ਜਾਨਾਂ ਕੁਰਬਾਨ ਕਰਨ ਵਾਲੇ ਕਾਰਸੇਵਕਾਂ ਦਾ ਹੂਤਾਤਮਾ ਸਮਾਰਕ ਤਿਆਰ, ਜਲਦ ਹੀ ਸ਼ਰਧਾਲੂ ਕਰ ਸਕਣਗੇ ਦਰਸ਼ਨ
ਅਯੋਧਿਆ ’ਚ ਰਾਮ ਮੰਦਰ ਅੰਦੋਲਨ ਦੌਰਾਨ ਬਲਿਦਾਨ ਦੇਣ ਵਾਲੇ ਕਾਰਸੇਵਕਾਂ ਦੀ ਯਾਦ ’ਚ ਬਣਾਇਆ ਗਿਆ ਹੂਤਾਤਮਾ ਸਮਾਰਕ ਤਿਆਰ ਹੋ ਗਿਆ ਹੈ।
Publish Date: Wed, 23 Sep 2026 11:33 AM (IST)
Updated Date: Wed, 23 Sep 2026 11:37 AM (IST)
ਜਾਗਰਣ ਸੰਵਾਦਦਾਤਾ, ਅਯੋਧਿਆ : ਰਾਮ ਮੰਦਰ ਅੰਦੋਲਨ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਕਾਰ ਸੇਵਕਾਂ ਦੀਆਂ ਯਾਦਾਂ ਨੂੰ ਸੰਭਾਲਣ ਲਈ ਬਣਾਇਆ ਗਿਆ 'ਹੁਤਾਤਮਾ ਸਮਾਰਕ' (ਸ਼ਹੀਦ ਸਮਾਰਕ) ਹੁਣ ਬਣ ਕੇ ਤਿਆਰ ਹੋ ਗਿਆ ਹੈ। ਜਲਦ ਹੀ ਇਸ ਦਾ ਉਦਘਾਟਨ ਕਰ ਦਿੱਤਾ ਜਾਵੇਗਾ। ਟਰੱਸਟ ਕਿਸੇ ਬਲਿਦਾਨੀ ਦੇ ਪਰਿਵਾਰਕ ਮੈਂਬਰ ਤੋਂ ਇਸ ਦਾ ਉਦਘਾਟਨ ਕਰਵਾ ਸਕਦਾ ਹੈ। ਇਸ ਤੋਂ ਬਾਅਦ ਰਾਮਲਲਾ ਦੇ ਨਾਲ ਹੋਰ ਦੇਵਤਿਆਂ ਦੇ ਦਰਸ਼ਨ ਲਈ ਪਹੁੰਚਣ ਵਾਲੇ ਸ਼ਰਧਾਲੂ ਕਾਰਸੇਵਕਾਂ ਨੂੰ ਵੀ ਸ਼ਰਧਾ ਦੇ ਫੁੱਲ ਭੇਟ ਕਰ ਸਕਣਗੇ। ਟਰੱਸਟ ਦੇ ਸਕੱਤਰ ਜਗਦੀਸ਼ ਆਫਲੇ ਨੇ ਦੱਸਿਆ ਕਿ ਸਮਾਰਕ ਦਾ ਉਦਘਾਟਨ ਨਵਰਾਤਿਆਂ ਦੌਰਾਨ ਹੋ ਸਕਦਾ ਹੈ। ਰਾਮਜਨਮਭੂਮੀ ਪਰਿਸਰ ’ਚ ਪਰਕੋਟੇ ਤੋਂ ਬਾਹਰ ਦੱਖਣੀ ਦਿਸ਼ਾ ’ਚ ਸ਼ੇਸ਼ਾਵਤਾਰ ਮੰਦਰ ਦੇ ਨੇੜੇ ਬਣਾਇਆ ਗਿਆ ਇਹ ਹੂਤਾਤਮਾ (ਬਲਿਦਾਨੀ) ਸਮਾਰਕ ਸ਼੍ਰੀਰਾਮ ਜਨਮਭੂਮੀ ਤੀਰਥ ਖੇਤਰ ਟਰੱਸਟ ਨੇ ਲਾਰਸਨ ਐਂਡ ਟੁਬਰੋ (ਐਲਐਂਡਟੀ) ਕੰਪਨੀ ਰਾਹੀਂ ਤਿਆਰ ਕਰਵਾਇਆ ਹੈ।
