ਹਲਕਾਬੰਦੀ ਬਿੱਲ ’ਤੇ KCR ਦੀ ਪਾਰਟੀ BRS ਨੇ ਵੀ ਕੇਂਦਰ ਨੂੰ ਸਮਰਥਨ ਦੇਣ ਦਾ ਕੀਤਾ ਐਲਾਨ, ਕਿਹਾ- 'ਸਾਡੀ ਚਿੰਤਾ ਹੋਈ ਦੂਰ' ਦੇਸ਼ ਭਰ ਵਿੱਚ ਹਲਕਾਬੰਦੀ ਬਿੱਲ ਅਤੇ ਮਹਿਲਾ ਰਾਖਵੇਂਕਰਨ ਨੂੰ ਲੈ ਕੇ ਸਿਆਸਤ ਤੇਜ਼ ਹੋ ਗਈ ਹੈ। ਦੋਸ਼ਾਂ ਅਤੇ ਜਵਾਬੀ ਦੋਸ਼ਾਂ ਦੀ ਰਾਜਨੀਤੀ ਵੀ ਸਿਖਰ 'ਤੇ ਹੈ। ਇਸੇ ਦੌਰਾਨ ਭਾਰਤ ਰਾਸ਼ਟਰ ਸਮਿਤੀ (ਬੀਆਰਐੱਸ) ਨੇ ਸ਼ਨੀਵਾਰ ਨੂੰ ਕੇਂਦਰ ਸਰਕਾਰ ਦੇ ਹਲਕਾਬੰਦੀ ਬਿੱਲ ਅਤੇ ਮਹਿਲਾ ਰਾਖਵੇਂਕਰਨ ਨੂੰ ਲਾਗੂ ਕਰਨ ਦੇ ਪ੍ਰਸਤਾਵ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ।
Publish Date: Sat, 28 Nov 2026 04:09 PM (IST)
Updated Date: Sat, 28 Nov 2026 04:10 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ - ਦੇਸ਼ ਭਰ ਵਿੱਚ ਹਲਕਾਬੰਦੀ ਬਿੱਲ ਅਤੇ ਮਹਿਲਾ ਰਾਖਵੇਂਕਰਨ ਨੂੰ ਲੈ ਕੇ ਸਿਆਸਤ ਤੇਜ਼ ਹੋ ਗਈ ਹੈ। ਦੋਸ਼ਾਂ ਅਤੇ ਜਵਾਬੀ ਦੋਸ਼ਾਂ ਦੀ ਰਾਜਨੀਤੀ ਵੀ ਸਿਖਰ 'ਤੇ ਹੈ। ਇਸੇ ਦੌਰਾਨ ਭਾਰਤ ਰਾਸ਼ਟਰ ਸਮਿਤੀ (ਬੀਆਰਐੱਸ) ਨੇ ਸ਼ਨੀਵਾਰ ਨੂੰ ਕੇਂਦਰ ਸਰਕਾਰ ਦੇ ਹਲਕਾਬੰਦੀ ਬਿੱਲ ਅਤੇ ਮਹਿਲਾ ਰਾਖਵੇਂਕਰਨ ਨੂੰ ਲਾਗੂ ਕਰਨ ਦੇ ਪ੍ਰਸਤਾਵ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ।
