ਏਅਰਪੋਰਟ 'ਤੇ ਟਲਿਆ ਵੱਡਾ ਹਾਦਸਾ, ਵੀਅਤਨਾਮ ਏਅਰਲਾਈਨਜ਼ ਦਾ ਬੋਇੰਗ 787 ਰਨਵੇਅ ਤੋਂ ਤਿਲਕਿਆ; ਐਮਰਜੈਂਸੀ ਲੈਂਡਿੰਗ ਜਰਮਨੀ ਦੇ ਮਿਊਨਿਖ ਏਅਰਪੋਰਟ ਉੱਤੇ ਵੱਡਾ ਹਾਦਸਾ ਟਲ ਗਿਆ ਹੈ। ਹਨੋਈ ਜਾ ਰਹੀ ਵੀਅਤਨਾਮ ਏਅਰਲਾਈਨਜ਼ ਦੇ ਬੋਇੰਗ 787 ਜਹਾਜ਼ ਦੀ ਉਡਾਣ ਭਰਨ ਤੋਂ ਕੁਝ ਦੇਰ ਬਾਅਦ ਹੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਫਲਾਈਟ-ਟਰੈਕਿੰਗ ਵੈੱਬਸਾਈਟ 'Flightradar24' ਮੁਤਾਬਕ, ਟੇਕਆਫ਼ ਦੇ ਸਮੇਂ ਜਹਾਜ਼ ਦੇ ਰਨਵੇਅ ਤੋਂ ਅੱਗੇ ਨਿਕਲ ਜਾਣ ਦੀ ਖ਼ਬਰ ਆਈ, ਜਿਸ ਤੋਂ ਬਾਅਦ ਜਹਾਜ਼ ਨੇ ਬਾਲਣ ਹਲਕਾ ਕਰਨ ਲਈ ਹਵਾ 'ਚ ਦੋ ਘੰਟੇ ਤੋਂ ਵੱਧ ਸਮਾਂ ਚੱਕਰ ਕੱਟੇ।
Publish Date: Sun, 16 Aug 2026 10:35 AM (IST)
Updated Date: Sun, 16 Aug 2026 10:36 AM (IST)
ਡਿਜੀਟਲ ਡੈਸਕ, ਮਿਊਨਿਖ : ਜਰਮਨੀ ਦੇ ਮਿਊਨਿਖ ਏਅਰਪੋਰਟ ਉੱਤੇ ਵੱਡਾ ਹਾਦਸਾ ਟਲ ਗਿਆ ਹੈ। ਹਨੋਈ ਜਾ ਰਹੀ ਵੀਅਤਨਾਮ ਏਅਰਲਾਈਨਜ਼ ਦੇ ਬੋਇੰਗ 787 ਜਹਾਜ਼ ਦੀ ਉਡਾਣ ਭਰਨ ਤੋਂ ਕੁਝ ਦੇਰ ਬਾਅਦ ਹੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਫਲਾਈਟ-ਟਰੈਕਿੰਗ ਵੈੱਬਸਾਈਟ 'Flightradar24' ਮੁਤਾਬਕ, ਟੇਕਆਫ਼ ਦੇ ਸਮੇਂ ਜਹਾਜ਼ ਦੇ ਰਨਵੇਅ ਤੋਂ ਅੱਗੇ ਨਿਕਲ ਜਾਣ ਦੀ ਖ਼ਬਰ ਆਈ, ਜਿਸ ਤੋਂ ਬਾਅਦ ਜਹਾਜ਼ ਨੇ ਬਾਲਣ ਹਲਕਾ ਕਰਨ ਲਈ ਹਵਾ 'ਚ ਦੋ ਘੰਟੇ ਤੋਂ ਵੱਧ ਸਮਾਂ ਚੱਕਰ ਕੱਟੇ।
