ਇੰਸਟਾਗ੍ਰਾਮ 'ਤੇ ਹੋਇਆ ਪਿਆਰ: 3 ਬੱਚਿਆਂ ਦੀ ਮਾਂ 30 ਸਾਲਾ ਮੁਟਿਆਰ ਨਾਲ ਹੋਈ ਫ਼ਰਾਰ, ਕਿਹਾ- ਅਸੀਂ ਦੋਵੇਂ ਪਿਆਰ ਕਰਦੀਆਂ ਹਾਂ
ਪੁਲਿਸ ਨੇ ਔਰਤ ਅਤੇ ਮੁਟਿਆਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪਨਕੀ ਤੋਂ ਮਹਾਰਾਜਪੁਰ ਥਾਣੇ ਲਿਆ ਕੇ ਦੋਵਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦੋਵਾਂ ਦੇ ਨਾਲ ਸਰਸੌਲ ਦੇ ਰਹਿਣ ਵਾਲੇ ਇੱਕ ਨੌਜਵਾਨ ਨੂੰ ਵੀ ਪੁਲਿਸ ਨੇ ਫੜਿਆ ਹੈ। ਔਰਤ ਘਰ ਜਾਣ ਨੂੰ ਤਿਆਰ ਨਹੀਂ ਹੈ ਅਤੇ ਉਹ ਮੁਟਿਆਰ ਨਾਲ ਹੀ ਰਹਿਣ ਦੀ ਜ਼ਿੱਦ 'ਤੇ ਅੜੀ ਹੋਈ ਹੈ।
Publish Date: Thu, 17 Sep 2026 12:24 PM (IST)
Updated Date: Thu, 17 Sep 2026 12:27 PM (IST)
ਜਾਗਰਣ ਸੰਵਾਦਦਾਤਾ, ਕਾਨਪੁਰ। ਮਹਾਰਾਜਪੁਰ ਵਿੱਚ ਤਿੰਨ ਬੱਚਿਆਂ ਦੀ ਮਾਂ ਦੇ ਦਿੱਲੀ ਦੀ ਰਹਿਣ ਵਾਲੀ ਇੱਕ ਮੁਟਿਆਰ ਨਾਲ ਸਮਲਿੰਗੀ ਸਬੰਧਾਂ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ 10 ਦਿਨ ਪਹਿਲਾਂ ਆਪਣੇ ਪੇਕੇ ਘਰੋਂ ਗਾਇਬ ਹੋ ਗਈ ਸੀ।
ਪਰਿਵਾਰ ਵਾਲਿਆਂ ਨੇ ਮਹਾਰਾਜਪੁਰ ਥਾਣੇ ’ਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। 32 ਸਾਲਾ ਔਰਤ ਲਗਪਗ 30 ਸਾਲਾ ਮੁਟਿਆਰ ਨਾਲ ਪਨਕੀ ਵਿੱਚ ਕਿਰਾਏ ਦਾ ਕਮਰਾ ਲੈ ਕੇ ਰਹਿ ਰਹੀ ਸੀ।
ਪੁਲਿਸ ਨੇ ਔਰਤ ਅਤੇ ਮੁਟਿਆਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪਨਕੀ ਤੋਂ ਮਹਾਰਾਜਪੁਰ ਥਾਣੇ ਲਿਆ ਕੇ ਦੋਵਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦੋਵਾਂ ਦੇ ਨਾਲ ਸਰਸੌਲ ਦੇ ਰਹਿਣ ਵਾਲੇ ਇੱਕ ਨੌਜਵਾਨ ਨੂੰ ਵੀ ਪੁਲਿਸ ਨੇ ਫੜਿਆ ਹੈ। ਔਰਤ ਘਰ ਜਾਣ ਨੂੰ ਤਿਆਰ ਨਹੀਂ ਹੈ ਅਤੇ ਉਹ ਮੁਟਿਆਰ ਨਾਲ ਹੀ ਰਹਿਣ ਦੀ ਜ਼ਿੱਦ 'ਤੇ ਅੜੀ ਹੋਈ ਹੈ।
ਤਿੰਨ ਬੱਚਿਆਂ ਦੀ ਮਾਂ ਮੁਟਿਆਰ ਨਾਲ ਰਹਿਣ ਦੀ ਜ਼ਿੱਦ 'ਤੇ ਅੜੀ
