- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਨੇ 2029 ਤੱਕ ਮੁਲਕ ਨੂੰ ਨਸ਼ਿਆਂ ਤੋਂ ਮੁਕਤ ਕਰਨ ਦਾ ਰੋਡਮੈਪ ਤਿਆਰ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ 2047 ਤੱਕ ਵਿਕਸਤ ਭਾਰਤ ਦਾ ਸੁਪਨਾ ਸਾਕਾਰ ਕਰਨ ਲਈ ਮੁਲਕ ਨੂੰ ਨਸ਼ਿਆਂ ਤੋਂ ਮੁਕਤ ਕਰਨ ਲਈ ਵਚਨਬੱਧ ਹੈ, ਜਿਵੇਂ ਕਿ ਕੇਂਦਰ ਸਰਕਾਰ ਨੇ ਖੱਬੇਪੱਖੀ ਵਿਚਾਰਦਾਰਾ ਮਾਓਵਾਦ ਅਤੇ ਅੱਤਵਾਦ ਦੀ ਸਮੱਸਿਆ ਨੂੰ ਖ਼ਤਮ ਕੀਤਾ ਹੈ।

ਪਣਜੀ (ਪੀਟੀਆਈ) : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਨੇ 2029 ਤੱਕ ਮੁਲਕ ਨੂੰ ਨਸ਼ਿਆਂ ਤੋਂ ਮੁਕਤ ਕਰਨ ਦਾ ਰੋਡਮੈਪ ਤਿਆਰ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ 2047 ਤੱਕ ਵਿਕਸਤ ਭਾਰਤ ਦਾ ਸੁਪਨਾ ਸਾਕਾਰ ਕਰਨ ਲਈ ਮੁਲਕ ਨੂੰ ਨਸ਼ਿਆਂ ਤੋਂ ਮੁਕਤ ਕਰਨ ਲਈ ਵਚਨਬੱਧ ਹੈ, ਜਿਵੇਂ ਕਿ ਕੇਂਦਰ ਸਰਕਾਰ ਨੇ ਖੱਬੇਪੱਖੀ ਵਿਚਾਰਦਾਰਾ ਮਾਓਵਾਦ ਅਤੇ ਅੱਤਵਾਦ ਦੀ ਸਮੱਸਿਆ ਨੂੰ ਖ਼ਤਮ ਕੀਤਾ ਹੈ।
ਸ਼ਾਹ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਅਜਿਹਾ ਅਪਰਾਧ ਹੈ ਜੋ ਭਵਿੱਖ ਦੀ ਪੀੜੀਆਂ ਨੂੰ ਬਰਬਾਦ ਕਰ ਦਿੰਦਾ ਹੈ। ਇਸ ਤੋਂ ਇਲਾਵਾ, ਇਸ ਤੋਂ ਪ੍ਰਾਪਤ ਕਾਲੀ ਕਮਾਈ ਦੀ ਵਰਤੋਂ ਅੱਤਵਾਦ ਨੂੰ ਉਤਸ਼ਾਹਤ ਕਰਨ ਵਿਚ ਕੀਤੀ ਜਾਂਦੀ ਹੈ, ਜਿਸ ਨਾਲ ਕਈ ਮੁਲਕਾਂ ਵਿਚ ਨਾਰਕੋ-ਟੈਰਰ ਮਾਡਿਊਲ ਪਨਪਦੇ ਹਨ। ਇਹ ਅਜਿਹੀ ਸਮੱਸਿਆ ਹੈ ਜੋ ਅੱਜ ਪੂਰੀ ਦੁਨੀਆ ਲਈ ਮੁਸੀਬਤ ਬਣੀ ਹੋਈ ਹੈ।
