ਰਸੋਈ 'ਚ ਕਾਕਰੋਚ ਤੇ ਮੱਖੀਆਂ ਦੀ ਭਰਮਾਰ... ਮੁੰਬਈ 'ਚ CCI, MIG, ਵਿਲਿੰਗਡਨ ਤੇ ਜੁਹੂ ਜਿਮਖਾਨਾ ਦੇ ਫੂਡ ਲਾਇਸੈਂਸ ਰੱਦ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਦੇ ਪ੍ਰਮੁੱਖ ਸੋਸ਼ਲ ਅਤੇ ਸਪੋਰਟਸ ਕਲੱਬ ਮਹਾਰਾਸ਼ਟਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੀ ਜਾਂਚ ਦੇ ਘੇਰੇ 'ਚ ਆ ਗਏ ਹਨ। ਐੱਫ.ਡੀ.ਏ. ਨੇ ਫੂਡ ਸੇਫਟੀ ਅਤੇ ਸਾਫ਼-ਸਫ਼ਾਈ ਦੇ ਨਿਯਮਾਂ ਦੀ ਗੰਭੀਰ ਉਲੰਘਣਾ ਕਰਨ ਕਾਰਨ ਇਨ੍ਹਾਂ ਦੇ FSSAI ਲਾਇਸੈਂਸ ਸਸਪੈਂਡ ਕਰ ਦਿੱਤੇ ਹਨ। ਇਨ੍ਹਾਂ ਕਲੱਬਾਂ 'ਚ ਕ੍ਰਿਕੇਟ ਕਲੱਬ ਆਫ਼ ਇੰਡੀਆ, ਐੱਮ.ਆਈ.ਜੀ. ਕ੍ਰਿਕੇਟ ਕਲੱਬ, ਵਿਲਿੰਗਡਨ ਸਪੋਰਟਸ ਕਲੱਬ ਅਤੇ ਜੁਹੂ ਜਿਮਖਾਨਾ ਵਰਗੇ ਮਸ਼ਹੂਰ ਕਲੱਬ ਸ਼ਾਮਲ ਹਨ।
Publish Date: Wed, 29 Jul 2026 11:09 AM (IST)
Updated Date: Wed, 29 Jul 2026 11:10 AM (IST)
ਡਿਜੀਟਲ ਡੈਸਕ, ਮੁੰਬਈ : ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਦੇ ਪ੍ਰਮੁੱਖ ਸੋਸ਼ਲ ਅਤੇ ਸਪੋਰਟਸ ਕਲੱਬ ਮਹਾਰਾਸ਼ਟਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦੀ ਜਾਂਚ ਦੇ ਘੇਰੇ 'ਚ ਆ ਗਏ ਹਨ। ਐੱਫ.ਡੀ.ਏ. ਨੇ ਫੂਡ ਸੇਫਟੀ ਅਤੇ ਸਾਫ਼-ਸਫ਼ਾਈ ਦੇ ਨਿਯਮਾਂ ਦੀ ਗੰਭੀਰ ਉਲੰਘਣਾ ਕਰਨ ਕਾਰਨ ਇਨ੍ਹਾਂ ਦੇ FSSAI ਲਾਇਸੈਂਸ ਸਸਪੈਂਡ ਕਰ ਦਿੱਤੇ ਹਨ। ਇਨ੍ਹਾਂ ਕਲੱਬਾਂ 'ਚ ਕ੍ਰਿਕੇਟ ਕਲੱਬ ਆਫ਼ ਇੰਡੀਆ, ਐੱਮ.ਆਈ.ਜੀ. ਕ੍ਰਿਕੇਟ ਕਲੱਬ, ਵਿਲਿੰਗਡਨ ਸਪੋਰਟਸ ਕਲੱਬ ਅਤੇ ਜੁਹੂ ਜਿਮਖਾਨਾ ਵਰਗੇ ਮਸ਼ਹੂਰ ਕਲੱਬ ਸ਼ਾਮਲ ਹਨ।
ਮੁੰਬਈ ਦੇ ਕਈ ਮਹਿੰਗੇ ਕਲੱਬਾਂ ਅਤੇ ਰੈਸਟੋਰੈਂਟਾਂ 'ਚ ਜਾਂਚ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। ਜਾਂਚ ਦੌਰਾਨ ਅਧਿਕਾਰੀਆਂ ਨੂੰ ਕਾਕਰੋਚ, ਉੱਲੀ ਲੱਗਾ ਖਾਣਾ, ਖ਼ਰਾਬ ਸਾਫ਼-ਸਫ਼ਾਈ, ਖਾਣੇ ਨੂੰ ਗਲਤ ਤਰੀਕੇ ਨਾਲ ਰੱਖਣ ਅਤੇ ਖਾਣੇ ਦੀ ਸੁਰੱਖਿਆ ਨਾਲ ਜੁੜੇ ਬੁਨਿਆਦੀ ਨਿਯਮਾਂ ਦੀ ਪਾਲਣਾ ਨ ਕਰਨ ਵਰਗੀਆਂ ਕਮੀਆਂ ਮਿਲੀਆਂ।
ਕਿਹੜੇ ਕਲੱਬਾਂ ਨੂੰ ਕਾਰਵਾਈ ਦਾ ਸਾਹਮਣਾ ਕਰਨਾ ਪਿਆ? FDA ਨੇ CCI, RK Juhu Jimkhana, Juhu Jimkhana ਵਿਖੇ 'The Aparna', MIG Cricket Club, Willingdon Sports Club, ਅਤੇ Fort 'ਚ ਪੂਰਨਿਮਾ ਰੈਸਟੋਰੈਂਟ ਦੇ ਫੂਡ ਲਾਇਸੈਂਸ ਮੁਅੱਤਲ ਕਰ ਦਿੱਤੇ ਹਨ। ਇਸ ਤੋਂ ਇਲਾਵਾ, ਗੋਰੇਗਾਂਵ ਸਪੋਰਟਸ ਕਲੱਬ ਨੂੰ ਲਾਜ਼ਮੀ FSSAI ਰਜਿਸਟ੍ਰੇਸ਼ਨ ਜਾਂ ਲਾਇਸੈਂਸ ਤੋਂ ਬਿਨਾਂ ਕੰਮ ਕਰਨ ਲਈ 'ਸਟਾਪ ਬਿਜ਼ਨਸ' ਨੋਟਿਸ ਜਾਰੀ ਕੀਤਾ ਗਿਆ ਸੀ।