ਪਾਰਟੀ ਦੇ ਕਾਰਜਕਾਰੀ ਪ੍ਰਧਾਨ ਕੇਟੀ ਰਾਮਾ ਰਾਓ (ਕੇਟੀਆਰ) ਨੇ ਕਿਹਾ ਕਿ ਸੀਟਾਂ ਵਿੱਚ 50 ਫ਼ੀਸਦੀ ਵਾਧੇ ਦੇ ਪ੍ਰਸਤਾਵ ਨਾਲ ਉਨ੍ਹਾਂ ਦੀ ਪਾਰਟੀ ਦੀ ਸਭ ਤੋਂ ਵੱਡੀ ਚਿੰਤਾ ਦੂਰ ਹੋ ਗਈ ਹੈ। ਕੇਟੀਆਰ ਨੇ ਬਿਆਨ ਜਾਰੀ ਕਰਕੇ ਸਪੱਸ਼ਟ ਕੀਤਾ ਕਿ ਹਲਕਾਬੰਦੀ ਨੂੰ ਲੈ ਕੇ ਉਨ੍ਹਾਂ ਦੀ ਪਾਰਟੀ ਦਾ ਰੁਖ਼ ਹਮੇਸ਼ਾ ਸਪੱਸ਼ਟ ਰਿਹਾ ਹੈ ਕਿ ਦੱਖਣੀ ਭਾਰਤ ਦੇ ਸੂਬਿਆਂ ਦੀ ਸੰਸਦੀ ਹਿੱਸੇਦਾਰੀ ਘੱਟ ਨਹੀਂ ਹੋਣੀ ਚਾਹੀਦੀ ਅਤੇ ਤੇਲੰਗਾਨਾ ਨਾਲ ਕੋਈ ਬੇਇਨਸਾਫ਼ੀ ਨਹੀਂ ਹੋਣੀ ਚਾਹੀਦੀ।
ਦੱਖਣੀ ਭਾਰਤ ਦੀ ਹਿੱਸੇਦਾਰੀ ਰਹੇਗੀ ਸੁਰੱਖਿਅਤ ਦੱਸ ਦੇਈਏ ਕਿ ਕੇ. ਚੰਦਰਸ਼ੇਖਰ ਰਾਓ (ਕੇਸੀਆਰ) ਦੀ ਅਗਵਾਈ ਵਾਲੀ ਬੀਆਰਐੱਸ ਲਗਾਤਾਰ ਮੰਗ ਕਰ ਰਹੀ ਸੀ ਕਿ ਸੰਸਦ ਵਿੱਚ ਦੱਖਣੀ ਸੂਬਿਆਂ ਦੀ ਮੌਜੂਦਾ 24 ਫ਼ੀਸਦੀ ਹਿੱਸੇਦਾਰੀ ਸੁਰੱਖਿਅਤ ਰੱਖੀ ਜਾਵੇ। ਅਜਿਹੇ ਵਿੱਚ ਨਵੇਂ ਬਿੱਲ ਵਿੱਚ 2051 ਤੱਕ ਸੂਬਿਆਂ ਵਿਚਕਾਰ ਨੁਮਾਇੰਦਗੀ ਦੇ ਅਨੁਪਾਤ ਵਿੱਚ ਬਦਲਾਅ ਨਾ ਕਰਨ ਦੀ ਗਾਰੰਟੀ ਦਿੱਤੀ ਗਈ ਹੈ, ਜਿਸ ਨਾਲ ਦੱਖਣੀ ਭਾਰਤ ਦੀ ਹਿੱਸੇਦਾਰੀ ਸੁਰੱਖਿਅਤ ਰਹੇਗੀ।
ਦੂਜੇ ਪਾਸੇ, ਇੱਕ ਹੋਰ ਵੱਡੀ ਗੱਲ ਇਹ ਹੈ ਕਿ ਹਲਕਾਬੰਦੀ ਬਿੱਲ ਨੂੰ ਲੈ ਕੇ ਲਿਆਂਦੇ ਗਏ ਨਵੇਂ ਪ੍ਰਸਤਾਵ ਤਹਿਤ ਸੀਟਾਂ ਦੀ ਗਿਣਤੀ ਵਿੱਚ 50 ਫ਼ੀਸਦੀ ਵਾਧਾ ਹੋਣ ਨਾਲ ਤੇਲੰਗਾਨਾ ਦੀਆਂ ਲੋਕ ਸਭਾ ਸੀਟਾਂ 17 ਤੋਂ ਵਧ ਕੇ 26 ਹੋ ਜਾਣਗੀਆਂ।
ਪ੍ਰਸਤਾਵ ਦੇ ਹੱਕ ਵਿੱਚ ਵੋਟ ਪਾਉਣਗੇ ਸਾਡੇ ਸੰਸਦ ਮੈਂਬਰ- ਕੇਟੀਆਰ
