'ਮੈਂ ਤਾਂ ਖ਼ੁਦ PM ਮੋਦੀ ਨੂੰ ਸੱਤਾ ਤੋਂ ਹਟਾਉਣ ਦੀ ਗੱਲ ਕਹਿ ਰਿਹਾ ਸੀ...', ਖੜਗੇ ਦੇ ਸਮਾਗਮ 'ਚ ਕਾਂਗਰਸੀ ਵਰਕਰ ਦੀ ਕੁੱਟਮਾਰ
ਇਹ ਘਟਨਾ ਬਿਹਾਰ ਦੇ ਪਹਿਲੇ ਮੁੱਖ ਮੰਤਰੀ ਸ਼੍ਰੀਕ੍ਰਿਸ਼ਨ ਸਿੰਘ ਦੀ 139ਵੀਂ ਜਯੰਤੀ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਵਾਪਰੀ। ਖੜਗੇ ਮੰਚ ਤੋਂ ਭਾਸ਼ਣ ਦੇ ਰਹੇ ਸਨ ਅਤੇ ਚੋਣਾਂ ਵਿੱਚ ਧਾਂਦਲੀ ਦੇ ਦੋਸ਼ਾਂ ਦਾ ਜ਼ਿਕਰ ਕਰਦਿਆਂ ਕਹਿ ਰਹੇ ਸਨ ਕਿ ਮੋਦੀ ਜੇਲ੍ਹ ਜਾਣਗੇ।
Publish Date: Mon, 26 Oct 2026 10:47 AM (IST)
Updated Date: Mon, 26 Oct 2026 10:51 AM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਐਤਵਾਰ ਨੂੰ ਪਟਨਾ ਵਿੱਚ ਕਰਵਾਏ ਗਏ ਇੱਕ ਸਮਾਗਮ ਦੌਰਾਨ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਕੀਤੀ ਗਈ ਇੱਕ ਤਿੱਖੀ ਟਿੱਪਣੀ ਨੂੰ ਲੈ ਕੇ ਵੱਡਾ ਸਿਆਸੀ ਵਿਵਾਦ ਖੜ੍ਹਾ ਹੋ ਗਿਆ ਹੈ।
ਖੜਗੇ ਦੇ ਇਸ ਬਿਆਨ ਤੋਂ ਬਾਅਦ ਭਾਜਪਾ ਨੇ ਸਖ਼ਤ ਵਿਰੋਧ ਜਤਾਇਆ ਅਤੇ ਦੋਸ਼ ਲਾਇਆ ਕਿ ਕਾਂਗਰਸ ਪ੍ਰਧਾਨ ਨੇ ਨਾ ਸਿਰਫ਼ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਮਰਹੂਮ ਪਿਤਾ ਦਾ ਅਪਮਾਨ ਕੀਤਾ ਹੈ, ਸਗੋਂ ਪੂਰੇ ਦੇਸ਼ ਦੀ ਮਰਿਆਦਾ ਨੂੰ ਵੀ ਠੇਸ ਪਹੁੰਚਾਈ ਹੈ।
ਭੀੜ 'ਚੋਂ ਆਵਾਜ਼ ਆਉਣ ਤੋਂ ਬਾਅਦ ਖੜਗੇ ਨੇ ਦਿੱਤਾ ਤਿੱਖਾ ਜਵਾਬ ਇਹ ਘਟਨਾ ਬਿਹਾਰ ਦੇ ਪਹਿਲੇ ਮੁੱਖ ਮੰਤਰੀ ਸ਼੍ਰੀਕ੍ਰਿਸ਼ਨ ਸਿੰਘ ਦੀ 139ਵੀਂ ਜਯੰਤੀ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਵਾਪਰੀ। ਖੜਗੇ ਮੰਚ ਤੋਂ ਭਾਸ਼ਣ ਦੇ ਰਹੇ ਸਨ ਅਤੇ ਚੋਣਾਂ ਵਿੱਚ ਧਾਂਦਲੀ ਦੇ ਦੋਸ਼ਾਂ ਦਾ ਜ਼ਿਕਰ ਕਰਦਿਆਂ ਕਹਿ ਰਹੇ ਸਨ ਕਿ ਮੋਦੀ ਜੇਲ੍ਹ ਜਾਣਗੇ। ਇਸੇ ਦੌਰਾਨ ਭੀੜ ਵਿੱਚੋਂ ਇੱਕ ਵਿਅਕਤੀ ਨੇ ਕੁਝ ਕਿਹਾ, ਜਿਸ ਕਾਰਨ ਹਾਲ ਵਿੱਚ 'ਮੋਦੀ ਨਹੀਂ ਜਾਵੇਗਾ' ਦੀ ਆਵਾਜ਼ ਸੁਣਾਈ ਦਿੱਤੀ।
ਇਸ ਗੱਲ ਤੋਂ ਨਾਰਾਜ਼ ਹੋ ਕੇ ਖੜਗੇ ਨੇ ਮੰਚ ਤੋਂ ਪਲਟਵਾਰ ਕਰਦਿਆਂ ਕਿਹਾ ਕਿ ਮੋਦੀ ਦਾ ਪਿਓ ਵੀ ਜਾਵੇਗਾ। ਉਨ੍ਹਾਂ ਨੇ ਇਹ ਵਾਕ ਤਿੰਨ ਵਾਰ ਦੁਹਰਾਇਆ। ਇਸ ਟਿੱਪਣੀ ਤੋਂ ਬਾਅਦ ਉੱਥੇ ਮੌਜੂਦ ਕਾਂਗਰਸੀ ਵਰਕਰਾਂ ਨੇ ਉਸ ਵਿਅਕਤੀ ਨੂੰ ਫੜ ਲਿਆ, ਉਸ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਸਮਾਗਮ ਵਾਲੀ ਥਾਂ ਤੋਂ ਬਾਹਰ ਕੱਢ ਦਿੱਤਾ।
ਕਿਵੇਂ ਪੈਦਾ ਹੋਈ ਗਲਤਫ਼ਹਿਮੀ ਹਾਲ ਵਿੱਚੋਂ ਬਾਹਰ ਕੱਢੇ ਜਾਣ ਤੋਂ ਬਾਅਦ ਸੰਤੋਸ਼ ਕੁਮਾਰ ਨੇ ਖ਼ੁਦ ਨੂੰ ਹੁੱਲੜਬਾਜ਼ ਜਾਂ ਵਿਰੋਧੀ ਮੰਨਣ ਤੋਂ ਇਨਕਾਰ ਕਰ ਦਿੱਤਾ, ਜਿਸ ਨਾਲ ਪੂਰੇ ਮਾਮਲੇ ਵਿੱਚ ਇੱਕ ਨਵਾਂ ਮੋੜ ਆ ਗਿਆ। ਸੰਤੋਸ਼ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਗੱਲ ਨੂੰ ਅੱਧਾ-ਅਧੂਰਾ ਸੁਣ ਕੇ ਗਲਤ ਸਮਝ ਲਿਆ ਗਿਆ। ਉਨ੍ਹਾਂ ਕਿਹਾ ਕਿ ਉਹ ਅਸਲ ਵਿੱਚ ਖ਼ੁਦ ਮੋਦੀ ਨੂੰ ਸੱਤਾ ਤੋਂ ਬਾਹਰ ਦੇਖਣਾ ਚਾਹੁੰਦੇ ਹਨ।
ਸੰਤੋਸ਼ ਕੁਮਾਰ ਨੇ ਸਪੱਸ਼ਟ ਕਰਦਿਆਂ ਕਿਹਾ, ''ਮੈਂ ਕਹਿ ਰਿਹਾ ਸੀ ਕਿ ਜਦੋਂ ਤੱਕ ਕੋਈ ਬਗਾਵਤ ਨਹੀਂ ਹੋਵੇਗੀ, ਉਦੋਂ ਤੱਕ ਮੋਦੀ ਨਹੀਂ ਜਾਵੇਗਾ। ਪਰ ਲੋਕਾਂ ਨੇ ਸਿਰਫ਼ ਅੱਧਾ ਵਾਕ ਸੁਣਿਆ ਅਤੇ ਗਲਤਫ਼ਹਿਮੀ ਪੈਦਾ ਹੋ ਗਈ।''