ਨਸ਼ੀਲੇ ਪਦਾਰਥਾਂ ਦੇ ਖ਼ਾਤਮੇ ਲਈ ਉੱਚ-ਪੱਧਰੀ ਬੈਠਕ ਦੀ ਰਹਿਨੁਮਾਈ ਕਰਨ ਤੋਂ ਬਾਅਦ ਪ੍ਰੈੱਸ ਕਾਨਫਰੰਸ ਦੌਰਾਨ ਸ਼ਾਹ ਨੇ ਕਿਹਾ ਕਿ ਕੇਂਦਰ ਨੇ 2029 ਤੱਕ ‘ਨਸ਼ਿਆਂ ਤੋਂ ਮੁਕਤ ਭਾਰਤ’ ਦੇ ਟੀਚੇ ਤਹਿਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਵਿੱਤੀ ਸਹਾਇਤਾ ਤੋਂ ਲੈ ਕੇ ਮੁੜ ਵਸੇਵਾਂ, ਨਸ਼ੀਲੇ ਪਦਾਰਥਾਂ ਦੇ ਪੂਰੇ ਨੈੱਟਵਰਕ ਨੂੰ ਖ਼ਤਮ ਕਰਨ ਲਈ ਤਾਲਮੇਲ ਭਰਪੂਰ ਮੁਲਕ ਵਿਚ ਲਾਗੂ ਹੋਣ ਵਾਲੀ ਰਣਨੀਤੀ ਅਪਣਾਈ ਹੈ।
ਸਰਕਾਰ ਦਾ ਤਿੰਨ ਸਾਲਾਂ ਦਾ ਰੋਡਮੈਪ ਚਾਰ ਥੰਮ੍ਹਾਂ ’ਤੇ ਅਧਾਰਤ ਹੈ। ਇਨ੍ਹਾਂ ਵਿਚ ਖੁਫੀਆ ਜਾਣਕਾਰੀ ਅਤੇ ਓਪਰੇਸ਼ਨ-ਅਧਾਰਤ ਕਾਰਵਾਈ, ਸਿੰਥੈਟਿਕ ਨਸ਼ਿਆਂ ’ਤੇ ਕੰਟਰੋਲ, ਮੰਗ ਅਤੇ ਨੁਕਸਾਨ ਘਟਾਉਣਾ ਅਤੇ ਸਮਰੱਥਾ ਅਤੇ ਤਾਲਮੇਲ ਬਣਾਉਣਾ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ 2014 ਤੋਂ ਪਹਿਲਾਂ ਨਸ਼ੀਲੇ ਪਦਾਰਥਾਂ ਦੇ ਖ਼ਿਲਾਫ਼ ਲੜਾਈ ਮੁੱਖ ਤੌਰ ’ਤੇ ਛੋਟੀਆਂ ਇਕਾਈਆਂ ਵਿਚ ਅਤੇ ਅਲੱਗ-ਅਲੱਗ ਲੜੀ ਜਾਂਦੀ ਸੀ। ਏਜੰਸੀਆਂ ਅਕਸਰ ਛੋਟੇ-ਮੋਟੇ ਮੁਲਜ਼ਮਾਂ ਨੂੰ ਫੜ ਕੇ ਸੰਤੁਸ਼ਟ ਹੋ ਜਾਂਦੀਆਂ ਸਨ। ਸਾਡੀ ਸਰਕਾਰ ਇਸ ਲੜਾਈ ਨੂੰ ਮੁਲਕ ਦੀ ਸੁਰੱਖਿਆ ਦੀ ਤਰਜੀਹ ਬਣਾ ਰਹੀ ਹੈ।
ਨਸ਼ਿਆਂ ਦੀ ਸਮੱਸਿਆ ਦੇ ਖ਼ਿਲਾਫ਼ ਤਾਲਮੇਲ ਅਧਾਰਤ ਕਾਰਵਾਈ ਯਕੀਨੀ ਬਣਾਉਣ ਲਈ 2019 ਵਿਚ ਕਾਰਜਪਾਲਿਕਾ, ਸਰਕਾਰ ਅਤੇ ਜ਼ਿਲ੍ਹਾ ਪੱਧਰਾਂ ’ਤੇ ਚਾਰ-ਥੰਮ੍ਹਾਂ ’ਤੇ ਅਧਾਰਤ ਨੈਸ਼ਨਲ ਕੋਆਰਡੀਨੇਸ਼ਨਲ ਕਮੇਟੀ ਫਾਰ ਕਾਊਂਟਰਿੰਗ ਡਰੱਗਸ ਟ੍ਰੈਫਿਕਿੰਗ (ਐੱਨਸੀਆਰਡੀ) ਸਿਸਟਮ ਬਣਾਇਆ ਗਿਆ ਸੀ।
