Independence Day ਮੌਕੇ PM ਮੋਦੀ ਦਾ ਵੱਡਾ ਸੁਨੇਹਾ : 'ਦੁਨੀਆ ਬਣਾ ਰਹੀ ਹੈ ਹਥਿਆਰ, ਸਾਨੂੰ ਪੈਟਰੋਲ, ਖਾਦ, ਦਵਾਈਆਂ ਤੇ ਚਿਪਸ ਤੋਂ ਲੈ ਕੇ ਹਰ ਖੇਤਰ 'ਚ ਬਣਨਾ ਪਵੇਗਾ ਆਤਮਨਿਰਭਰ' ਭਾਰਤ ਅੱਜ ਆਪਣਾ 80ਵਾਂ ਆਜ਼ਾਦੀ ਦਿਵਸ ਬੜੇ ਧੂਮਧਾਮ ਅਤੇ ਮਾਣ ਨਾਲ ਮਨਾ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਲਾਲ ਕਿਲ੍ਹੇ ਦੀ ਫਸੀਲ ਤੋਂ ਮੁੱਖ ਸਮਾਰੋਹ ਦੀ ਅਗਵਾਈ ਕਰ ਰਹੇ ਹਨ, ਜਿੱਥੇ ਉਨ੍ਹਾਂ ਨੇ ਲਗਾਤਾਰ 13ਵੀਂ ਵਾਰ ਰਾਸ਼ਟਰੀ ਝੰਡਾ ਲਹਿਰਾਇਆ ਹੈ। ਸੁਰੱਖਿਆ ਦੇ ਦ੍ਰਿਸ਼ਟੀਕੋਣ ਤੋਂ, ਪੂਰੀ ਰਾਜਧਾਨੀ ਨੂੰ ਇੱਕ ਅਜਿੱਤ ਕਿਲ੍ਹੇ ਵਿੱਚ ਬਦਲ ਦਿੱਤਾ ਗਿਆ ਹੈ। ਲਾਲ ਕਿਲ੍ਹੇ 'ਤੇ ਇੱਕ ਬਹੁ-ਪੱਧਰੀ ਸੁਰੱਖਿਆ ਰਿੰਗ ਸਥਾਪਤ ਕੀਤਾ ਗਿਆ ਹੈ, ਜਿਸ ਵਿੱਚ 25,000 ਤੋਂ ਵੱਧ ਸੁਰੱਖਿਆ ਕਰਮਚਾਰੀ, 1,000 ਤੋਂ ਵੱਧ ਏਆਈ-ਅਧਾਰਤ ਸੀਸੀਟੀਵੀ ਕੈਮਰੇ ਅਤੇ ਅੱਤਵਾਦ ਵਿਰੋਧੀ ਪ੍ਰਤੀਕਿਰਿਆ ਵਿਧੀਆਂ ਦੀ ਤਾਇਨਾਤੀ ਸ਼ਾਮਲ ਹੈ।
Publish Date: Sat, 15 Aug 2026 08:37 AM (IST)
Updated Date: Sat, 15 Aug 2026 10:00 AM (IST)
ਡਿਜੀਟਲ ਡੈਸਕ, ਨਵੀਂ ਦਿੱਲੀ - ਭਾਰਤ ਅੱਜ ਆਪਣਾ 80ਵਾਂ ਆਜ਼ਾਦੀ ਦਿਵਸ ਬੜੇ ਧੂਮਧਾਮ ਅਤੇ ਮਾਣ ਨਾਲ ਮਨਾ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਲਾਲ ਕਿਲ੍ਹੇ ਦੀ ਫਸੀਲ ਤੋਂ ਮੁੱਖ ਸਮਾਰੋਹ ਦੀ ਅਗਵਾਈ ਕਰ ਰਹੇ ਹਨ, ਜਿੱਥੇ ਉਨ੍ਹਾਂ ਨੇ ਲਗਾਤਾਰ 13ਵੀਂ ਵਾਰ ਰਾਸ਼ਟਰੀ ਝੰਡਾ ਲਹਿਰਾਇਆ ਹੈ।