ਅਜਿਹੇ ਵਿੱਚ ਕੇਟੀਆਰ ਨੇ ਕਿਹਾ ਕਿ ਤੇਲੰਗਾਨਾ ਦੇ ਹਿੱਤਾਂ ਨੂੰ ਸਭ ਤੋਂ ਉੱਪਰ ਰੱਖਦਿਆਂ ਰਾਜ ਸਭਾ ਵਿੱਚ ਸਾਡੇ ਤਿੰਨੇ ਸੰਸਦ ਮੈਂਬਰ ਇਸ ਪ੍ਰਸਤਾਵ ਦੇ ਹੱਕ ਵਿੱਚ ਵੋਟ ਪਾਉਣਗੇ। ਅਸੀਂ ਹਮੇਸ਼ਾ ਮਹਿਲਾ ਰਾਖਵੇਂਕਰਨ ਦਾ ਸਮਰਥਨ ਕੀਤਾ ਹੈ ਅਤੇ ਇਸ ਨੂੰ ਲਾਗੂ ਕਰਨ ਲਈ ਵਚਨਬੱਧ ਹਾਂ। ਦੱਸ ਦੇਈਏ ਕਿ ਮੌਜੂਦਾ ਸਮੇਂ ਲੋਕ ਸਭਾ ਵਿੱਚ ਬੀਆਰਐੱਸ ਦਾ ਕੋਈ ਸੰਸਦ ਮੈਂਬਰ ਨਹੀਂ ਹੈ, ਜਦਕਿ ਰਾਜ ਸਭਾ ਵਿੱਚ ਇਸ ਦੇ ਤਿੰਨ ਮੈਂਬਰ ਹਨ।
ਸੋਮਵਾਰ ਤੋਂ ਸ਼ੁਰੂ ਹੋ ਰਿਹਾ ਹੈ ਸੰਸਦ ਦਾ ਵਿਸ਼ੇਸ਼ ਸੈਸ਼ਨ ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਔਰਤਾਂ ਨੂੰ ਇੱਕ-ਤਿਹਾਈ (33 ਫ਼ੀਸਦੀ) ਰਾਖਵਾਂਕਰਨ ਦੇਣ ਲਈ ਸੋਮਵਾਰ ਨੂੰ ਲੋਕ ਸਭਾ ਵਿੱਚ ਇੱਕ ਨਵਾਂ ਸੰਵਿਧਾਨਕ ਸੋਧ ਬਿੱਲ ਪੇਸ਼ ਕਰਨ ਜਾ ਰਹੀ ਹੈ।
ਇਸ ਤਹਿਤ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਲੋਕ ਸਭਾ ਅਤੇ ਵਿਧਾਨ ਸਭਾ ਸੀਟਾਂ ਦੀ ਗਿਣਤੀ ਵਿੱਚ 50 ਫ਼ੀਸਦੀ ਵਾਧਾ ਕੀਤਾ ਜਾਵੇਗਾ ਅਤੇ ਨਵੀਆਂ ਸੀਟਾਂ ਤੇ ਹੱਦਬੰਦੀਆਂ ਨੂੰ 2051 ਤੱਕ ਲਈ ਸਥਿਰ (ਫ੍ਰੀਜ਼) ਕਰ ਦਿੱਤਾ ਜਾਵੇਗਾ। ਇਸ ਲਈ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਹੈ।
- 30 ਨਵੰਬਰ – ਲੋਕ ਸਭਾ ਦੀ ਬੈਠਕ ਸ਼ੁਰੂ ਹੋਵੇਗੀ। - 2 ਦਸੰਬਰ – ਰਾਜ ਸਭਾ ਦੀ ਕਾਰਵਾਈ ਸ਼ੁਰੂ ਹੋਵੇਗੀ। - 3 ਦਸੰਬਰ – ਸਰਕਾਰੀ ਕੰਮਕਾਜ ਮੁਤਾਬਕ ਸੈਸ਼ਨ ਦੀ ਸਮਾਪਤੀ ਹੋਵੇਗੀ।