ਕਿਉਂ ਕੀਤੀ ਗਈ ਕਾਰਵਾਈ? ਸਭ ਤੋਂ ਗੰਭੀਰ ਉਲੰਘਣਾਵਾਂ 'ਚ ਰਸੋਈ 'ਚ ਜਿੰਦਾ ਕਾਕਰੋਚ ਅਤੇ ਮੱਖੀਆਂ ਮਿਲਣਾ, ਉੱਲੀ ਲੱਗੀਆਂ ਸਬਜ਼ੀਆਂ, ਐਕਸਪਾਇਰ ਹੋ ਚੁੱਕਾ ਖਾਣਾ, ਜਮ੍ਹਾ ਪਾਣੀ, ਬੰਦ ਨਾਲੀਆਂ ਅਤੇ ਸ਼ਾਕਾਹਾਰੀ ਤੇ ਮਾਸਾਹਾਰੀ ਖਾਣੇ ਨੂੰ ਵੱਖ-ਵੱਖ ਨਾ ਰੱਖਣਾ ਸ਼ਾਮਲ ਸੀ, ਜਿਸ ਨਾਲ ਕਰੌਸ-ਕੰਟੈਮੀਨੇਸ਼ਨ (ਗੰਧਲਾਪਣ) ਦਾ ਖ਼ਤਰਾ ਵਧ ਜਾਂਦਾ ਹੈ।
ਕ੍ਰਿਕਟ ਕਲੱਬ ਆਫ਼ ਇੰਡੀਆ ਵਿਖੇ, ਇੰਸਪੈਕਟਰਾਂ ਨੇ ਭੋਜਨ ਤਿਆਰ ਕਰਨ ਅਤੇ ਰਹਿੰਦ-ਖੂੰਹਦ ਦੇ ਨਿਪਟਾਰੇ ਵਾਲੇ ਖੇਤਰਾਂ 'ਚ ਕਾਕਰੋਚ ਅਤੇ ਮੱਖੀਆਂ ਦੇ ਭਾਰੀ ਹਮਲੇ ਪਾਏ। ਇਸ ਤੋਂ ਇਲਾਵਾ, ਕੋਲਡ ਸਟੋਰੇਜ ਯੂਨਿਟਾਂ 'ਚ ਸਟੋਰ ਕੀਤੇ ਭੋਜਨ 'ਤੇ ਪਾਣੀ ਸਿੱਧਾ ਟਪਕ ਰਿਹਾ ਸੀ; ਸਬਜ਼ੀਆਂ ਉੱਲੀਦਾਰ ਸਨ; ਮਸ਼ਰੂਮ ਜ਼ਿਆਦਾ ਪੱਕ ਗਏ ਸਨ; ਅਤੇ ਕੁਝ ਖਾਣ-ਪੀਣ ਦੀਆਂ ਚੀਜ਼ਾਂ ਦੀ ਮਿਆਦ ਖ਼ਤਮ ਹੋ ਗਈ ਸੀ। ਸ਼ਾਕਾਹਾਰੀ ਅਤੇ ਮਾਸਾਹਾਰੀ ਭੋਜਨ ਤਿਆਰ ਕਰਨ ਲਈ ਰਸੋਈ 'ਚ ਕੋਈ ਵੱਖਰੇ ਖੇਤਰ ਨਹੀਂ ਸਨ। ਭਾਂਡੇ ਸਿੱਧੇ ਫਰਸ਼ 'ਤੇ ਰੱਖੇ ਗਏ ਸਨ ਅਤੇ ਭੋਜਨ ਦੇ ਸੰਪਰਕ 'ਚ ਆਉਣ ਵਾਲੇ ਉਪਕਰਣ ਗਰੀਸ, ਮੈਲ ਅਤੇ ਮਿੱਟੀ ਨਾਲ ਲੇਪ ਕੀਤੇ ਹੋਏ ਪਾਏ ਗਏ ਸਨ।
ਬਾਂਦਰਾ ਈਸਟ ਦੇ ਐੱਮ.ਆਈ.ਜੀ. ਕ੍ਰਿਕੇਟ ਕਲੱਬ 'ਚ ਐੱਫ.ਡੀ.ਏ. ਨੇ ਪਾਇਆ ਕਿ ਨੇਬੂਲਾ ਕੈਟਰਿੰਗ ਸਰਵਿਸਿਜ਼ ਨਾਮਕ ਇੱਕ ਅਣਅਧਿਕਾਰਤ ਥਰਡ-ਪਾਰਟੀ ਕੈਟਰਿੰਗ ਏਜੰਸੀ ਬਿਨਾਂ ਵੈਧ FSSAI ਲਾਇਸੈਂਸ ਦੇ ਕੰਮ ਕਰ ਰਹੀ ਸੀ। ਇੰਸਪੈਕਟਰਾਂ ਨੇ ਜਿੰਦਾ ਕਾਕਰੋਚ, ਮੱਕੜੀ ਦੇ ਜਾਲੇ, ਕੱਚੇ ਅਤੇ ਪੱਕੇ ਹੋਏ ਖਾਣੇ ਨੂੰ ਗਲਤ ਤਰੀਕੇ ਨਾਲ ਰੱਖਣ ਅਤੇ ਖਾਣਾ ਬਣਾਉਣ-ਪਰੋਸਣ ਵਾਲੇ ਕਰਮਚਾਰੀਆਂ ਦੇ ਜ਼ਰੂਰੀ ਮੈਡੀਕਲ ਰਿਕਾਰਡ ਨਾ ਹੋਣ ਦੀ ਵੀ ਰਿਪੋਰਟ ਦਿੱਤੀ।