ਮਹਾਰਾਜਪੁਰ ਦੇ ਇੱਕ ਪਿੰਡ ਦੀ ਰਹਿਣ ਵਾਲੀ 32 ਸਾਲਾ ਔਰਤ ਦੇ ਦੋ ਪੁੱਤਰ ਅਤੇ ਇੱਕ ਧੀ ਹੈ। ਔਰਤ ਬੀਤੀ 6 ਸਤੰਬਰ ਨੂੰ ਮਹਾਰਾਜਪੁਰ ਇਲਾਕੇ ਵਿੱਚ ਹੀ ਆਪਣੇ ਪੇਕੇ ਘਰੋਂ ਅਚਾਨਕ ਗਾਇਬ ਹੋ ਗਈ ਸੀ। ਪਰਿਵਾਰਕ ਮੈਂਬਰਾਂ ਨੇ ਮਹਾਰਾਜਪੁਰ ਥਾਣੇ ਵਿੱਚ ਮਾਮਲਾ ਦਰਜ ਕਰਵਾਇਆ ਸੀ। ਪੁਲਿਸ ਜਾਂਚ ਕਰ ਰਹੀ ਸੀ, ਉਦੋਂ ਹੀ ਸੁਰਾਗ ਮਿਲਿਆ ਕਿ ਔਰਤ ਪਨਕੀ ਵਿੱਚ ਕਿਰਾਏ ਦਾ ਕਮਰਾ ਲੈ ਕੇ ਰਹਿ ਰਹੀ ਹੈ।
ਪੁਲਿਸ ਨੇ ਪਨਕੀ ’ਚ ਛਾਪੇਮਾਰੀ ਕੀਤੀ ਤਾਂ ਔਰਤ ਇੱਕ ਮੁਟਿਆਰ ਨਾਲ ਰਹਿੰਦੀ ਮਿਲੀ। ਮੁਟਿਆਰ ਅਸਲ ਵਿੱਚ ਮਹਾਰਾਜਪੁਰ ਇਲਾਕੇ ਦੀ ਹੀ ਰਹਿਣ ਵਾਲੀ ਹੈ ਅਤੇ ਕਈ ਸਾਲਾਂ ਤੋਂ ਦਿੱਲੀ ਵਿੱਚ ਰਹਿ ਰਹੀ ਹੈ। ਪੁਲਿਸ ਦੀ ਜਾਂਚ ’ਚ ਸਾਹਮਣੇ ਆਇਆ ਕਿ ਦੋਵੇਂ ਹਿੰਦੂ ਭਾਈਚਾਰੇ ਨਾਲ ਸਬੰਧਤ ਹਨ।
ਔਰਤ ਅਤੇ ਮੁਟਿਆਰ ਵਿਚਕਾਰ ਸਮਲਿੰਗੀ ਸਬੰਧ ਹਨ। ਦੋਵਾਂ ਦੀ ਦੋਸਤੀ ਇੱਕ ਸਾਲ ਪਹਿਲਾਂ ਇੰਸਟਾਗ੍ਰਾਮ 'ਤੇ ਹੋਈ ਸੀ। ਇਸ ਤੋਂ ਬਾਅਦ ਦੋਵਾਂ ਵਿੱਚ ਗੱਲਬਾਤ ਹੋਣ ਲੱਗੀ ਅਤੇ ਪਿਆਰ ਗੂੜ੍ਹਾ ਹੋ ਗਿਆ। ਦੋਵੇਂ ਵਿਆਹ ਕਰਵਾ ਕੇ ਇੱਕ-ਦੂਜੇ ਨਾਲ ਰਹਿਣ ਲਈ ਤਿਆਰ ਹੋ ਗਈਆਂ। ਔਰਤ ਆਪਣੇ ਸਹੁਰੇ ਘਰ ਤੋਂ ਪੇਕੇ ਪਹੁੰਚੀ ਅਤੇ ਉੱਥੋਂ ਗਾਇਬ ਹੋ ਗਈ।
ਸਰਸੌਲ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਮਦਦ ਨਾਲ ਪਨਕੀ ’ਚ ਕਿਰਾਏ ਦਾ ਕਮਰਾ ਲਿਆ। ਮੁਟਿਆਰ ਵੀ ਦਿੱਲੀ ਤੋਂ ਉੱਥੇ ਆ ਗਈ ਅਤੇ ਦੋਵੇਂ ਇਕੱਠੀਆਂ ਰਹਿਣ ਲੱਗੀਆਂ। ਬੁੱਧਵਾਰ ਰਾਤ ਨੂੰ ਮਹਾਰਾਜਪੁਰ ਥਾਣਾ ਪੁਲਿਸ ਦੋਵਾਂ ਨੂੰ ਫੜ ਕੇ ਥਾਣੇ ਲੈ ਆਈ।
ਔਰਤ ਆਪਣੇ ਘਰ ਜਾਣ ਨੂੰ ਤਿਆਰ ਨਹੀਂ ਹੈ। ਉਹ ਮੁਟਿਆਰ ਨਾਲ ਹੀ ਰਹਿਣ ਦੀ ਜ਼ਿੱਦ ਕਰ ਰਹੀ ਹੈ। ਮਹਾਰਾਜਪੁਰ ਥਾਣਾ ਮੁਖੀ ਜਨਾਰਦਨ ਸਿੰਘ ਨੇ ਦੱਸਿਆ ਕਿ ਸਮਲਿੰਗੀ ਸਬੰਧਾਂ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਅਤੇ ਮੁਟਿਆਰ ਇਕੱਠੀਆਂ ਰਹਿਣ ਲਈ ਰਜ਼ਾਮੰਦ ਹਨ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।