵਾਵਾਂ ਤੋਂ ਬਚਾਉਣ ਦੀਆਂ ਕੋਸ਼ਿਸ਼ਾਂ ’ਤੇ ਪਾਣੀ ਫੇਰ ਸਕਦੀਆਂ ਹਨ।
ਮੱਧ ਪ੍ਰਦੇਸ਼ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿਚ ਵਾਧੇ ਨੂੰ ਲੈ ਕੇ ਕੇਂਦਰੀ ਜੰਗਲਾਤ ਅਤੇ ਵਾਤਾਵਰਨ ਮੰਤਰਾਲੇ ਦੇ ਨਾਲ ਖੇਤੀਬਾੜੀ ਮੰਤਰਾਲੇ ਨੇ ਵੀ ਸੂਬੇ ਨੂੰ ਚਿਤਾਵਨੀ ਦਿੱਤੀ ਹੈ। ਨਾਲ ਹੀ ਰੋਕਥਾਮ ਲਈ ਲੁੜੀਂਦੇ ਉਪਾਅ ਕਰਨ ਲਈ ਕਿਹਾ ਹੈ। ਹਾਲ ਹੀ ਵਿਚ ਹਵਾ ਗੁਣਵੱਤਾ ਕਮਿਸ਼ਨ ਦੀ ਮੀਟਿੰਗ ਵਿਚ ਵੀ ਮੱਧ ਪ੍ਰਦੇਸ਼ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ’ਤੇ ਚਿੰਤਾ ਪ੍ਰਗਟਾਈ ਗਈ। ਦਰਅਸਲ, ਹੁਣ ਤੱਕ ਸਿਰਫ਼ ਝੋਨੇ ਦੀ ਪਰਾਲੀ ਸਾੜਨ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹੀਆਂ ਸਨ, ਪਰ ਹੁਣ ਕਣਕ ਦੀ ਪਰਾਲੀ ਸਾੜਨ ਦਾ ਰੁਝਾਨ ਵੀ ਵਧਿਆ ਹੈ।
ਕੇਂਦਰੀ ਜੰਗਲਾਤ ਅਤੇ ਵਾਤਾਵਰਨ ਮੰਤਰਾਲੇ ਨੇ ਇਸ ਵਾਰ ਸੈਟੇਲਾਈਟ ਦੀ ਮਦਦ ਨਾਲ ਝੋਨੇ ਦੇ ਨਾਲ-ਨਾਲ ਕਣਕ ਦੀ ਪਰਾਲੀ ਸਾੜਨ ਦੀਆਂ ਘਟਨਾਵਾਂ ਦਾ ਵੀ ਅਧਿਐਨ ਕਰਵਾਇਆ। ਇਸ ਵਿਚ ਪਾਇਆ ਗਿਆ ਕਿ ਸਤੰਬਰ ਤੋਂ ਨਵੰਬਰ 2025 ਦੌਰਾਨ ਝੋਨੇ ਦੀ ਪਰਾਲੀ ਸਾੜਨ ਦੀਆਂ ਛੇ ਸੂਬਿਆਂ ਵਿਚ ਕੁੱਲ 33,028 ਘਟਨਾਵਾਂ ਰਿਪੋਰਟ ਹੋਈਆਂ ਸਨ। ਇਨ੍ਹਾਂ ਵਿੱਚੋਂ ਅੱਧ ਤੋਂ ਵੱਧ, ਭਾਵ 17,067 ਘਟਨਾਵਾਂ ਇਕੱਲੇ ਮੱਧ ਪ੍ਰਦੇਸ਼ ਵਿਚ ਰਿਪੋਰਟ ਹੋਈਆਂ ਸਨ।
ਉੱਥੇ ਹੀ ਇਕ ਅਪ੍ਰੈਲ ਤੋਂ 13 ਮਈ 2026 ਦਰਮਿਆਨ ਕਣਕ ਦੀ ਪਰਾਲੀ ਸਾੜਨ ਨੂੰ ਲੈ ਕੇ ਪੰਜ ਸੂਬਿਆਂ ਵਿਚ ਕਰਵਾਏ ਗਏ ਅਧਿਐਨ ਵਿਚ ਕੁੱਲ 63,195 ਘਟਨਾਵਾਂ ਰਿਪੋਰਟ ਹੋਈਆਂ। ਇਨ੍ਹਾਂ ਵਿਚ ਵੀ ਅੱਧ ਤੋਂ ਵੱਧ, ਭਾਵ 36,202 ਘਟਨਾਵਾਂ ਦੇ ਨਾਲ ਮੱਧ ਪ੍ਰਦੇਸ਼ ਸਭ ਤੋਂ ਅੱਗੇ ਰਿਹਾ।
ਕੇਂਦਰ ਦੀ ਇਹ ਚਿੰਤਾ ਇਸ ਲਈ ਵੀ ਹੈ, ਕਿਉਂਕਿ ਮੱਧ ਪ੍ਰਦੇਸ਼ ਵਿਚ ਸਾੜੀ ਜਾਣ ਵਾਲੀ ਪਰਾਲੀ ਦਾ ਧੂੰਆਂ ਵੀ ਦਿੱਲੀ ਤੱਕ ਪਹੁੰਚਦਾ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ 2018 ਤੋਂ ਬਾਅਦ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਲਈ ਲਗਪਗ 4,200 ਕਰੋੜ ਰੁਪਏ ਖ਼ਰਚ ਕਰ ਚੁੱਕੀ ਹੈ। ਹਾਲਾਂਕਿ, ਇਸ ਯੋਜਨਾ ਵਿਚ ਮੱਧ ਪ੍ਰਦੇਸ਼ ਸ਼ਾਮਲ ਨਹੀਂ ਸੀ।
ਕਣਕ ਦੀ ਪਰਾਲੀ ਸਾੜਨ ਦੀਆਂ ਘਟਨਾਵਾਂ
(ਇਕ ਅਪ੍ਰੈਲ ਤੋਂ 13 ਮਈ, 2026 ਤੱਕ)
ਪੰਜਾਬ — 8719
ਹਰਿਆਣਾ — 3279
ਉੱਤਰ ਪ੍ਰਦੇਸ਼ — 14932
ਦਿੱਲੀ — 63
ਮੱਧ ਪ੍ਰਦੇਸ਼ — 36202
ਝੋਨੇ ਦੀ ਪਰਾਲੀ ਸਾੜਨ ਦੀਆਂ ਘਟਨਾਵਾਂ
(15 ਸਤੰਬਰ ਤੋਂ 30 ਨਵੰਬਰ, 2025 ਤੱਕ)
ਪੰਜਾਬ — 5114
ਹਰਿਆਣਾ — 662
ਉੱਤਰ ਪ੍ਰਦੇਸ਼ — 7290
ਦਿੱਲੀ — 05
ਰਾਜਸਥਾਨ — 2890
ਮੱਧ ਪ੍ਰਦੇਸ਼ — 17067