- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੌਨਸੂਨ ਸੈਸ਼ਨ ਦੇ ਆਖ਼ਰੀ ਦਿਨ ਮੰਤਰੀਆਂ ਦੁਆਰਾ ਕਾਗਜ਼ਾਤ ਸਦਨ ’ਤੇ ਰੱਖੇ ਜਾਣ ਦੇ ਤੁਰੰਤ ਬਾਅਦ ਮੱਲਿਕਾਰਜੁਨ ਖੜਗੇ ਖੜ੍ਹੇ ਹੋਏ। ਉਨ੍ਹਾਂ ਕਿਹਾ ਕਿ ਅੱਠ ਅਗਸਤ ਨੂੰ ਮੈਂ ਹਲਦਵਾਨੀ ਵਿਚ ਸੀ। ਉੱਥੇ ਮੈਂ ਰਾਮਲੀਲਾ ਮੈਦਾਨ ਵਿਚ ਇਕ ਜਨਸਭਾ ਨੂੰ ਸੰਬੋਧਨ ਕੀਤਾ।

ਜਾਗਰਣ ਬਿਊਰੋ, ਨਵੀਂ ਦਿੱਲੀ : ਪਿਛਲੇ ਦਿਨੀਂ ਹਲਦਵਾਨੀ ਦੇ ਰਾਮਲੀਲਾ ਮੈਦਾਨ ਵਿਚ ਕਾਂਗਰਸ ਦੇ ਪ੍ਰਧਾਨ ਮੱਲਿਕਾਰਜੁਨ ਖੜਗੇ ਦੇ ਜਲਸੇ ਤੋਂ ਬਾਅਦ ਮੰਚ ਸ਼ੁੱਧੀਕਰਨ ਦਾ ਮੁੱਦਾ ਵੀਰਵਾਰ ਨੂੰ ਰਾਜ ਸਭਾ ਵਿਚ ਗੂੰਜਿਆ। ਵਿਰੋਧੀ ਧਿਰ ਦੇ ਆਗੂ ਖੜਗੇ ਨੇ ਕਿਹਾ ਕਿ ਮੇਰੇ ਨਾਲ ਅਛੂਤ ਵਰਗਾ ਵਰਤਾਅ ਕੀਤਾ ਗਿਆ। ਉਨ੍ਹਾਂ ਨੇ ਇਸ ਲਈ ਭਾਜਪਾ ’ਤੇ ਦੋਸ਼ ਲਗਾਇਆ ਪਰ ਨੇਤਾ ਸਦਨ ਜੇਪੀ ਨੱਡਾ ਨੇ ਤੁਰੰਤ ਇਸ ਦਾ ਜਵਾਬ ਦਿੱਤਾ। ਘਟਨਾ ’ਤੇ ਦੁੱਖ ਜ਼ਾਹਰ ਕਰਦੇ ਹੋਏ ਉਨ੍ਹਾਂ ਨੇ ਸਾਫ਼ ਕਿਹਾ ਕਿ ਭਾਜਪਾ ਅਜਿਹੀਆਂ ਗਤੀਵਿਧੀਆਂ ਦਾ ਸਮਰਥਨ ਨਹੀਂ ਕਰਦੀ ਅਤੇ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ।
ਮੌਨਸੂਨ ਸੈਸ਼ਨ ਦੇ ਆਖ਼ਰੀ ਦਿਨ ਮੰਤਰੀਆਂ ਦੁਆਰਾ ਕਾਗਜ਼ਾਤ ਸਦਨ ’ਤੇ ਰੱਖੇ ਜਾਣ ਦੇ ਤੁਰੰਤ ਬਾਅਦ ਮੱਲਿਕਾਰਜੁਨ ਖੜਗੇ ਖੜ੍ਹੇ ਹੋਏ। ਉਨ੍ਹਾਂ ਕਿਹਾ ਕਿ ਅੱਠ ਅਗਸਤ ਨੂੰ ਮੈਂ ਹਲਦਵਾਨੀ ਵਿਚ ਸੀ। ਉੱਥੇ ਮੈਂ ਰਾਮਲੀਲਾ ਮੈਦਾਨ ਵਿਚ ਇਕ ਜਨਸਭਾ ਨੂੰ ਸੰਬੋਧਨ ਕੀਤਾ। ਉੱਥੇ ਲੱਖਾਂ ਲੋਕ ਮੌਜੂਦ ਸਨ। ਉਸ ਸਮੇਂ ਮੈਂ ਕਿਸੇ ਸਮੁਦਾਇ ਜਾਂ ਧਰਮ ਦਾ ਨਾਂ ਨਹੀਂ ਲਿਆ। ਮੈਂ ਸਿਰਫ਼ ਸਰਕਾਰ ਨਾਲ ਜੁੜੇ ਮਾਮਲਿਆਂ ਨੂੰ ਉਠਾਇਆ ਪਰ ਮੇਰੇ ਭਾਸ਼ਣ ਤੋਂ ਬਾਅਦ ਭਾਜਪਾ ਦੇ ਲੋਕਾਂ ਨੇ ਉਸ ਮੰਚ ਨੂੰ ‘ਸ਼ੁੱਧ’ ਕਰਨ ਲਈ ਉੱਥੇ ਹਵਨ ਕੀਤਾ। ਕੀ ਲੋਕਤੰਤਰ ਵਿਚ ਅਜਿਹਾ ਹੁੰਦਾ ਹੈ? ਹਲਦਵਾਨੀ ਵਿਚ ਮੰਚ ਦਾ ਸ਼ੁੱਧੀਕਰਨ ਕਰ ਕੇ ਮੈਨੂੰ ਅਛੂਤ ਹੋਣ ਦਾ ਅਹਿਸਾਸ ਕਰਵਾਇਆ ਗਿਆ ਅਤੇ ਮੇਰਾ ਅਪਮਾਨ ਕੀਤਾ ਗਿਆ।
ਇਸ ’ਤੇ ਕੇਂਦਰੀ ਮੰਤਰੀ ਅਤੇ ਨੇਤਾ ਸਦਨ ਜੇਪੀ ਨੱਡਾ ਨੇ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਨੇ ਜੋ ਕਿਹਾ, ਉਹ ਸੱਚਮੁੱਚ ਦੁਖਦਾਈ ਹੈ। ਇਹ ਨਾ ਸਿਰਫ਼ ਕਾਂਗਰਸ ਲਈ, ਸਗੋਂ ਸਾਡੇ ਸਾਰਿਆਂ ਲਈ ਦੁਖਦਾਈ ਹੈ। ਭਾਜਪਾ ਅਜਿਹੀਆਂ ਗਤੀਵਿਧੀਆਂ ਦਾ ਸਮਰਥਨ ਨਹੀਂ ਕਰਦੀ। ਇਹ ਸਾਡੇ ਲਈ ਤੇ ਪੂਰੇ ਦੇਸ਼ ਵਾਸਤੇ ਅਫ਼ਸੋਸਨਾਕ ਗੱਲ ਹੈ। ਅਸੀਂ ਇਸ ਦੀ ਜਾਂਚ ਕਰਾਂਗੇ। ਇਸ ਤੋਂ ਬਾਅਦ ਜਦੋਂ ਖੜਗੇ ਨੇ ਫਿਰ ਭਾਜਪਾ ’ਤੇ ਦੋਸ਼ ਲਗਾਇਆ ਤਾਂ ਨੱਡਾ ਨੇ ਦੁਬਾਰਾ ਕਿਹਾ-ਮੈਂ ਭਰੋਸਾ ਦਿਵਾਉਂਦਾ ਹਾਂ ਕਿ ਉੱਥੇ ਜੋ ਕੁਝ ਵੀ ਹੋਇਆ, ਉਸ ਦੀ ਨਿਸ਼ਚਿਤ ਤੌਰ ’ਤੇ ਜਾਂਚ ਕੀਤੀ ਜਾਵੇਗੀ ਪਰ ਮੈਂ ਇਹ ਸਾਫ਼ ਕਰਨਾ ਚਾਹੁੰਦਾ ਹਾਂ ਕਿ ਭਾਜਪਾ ਅਜਿਹੀਆਂ ਗਤੀਵਿਧੀਆਂ ਦਾ ਸਮਰਥਨ ਨਹੀਂ ਕਰਦੀ। ਮੈਂ ਇਸ ਦੀ ਨਿੰਦਾ ਕਰਦਾ ਹਾਂ। ਕੌਮੀ ਪ੍ਰਧਾਨ ਇਸ ਮਾਮਲੇ ਨੂੰ ਦੇਖਣਗੇ। ਸਭਾਪਤੀ ਡਾ. ਸੀਪੀ ਰਾਧਾਕ੍ਰਿਸ਼ਣਨ ਨੇ ਵੀ ਇਸ ਮਾਮਲੇ ਦੀ ਜਾਂਚ ਅਤੇ ਕਾਰਵਾਈ ਦੀ ਲੋੜ ਦੱਸੀ।