ਸਾਰੇ ਮੰਦਰਾਂ ਦਾ ਨਿਰਮਾਣ ਕਰਨ ਵਾਲੀ ਇਸ ਕੰਪਨੀ ਨੇ ਪਿਛਲੀ 27 ਅਗਸਤ ਨੂੰ ਇਸ ਸਤੰਭ ਦੇ ਸਿਖਰ ’ਤੇ ਟਰੱਸਟ ਦਾ ਲੋਗੋ ਸਥਾਪਿਤ ਕੀਤਾ ਸੀ। 10 ਫੁੱਟ 6 ਇੰਚ ਉੱਚਾ ਅਤੇ 8 ਫੁੱਟ 6 ਇੰਚ ਗੋਲ ਇਹ ਲੋਗੋ ਪੀਤਲ ਦੀ ਧਾਤ ਤੋਂ ਬਣਿਆ ਹੈ, ਜੋ ਟਰੱਸਟ ਦੇ ਅਧਿਕਾਰਤ ਲੋਗੋ ਦੀ ਪ੍ਰਤੀਕ੍ਰਿਤੀ ਹੈ। ਇਸ ਤੋਂ ਪਹਿਲਾਂ ਕਾਰਜਦਾਈ ਸੰਸਥਾ ਐਲਐਂਡਟੀ ਨੇ ਸਾਢੇ 16 ਮੀਟਰ ਉੱਚੇ ਇਸ ਸਮਾਰਕ ਦੇ ਬਾਹਰੀ ਹਿੱਸੇ ਨੂੰ ਝਾਂਸੀ ਦੇ ਲਾਲ ਗ੍ਰੇਨਾਈਟ ਪੱਥਰਾਂ ਨਾਲ ਢੱਕਿਆ ਸੀ। ਹੁਣ ਸਮਾਰਕ ਦਾ ਕੰਮ ਪੂਰੀ ਤਰ੍ਹਾਂ ਮੁਕੰਮਲ ਹੋ ਗਿਆ ਹੈ। ਟਰੱਸਟ ਨੇ 500 ਸਾਲਾਂ ਤੱਕ ਚੱਲੇ ਲੰਬੇ ਮੰਦਰ ਅੰਦੋਲਨ ’ਚ ਆਪਣੇ ਪ੍ਰਾਣਾਂ ਦੀ ਆਹੂਤੀ ਦੇਣ ਵਾਲੇ ਬਲਿਦਾਨੀ ਕਾਰਸੇਵਕਾਂ ਦੀ ਯਾਦ ਨੂੰ ਸਦਾ ਜਿਉਂਦਾ ਰੱਖਣ ਲਈ ਪਰਿਸਰ ਦੇ ਦੱਖਣੀ ਹਿੱਸੇ ’ਚ ਹੂਤਾਤਮਾ ਸਮਾਰਕ ਬਣਵਾਇਆ ਹੈ। ਪਿਛਲੇ ਸਾਲ ਐਲਐਂਡਟੀ ਨੇ ਇਸ ਦਾ ਨਿਰਮਾਣ ਸ਼ੁਰੂ ਕਰਵਾਇਆ ਸੀ। ਸਮਾਰਕ ਦੀ ਚੌੜਾਈ ਚਾਰ ਫੁੱਟ ਹੈ, ਜਦਕਿ ਇਸ ਦੇ ਅਧਾਰ ਦੀ ਗੋਲਾਈ ਸਾਢੇ ਚਾਰ ਫੁੱਟ ਹੈ। ਪਹਿਲਾਂ ਇਸ ਦਾ ਢਾਂਚਾ ਤਿਆਰ ਕੀਤਾ ਗਿਆ ਅਤੇ ਇਸ ਤੋਂ ਬਾਅਦ ਬਾਹਰੀ ਹਿੱਸੇ ਨੂੰ ਗ੍ਰੇਨਾਈਟ ਪੱਥਰਾਂ ਨਾਲ ਢੱਕਿਆ ਗਿਆ। ਸਮਾਰਕ ਨੂੰ ਰਾਤ ਸਮੇਂ ਵੀ ਰੌਸ਼ਨ ਰੱਖਣ ਲਈ ਪ੍ਰਕਾਸ਼ ਦੀ ਵਿਵਸਥਾ ਕੀਤੀ ਗਈ ਹੈ। ਰੌਸ਼ਨੀ ਪੈਂਦੇ ਹੀ ਝਾਂਸੀ ਦੇ ਗ੍ਰੇਨਾਈਟ ਪੱਥਰ ਇੱਕ ਵੱਖਰੀ ਹੀ ਆਭਾ ਬਿਖੇਰਨਗੇ। ਐਲਐਂਡਟੀ ਦੇ ਪ੍ਰੋਜੈਕਟ ਡਾਇਰੈਕਟਰ ਵਿਨੋਦ ਕੁਮਾਰ ਮਹਿਤਾ ਨੇ ਦੱਸਿਆ ਕਿ ਹੁਣ ਸਮਾਰਕ ’ਚ ਕੋਈ ਵੀ ਕੰਮ ਅਧੂਰਾ ਨਹੀਂ ਹੈ।