ਵੱਡਾ ਹਾਦਸਾ : ਖੇਡਦੇ-ਖੇਡਦੇ 220 ਫੁੱਟ ਡੂੰਘੇ ਬੋਰਵੈੱਲ 'ਚ ਡਿੱਗਿਆ ਸਾਢੇ ਤਿੰਨ ਸਾਲ ਦਾ ਮਾਸੂਮ; ਹਾਈ-ਲੈਵਲ ਰੈਸਕਿਊ ਆਪ੍ਰੇਸ਼ਨ ਸ਼ੁਰੂ
ਪਿੰਡ ਸ਼ਾਹਪੁਰ ਦੇ ਨੇੜੇ ਪਿੰਡ ਧਨਿਓਡਾ 'ਚ ਇੱਕ ਸਾਢੇ ਤਿੰਨ ਸਾਲ ਦਾ ਬੱਚਾ ਨਿਰਭੈ ਖੇਡਦੇ ਹੋਏ 220 ਫੁੱਟ ਡੂੰਘੇ ਬੋਰਵੈੱਲ 'ਚ ਡਿੱਗ ਗਿਆ। ਜਿਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਅਤੇ ਜ਼ਿਲ੍ਹਾ ਪ੍ਰਸ਼ਾਸਨ ਮੌਕੇ 'ਤੇ ਪਹੁੰਚਿਆ। ਇਸ ਤੋਂ ਬਾਅਦ ਫ਼ੌਜ ਨੇ ਬੱਚੇ ਨੂੰ ਬਾਹਰ ਕੱਢਣ ਲਈ ਮੋਰਚਾ ਸੰਭਾਲ ਲਿਆ ਹੈ।
Publish Date: Tue, 30 Jun 2026 12:07 PM (IST)
Updated Date: Tue, 30 Jun 2026 12:08 PM (IST)
ਜਾਗਰਣ ਸੰਵਾਦਦਾਤਾ, ਅੰਬਾਲਾ : ਪਿੰਡ ਸ਼ਾਹਪੁਰ ਦੇ ਨੇੜੇ ਪਿੰਡ ਧਨਿਓਡਾ 'ਚ ਇੱਕ ਸਾਢੇ ਤਿੰਨ ਸਾਲ ਦਾ ਬੱਚਾ ਨਿਰਭੈ ਖੇਡਦੇ ਹੋਏ 220 ਫੁੱਟ ਡੂੰਘੇ ਬੋਰਵੈੱਲ 'ਚ ਡਿੱਗ ਗਿਆ। ਜਿਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਅਤੇ ਜ਼ਿਲ੍ਹਾ ਪ੍ਰਸ਼ਾਸਨ ਮੌਕੇ 'ਤੇ ਪਹੁੰਚਿਆ। ਇਸ ਤੋਂ ਬਾਅਦ ਫ਼ੌਜ ਨੇ ਬੱਚੇ ਨੂੰ ਬਾਹਰ ਕੱਢਣ ਲਈ ਮੋਰਚਾ ਸੰਭਾਲ ਲਿਆ ਹੈ।
ਜਾਣਕਾਰੀ ਅਨੁਸਾਰ, ਪਿੰਡ ਧਨਿਓਡਾ 'ਚ ਸਾਢੇ ਤਿੰਨ ਸਾਲ ਦਾ ਨਿਰਭੈ ਆਪਣੇ ਚਾਚੇ ਨਾਲ ਖੇਤ 'ਚ ਗਿਆ ਸੀ। ਖੇਤ 'ਚ ਝੋਨਾ (ਧਾਨ) ਲਗਾਇਆ ਜਾ ਰਿਹਾ ਹੈ। ਇਸ ਕਾਰਨ ਚਾਚੇ ਦਾ ਧਿਆਨ ਕੰਮ 'ਚ ਹੋਣ ਕਰਕੇ ਬੱਚਾ ਅੱਖੋਂ ਪਰੋਖੇ ਹੋ ਗਿਆ। ਇੰਨੇ 'ਚ ਬੱਚਾ ਖੇਡਦੇ ਹੋਏ 220 ਫੁੱਟ ਡੂੰਘੇ ਬੋਰਵੈੱਲ 'ਚ ਡਿੱਗ ਗਿਆ। ਬੋਰਵੈੱਲ ਖ਼ਰਾਬ ਹੋਣ ਕਾਰਨ ਬੰਦ ਸੀ, ਜੋ ਕਿ ਢਕਿਆ ਹੋਇਆ ਨਹੀਂ ਸੀ।
ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ। ਇਸ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਮੌਕੇ 'ਤੇ ਪਹੁੰਚਿਆ ਅਤੇ ਜੇਸੀਬੀ ਮਸ਼ੀਨਾਂ ਮੰਗਵਾਈਆਂ ਗਈਆਂ। ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਫ਼ੌਜ ਨੇ ਮੋਰਚਾ ਸੰਭਾਲ ਲਿਆ ਹੈ ਅਤੇ ਐੱਨ.ਡੀ.ਆਰ.ਐੱਫ. ਦੀ ਟੀਮ ਵੀ ਮੌਕੇ 'ਤੇ ਪਹੁੰਚ ਚੁੱਕੀ ਹੈ।