ਮਿਊਨਿਖ ਏਅਰਪੋਰਟ ਉੱਤੇ ਕਰਵਾਈ ਗਈ ਐਮਰਜੈਂਸੀ ਲੈਂਡਿੰਗ ਜਹਾਜ਼ ਦੀ ਮਿਊਨਿਖ ਏਅਰਪੋਰਟ ਉੱਤੇ ਸੁਰੱਖਿਅਤ ਲੈਂਡਿੰਗ ਕਰਵਾਈ ਗਈ, ਜਿਸ ਤੋਂ ਬਾਅਦ ਐਮਰਜੈਂਸੀ ਸਥਿਤੀ ਨੂੰ ਵੇਖਦਿਆਂ ਫ਼ਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਯਾਤਰੀਆਂ ਨੂੰ ਐਮਰਜੈਂਸੀ ਸਲਾਈਡ ਰਾਹੀਂ ਸੁਰੱਖਿਅਤ ਬਾਹਰ ਕੱਢਿਆ ਗਿਆ।
ਏਅਰਲਾਈਨ ਨੇ ਆਪਣੇ ਅਧਿਕਾਰਤ ਬਿਆਨ 'ਚ ਪੁਸ਼ਟੀ ਕੀਤੀ ਕਿ ਜਹਾਜ਼ ਟੇਕਆਫ਼ ਤੋਂ ਬਾਅਦ ਇੱਕ ਤਕਨੀਕੀ ਖ਼ਰਾਬੀ ਕਾਰਨ ਵਾਪਸ ਪਰਤਿਆ। ਹਾਲਾਂਕਿ, ਏਅਰਲਾਈਨ ਨੇ ਇਸ ਖ਼ਰਾਬੀ ਦੇ ਸਹੀ ਕਾਰਨਾਂ ਦੀ ਜਾਣਕਾਰੀ ਨਹੀਂ ਦਿੱਤੀ।
ਸਾਰੇ ਯਾਤਰੀ ਸੁਰੱਖਿਅਤ, ਜਾਂਚ ਜਾਰੀ ਏਅਰਲਾਈਨ ਨੇ ਕਿਹਾ ਕਿ ਫਲਾਈਟ ਕਰੂ ਨੇ ਸੁਰੱਖਿਆ ਨਾਲ ਜੁੜੀਆਂ ਸਾਰੀਆਂ ਤੈਅ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ ਅਤੇ ਮਿਊਨਿਖ ਏਅਰਪੋਰਟ ਉੱਤੇ ਸੁਰੱਖਿਅਤ ਲੈਂਡਿੰਗ ਕੀਤੀ। ਜਹਾਜ਼ 'ਚ ਸਵਾਰ ਸਾਰੇ ਯਾਤਰੀ ਅਤੇ ਕੇਬਿਨ ਕਰੂ ਦੇ ਮੈਂਬਰ ਪੂਰੀ ਤਰ੍ਹਾਂ ਸੁਰੱਖਿਅਤ ਹਨ।
ਕੰਪਨੀ ਨੇ ਇਹ ਵੀ ਦੱਸਿਆ ਕਿ ਉਹ ਇਸ ਘਟਨਾ ਦੀ ਜਾਂਚ ਲਈ ਸਬੰਧਤ ਅਧਿਕਾਰੀਆਂ ਅਤੇ ਏਜੰਸੀਆਂ ਨਾਲ ਮਿਲ ਕੇ ਕੰਮ ਕਰ ਰਹੀ ਹੈ।
ਏਅਰਪੋਰਟ ਦਾ ਨਾਰਥ ਰਨਵੇਅ ਬੰਦ ਘਟਨਾ ਤੋਂ ਬਾਅਦ ਮਿਊਨਿਖ ਏਅਰਪੋਰਟ ਪ੍ਰਸ਼ਾਸਨ ਨੇ ਆਪਣੀ ਵੈੱਬਸਾਈਟ ਉੱਤੇ ਜਾਣਕਾਰੀ ਦਿੱਤੀ ਕਿ ਉਸ ਨੇ ਆਪਣਾ ਨਾਰਥ ਰਨਵੇਅ ਬੰਦ ਕਰ ਦਿੱਤਾ ਹੈ, ਜਿਸ ਕਾਰਨ ਹਵਾਈ ਆਵਾਜਾਈ 'ਚ ਕੁਝ ਦੇਰੀ ਹੋ ਸਕਦੀ ਹੈ। ਜਾਣਕਾਰੀ ਅਨੁਸਾਰ, ਜਹਾਜ਼ ਨੇ ਸਾਊਥ ਰਨਵੇਅ ਤੋਂ ਉਡਾਣ ਭਰੀ ਸੀ, ਪਰ ਲੈਂਡਿੰਗ ਨਾਰਥ ਰਨਵੇਅ ਉੱਤੇ ਕੀਤੀ ਗਈ, ਜਿਸ ਨੂੰ ਬਾਅਦ 'ਚ ਸੁਰੱਖਿਆ ਕਾਰਨਾਂ ਕਰਕੇ ਬੰਦ ਕਰ ਦਿੱਤਾ ਗਿਆ।