ਕਿਸ਼ਤਵਾੜ 'ਚ ਵੱਡੀ ਵਾਰਦਾਤ : ਲਾਪਤਾ ਹੋਏ 2 SPO ਜਵਾਨਾਂ ਦੀਆਂ ਲਾਸ਼ਾਂ ਬਰਾਮਦ, ਹਥਿਆਰ ਵੀ ਗਾਇਬ; ਅੱਤਵਾਦੀ ਹਮਲੇ ਦਾ ਖਦਸ਼ਾ
ਮ੍ਰਿਤਕਾਂ ਦੀ ਪਛਾਣ 57 ਸਾਲਾ ਬਾਬੀ ਚੰਦ ਅਤੇ 45 ਸਾਲਾ ਰਸ਼ਪਾਲ ਕੁਮਾਰ ਵਜੋਂ ਹੋਈ ਹੈ। ਦੋਵੇਂ ਸਥਾਨਕ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ (SOG) ਵਿੱਚ ਤਾਇਨਾਤ ਸਨ। ਉਨ੍ਹਾਂ ਦੀ ਪੋਸਟਿੰਗ ਦੱਛਨ ਦੇ ਕਿਆਰ ਪਿੰਡ ਵਿੱਚ ਸੀ।
Publish Date: Thu, 12 Nov 2026 10:38 AM (IST)
Updated Date: Thu, 12 Nov 2026 10:43 AM (IST)
ਪੀਟੀਆਈ, ਜੰਮੂ : ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿੱਚ ਵੀਰਵਾਰ ਤੜਕੇ ਲਾਪਤਾ ਹੋਏ ਦੋ ਸਪੈਸ਼ਲ ਪੁਲਿਸ ਅਫਸਰਾਂ (SPO) ਦੀਆਂ ਗੋਲੀਆਂ ਨਾਲ ਛਲਣੀ ਹੋਈਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਦੋਵੇਂ ਜਵਾਨ ਬੁੱਧਵਾਰ ਤੋਂ ਲਾਪਤਾ ਸਨ। ਅਧਿਕਾਰੀਆਂ ਮੁਤਾਬਕ, ਉਨ੍ਹਾਂ ਦੀਆਂ ਲਾਸ਼ਾਂ ਦੂਰ-ਦੁਰਾਡੇ ਦੇ ਦੱਛਨ ਇਲਾਕੇ ਵਿੱਚੋਂ ਮਿਲੀਆਂ ਹਨ।
ਮ੍ਰਿਤਕਾਂ ਦੀ ਪਛਾਣ 57 ਸਾਲਾ ਬਾਬੀ ਚੰਦ ਅਤੇ 45 ਸਾਲਾ ਰਸ਼ਪਾਲ ਕੁਮਾਰ ਵਜੋਂ ਹੋਈ ਹੈ। ਦੋਵੇਂ ਸਥਾਨਕ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ (SOG) ਵਿੱਚ ਤਾਇਨਾਤ ਸਨ। ਉਨ੍ਹਾਂ ਦੀ ਪੋਸਟਿੰਗ ਦੱਛਨ ਦੇ ਕਿਆਰ ਪਿੰਡ ਵਿੱਚ ਸੀ।
ਅਧਿਕਾਰੀਆਂ ਅਨੁਸਾਰ, ਬੁੱਧਵਾਰ ਨੂੰ ਦੋਵੇਂ ਜਵਾਨ ਆਪਣੇ ਕੈਂਪ ਤੋਂ ਧਰਨਾ-ਮਰਵਾਹ ਸਥਿਤ ਫੌਜ ਦੀ ਪੋਸਟ ਵੱਲ ਜਾ ਰਹੇ ਸਨ। ਇਸੇ ਦੌਰਾਨ ਉਹ ਲਾਪਤਾ ਹੋ ਗਏ ਸਨ।
ਸਰਵਿਸ ਰਾਈਫਲਾਂ ਵੀ ਗਾਇਬ ਦੋਵੇਂ ਜਵਾਨਾਂ ਦੀਆਂ ਲਾਸ਼ਾਂ ਤਾਂ ਬਰਾਮਦ ਹੋ ਗਈਆਂ ਹਨ ਪਰ ਉਨ੍ਹਾਂ ਦੇ ਸਰਵਿਸ ਹਥਿਆਰ ਨਹੀਂ ਮਿਲੇ ਹਨ। ਅਜਿਹੇ ਵਿੱਚ ਇਸ ਘਟਨਾ ਪਿੱਛੇ ਅੱਤਵਾਦੀਆਂ ਦਾ ਹੱਥ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਖ਼ਬਰ ਨੂੰ ਲਗਾਤਾਰ ਅਪਡੇਟ ਕੀਤਾ ਜਾ ਰਿਹੈ।