ਪਹਿਲਾਂ ਵੱਢਿਆ ਸਿਰ, ਫਿਰ 3 ਕਿਲੋਮੀਟਰ ਦੂਰ ਕਬਰਸਤਾਨ 'ਚ ਸੁੱਟੀ ਲਾਸ਼; 30 ਹਜ਼ਾਰ ਰੁਪਏ ਲਈ ਰੂਹ ਕੰਬਾਊ ਵਾਰਦਾਤ ਗੁਜਰਾਤ ਤੋਂ ਇੱਕ ਅਜਿਹਾ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਸੂਰਤ ਵਿੱਚ ਓਡੀਸ਼ਾ ਦੇ ਇੱਕ ਵਿਅਕਤੀ ਨੇ ਆਪਣੇ ਸਹਿਕਰਮੀ ਦਾ ਕਤਲ ਕਰ ਦਿੱਤਾ। ਮੁਲਜ਼ਮ ਨੇ ਪਹਿਲਾਂ ਉਸ ਦਾ ਸਿਰ ਵੱਢਿਆ ਅਤੇ ਫਿਰ ਧੜ ਨੂੰ ਕਰੀਬ 3 ਕਿਲੋਮੀਟਰ ਦੂਰ ਇੱਕ ਕਬਰਸਤਾਨ ਵਿੱਚ ਸੁੱਟ ਦਿੱਤਾ।
Publish Date: Thu, 05 Nov 2026 11:57 AM (IST)
Updated Date: Thu, 05 Nov 2026 11:58 AM (IST)
ਡਿਜੀਟਲ ਡੈਸਕ, ਅਹਿਮਦਾਬਾਦ - ਗੁਜਰਾਤ ਤੋਂ ਇੱਕ ਅਜਿਹਾ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਸੂਰਤ ਵਿੱਚ ਓਡੀਸ਼ਾ ਦੇ ਇੱਕ ਵਿਅਕਤੀ ਨੇ ਆਪਣੇ ਸਹਿਕਰਮੀ ਦਾ ਕਤਲ ਕਰ ਦਿੱਤਾ। ਮੁਲਜ਼ਮ ਨੇ ਪਹਿਲਾਂ ਉਸ ਦਾ ਸਿਰ ਵੱਢਿਆ ਅਤੇ ਫਿਰ ਧੜ ਨੂੰ ਕਰੀਬ 3 ਕਿਲੋਮੀਟਰ ਦੂਰ ਇੱਕ ਕਬਰਸਤਾਨ ਵਿੱਚ ਸੁੱਟ ਦਿੱਤਾ।
ਮੁਲਜ਼ਮ ਦੀ ਪਛਾਣ ਸਚਿਤ ਕੁਮਾਰ ਨਰਿੰਦਰ ਬਾਲ ਵਜੋਂ ਹੋਈ ਹੈ। ਉਹ ਅਤੇ ਮ੍ਰਿਤਕ ਪਿਛਲੇ ਛੇ ਮਹੀਨਿਆਂ ਤੋਂ ਇੱਕ ਹੀ ਪਾਵਰਲੂਮ ਕੰਪਨੀ ਵਿੱਚ ਕੰਮ ਕਰ ਰਹੇ ਸਨ। ਇਹ ਘਟਨਾ 3 ਨਵੰਬਰ ਨੂੰ ਸਾਹਮਣੇ ਆਈ, ਜਦੋਂ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਮਿਲੀ ਕਿ ਗੋਟਲਾਵਾੜੀ ਚੌਕ ਨੇੜੇ ਇੱਕ ਕਬਰਸਤਾਨ ਵਿੱਚ ਬਿਨਾਂ ਸਿਰ ਅਤੇ ਬਿਨਾਂ ਕੱਪੜਿਆਂ ਵਾਲੀ ਇੱਕ ਵਿਅਕਤੀ ਦੀ ਲਾਸ਼ ਪਈ ਹੈ।
30 ਹਜ਼ਾਰ ਰੁਪਏ ਦੇ ਉਧਾਰ ਕਾਰਨ ਕਰ ਦਿੱਤਾ ਕਤਲ
ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ, ਮ੍ਰਿਤਕ ਨੇ ਸਚਿਤ ਤੋਂ 30 ਹਜ਼ਾਰ ਰੁਪਏ ਉਧਾਰ ਲਏ ਸਨ ਅਤੇ ਉਹ ਪੈਸੇ ਵਾਪਸ ਨਹੀਂ ਕਰ ਰਿਹਾ ਸੀ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਅਕਸਰ ਝਗੜਾ ਹੁੰਦਾ ਰਹਿੰਦਾ ਸੀ। ਪੁਲਿਸ ਨੇ ਸਚਿਤ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁੱਛਗਿੱਛ ਦੌਰਾਨ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਮੁਲਜ਼ਮ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਪੁਲਿਸ ਨੇ ਕਬਰਸਤਾਨ ਤੋਂ ਕਰੀਬ 3 ਕਿਲੋਮੀਟਰ ਦੂਰ ਅਲਕਾਪੁਰੀ ਰੇਲਵੇ ਪੁਲ ਹੇਠਾਂ ਰੇਲਵੇ ਪਟੜੀਆਂ ਨੇੜਿਓਂ ਵੱਢਿਆ ਹੋਇਆ ਸਿਰ ਬਰਾਮਦ ਕੀਤਾ।
ਪੁਲਿਸ ਦੇ ਮੁੱਢਲੇ ਅਨੁਮਾਨ ਅਨੁਸਾਰ ਇਹ ਕਤਲ ਸ਼ਾਇਦ ਦੋ ਦਿਨ ਪਹਿਲਾਂ ਕੀਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਲਾਸ਼ ਅਤੇ ਵੱਢੇ ਹੋਏ ਸਿਰ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।