'ਜ਼ਰਾ ਮੇਰੇ ਮੈਸੇਜ ਦੇਖੋ... ਤੁਸੀਂ ਕਿੰਨੇ ਹਰਮਨਪਿਆਰੇ ਹੋ', ਮਲੇਸ਼ੀਆ ਦੇ ਪ੍ਰਧਾਨ ਮੰਤਰੀ ਇਬਰਾਹਿਮ ਨੇ ਕੀਤੀ PM Modi ਦੀ ਤਾਰੀਫ਼
ਇਹ ਗੱਲਾਂ ਦੋਵਾਂ ਨੇਤਾਵਾਂ ਵਿਚਾਲੇ ਇੱਕ ਅਹਿਮ ਦੁਵੱਲੀ ਬੈਠਕ ਤੋਂ ਬਾਅਦ ਕਹੀਆਂ ਗਈਆਂ, ਜੋ ਭਾਰਤ ਅਤੇ ਮਲੇਸ਼ੀਆ ਵਿਚਾਲੇ ਵਧਦੇ ਆਪਸੀ ਸਬੰਧਾਂ ਨੂੰ ਦਰਸਾਉਂਦੀਆਂ ਹਨ। ਮਲੇਸ਼ੀਆ ਦੇ ਵਿਦੇਸ਼ ਮੰਤਰਾਲੇ ਅਨੁਸਾਰ, ਮਲੇਸ਼ੀਆ ਨੇ ਵਿਕਾਸ ਦੀਆਂ ਚੁਣੌਤੀਆਂ ਨਾਲ ਨਜਿੱਠਣ, ਆਰਥਿਕ ਮੌਕਿਆਂ ਦਾ ਵਿਸਥਾਰ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਬ੍ਰਿਕਸ (BRICS) ਦੇ ਮੈਂਬਰ ਅਤੇ ਸਹਿਯੋਗੀ ਦੇਸ਼ਾਂ ਵਿਚਾਲੇ ਸਹਿਯੋਗ ਨੂੰ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ ਤਾਂ ਜੋ ਤਕਨੀਕੀ ਪ੍ਰਗਤੀ ਅਤੇ ਇਨੋਵੇਸ਼ਨ ਦਾ ਲਾਭ ਸਾਰੇ ਦੇਸ਼ ਸਮੂਹਿਕ ਰੂਪ 'ਚ ਉਠਾ ਸਕਣ।
Publish Date: Sat, 12 Sep 2026 03:41 PM (IST)
Updated Date: Sat, 12 Sep 2026 03:43 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ। ਦਿੱਲੀ ਦੇ ਭਾਰਤ ਮੰਡਪਮ ਵਿੱਚ ਬ੍ਰਿਕਸ (BRICS) ਸੰਮੇਲਨ 2026 ਚੱਲ ਰਿਹਾ ਹੈ ਅਤੇ ਭਾਰਤ ਇਸ ਦੀ ਪ੍ਰਧਾਨਗੀ ਕਰ ਰਿਹਾ ਹੈ। ਇਸ ਦੌਰਾਨ ਇੱਕ ਖਾਸ ਪਲ ਆਇਆ ਜਦੋਂ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਦੀ ਜ਼ਬਰਦਸਤ ਪ੍ਰਸਿੱਧੀ ਦਾ ਜ਼ਿਕਰ ਕੀਤਾ।
ਇੱਕ ਲਾਈਵ ਗੱਲਬਾਤ ਦੌਰਾਨ ਅਨਵਰ ਇਬਰਾਹਿਮ ਨੇ ਦੱਸਿਆ ਕਿ ਉਨ੍ਹਾਂ ਨੂੰ ਪੀਐੱਮ ਮੋਦੀ ਨਾਲ ਆਪਣੀ ਮੁਲਾਕਾਤ ਨੂੰ ਲੈ ਕੇ ਸ਼ੁਭਕਾਮਨਾਵਾਂ ਦੇ ਕਈ ਸੁਨੇਹੇ ਮਿਲੇ ਹਨ। ਉਨ੍ਹਾਂ ਨੇ ਮੁਸਕੁਰਾਉਂਦੇ ਹੋਏ ਕਿਹਾ, "ਤੁਸੀਂ ਬਹੁਤ ਹਰਮਨਪਿਆਰੇ ਹੋ। ਦੇਖੋ, ਮੈਨੂੰ ਲੋਕਾਂ ਵੱਲੋਂ ਤੁਹਾਨੂੰ ਸ਼ੁਭਕਾਮਨਾਵਾਂ ਦੇਣ ਲਈ ਇੰਨੇ ਸਾਰੇ ਮੈਸੇਜ ਮਿਲ ਰਹੇ ਹਨ।"
