
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਹਿਮਾਚਲ ਪ੍ਰਦੇਸ਼ ਦੇ ਸਰਕਾਰੀ ਵਿਭਾਗਾਂ, ਬੋਰਡਾਂ ਅਤੇ ਨਿਗਮਾਂ 'ਚ ਕਰੀਬ 1.07 ਲੱਖ ਅਹੁਦੇ ਖਾਲੀ ਪਏ ਹਨ। ਕੁੱਲ 3,49,449 ਮਨਜ਼ੂਰਸ਼ੁਦਾ ਅਹੁਦਿਆਂ 'ਚੋਂ ਸਿਰਫ਼ 2,36,547 ਅਹੁਦਿਆਂ 'ਤੇ ਹੀ ਕਰਮਚਾਰੀ ਕੰਮ ਕਰ ਰਹੇ ਹਨ, ਜਦੋਂ ਕਿ 1,07,914 ਅਹੁਦੇ ਖਾਲੀ ਹਨ। ਯਾਨੀ ਕਿ ਮਨਜ਼ੂਰਸ਼ੁਦਾ ਅਹੁਦਿਆਂ 'ਚੋਂ ਲਗਭਗ 30.9 ਫੀਸਦੀ ਅਹੁਦੇ ਖਾਲੀ ਹਨ ਅਤੇ 67.7 ਫੀਸਦੀ ਅਹੁਦੇ ਭਰੇ ਹੋਏ ਹਨ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਵੱਲੋਂ ਭਾਜਪਾ ਵਿਧਾਇਕ ਜੀਤ ਰਾਮ ਕਟਵਾਲ ਦੇ ਸਵਾਲ ਦੇ ਲਿਖਤੀ ਜਵਾਬ 'ਚ ਇਹ ਜਾਣਕਾਰੀ ਵਿਧਾਨ ਸਭਾ 'ਚ ਦਿੱਤੀ ਗਈ। ਖਾਲੀ ਅਹੁਦਿਆਂ ਦੇ ਮਾਮਲੇ 'ਚ ਲੋਕ ਨਿਰਮਾਣ ਵਿਭਾਗ ਸਭ ਤੋਂ ਅੱਗੇ ਹੈ, ਜਿੱਥੇ 40,65

ਮੁੱਖ ਵਿਭਾਗਾਂ ਦੀ ਸਥਿਤੀ:-
ਲੋਕ ਨਿਰਮਾਣ ਵਿਭਾਗ: 40,653 ਅਹੁਦੇ ਮਨਜ਼ੂਰ, 19,881 ਭਰੇ ਹੋਏ ਅਤੇ 20,772 ਖਾਲੀ।
ਸਕੂਲ ਸਿੱਖਿਆ ਵਿਭਾਗ: 96,042 ਅਹੁਦੇ ਮਨਜ਼ੂਰ, 75,804 ਭਰੇ ਹੋਏ ਅਤੇ 15,210 ਖਾਲੀ।
ਬਿਜਲੀ ਬੋਰਡ: 24,603 ਅਹੁਦੇ ਮਨਜ਼ੂਰ, 12,993 ਭਰੇ ਹੋਏ ਅਤੇ 11,610 ਖਾਲੀ।
ਉੱਚ ਸਿੱਖਿਆ ਵਿਭਾਗ: 24,682 ਅਹੁਦੇ ਮਨਜ਼ੂਰ, 17,721 ਭਰੇ ਹੋਏ ਅਤੇ 6,961 ਖਾਲੀ।
ਜਲ ਸ਼ਕਤੀ ਵਿਭਾਗ: 22,653 ਅਹੁਦੇ ਮਨਜ਼ੂਰ, 18,239 ਭਰੇ ਹੋਏ ਅਤੇ 4,414 ਖਾਲੀ।
ਪੁਲਿਸ ਵਿਭਾਗ: 20,418 ਅਹੁਦੇ ਮਨਜ਼ੂਰ, 16,520 ਭਰੇ ਹੋਏ ਅਤੇ 3,898 ਖਾਲੀ।
ਤਕਨੀਕੀ ਸਿੱਖਿਆ: 5,125 ਅਹੁਦੇ ਮਨਜ਼ੂਰ, 2,619 ਭਰੇ ਹੋਏ ਅਤੇ 2,506 ਖਾਲੀ।
ਵਣ (ਫੋਰੈਸਟ) ਵਿਭਾਗ: 7,985 ਅਹੁਦੇ ਮਨਜ਼ੂਰ, 5,668 ਭਰੇ ਹੋਏ ਅਤੇ 2,217 ਖਾਲੀ।
ਪਸ਼ੂ ਪਾਲਣ ਤੇ ਗੋਸੇਵਾ ਆਯੋਗ: 6,852 ਅਹੁਦੇ ਮਨਜ਼ੂਰ, 4,762 ਭਰੇ ਹੋਏ ਅਤੇ 2,090 ਖਾਲੀ।
ਖੇਤੀਬਾੜੀ ਵਿਭਾਗ: 2,983 ਅਹੁਦੇ ਮਨਜ਼ੂਰ, 1,336 ਭਰੇ ਹੋਏ ਅਤੇ 1,647 ਖਾਲੀ।
ਹੋਰ ਛੋਟੇ ਵਿਭਾਗਾਂ ਦੇ ਅੰਕੜੇ :-
| ਵਿਭਾਗ / ਸੰਸਥਾ | ਮਨਜ਼ੂਰਸ਼ੁਦਾ | ਭਰੇ ਹੋਏ | ਖਾਲੀ ਅਹੁਦੇ |
| ਮਹਿਲਾ ਅਤੇ ਬਾਲ ਵਿਕਾਸ | 1,544 | 965 | 579 |
| ਐਚ.ਪੀ.ਪੀ.ਟੀ.ਸੀ.ਐੱਲ. (HPPTCL) | 491 | 289 | 202 |
| ਪ੍ਰਦੂਸ਼ਣ ਕੰਟਰੋਲ ਬੋਰਡ | 375 | 243 | 132 |
| ਚੋਣ ਵਿਭਾਗ | 403 | 310 | 93 |
| ਆਰਥਿਕ ਅਤੇ ਅੰਕੜਾ ਵਿਭਾਗ | 200 | 96 | 104 |
| ਰਾਜ ਲੇਖਾ ਪ੍ਰੀਖਿਆ (State Audit) | 196 | 137 | 59 |
| ਖ਼ਜ਼ਾਨਾ, ਲੇਖਾ ਅਤੇ ਲਾਟਰੀ | 917 | 515 | 402 |
| ਮੱਛੀ ਪਾਲਣ ਵਿਭਾਗ | 397 | 254 | 143 |
| ਗ੍ਰਹਿ ਅਤੇ ਨਾਗਰਿਕ ਸੁਰੱਖਿਆ | 477 | 204 | 273 |
| ਫੋਰੈਂਸਿਕ ਸੇਵਾਵਾਂ | 163 | 120 | 43 |
| ਸਮਾਜਿਕ ਨਿਆਂ ਅਤੇ ਅਧਿਕਾਰਤਾ | 553 | 395 | 158 |
| ਸ਼ਹਿਰੀ ਵਿਕਾਸ | 53 | 33 | 20 |