ਸੁਰੱਖਿਆ ਦੇ ਦ੍ਰਿਸ਼ਟੀਕੋਣ ਤੋਂ, ਪੂਰੀ ਰਾਜਧਾਨੀ ਨੂੰ ਇੱਕ ਅਜਿੱਤ ਕਿਲ੍ਹੇ ਵਿੱਚ ਬਦਲ ਦਿੱਤਾ ਗਿਆ ਹੈ। ਲਾਲ ਕਿਲ੍ਹੇ 'ਤੇ ਇੱਕ ਬਹੁ-ਪੱਧਰੀ ਸੁਰੱਖਿਆ ਰਿੰਗ ਸਥਾਪਤ ਕੀਤਾ ਗਿਆ ਹੈ, ਜਿਸ ਵਿੱਚ 25,000 ਤੋਂ ਵੱਧ ਸੁਰੱਖਿਆ ਕਰਮਚਾਰੀ, 1,000 ਤੋਂ ਵੱਧ ਏਆਈ-ਅਧਾਰਤ ਸੀਸੀਟੀਵੀ ਕੈਮਰੇ ਅਤੇ ਅੱਤਵਾਦ ਵਿਰੋਧੀ ਪ੍ਰਤੀਕਿਰਿਆ ਵਿਧੀਆਂ ਦੀ ਤਾਇਨਾਤੀ ਸ਼ਾਮਲ ਹੈ।
ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ ਅਤੇ ਲਾਲ ਕਿਲ੍ਹੇ 'ਤੇ ਸਮਾਗਮ ਦੇ ਵੇਰਵਿਆਂ ਸਮੇਤ, ਸਾਰੇ ਪ੍ਰਮੁੱਖ ਆਜ਼ਾਦੀ ਦਿਵਸ ਅਪਡੇਟਸ ਲਈ ਇਸ ਲਾਈਵ ਬਲੌਗ ਨਾਲ ਜੁੜੇ ਰਹੋ...
'ਆਤਮਨਿਰਭਰ ਭਾਰਤ' ਬਣਨਾ ਬਹੁਤ ਜ਼ਰੂਰੀ ਹੈ ਆਪਣੇ ਸੰਬੋਧਨ 'ਚ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "'ਆਤਮਨਿਰਭਰ ਭਾਰਤ' ਬਣਨਾ ਜ਼ਰੂਰੀ ਹੈ। ਇਸੇ ਲਈ, ਪਿਛਲੇ ਕੁਝ ਸਾਲਾਂ ਤੋਂ, ਅਸੀਂ ਦ੍ਰਿੜਤਾ ਨਾਲ ਇਹ ਸੰਕਲਪ ਲਿਆ ਹੈ ਕਿ ਭਾਰਤ ਨੂੰ ਹੁਣ ਦੂਜੇ ਦੇਸ਼ਾਂ 'ਤੇ ਨਿਰਭਰ ਨਹੀਂ ਰਹਿਣਾ ਚਾਹੀਦਾ; ਸਾਨੂੰ ਸਵੈ-ਨਿਰਭਰ ਬਣਨਾ ਚਾਹੀਦਾ ਹੈ। ਸਾਨੂੰ ਆਪਣੀਆਂ ਸਮਰੱਥਾਵਾਂ ਨੂੰ ਵਧਾਉਣ ਅਤੇ ਆਪਣੇ ਹਿੱਤਾਂ ਦੀ ਰੱਖਿਆ ਕਰਨ ਦੀ ਲੋੜ ਹੈ। ਇਸ ਸੰਕਲਪ ਨਾਲ, ਅਸੀਂ 'ਆਤਮਨਿਰਭਰ ਭਾਰਤ' ਵੱਲ ਮਜ਼ਬੂਤੀ ਨਾਲ ਅੱਗੇ ਵਧ ਰਹੇ ਹਾਂ। ਹਰ ਭਾਰਤੀ 'ਮੇਕ ਇਨ ਇੰਡੀਆ', 'ਸਵਦੇਸ਼ੀ' ਅਤੇ 'ਵੋਕਲ ਫਾਰ ਲੋਕਲ' ਵਰਗੀਆਂ ਪਹਿਲਕਦਮੀਆਂ ਨਾਲ ਜੁੜ ਰਿਹਾ ਹੈ।"
