E20 ਪੈਟਰੋਲ ਤੁਹਾਡੀ ਗੱਡੀ ਲਈ ਸੁਰੱਖਿਅਤ ਹੈ ਜਾਂ ਨਹੀਂ? ਜਾਣੋ ਕੰਪਨੀਆਂ ਨੇ ਕੇਜਰੀਵਾਲ ਨੂੰ ਕੀ ਦਿੱਤਾ ਜਵਾਬ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦੋਸ਼ ਲਾਇਆ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਉਨ੍ਹਾਂ ਦੇ ਸ਼ਨੀਵਾਰ ਨੂੰ ਤੈਅ ਟਾਊਨ ਹਾਲ ਪ੍ਰੋਗਰਾਮ ਨੂੰ ਨਹੀਂ ਹੋਣ ਦੇ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਹਿਲਾਂ ਪੁਲਿਸ ਕਾਂਸਟੀਚਿਊਸ਼ਨ ਕਲੱਬ ਗਈ ਅਤੇ ਉਨ੍ਹਾਂ ਲੋਕਾਂ ਨੂੰ ਕਿਹਾ ਕਿ ਕੇਜਰੀਵਾਲ ਦਾ ਸ਼ਨੀਵਾਰ ਨੂੰ ਹੋਣ ਵਾਲਾ ਸਮਾਗਮ ਰੱਦ ਕਰ ਦਿੱਤਾ ਜਾਵੇ। ਜਦੋਂ ਉਨ੍ਹਾਂ ਕਿਹਾ ਕਿ ਉਹ ਬੁਕਿੰਗ ਕਰਵਾ ਚੁੱਕੇ ਹਨ, ਰਸੀਦ ਵੀ ਕੱਟ ਚੁੱਕੀ ਹੈ ਤਾਂ ਉਹ ਪੁਲਿਸ ਵਾਲੇ ਮੇਰੇ ਅਤੇ ਸੌਰਭ ਭਾਰਦਵਾਜ ਕੋਲ ਆਏ।
Publish Date: Wed, 29 Jul 2026 01:14 PM (IST)
Updated Date: Wed, 29 Jul 2026 01:16 PM (IST)
ਜਾਗਰਣ ਸੰਵਾਦਦਾਤਾ, ਨਵੀਂ ਦਿੱਲੀ - ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦੋਸ਼ ਲਾਇਆ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਉਨ੍ਹਾਂ ਦੇ ਸ਼ਨੀਵਾਰ ਨੂੰ ਤੈਅ ਟਾਊਨ ਹਾਲ ਪ੍ਰੋਗਰਾਮ ਨੂੰ ਨਹੀਂ ਹੋਣ ਦੇ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਹਿਲਾਂ ਪੁਲਿਸ ਕਾਂਸਟੀਚਿਊਸ਼ਨ ਕਲੱਬ ਗਈ ਅਤੇ ਉਨ੍ਹਾਂ ਲੋਕਾਂ ਨੂੰ ਕਿਹਾ ਕਿ ਕੇਜਰੀਵਾਲ ਦਾ ਸ਼ਨੀਵਾਰ ਨੂੰ ਹੋਣ ਵਾਲਾ ਸਮਾਗਮ ਰੱਦ ਕਰ ਦਿੱਤਾ ਜਾਵੇ। ਜਦੋਂ ਉਨ੍ਹਾਂ ਕਿਹਾ ਕਿ ਉਹ ਬੁਕਿੰਗ ਕਰਵਾ ਚੁੱਕੇ ਹਨ, ਰਸੀਦ ਵੀ ਕੱਟ ਚੁੱਕੀ ਹੈ ਤਾਂ ਉਹ ਪੁਲਿਸ ਵਾਲੇ ਮੇਰੇ ਅਤੇ ਸੌਰਭ ਭਾਰਦਵਾਜ ਕੋਲ ਆਏ।