ਪ੍ਰਸਿੱਧ ਕਲੱਬਾਂ ਵਿੱਚ ਗੰਦਗੀ ਅਤੇ ਅਣਗਹਿਲੀ ਵਿਲਿੰਗਡਨ ਸਪੋਰਟਸ ਕਲੱਬ ਨੂੰ ਸਾਫ਼-ਸਫ਼ਾਈ ਨਾ ਹੋਣ ਵਾਲੀ ਫ਼ਲੋਰਿੰਗ, ਸੀਵਰ ਦੇ ਖ਼ਰਾਬ ਰੱਖ-ਰਖਾਅ, ਤਾਪਮਾਨ ਦੀ ਠੀਕ ਤਰ੍ਹਾਂ ਨਿਗਰਾਨੀ ਨਾ ਕਰਨ, ਖਾਣ-ਪੀਣ ਦੀਆਂ ਚੀਜ਼ਾਂ ਦੀ ਪੁਰਾਣੀ ਟੈਸਟਿੰਗ ਰਿਪੋਰਟ ਅਤੇ ਖਾਣਾ ਬਣਾਉਣ-ਪਰੋਸਣ ਵਾਲੇ ਕਰਮਚਾਰੀਆਂ 'ਚ ਸਾਫ਼-ਸਫ਼ਾਈ ਦੀਆਂ ਖ਼ਰਾਬ ਆਦਤਾਂ ਲਈ ਫਟਕਾਰ ਲਗਾਈ ਗਈ।
ਆਰ.ਕੇ. ਜੁਹੂ ਜਿਮਖਾਨਾ 'ਚ ਅਧਿਕਾਰੀਆਂ ਨੂੰ ਟੁੱਟੀਆਂ-ਫੁੱਟੀਆਂ ਦੀਵਾਰਾਂ ਅਤੇ ਛੱਤਾਂ, ਕਿਚਨ 'ਚ ਖ਼ਰਾਬ ਡ੍ਰੇਨੇਜ ਸਿਸਟਮ, ਸਾਫ਼-ਸਫ਼ਾਈ ਦੀ ਅਪਰਿਆਪਤ ਸਹੂਲਤਾਂ, ਪੱਕੇ ਹੋਏ ਖਾਣੇ ਨੂੰ ਗਲਤ ਤਰੀਕੇ ਨਾਲ ਸਟੋਰ ਕਰਨਾ ਅਤੇ ਤਲਣ ਵਾਲੇ ਤੇਲ ਦੀ ਵਰਤੋਂ ਦਾ ਕੋਈ ਰਿਕਾਰਡ ਨਾ ਹੋਣਾ ਵਰਗੀਆਂ ਕਮੀਆਂ ਮਿਲੀਆਂ। ਨਾਲ ਹੀ ਖਾਣਾ ਬਣਾਉਣ ਅਤੇ ਪਰੋਸਣ ਵਾਲੇ ਕਰਮਚਾਰੀ ਬਿਨਾਂ ਗਲਵਜ਼, ਕੈਪ ਜਾਂ ਅਪ੍ਰੋਨ ਪਹਿਨੇ ਕੰਮ ਕਰਦੇ ਹੋਏ ਪਾਏ ਗਏ।
ਜੁਹੂ ਜਿਮਖਾਨਾ ਦੇ ਅੰਦਰ ਦ ਅਪਰਨਾ 'ਚ ਵੀ ਅਜਿਹੀਆਂ ਹੀ ਕਮੀਆਂ ਪਾਈਆਂ ਗਈਆਂ, ਜਿੱਥੇ ਖਾਣਾ ਪਕਾਉਣ ਦੇ ਜੰਗ ਲੱਗੇ ਉਪਕਰਣ, ਕੀੜਿਆਂ-ਮਕੌੜਿਆਂ ਦਾ ਸੰਕਰਮਣ, ਖਾਣ ਦੀਆਂ ਚੀਜ਼ਾਂ ਨੂੰ ਵੱਖ-ਵੱਖ ਨਾ ਰੱਖਣਾ ਅਤੇ ਫੂਡ ਸੇਫਟੀ ਆਡਿਟ ਨਾ ਹੋਣਾ ਵਰਗੀਆਂ ਗੜਬੜੀਆਂ ਦਰਜ ਕੀਤੀਆਂ ਗਈਆਂ।