700 ਸ਼ਹਿਰਾਂ 'ਚ ਗੈਸ ਪਾਈਪ ਲਾਈਨ 80ਵੇਂ ਆਜ਼ਾਦੀ ਦਿਵਸ 'ਤੇ ਦੇਸ਼ ਨੂੰ ਸੰਬੋਧਨ ਕਰਦਿਆਂ ਪੀ.ਐੱਮ. ਮੋਦੀ ਨੇ ਕਿਹਾ, "12 ਸਾਲ ਪਹਿਲਾਂ, ਸਿਰਫ਼ 70 ਸ਼ਹਿਰਾਂ 'ਚ ਪਾਈਪ ਵਾਲੀ ਗੈਸ ਲਾਈਨ ਦੀ ਸੁਵਿਧਾ ਸੀ। ਪਿਛਲੇ 12 ਸਾਲਾਂ 'ਚ ਇਹ ਗਿਣਤੀ ਵਧ ਕੇ 700 ਸ਼ਹਿਰ ਹੋ ਗਈ ਹੈ। ਅੱਜ ਦੇਸ਼ 'ਚ 1.75 ਕਰੋੜ ਘਰ ਪਾਈਪ ਵਾਲੀ ਗੈਸ ਲਾਈਨ ਨਾਲ ਜੁੜੇ ਹਨ।"
ਦੇਸ਼ ਨੂੰ ਨਵੀਆਂ ਉਚਾਈਆਂ 'ਤੇ ਲੈ ਜਾਣ ਲਈ ਸਾਰਿਆਂ ਨੇ ਕੀਤੀ ਕੋਸ਼ਿਸ਼ ਲਾਲ ਕਿਲ੍ਹੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "...ਪਿਛਲੇ 12 ਸਾਲਾਂ 'ਚ, ਅਗਣਿਤ ਨਾਗਰਿਕਾਂ—ਭਾਵੇਂ ਉਹ ਦਲਿਤ ਹੋਣ, ਸ਼ੋਸ਼ਿਤ ਹੋਣ, ਹਾਸ਼ੀਏ 'ਤੇ ਰਹਿਣ ਵਾਲੇ ਹੋਣ ਜਾਂ ਆਦਿਵਾਸੀ, ਪੇਂਡੂ ਹੋਣ ਜਾਂ ਸ਼ਹਿਰੀ, ਗ਼ਰੀਬ ਹੋਣ ਜਾਂ ਮੱਧ ਵਰਗ ਦੇ, ਨੌਜਵਾਨ ਹੋਣ ਜਾਂ ਬਜ਼ੁਰਗ, ਮਹਿਲਾਵਾਂ ਹੋਣ ਜਾਂ ਪੁਰਸ਼, ਉੱਤਰ, ਦੱਖਣ, ਪੂਰਬ ਜਾਂ ਪੱਛਮ ਤੋਂ ਹੋਣ, ਸਾਰਿਆਂ ਨੇ ਦੇਸ਼ ਨੂੰ ਨਵੀਆਂ ਉਚਾਈਆਂ 'ਤੇ ਲੈ ਜਾਣ ਲਈ ਅਟੁੱਟ ਸੰਕਲਪ ਅਤੇ ਸਮਰਪਣ ਨਾਲ ਹਰ ਸੰਭਵ ਕੋਸ਼ਿਸ਼ ਕੀਤੀ ਹੈ। ਮੈਂ ਇਨ੍ਹਾਂ ਕੋਸ਼ਿਸ਼ਾਂ ਦਾ ਸਤਿਕਾਰਪੂਰਵਕ ਸਨਮਾਨ ਕਰਦਾ ਹਾਂ।"
