- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕ੍ਰਿਕਟ ਤੋਂ ਸਿਆਸਤਦਾਨ ਬਣੇ ਹਰਭਜਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਆਮ ਆਦਮੀ ਪਾਰਟੀ ਤੋਂ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ਦਾ ਫੈਸਲਾ ਇਸ ਲਈ ਲਿਆ ਕਿਉਂਕਿ ਪੰਜਾਬ ਵਿਚ ਡਰੱਗਸ ਤੇ ਖੇਡਾਂ ਸੰਬੰਧੀ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਨਜ਼ਰਅੰਦਾਜ਼ ਕੀਤਾ ਸੀ।

ਨਵੀਂ ਦਿੱਲੀ (ਪੀਟੀਆਈ) : ਕ੍ਰਿਕਟ ਤੋਂ ਸਿਆਸਤਦਾਨ ਬਣੇ ਹਰਭਜਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਆਮ ਆਦਮੀ ਪਾਰਟੀ ਤੋਂ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ਦਾ ਫੈਸਲਾ ਇਸ ਲਈ ਲਿਆ ਕਿਉਂਕਿ ਪੰਜਾਬ ਵਿਚ ਡਰੱਗਸ ਤੇ ਖੇਡਾਂ ਸੰਬੰਧੀ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਨਜ਼ਰਅੰਦਾਜ਼ ਕੀਤਾ ਸੀ।
46 ਸਾਲਾਂ ਦੇ ਆਫ-ਸਪਿਨਰ ਨੇ ਇੱਕ ਪੋਡਕਾਸਟ ਵਿਚ ਦੱਸਿਆ ਕਿ ਜਦੋਂ (ਪੰਜਾਬ ਦੇ ਮੌਜੂਦਾ ਮੁੱਖ ਮੰਤਰੀ) ਭਗਵੰਤ ਮਾਨ ਨੇ ਮੈਨੂੰ ਆਪ ਵਿਚ ਸ਼ਾਮਿਲ ਹੋਣ ਲਈ ਕਿਹਾ, ਤਾਂ ਇਸ ਦਾ ਟੀਚਾ ਰਾਜਸਭਾ ਵਿਚ ਪਾਰਟੀ ਦਾ ਨੁਮਾਇੰਦਗੀ ਕਰਨਾ ਤੇ ਖੇਡਾਂ ਨਾਲ ਸਬੰਧਿਤ ਮਸਲਿਆਂ ਨੂੰ ਉਠਾਉਣਾ ਸੀ। ਮੈਂ ਉਸ ਸਮੇਂ ਹੀ ਸਾਫ ਕਰ ਦਿੱਤਾ ਸੀ ਕਿ ਮੈਂ ਸਿਰਫ ਖੇਡਾਂ ਬਾਰੇ ਗੱਲ ਕਰਾਂਗਾ ਤੇ ਰਾਜਨੀਤੀ ’ਤੇ ਚਰਚਾ ਨਹੀਂ ਕਰਾਂਗਾ ਕਿਉਂਕਿ ਇਹ ਮੇਰਾ ਕੰਮ ਨਹੀਂ ਹੈ। ਉਨ੍ਹਾਂ ਕਿਹਾ ਕਿਹਾ ਕਿ ਮੇਰੇ ਆਪ ਵਿਚ ਸ਼ਾਮਿਲ ਹੋਣ ਦਾ ਇਕਲੌਤਾ ਕਾਰਨ ਇਹ ਸੀ ਕਿ ਇਹ ਮੈਨੂੰ ਪੰਜਾਬ ਵਿਚ ਹੀ ਨਹੀਂ, ਸਗੋਂ ਰਾਸ਼ਟਰੀ ਪੱਧਰ ’ਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਦਾ ਮੌਕਾ ਮਿਲ ਰਿਹਾ ਸੀ। ਪਰ ਜਦੋਂ ਮੈਂ ਆਪਣੇ ਵਿਚਾਰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਮੈਨੂੰ ਪਾਰਟੀ ਵਿਚ ਨਹੀਂ ਸੁਣਿਆ ਗਿਆ। ਮੇਰੇ ਵਿਚਾਰ ਸਿਰਫ ਵਿਚਾਰ ਹੀ ਰਹਿ ਗਏ। ਦੱਸ ਦਈਏ ਕਿ ਹਰਭਜਨ ਨੂੰ 2022 ਵਿਚ ਆਪ ਵੱਲੋਂ ਰਾਜਸਭਾ ਭੇਜਿਆ ਗਿਆ ਸੀ, ਪਰ ਉਹ ਇਸ ਸਾਲ ਅਪ੍ਰੈਲ ਵਿਚ ਪਾਰਟੀ ਦੇ ਛੇ ਹੋਰ ਮੈਂਬਰਾਂ ਨਾਲ ਭਾਜਪਾ ਵਿਚ ਸ਼ਾਮਲ ਹੋ ਗਏ।