ਉਨ੍ਹਾਂ ਦੱਸਿਆ ਕਿ ਜਦੋਂ ਖੜਗੇ ਭਾਸ਼ਣ ਦੇ ਰਹੇ ਸਨ, ਉਸੇ ਸਮੇਂ ਉਨ੍ਹਾਂ ਦੀ ਅੱਧੀ ਗੱਲ ਹਾਲ ਵਿੱਚ ਗੂੰਜ ਗਈ ਅਤੇ ਇਸੇ ਕਾਰਨ ਕਾਂਗਰਸੀ ਵਰਕਰਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ।
ਭਾਜਪਾ ਦਾ ਕਾਂਗਰਸ 'ਤੇ ਚੌਤਰਫ਼ਾ ਹਮਲਾ ਖੜਗੇ ਦੇ ਇਸ ਬਿਆਨ ਦੀ ਵੀਡੀਓ ਸਾਹਮਣੇ ਆਉਂਦੇ ਹੀ ਭਾਜਪਾ ਆਗੂਆਂ ਨੇ ਤਿੱਖਾ ਰੁਖ਼ ਅਖ਼ਤਿਆਰ ਕਰ ਲਿਆ ਅਤੇ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ। ਕੇਂਦਰੀ ਗ੍ਰਹਿ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਪੋਸਟ ਕਰਦਿਆਂ ਕਿਹਾ ਕਿ ਖੜਗੇ ਨੇ ਸਿਆਸੀ ਸ਼ਿਸ਼ਟਾਚਾਰ ਅਤੇ ਮਰਿਆਦਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ।
ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਾਂਗਰਸ ਨੇ ਮੋਦੀ ਜਾਂ ਉਨ੍ਹਾਂ ਦੇ ਪਰਿਵਾਰ ਵਿਰੁੱਧ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ ਹੋਵੇ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦੀ ਸਤਿਕਾਰਯੋਗ ਮਾਤਾ ਜੀ ਦਾ ਅਪਮਾਨ ਕੀਤਾ ਗਿਆ, ਉਨ੍ਹਾਂ ਨੂੰ 'ਮੌਤ ਦਾ ਸੌਦਾਗਰ' ਕਿਹਾ ਗਿਆ ਅਤੇ ਗਰੀਬ ਪਰਿਵਾਰ ਵਿੱਚੋਂ ਆਉਣ ਕਾਰਨ ਉਨ੍ਹਾਂ ਦਾ ਮਜ਼ਾਕ ਉਡਾਇਆ ਗਿਆ।
ਉੱਧਰ, ਭਾਜਪਾ ਦੇ ਬੁਲਾਰੇ ਤੁਹਿਨ ਏ. ਸਿਨਹਾ ਨੇ ਵੀ ਇਸ ਬਿਆਨ ਨੂੰ ਅਸ਼ੋਭਨੀਕ ਅਤੇ ਅਭੱਦਰ ਕਰਾਰ ਦਿੱਤਾ, ਜਦਕਿ ਕਾਂਗਰਸ ਵੱਲੋਂ ਇਸ ਨੂੰ ਆਮ ਬੋਲਚਾਲ ਵਿੱਚ ਵਰਤਿਆ ਜਾਣ ਵਾਲਾ ਮੁਹਾਵਰਾ ਦੱਸਿਆ ਗਿਆ।