100% ਵਧੇ ਡਿਜੀਟਲ ਟਰਾਂਜੈਕਸ਼ਨ 80ਵੇਂ ਆਜ਼ਾਦੀ ਦਿਵਸ 'ਤੇ ਪੀ.ਐੱਮ. ਮੋਦੀ ਨੇ ਕਿਹਾ, "ਪਿਛਲੇ 12 ਸਾਲਾਂ 'ਚ ਡਿਫੈਂਸ ਪ੍ਰੋਡਕਸ਼ਨ ਚਾਰ ਗੁਣਾ ਵਧਿਆ ਹੈ, ਖਾਦੀ ਅਤੇ ਗ੍ਰਾਮੋਉਦਯੋਗ ਦਾ ਪ੍ਰੋਡਕਸ਼ਨ ਪੰਜ ਗੁਣਾ ਵਧਿਆ ਹੈ, ਇਲੈਕਟ੍ਰਾਨਿਕ ਮੈਨੂਫੈਕਚਰਿੰਗ ਸੱਤ ਗੁਣਾ ਵਧੀ ਹੈ। ਮੋਬਾਈਲ ਫੋਨ ਦਾ ਪ੍ਰੋਡਕਸ਼ਨ 33% ਵਧਿਆ ਹੈ ਅਤੇ ਡਿਜੀਟਲ ਟਰਾਂਜੈਕਸ਼ਨ 100% ਵਧੇ ਹਨ।"
ਊਰਜਾ ਤੋਂ ਬਿਨਾਂ ਨਵੀਂ ਦੁਨੀਆ ਨੂੰ ਚਲਾਉਣਾ ਮੁਸ਼ਕਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਹੁਣ ਊਰਜਾ ਤੋਂ ਬਿਨਾਂ ਵੀ ਨਵੀਂ ਦੁਨੀਆ ਨੂੰ ਚਲਾਉਣਾ ਮੁਸ਼ਕਲ ਹੈ। ਇਸ ਲਈ ਸਾਨੂੰ chip, AI ਅਤੇ ਡਾਟਾ ਸੈਂਟਰ ਲਈ ਬਹੁਤ ਵੱਡੀ ਮਾਤਰਾ 'ਚ ਬਿਜਲੀ ਦੀ ਲੋੜ ਪਵੇਗੀ। Energy Security ਸਾਡੇ ਸਮੇਂ ਦੀ ਮੰਗ ਹੈ। ਇਸ ਲਈ ਅਸੀਂ ਪਹਿਲਾਂ ਹੀ ਉਸ ਦਿਸ਼ਾ 'ਚ ਇੱਕ ਤੋਂ ਬਾਅਦ ਇੱਕ ਮਜ਼ਬੂਤ ਕਦਮ ਚੁੱਕੇ ਹਨ।
ਹੜ੍ਹ ਅਤੇ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਪਰਿਵਾਰਾਂ ਦੇ ਨਾਲ- PM ਮੋਦੀ ਲਾਲ ਕਿਲ੍ਹੇ ਦੀ ਫ਼ਸੀਲ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਹਾਲ ਹੀ 'ਚ ਦੇਸ਼ ਦੇ ਕੁਝ ਹਿੱਸਿਆਂ ਨੂੰ ਹੜ੍ਹ ਅਤੇ ਜ਼ਮੀਨ ਖਿਸਕਣ ਦੀ ਮਾਰ ਝੱਲਣੀ ਪਈ ਹੈ। ਕਈ ਪਰਿਵਾਰ ਇਸ ਤੋਂ ਪ੍ਰਭਾਵਿਤ ਹੋਏ ਹਨ ਅਤੇ ਅਸੀਂ ਉਨ੍ਹਾਂ ਦੇ ਦੁੱਖ ਨੂੰ ਡੂੰਘਾਈ ਨਾਲ ਸਮਝਦੇ ਹਾਂ। ਮੈਂ ਪ੍ਰਭਾਵਿਤ ਪਰਿਵਾਰਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਅਸੀਂ ਅਤੇ ਪੂਰਾ ਦੇਸ਼ ਉਨ੍ਹਾਂ ਦੇ ਨਾਲ ਖੜ੍ਹਾ ਹੈ..."