ਲਾਇਸੈਂਸ ਮੁੱਤਲ
ਐੱਫ.ਡੀ.ਏ. ਨੇ ਫੋਰਟ ਇਲਾਕੇ 'ਚ ਸਥਿਤ ਪੂਰਨਿਮਾ ਰੈਸਟੋਰੈਂਟ ਦਾ ਲਾਇਸੈਂਸ ਵੀ ਸਸਪੈਂਡ ਕਰ ਦਿੱਤਾ। ਇੰਸਪੈਕਟਰਾਂ ਨੂੰ ਉੱਥੇ ਸਬਜ਼ੀਆਂ 'ਤੇ ਫੰਗਸ, ਬਹੁਤ ਸਾਰੀਆਂ ਮੱਖੀਆਂ, ਰੁਕਿਆ ਹੋਇਆ ਗੰਦਾ ਪਾਣੀ, ਗੰਦੀਆਂ ਨਾਲੀਆਂ, ਖ਼ਰਾਬ ਰੈਫ੍ਰਿਜਰੇਸ਼ਨ ਯੂਨਿਟਸ ਅਤੇ ਬਿਨਾਂ ਜੁੱਤੇ-ਚੱਪਲ ਪਹਿਨੇ ਤੇ ਗਹਿਣੇ ਪਹਿਨ ਕੇ ਖਾਣਾ ਬਣਾਉਂਦੇ ਹੋਏ ਕਰਮਚਾਰੀ ਮਿਲੇ।
ਇਸ ਦੌਰਾਨ, ਮਲਾਡ ਵੈਸਟ 'ਚ ਗੋਰੇਗਾਉਂ ਸਪੋਰਟਸ ਕਲੱਬ ਨੂੰ ਆਪਣਾ ਫੂਡ ਬਿਜ਼ਨਸ ਤੁਰੰਤ ਬੰਦ ਕਰਨ ਦਾ ਨਿਰਦੇਸ਼ ਦਿੱਤਾ ਗਿਆ। ਅਧਿਕਾਰੀਆਂ ਨੇ ਪਾਇਆ ਕਿ ਇਹ ਕਲੱਬ ਫੂਡ ਸੇਫਟੀ ਐਂਡ ਸਟੈਂਡਰਡਜ਼ (ਫੂਡ ਬਿਜ਼ਨਸ ਦੀ ਲਾਇਸੈਂਸਿੰਗ ਅਤੇ ਰਜਿਸਟ੍ਰੇਸ਼ਨ) ਰੈਗੂਲੇਸ਼ਨਜ਼, 2011 ਦੀ ਉਲੰਘਣਾ ਕਰਦੇ ਹੋਏ ਜ਼ਰੂਰੀ FSSAI ਰਜਿਸਟ੍ਰੇਸ਼ਨ ਜਾਂ ਲਾਇਸੈਂਸ ਤੋਂ ਬਿਨਾਂ ਚੱਲ ਰਿਹਾ ਸੀ।
ਇਹ ਕਾਰਵਾਈ ਮਹਾਰਾਸ਼ਟਰ ਐਫਡੀਏ ਮੁਹਿੰਮ ਦਾ ਹਿੱਸਾ ਹੈ, ਜਿਸ ਦਾ ਉਦੇਸ਼ ਫੂਡ ਸੇਫਟੀ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨਾ ਅਤੇ ਰਾਜ ਵਿੱਚ ਰੈਸਟੋਰੈਂਟਾਂ, ਕਲੱਬਾਂ ਅਤੇ ਹੋਰ ਭੋਜਨ ਅਦਾਰਿਆਂ 'ਚ ਸਫਾਈ ਭੋਜਨ ਤਿਆਰ ਕਰਨ ਅਤੇ ਸੰਭਾਲਣ ਦੇ ਅਭਿਆਸਾਂ ਨੂੰ ਯਕੀਨੀ ਬਣਾਉਣਾ ਹੈ।