- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਿਨ੍ਹਾਂ ਖਪਤਕਾਰਾਂ ਨੇ LPG ਕੁਨੈਕਸ਼ਨ ਲਈ ਈ-KYC ਨਹੀਂ ਕਰਵਾਈ ਹੈ, ਉਨ੍ਹਾਂ ਨੂੰ ਜਲਦ ਹੀ ਬਾਜ਼ਾਰ ਦੇ ਨਿਰਧਾਰਤ ਮੁੱਲ ’ਤੇ ਸਿਲੰਡਰ ਮਿਲੇਗਾ। 10 ਸਾਲ ਬਾਅਦ ਮੁੜ ਦੋਹਰੀ ਕੀਮਤ ਵਿਵਸਥਾ ਲਾਗੂ ਹੋਣ ਜਾ ਰਹੀ ਹੈ, ਜਿਸ ਦੀ ਤਾਰੀਖ ਜਲਦ ਹੀ ਐਲਾਨੀ ਜਾਵੇਗੀ।

ਜਾਗਰਣ ਸੰਵਾਦਦਾਤਾ, ਆਗਰਾ : ਜੇਕਰ ਤੁਹਾਡੇ ਕੋਲ ਤਰਲ ਪੈਟਰੋਲੀਅਮ ਗੈਸ (LPG) ਕੁਨੈਕਸ਼ਨ ਹੈ ਤੇ ਤੁਸੀਂ ਅਜੇ ਤੱਕ ਈ-ਆਪਣੇ ਖਪਤਕਾਰ ਨੂੰ ਜਾਣੋ (KYC) ਨਹੀਂ ਕਰਵਾਈ ਹੈ ਤਾਂ ਤੁਹਾਡੀਆਂ ਮੁਸ਼ਕਲਾਂ ਵਧਣ ਵਾਲੀਆਂ ਹਨ। KYC ਨਾ ਹੋਣ ’ਤੇ ਜਲਦ ਹੀ ਤੁਹਾਨੂੰ ਬਾਜ਼ਾਰ ਦੇ ਨਿਰਧਾਰਤ ਮੁੱਲ ’ਤੇ ਸਿਲੰਡਰ ਮਿਲੇਗਾ। ਸ਼ੁੱਕਰਵਾਰ ਨੂੰ ਇੰਡੀਅਨ ਆਇਲ ਕਾਰਪੋਰੇਸ਼ਨ, ਹਿੰਦੁਸਤਾਨ ਪੈਟਰੋਲੀਅਮ ਤੇ ਭਾਰਤ ਪੈਟਰੋਲੀਅਮ ਨੇ ਸਾਰੀਆਂ ਗੈਸ ਏਜੰਸੀਆਂ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। 10 ਸਾਲ ਬਾਅਦ ਮੁੜ ਦੋਹਰੀ ਕੀਮਤ ਵਿਵਸਥਾ ਲਾਗੂ ਹੋਣ ਜਾ ਰਹੀ ਹੈ। ਇਸ ਦੀ ਤਾਰੀਖ ਜਲਦ ਹੀ ਐਲਾਨੀ ਜਾਵੇਗੀ।
10 ਸਾਲ ਬਾਅਦ LPG ਗਾਹਕਾਂ ਲਈ ਮੁੜ ਲਾਗੂ ਹੋਵੇਗੀ ਦੋਹਰੀ ਕੀਮਤ ਵਿਵਸਥਾ
ਜ਼ਿਲ੍ਹੇ ’ਚ 13.57 ਲੱਖ LPG ਖਪਤਕਾਰ ਹਨ। ਇਨ੍ਹਾਂ ’ਚੋਂ ਸਾਢੇ ਛੇ ਲੱਖ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਖਪਤਕਾਰ ਹਨ। ਹੁਣ ਕੋਈ ਵੀ ਖਪਤਕਾਰ 25 ਦਿਨਾਂ ’ਚ ਸਿਲੰਡਰ ਦੀ ਬੁਕਿੰਗ ਕਰਵਾ ਸਕਦਾ ਹੈ। ਇਸ ਸਮੇਂ ਸਿੰਗਲ ਕੀਮਤ ਵਿਵਸਥਾ ਲਾਗੂ ਹੈ। ਜ਼ਿਲ੍ਹੇ ’ਚ 75 ਹਜ਼ਾਰ ਤੋਂ ਵੱਧ ਅਜਿਹੇ ਖਪਤਕਾਰ ਹਨ, ਜਿਨ੍ਹਾਂ ਨੇ ਅਜੇ ਤੱਕ ਈ-KYC ਨਹੀਂ ਕਰਵਾਈ ਹੈ। ਖਪਤਕਾਰਾਂ ਨੂੰ ਲਗਾਤਾਰ ਮੌਕੇ ਵੀ ਦਿੱਤੇ ਗਏ ਹਨ।
ਇੱਕ ਨਜ਼ਰ ’ਚ
ਆਲ ਇੰਡੀਆ ਇੰਡੇਨ ਡਿਸਟ੍ਰੀਬਿਊਟਰ ਸੰਘ ਦੇ ਮੰਡਲ ਪ੍ਰਧਾਨ ਵਿਪੁਲ ਪੁਰੋਹਿਤ ਨੇ ਦੱਸਿਆ ਕਿ ਇਸ ਸਮੇਂ ਸਿਲੰਡਰ ਦੀ ਕੀਮਤ 952 ਰੁਪਏ ਹੈ, ਜਿਸ ’ਚ 12 ਰੁਪਏ ਦੀ ਸਬਸਿਡੀ ਸ਼ਾਮਲ ਹੈ। ਜਲਦ ਹੀ ਤੇਲ ਕੰਪਨੀਆਂ ਦੋਹਰੀ ਕੀਮਤ ਵਿਵਸਥਾ ਲਾਗੂ ਕਰਨ ਜਾ ਰਹੀਆਂ ਹਨ। ਇਸ ਤਹਿਤ ਘਰੇਲੂ ਸਿਲੰਡਰਾਂ ਦੇ ਦੋ ਰੇਟ ਹੋਣਗੇ। KYC ਨਾ ਕਰਵਾਉਣ ਵਾਲੇ ਤੇ ਗੈਰ-ਉੱਜਵਲਾ ਯੋਜਨਾ ਦੇ ਖਪਤਕਾਰਾਂ ਨੂੰ ਬਾਜ਼ਾਰ ਕੀਮਤ ’ਤੇ ਸਿਲੰਡਰ ਮਿਲੇਗਾ। ਇਹ ਬਿਨਾਂ ਸਬਸਿਡੀ ਵਾਲਾ ਹੋਵੇਗਾ। ਉਨ੍ਹਾਂ ਦੱਸਿਆ ਕਿ 10 ਸਾਲ ਪਹਿਲਾਂ ਦੋਹਰੀ ਕੀਮਤ ਵਿਵਸਥਾ ਲਾਗੂ ਸੀ, ਜੋ ਹੁਣ ਮੁੜ ਸ਼ੁਰੂ ਹੋਣ ਜਾ ਰਹੀ ਹੈ।