ਦੁਨੀਆ ਨੂੰ ਵੱਖਰੇ ਨਜ਼ਰੀਏ ਨਾਲ ਦੇਖਣ ਲਈ ਮਜਬੂਰ- ਪੀ.ਐੱਮ. ਮੋਦੀ ਆਜ਼ਾਦੀ ਦਿਵਸ 'ਤੇ ਆਪਣੇ ਸੰਬੋਧਨ 'ਚ ਪੀ.ਐੱਮ. ਮੋਦੀ ਨੇ ਕਿਹਾ, "ਅੱਜ ਭਾਰਤ ਦਾ ਇੱਕ ਵੱਡਾ ਸੁਪਨਾ ਹੈ ਕਿ 2047 ਤੱਕ ਉਹ ਇੱਕ ਵਿਕਸਤ ਦੇਸ਼ ਬਣੇ। ਜਦੋਂ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਵਿਕਸਤ ਦੇਸ਼ ਬਣਨ ਦਾ ਸੰਕਲਪ ਲੈਂਦਾ ਹੈ, ਤਾਂ ਇਹ ਸਾਡੇ ਹੌਂਸਲੇ ਦੀ ਪਛਾਣ ਬਣ ਜਾਂਦਾ ਹੈ ਅਤੇ ਦੁਨੀਆਾਨੂੰ ਇੱਕ ਵੱਖਰੇ ਨਜ਼ਰੀਏ ਨਾਲ ਦੇਖਣ ਲਈ ਮਜਬੂਰ ਹੋ ਜਾਂਦੀ ਹੈ।"
ਛੋਟੇ ਸੁਪਨਿਆਂ ਨਾਲ ਕੰਮ ਨਹੀਂ ਚੱਲਣ ਵਾਲਾ- ਪੀ.ਐੱਮ. ਮੋਦੀ ਲਾਲ ਕਿਲ੍ਹੇ ਦੀ ਫ਼ਸੀਲ ਤੋਂ ਸੰਬੋਧਨ ਦੌਰਾਨ ਪੀ.ਐੱਮ. ਮੋਦੀ ਨੇ ਕਿਹਾ, "ਮੇਰੇ ਦੇਸ਼ਵਾਸੀਓ, ਹੁਣ ਛੋਟੇ ਸੁਪਨਿਆਂ ਨਾਲ ਕੰਮ ਨਹੀਂ ਚੱਲਣ ਵਾਲਾ। ਸਾਨੂੰ ਵੱਡੇ ਸੁਪਨੇ ਦੇਖਣੇ ਹਨ, ਕਿਉਂਕਿ ਵੱਡੇ ਸੁਪਨੇ ਸਾਡੀ ਸੋਚ ਨੂੰ ਵੀ ਵਿਸਥਾਰ ਦਿੰਦੇ ਹਨ, ਸਾਡੀ ਸੋਚ ਦੇ ਦਾਇਰੇ ਨੂੰ ਵਿਸ਼ਾਲ ਕਰਦੇ ਹਨ।"
ਵੱਡੇ ਸੁਪਨੇ ਸਾਡੀ ਸੋਚ ਨੂੰ ਵਿਸਥਾਰ ਦਿੰਦੇ ਹਨ- ਪੀ.ਐੱਮ. ਮੋਦੀ ਪੀ.ਐੱਮ. ਮੋਦੀ ਨੇ ਕਿਹਾ ਕਿ ਮੇਰੇ ਪਿਆਰੇ ਦੇਸ਼ਵਾਸੀਓ, ਕੋਈ ਵੀ ਰਾਸ਼ਟਰ ਉਦੋ ਮਹਾਨ ਬਣਦਾ ਹੈ ਜਦੋਂ ਆਪਣੀਆਂ ਸਿੱਧੀਆਂ ਨੂੰ ਪ੍ਰਾਪਤ ਕਰਦਾ ਹੈ। ਜਦੋਂ ਆਪਣੇ ਸੁਪਨਿਆਂ, ਆਪਣੇ ਸੰਕਲਪਾਂ ਅਤੇ ਆਪਣੇ ਸਮਰੱਥਾ ਦੇ ਦਮ 'ਤੇ ਅੱਗੇ ਵਧਦਾ ਹੈ। ਵੱਡੇ ਸੁਪਨੇ ਸਾਡੀ ਸੋਚ ਨੂੰ ਵੀ ਵਿਸਥਾਰ ਦਿੰਦੇ ਹਨ। ਸਾਡੀ ਸੋਚ ਦੇ ਦਾਇਰੇ ਨੂੰ ਵਿਸ਼ਾਲ ਕਰਦੇ ਹਨ।
