ਦਿਲ ਦਹਿਲਾ ਦੇਣ ਵਾਲੀ ਵਾਰਤਾਦ : ਨਾਜਾਇਜ਼ ਸਬੰਧਾਂ ਦੇ ਸ਼ੱਕ ’ਚ ਪਤੀ ਨੇ ਕੀਤਾ ਪਤਨੀ ਦਾ ਕਤਲ, ਬੋਰੀ ’ਚ ਪਾ ਕੇ ਕੂੜੇ ’ਚ ਸੁੱਟੀ ਲਾਸ਼; ਇੰਝ ਖੁੱਲ੍ਹਿਆ ਭੇਤ
ਨਾਜਾਇਜ਼ ਸਬੰਧਾਂ ਦੇ ਸ਼ੱਕ ਵਿੱਚ ਇੱਕ 25 ਸਾਲਾ ਨੌਜਵਾਨ ਨੇ ਆਪਣੀ 34 ਸਾਲਾ ਪਤਨੀ ਦੀ ਗਲਾ ਵੱਢ ਕੇ ਹੱਤਿਆ ਕਰ ਦਿੱਤੀ। ਹੱਤਿਆ ਤੋਂ ਬਾਅਦ ਮੁਲਜ਼ਮ ਨੇ ਲਾਸ਼ ਨੂੰ ਇੱਕ ਬੋਰੀ ਵਿੱਚ ਪਾ ਦਿੱਤਾ ਅਤੇ ਪਾਰਕ ਦੇ ਇੱਕ ਕੋਨੇ ਵਿੱਚ ਪਏ ਕੂੜੇ ਦੇ ਢੇਰ ਹੇਠਾਂ ਲੁਕਾ ਕੇ ਫ਼ਰਾਰ ਹੋ ਗਿਆ।
Publish Date: Sat, 21 Nov 2026 04:34 PM (IST)
Updated Date: Sat, 21 Nov 2026 04:35 PM (IST)
ਡਿਜੀਟਲ ਡੈਸਕ, ਬੈਂਗਲੁਰੂ - ਬੈਂਗਲੁਰੂ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਨਾਜਾਇਜ਼ ਸਬੰਧਾਂ ਦੇ ਸ਼ੱਕ ਵਿੱਚ ਇੱਕ 25 ਸਾਲਾ ਨੌਜਵਾਨ ਨੇ ਆਪਣੀ 34 ਸਾਲਾ ਪਤਨੀ ਦੀ ਗਲਾ ਵੱਢ ਕੇ ਹੱਤਿਆ ਕਰ ਦਿੱਤੀ। ਹੱਤਿਆ ਤੋਂ ਬਾਅਦ ਮੁਲਜ਼ਮ ਨੇ ਲਾਸ਼ ਨੂੰ ਇੱਕ ਬੋਰੀ ਵਿੱਚ ਪਾ ਦਿੱਤਾ ਅਤੇ ਪਾਰਕ ਦੇ ਇੱਕ ਕੋਨੇ ਵਿੱਚ ਪਏ ਕੂੜੇ ਦੇ ਢੇਰ ਹੇਠਾਂ ਲੁਕਾ ਕੇ ਫ਼ਰਾਰ ਹੋ ਗਿਆ।
ਦੱਸਿਆ ਜਾ ਰਿਹਾ ਹੈ ਕਿ ਇਹ ਖ਼ੌਫ਼ਨਾਕ ਵਾਰਦਾਤ ਦੋ ਮਹੀਨਿਆਂ ਤੋਂ ਵੱਧ ਸਮੇਂ ਤੱਕ ਲੁਕੀ ਰਹੀ, ਪਰ ਇੱਕ ਆਵਾਰਾ ਕੁੱਤੇ ਕਾਰਨ ਹੱਤਿਆ ਦਾ ਭੇਤ ਖੁੱਲ੍ਹ ਗਿਆ। ਪੁਲਿਸ ਨੇ ਮੁਲਜ਼ਮ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।