'ਮੰਮੀ-ਦੀਦੀ ਛੱਤ 'ਤੇ ਆ ਜਾਓ...' ਗੱਲ ਨਾ ਮੰਨਣ 'ਤੇ ਨਾਰਾਜ਼ ਹੋਇਆ 10 ਸਾਲ ਦਾ ਮਾਸੂਮ, ਫਿਰ ਜੋ ਹੋਇਆ ਉੱਡੇ ਹੋਸ਼ ਅਸਲ ’ਚ ਉੱਤਰਾਖੰਡ ਦੇ ਚੰਪਾਵਤ ਦੇ ਪਿੰਡ ਸਿਰਾਹੀ ਦੇ ਰਹਿਣ ਵਾਲੇ ਰਾਜੇਂਦਰ ਸਿੰਘ ਭੋਰਾ ਬੀਤੇ 20 ਸਾਲਾਂ ਤੋਂ ਮੁਰਾਦਾਬਾਦ ਵਿੱਚ ਰਹਿ ਰਹੇ ਹਨ। ਰਾਜੇਂਦਰ ਸਿੰਘ ਇੱਕ ਕੱਪੜੇ ਦੀ ਦੁਕਾਨ 'ਤੇ ਕੰਮ ਕਰਦੇ ਹਨ।
Publish Date: Thu, 03 Sep 2026 04:50 PM (IST)
Updated Date: Thu, 03 Sep 2026 04:52 PM (IST)
ਜਾਗਰਣ ਸੰਵਾਦਦਾਤਾ, ਮੁਰਾਦਾਬਾਦ। ਮਝੋਲਾ ਦੇ ਸ਼ੰਕਰ ਨਗਰ ਵਿੱਚ ਚੌਥੀ ਜਮਾਤ ਦੇ ਵਿਦਿਆਰਥੀ ਰੋਹਨ ਨੇ ਬੁੱਧਵਾਰ ਰਾਤ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਵਿਦਿਆਰਥੀ ਛੱਤ 'ਤੇ ਸੀ ਅਤੇ ਮਾਂ ਤੇ ਭੈਣ ਨੂੰ ਛੱਤ 'ਤੇ ਬੁਲਾ ਰਿਹਾ ਸੀ। ਜਦੋਂ ਦੋਵੇਂ ਛੱਤ 'ਤੇ ਨਹੀਂ ਪਹੁੰਚੀਆਂ ਤਾਂ ਉਸ ਨੇ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਅਸਲ ’ਚ ਉੱਤਰਾਖੰਡ ਦੇ ਚੰਪਾਵਤ ਦੇ ਪਿੰਡ ਸਿਰਾਹੀ ਦੇ ਰਹਿਣ ਵਾਲੇ ਰਾਜੇਂਦਰ ਸਿੰਘ ਭੋਰਾ ਬੀਤੇ 20 ਸਾਲਾਂ ਤੋਂ ਮੁਰਾਦਾਬਾਦ ਵਿੱਚ ਰਹਿ ਰਹੇ ਹਨ। ਰਾਜੇਂਦਰ ਸਿੰਘ ਇੱਕ ਕੱਪੜੇ ਦੀ ਦੁਕਾਨ 'ਤੇ ਕੰਮ ਕਰਦੇ ਹਨ।
ਪਰਿਵਾਰ ਵਿੱਚ ਪਤਨੀ ਤੋਂ ਇਲਾਵਾ ਬੇਟਾ ਕਰਨ ਭੋਰਾ, ਬੇਟੀ ਮਾਹੀ ਅਤੇ ਦਸ ਸਾਲਾਂ ਦਾ ਛੋਟਾ ਬੇਟਾ ਰੋਹਨ ਸੀ। ਰੋਹਨ ਮੁਹੱਲੇ ਦੇ ਹੀ ਗੌਰਵ ਪਬਲਿਕ ਸਕੂਲ ’ਚ ਚੌਥੀ ਜਮਾਤ ਦਾ ਵਿਦਿਆਰਥੀ ਸੀ।
ਪਰਿਵਾਰ ਸ਼ੰਕਰ ਨਗਰ ’ਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ। ਰੋਹਨ ਬੁੱਧਵਾਰ ਰਾਤ ਲਗਪਗ ਨੌਂ ਵਜੇ ਛੱਤ 'ਤੇ ਗਿਆ ਸੀ। ਉਸ ਸਮੇਂ ਛੱਤ 'ਤੇ ਵਿਦਿਆਰਥੀ ਦੀ ਭੈਣ ਮਾਹੀ ਸੀ ਪਰ ਕੁੱਝ ਦੇਰ ਬਾਅਦ ਮਾਹੀ ਛੱਤ ਤੋਂ ਉੱਤਰ ਕੇ ਹੇਠਾਂ ਆ ਗਈ।
ਕੁਝ ਦੇਰ ਬਾਅਦ ਵਿਦਿਆਰਥੀ ਨੇ ਭੈਣ ਨੂੰ ਛੱਤ 'ਤੇ ਆਉਣ ਲਈ ਆਵਾਜ਼ ਲਗਾਈ ਪਰ ਮਾਹੀ ਨੇ ਮਨ੍ਹਾ ਕਰ ਦਿੱਤਾ। ਬਾਅਦ ’ਚ ਵਿਦਿਆਰਥੀ ਨੇ ਆਪਣੀ ਮਾਂ ਨੂੰ ਛੱਤ 'ਤੇ ਬੁਲਾਇਆ ਪਰ ਉਨ੍ਹਾਂ ਨੇ ਕੰਮ ਕਰਨ ਦੀ ਗੱਲ ਕਹਿੰਦੇ ਹੋਏ ਕੁੱਝ ਦੇਰ ਬਾਅਦ ਛੱਤ 'ਤੇ ਆਉਣ ਲਈ ਕਿਹਾ।
ਇਸੇ ਗੱਲ ਤੋਂ ਨਾਰਾਜ਼ ਹੋ ਕੇ ਵਿਦਿਆਰਥੀ ਫਾਹੇ 'ਤੇ ਲਟਕ ਗਿਆ। ਰਾਤ ਲਗਪਗ 11 ਵਜੇ ਜਦੋਂ ਮਾਂ ਛੱਤ 'ਤੇ ਪਹੁੰਚੀ ਤਾਂ ਬੇਟੇ ਨੂੰ ਫਾਹੇ 'ਤੇ ਲਟਕਿਆ ਦੇਖ ਉਸ ਦੀ ਧਾਹ ਨਿਕਲ ਗਈ। ਫਾਹੇ ਤੋਂ ਉਤਾਰ ਕੇ ਹਸਪਤਾਲ ਲੈ ਕੇ ਪਹੁੰਚੇ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।