ਇਨੋਵੇਸ਼ਨ ਦੇਖ ਰਹੀ ਦੁਨੀਆ ਲਾਲ ਕਿਲ੍ਹੇ ਤੋਂ ਸੰਬੋਧਨ ਦੌਰਾਨ ਪੀ.ਐੱਮ. ਮੋਦੀ ਨੇ ਕਿਹਾ ਕਿ ਦੇਸ਼ ਵਿਕਾਸ ਦੇ ਰਾਹ 'ਤੇ ਚੱਲ ਪਿਆ ਹੈ ਅਤੇ ਦੁਨੀਆ ਇਨੋਵੇਸ਼ਨ ਦੇਖ ਰਹੀ ਹੈ।
ਲਾਲ ਕਿਲ੍ਹੇ ਤੋਂ ਵੰਦੇ ਮਾਤਰਮ ਦਾ ਗਾਇਨ ਲਾਲ ਕਿਲ੍ਹੇ ਤੋਂ ਦੇਸ਼ ਨੂੰ ਸੰਬੋਧਨ ਕਰਦਿਆਂ ਪੀ.ਐੱਮ. ਮੋਦੀ ਨੇ ਕਿਹਾ, "ਮੇਰੇ ਪਿਆਰੇ ਦੇਸ਼ਵਾਸੀਓ, ਅੱਜ ਅਸੀਂ ਸਭ 80ਵਾਂ ਆਜ਼ਾਦੀ ਦਿਵਸ ਮਨਾ ਰਹੇ ਹਾਂ। ਅੱਜ ਹਰ ਦਿਲ ਦੀ ਧੜਕਣ ਵੰਦੇ ਮਾਤਰਮ ਦੇ ਨਾਦ ਨਾਲ ਗੂੰਜ ਰਹੀ ਹੈ। ਅੱਜ ਹਰ ਘਰ ਤਿਰੰਗਾ ਹੈ, ਹਰ ਮਨ ਤਿਰੰਗਾ ਹੈ। ਦੇਸ਼ ਉਤਸ਼ਾਹ ਅਤੇ ਉਮੰਗ ਨਾਲ ਨਵੇਂ ਸੰਕਲਪਾਂ ਨੂੰ ਲੈ ਕੇ ਅੱਜ ਅੱਗੇ ਵਧ ਰਿਹਾ ਹੈ।"
ਹਰ ਦਿਲ 'ਚ ਵੰਦੇ ਮਾਤਰਮ ਦੀ ਧੁਨ ਪੀ.ਐੱਮ. ਮੋਦੀ ਨੇ ਲਾਲ ਕਿਲ੍ਹੇ ਤੋਂ ਦੇਸ਼ ਨੂੰ ਸੰਬੋਧਨ ਕਰਦਿਆਂ ਕਿਹਾ, "ਅੱਜ ਹਰ ਦਿਲ 'ਵੰਦੇ ਮਾਤਰਮ' ਦੀ ਧੁਨ 'ਤੇ ਧੜਕ ਰਿਹਾ ਹੈ। ਅੱਜ ਹਰ ਘਰ ਤਿਰੰਗਾ ਹੈ, ਹਰ ਮਨ ਤਿਰੰਗਾ ਹੈ।"
ਪੀ.ਐੱਮ. ਮੋਦੀ ਦਾ ਸੰਬੋਧਨ ਸ਼ੁਰੂ 80ਵੇਂ ਆਜ਼ਾਦੀ ਦਿਵਸ ਦੇ ਮੌਕੇ 'ਤੇ ਪੀ.ਐੱਮ. ਮੋਦੀ ਨੇ ਲਾਲ ਕਿਲ੍ਹੇ ਤੋਂ 13ਵੀਂ ਵਾਰ ਤਿਰੰਗਾ ਲਹਿਰਾਇਆ। ਪੀ.ਐੱਮ. ਮੋਦੀ ਦੇਸ਼ ਨੂੰ ਸੰਬੋਧਨ ਕਰ ਰਹੇ ਹਨ।