ਦੁਵੱਲੀ ਗੱਲਬਾਤ ਤੋਂ ਬਾਅਦ ਕਹੀਆਂ ਇਹ ਗੱਲਾਂ
ਇਹ ਗੱਲਾਂ ਦੋਵਾਂ ਨੇਤਾਵਾਂ ਵਿਚਾਲੇ ਇੱਕ ਅਹਿਮ ਦੁਵੱਲੀ ਬੈਠਕ ਤੋਂ ਬਾਅਦ ਕਹੀਆਂ ਗਈਆਂ, ਜੋ ਭਾਰਤ ਅਤੇ ਮਲੇਸ਼ੀਆ ਵਿਚਾਲੇ ਵਧਦੇ ਆਪਸੀ ਸਬੰਧਾਂ ਨੂੰ ਦਰਸਾਉਂਦੀਆਂ ਹਨ। ਮਲੇਸ਼ੀਆ ਦੇ ਵਿਦੇਸ਼ ਮੰਤਰਾਲੇ ਅਨੁਸਾਰ, ਮਲੇਸ਼ੀਆ ਨੇ ਵਿਕਾਸ ਦੀਆਂ ਚੁਣੌਤੀਆਂ ਨਾਲ ਨਜਿੱਠਣ, ਆਰਥਿਕ ਮੌਕਿਆਂ ਦਾ ਵਿਸਥਾਰ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਬ੍ਰਿਕਸ (BRICS) ਦੇ ਮੈਂਬਰ ਅਤੇ ਸਹਿਯੋਗੀ ਦੇਸ਼ਾਂ ਵਿਚਾਲੇ ਸਹਿਯੋਗ ਨੂੰ ਮਜ਼ਬੂਤ ਕਰਨ 'ਤੇ ਜ਼ੋਰ ਦਿੱਤਾ ਤਾਂ ਜੋ ਤਕਨੀਕੀ ਪ੍ਰਗਤੀ ਅਤੇ ਇਨੋਵੇਸ਼ਨ ਦਾ ਲਾਭ ਸਾਰੇ ਦੇਸ਼ ਸਮੂਹਿਕ ਰੂਪ 'ਚ ਉਠਾ ਸਕਣ।
ਭਾਰਤ-ਮਲੇਸ਼ੀਆ ਸਬੰਧ
ਭਾਰਤ ਅਤੇ ਮਲੇਸ਼ੀਆ ਵਿਚਾਲੇ ਆਪਸੀ ਸਤਿਕਾਰ ਅਤੇ ਸਾਂਝੇ ਮੁੱਲਾਂ 'ਤੇ ਆਧਾਰਿਤ ਮਜ਼ਬੂਤ ਭਾਈਵਾਲੀ ਹੈ, ਜਿਸ ਨੂੰ ਅਗਸਤ 2024 ’ਚ ਵਿਆਪਕ ਰਣਨੀਤਕ ਭਾਈਵਾਲੀ ਦਾ ਦਰਜਾ ਦਿੱਤਾ ਗਿਆ। ਫ਼ਰਵਰੀ 2026 ’ਚ ਪ੍ਰਧਾਨ ਮੰਤਰੀ ਮੋਦੀ ਨੇ ਮਲੇਸ਼ੀਆ ਦਾ ਦੌਰਾ ਵੀ ਕੀਤਾ, ਜਿੱਥੇ ਦੋਵਾਂ ਨੇਤਾਵਾਂ ਨੇ ਦੁਵੱਲੇ ਸਬੰਧਾਂ 'ਤੇ ਚਰਚਾ ਕੀਤੀ।
ਇਨ੍ਹਾਂ ਚਰਚਾਵਾਂ ’ਚ ਸਿਆਸੀ ਜੁੜਾਅ, ਰੱਖਿਆ ਅਤੇ ਸੁਰੱਖਿਆ ਸਹਿਯੋਗ, ਸਮੁੰਦਰੀ ਸਹਿਯੋਗ, ਵਪਾਰ ਅਤੇ ਨਿਵੇਸ਼, ਡਿਜੀਟਲ ਅਰਥਵਿਵਸਥਾ, ਵਿਗਿਆਨ ਅਤੇ ਤਕਨਾਲੋਜੀ, ਊਰਜਾ, ਖੇਤੀਬਾੜੀ, ਸਿਹਤ, ਸਿੱਖਿਆ, ਸੱਭਿਆਚਾਰ ਅਤੇ ਸੈਰ-ਸਪਾਟਾ ਵਰਗੇ ਮੁੱਦੇ ਸ਼ਾਮਲ ਸਨ।