ਕੇਜਰੀਵਾਲ ਨੇ ਦੱਸਿਆ ਕਿ ਪੁਲਿਸ ਨੇ ਉਨ੍ਹਾਂ ਨੂੰ ਕਿਹਾ ਕਿ, ਇਸ ਲਈ ਤੁਸੀਂ ਪਰਮਿਸ਼ਨ ਲਓ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਤੁਸੀਂ ਪ੍ਰੋਗਰਾਮ ਆਯੋਜਿਤ ਨਹੀਂ ਕਰ ਸਕਦੇ। ਕੇਜਰੀਵਾਲ ਨੇ ਕਿਹਾ ਕਿ ਇਨਡੋਰ ਪ੍ਰੋਗਰਾਮ ਲਈ ਕਦੇ ਵੀ ਪਰਮਿਸ਼ਨ ਦੀ ਲੋੜ ਨਹੀਂ ਪੈਂਦੀ ਸੀ, ਪਹਿਲਾਂ ਵੀ ਹੁੰਦੇ ਰਹੇ ਹਨ ਅਤੇ ਉਨ੍ਹਾਂ ਦਾ ਪ੍ਰੋਗਰਾਮ ਹੋ ਕੇ ਰਹੇਗਾ। ਦੱਸ ਦਈਏ ਕਿ ਇਹ ਪ੍ਰੋਗਰਾਮ ਈ-20 (E20) ਪੈਟਰੋਲ ਨੂੰ ਲੈ ਕੇ ਹੋਣ ਵਾਲਾ ਹੈ।
ਸਰਕਾਰ ਈ20 ਪੈਟਰੋਲ ਜਨਤਾ 'ਤੇ ਥੋਪਣ 'ਚ ਲੱਗੀ ਹੈ ਕੇਜਰੀਵਾਲ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੇਸ਼ ਵਾਸੀਆਂ ਉੱਤੇ ਈ-20 ਪੈਟਰੋਲ ਥੋਪਣ 'ਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਮੈਂ ਕੁਝ ਦਿਨ ਪਹਿਲਾਂ ਦੇਸ਼ ਵਿੱਚ ਵਾਹਨ ਬਣਾਉਣ ਵਾਲੀਆਂ 29 ਕੰਪਨੀਆਂ ਨੂੰ ਪੱਤਰ ਲਿਖ ਕੇ ਪੁੱਛਿਆ ਸੀ ਕਿ ਕੀ ਉਨ੍ਹਾਂ ਦੇ ਵਾਹਨ ਈ-20 ਪੈਟਰੋਲ ਦੀ ਵਰਤੋਂ ਕਰਨ ਦੇ ਲਿਹਾਜ਼ ਨਾਲ ਬਿਹਤਰ ਹਨ।
ਕੇਜਰੀਵਾਲ ਨੇ ਕਿਹਾ ਕਿ ਅਸੀਂ ਕੰਪਨੀਆਂ ਤੋਂ ਪੁੱਛਿਆ ਸੀ ਕਿ ਜੇਕਰ ਈ-20 ਪੈਟਰੋਲ ਦੀ ਵਰਤੋਂ ਨਾਲ ਵਾਹਨ ਖਰਾਬ ਹੁੰਦੇ ਹਨ ਜਾਂ ਵਾਹਨਾਂ ਦਾ ਮਾਈਲੇਜ ਘੱਟ ਹੁੰਦਾ ਹੈ ਤਾਂ ਇਸ ਦਾ ਹਰਜਾਨਾ ਤੁਸੀਂ ਦਿਓਗੇ। ਇਨ੍ਹਾਂ 'ਚੋਂ ਕਿਸੇ ਵੀ ਕੰਪਨੀ ਦਾ ਲਿਖਤੀ ਰੂਪ ਵਿੱਚ ਜਵਾਬ ਨਹੀਂ ਆਇਆ।
ਈ20 ਪੈਟਰੋਲ ਵਾਪਸ ਲੈਣਾ ਹੀ ਪਵੇਗਾ ਨਹੀਂ ਤਾਂ...
ਕੇਜਰੀਵਾਲ ਨੇ ਦਾਅਵਾ ਕੀਤਾ ਕਿ ਕੰਪਨੀਆਂ ਦੇ 9 ਅਧਿਕਾਰੀਆਂ ਨਾਲ ਉਨ੍ਹਾਂ ਦੀ ਫੋਨ 'ਤੇ ਗੱਲਬਾਤ ਹੋਈ ਹੈ। ਜਿਸ 'ਚ ਅਧਿਕਾਰੀਆਂ ਨੇ ਕਿਹਾ ਕਿ ਮੋਦੀ ਸਰਕਾਰ ਉਨ੍ਹਾਂ ਨੂੰ ਧਮਕੀ ਦੇ ਰਹੀ ਹੈ ਕਿ ਇਹ ਲੋਕ ਇਹ ਕਹਿਣ ਕਿ ਈ-20 ਪੈਟਰੋਲ ਵਾਹਨਾਂ ਲਈ ਉਪਯੋਗੀ ਹੈ। ਕੇਜਰੀਵਾਲ ਨੇ ਕਿਹਾ ਕਿ ਈ-20 ਪੈਟਰੋਲ ਪ੍ਰਧਾਨ ਮੰਤਰੀ ਨੂੰ ਵਾਪਸ ਲੈਣਾ ਪਵੇਗਾ, ਸ਼ਾਂਤੀ ਨਾਲ ਲੈ ਲੈਣ ਜਾਂ ਫਿਰ ਜਨਤਾ ਕਰਵਾ ਲਵੇਗੀ।