ਪੀ.ਐੱਮ. ਮੋਦੀ ਨੇ ਲਹਿਰਾਇਆ ਤਿਰੰਗਾ ਆਜ਼ਾਦੀ ਦਿਵਸ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਤੋਂ ਰਾਸ਼ਟਰੀ ਝੰਡਾ ਲਹਿਰਾਇਆ। ਲਾਲ ਕਿਲ੍ਹੇ ਤੋਂ 'ਵੰਦੇ ਮਾਤਰਮ' ਦਾ ਗਾਇਨ ਕੀਤਾ ਗਿਆ।
ਅਮਿਤ ਸ਼ਾਹ ਨੇ ਰਾਸ਼ਟਰ ਨੂੰ ਵਧਾਈਆਂ ਦਿੱਤੀਆਂ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਜ਼ਾਦੀ ਦਿਵਸ ਦੇ ਮੌਕੇ 'ਤੇ ਦੇਸ਼ ਦੇ ਲੋਕਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਲਿਖਦੇ ਹੋਏ, ਉਨ੍ਹਾਂ ਨੇ 'ਮਾਂ ਭਾਰਤੀ' (ਭਾਰਤ ਮਾਤਾ) ਦੀ ਆਜ਼ਾਦੀ ਲਈ ਆਪਣਾ ਸਭ ਕੁਝ ਕੁਰਬਾਨ ਕਰਨ ਵਾਲੇ ਸਾਰੇ ਬਹਾਦਰ ਆਜ਼ਾਦੀ ਘੁਲਾਟੀਆਂ ਨੂੰ ਆਪਣਾ ਡੂੰਘਾ ਸਤਿਕਾਰ ਭੇਟ ਕੀਤਾ। ਉਨ੍ਹਾਂ ਸਾਰਿਆਂ ਨੂੰ ਇਸ ਆਜ਼ਾਦੀ ਦਿਵਸ 'ਤੇ ਇੱਕ ਵਿਕਸਤ, ਖੁਸ਼ਹਾਲ ਅਤੇ ਸਵੈ-ਨਿਰਭਰ ਭਾਰਤ ਦੇ ਨਿਰਮਾਣ ਨੂੰ ਹੋਰ ਤੇਜ਼ ਕਰਨ ਦਾ ਸੰਕਲਪ ਲੈਣ ਦੀ ਅਪੀਲ ਕੀਤੀ।
ਪ੍ਰਧਾਨ ਮੰਤਰੀ ਮੋਦੀ ਰਾਜਘਾਟ ਪਹੁੰਚੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 80ਵੇਂ ਆਜ਼ਾਦੀ ਦਿਵਸ ਦੇ ਮੌਕੇ 'ਤੇ ਮਹਾਤਮਾ ਗਾਂਧੀ ਦੇ ਸਮਾਰਕ, ਰਾਜਘਾਟ 'ਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।