ਸ਼ਾਹ ਨੇ ਕਿਹਾ ਕਿ ਸਭਨਾਂ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਸਮਰਪਤ ਐਂਟੀ-ਨਾਰਕੋਟਿਕਸ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ ਤੇ ਸਥਾਨਕ ਪੁਲਿਸ ਨੂੰ ਮੁਲਕ ਵਿਆਪੀ ਰਣਨੀਤੀ ਨਾਲ ਜੋੜਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ 2019 ਵਿਚ ‘ਸਾਂਝੀ ਤਾਲਮੇਲ ਕਮੇਟੀ’ ਵੀ ਬਣਾਈ ਗਈ ਸੀ ਤਾਂ ਜੋ ਕੇਂਦਰੀ ਏਜੰਸੀਆਂ ਅਤੇ ਸੂਬਾ ਸਰਕਾਰਾਂ ਵੱਡੇ ਨਸ਼ਿਆਂ ਦੇ ਨੈੱਟਵਰਕ, ਉਨ੍ਹਾਂ ਦੇ ਆਲਮੀ ਸੰਪਰਕਾਂ ਅਤੇ ਆਪ੍ਰੇਸ਼ਨਲ ਖ਼ਾਮੀਆਂ ਦੇ ਖ਼ਿਲਾਫ਼ ਸਾਂਝੇ ਫੈਸਲੇ ਲੈ ਸਕਣ। ਨਾਰਕੋਟਿਕਸ ਕੰਟਰੋਲ ਬਿਊਰੋ ਨੂੰ ਵੀ ਮਜ਼ਬੂਤ ਕੀਤਾ ਗਿਆ ਹੈ।
ਦਿੱਲੀ ’ਚ ਇਮਾਰਤ ਡਿਗਣ ਕਾਰਨ ਸੰਖੇਪ ਕੀਤਾ ਉਦਘਾਟਨ ਸਮਾਰੋਹ
ਸ਼ਾਹ ਨੇ ਗੋਆ ਵਿਚ ਭਾਜਪਾ ਦੇ ਨਵੇਂ ਸੂਬਾਈ ਹੈੱਡ ਕੁਆਰਟਰ ਦਾ ਉਦਘਾਟਨ ਕੀਤਾ। ਇਸ ਦੌਰਾਨ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਐਲਾਨ ਕੀਤਾ ਕਿ ਦਿੱਲੀ ਵਿਚ ਇਮਾਰਤ ਡਿੱਗਣ ਦੀ ਘਟਨਾ ਦੀ ਵਜ੍ਹਾ ਨਾਲ ਸਮਾਰੋਹ ਨੂੰ ਸੰਖੇਪ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ਾਹ (ਜੋ ਪ੍ਰੋਗਰਾਮ ਸਥਾਨ ਤੋਂ ਚਲੇ ਗਏ ਸਨ) ਨੇ ਨਵੇਂ ਭਵਨ ਦੇ ਉਦਘਾਟਨ ’ਤੇ ਪਾਰਟੀ ਕਾਰਕੁਨਾਂ ਨੂੰ ਮੁਬਾਰਕਾਂ ਦਿੱਤੀਆਂ ਹਨ।