ਕੈਪਟਨ ਸਮਿਤ ਜਾ ਉਪਨਾਮ ਕਿਵੇਂ ਪਿਆ ‘ਮੱਛਰ’? ਦਿਲਚਸਪ ਹੈ ਇਤਿਹਾਸ ਫ਼ਲਾਈਦੁਬਈ (Flydubai) ਦੇ ਭਾਰਤੀ ਪਾਇਲਟ ਕੈਪਟਨ ਸਮਿਤ 'ਮੱਛਰ' ਨੂੰ ਉਨ੍ਹਾਂ ਦੀ ਬਹਾਦਰੀ ਲਈ ਵੱਡੇ ਪੱਧਰ 'ਤੇ ਸਰਾਹਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਵਿਲੱਖਣ ਉਪਨਾਮ ‘ਮੱਛਰ’ ਦੀ ਉਤਪੱਤੀ ਅਤੇ ਇਸ ਦੇ ਇਤਿਹਾਸ ਨੂੰ ਲੈ ਕੇ ਲੋਕਾਂ ’ਚ ਕਾਫ਼ੀ ਉਤਸੁਕਤਾ ਪੈਦਾ ਹੋ ਗਈ ਹੈ।
Publish Date: Fri, 02 Oct 2026 09:03 PM (IST)
Updated Date: Fri, 02 Oct 2026 09:06 PM (IST)
ਜੇ.ਐੱਨ.ਐੱਨ., ਨਵੀਂ ਦਿੱਲੀ: ਫ਼ਲਾਈਦੁਬਈ (Flydubai) ਦੇ ਭਾਰਤੀ ਪਾਇਲਟ ਕੈਪਟਨ ਸਮਿਤ 'ਮੱਛਰ' ਨੂੰ ਉਨ੍ਹਾਂ ਦੀ ਬਹਾਦਰੀ ਲਈ ਵੱਡੇ ਪੱਧਰ 'ਤੇ ਸਰਾਹਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਵਿਲੱਖਣ ਉਪਨਾਮ ‘ਮੱਛਰ’ ਦੀ ਉਤਪੱਤੀ ਅਤੇ ਇਸ ਦੇ ਇਤਿਹਾਸ ਨੂੰ ਲੈ ਕੇ ਲੋਕਾਂ ’ਚ ਕਾਫ਼ੀ ਉਤਸੁਕਤਾ ਪੈਦਾ ਹੋ ਗਈ ਹੈ।
ਗੁਜਰਾਤੀ ਪੱਤਰਕਾਰ ਸ਼ੀਲਾ ਭੱਟ ਦਾ ਕਹਿਣਾ ਹੈ ਕਿ ਕੈਪਟਨ ਸਮਿਤ ‘ਮੱਛਰ’ ਗੁਜਰਾਤੀ ਬ੍ਰਹਮਕਸ਼ਤਰੀਆ ਭਾਈਚਾਰੇ ਨਾਲ ਸਬੰਧ ਰੱਖਦੇ ਹਨ। ਪੱਤਰਕਾਰ ਸ਼ੀਲਾ ਭੱਟ ਨੇ ‘ਐਕਸ’ ’ਤੇ ਇਕ ਪੋਸਟ ’ਚ ਲਿਖਿਆ ਕਿ ਮੱਛਰ ਤੇ ਉਨ੍ਹਾਂ ਦੇ ਪਰਿਵਾਰ ਨੂੰ ਦਹਾਕਿਆਂ ਤੋਂ ਜਾਣਨ ਵਾਲੇ ਮੁੰਬਈ ਨਗਰ ਨਿਗਮ ਦੇ ਸਾਬਕਾ ਮੈਂਬਰ ਤੇ ਭਾਜਪਾ ਦੇ ਗੁਜਰਾਤੀ ਸੈੱਲ ਦੇ ਸਾਬਕਾ ਮੁਖੀ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ, ‘ਕੈਪਟਨ ਸਮਿਤ ਮੱਛਰ ਗੁਜਰਾਤੀ ਬ੍ਰਹਮਕਸ਼ਤਰੀਆ ਭਾਈਚਾਰੇ ਨਾਲ ਸਬੰਧਤ ਹਨ। ਇਹ ਹਲਾਰੀ ਸ਼ਾਖਾ ਹੈ। ਇਨ੍ਹਾਂ ਕੋਲ ਨਾਗਰ ਬ੍ਰਾਹਮਣਾਂ ਅਤੇ ਕਸ਼ਤਰੀਆਂ ਦਾ ਮਿਸ਼ਰਣ ਹੈ’
ਗੁਜਰਾਤ ’ਚ ਕਈ ਅਜਿਹੇ ਉਪਨਾਮ ਇਹ ਸਾਨੂੰ ਗੁਜਰਾਤ ’ਚ ਉਪਨਾਮਾਂ (ਸਰਨੇਮ) ਦੀ ਦਿਲਚਸਪ ਦੁਨੀਆ ’ਚ ਲੈ ਜਾਂਦਾ ਹੈ, ਜਿੱਥੇ ਪਰਿਵਾਰਾਂ ਦੇ ਨਾਂ ਜਿਵੇਂ ਕਿ ਹਾਥੀ, ਘੋੜਾ, ਮਿੰਕੜ ਅਤੇ ਪੋਪਟ ਹੁੰਦੇ ਹਨ। ‘ਮੱਛਰ’ ਅਸਲ ’ਚ ਇਕ ਸਥਾਪਿਤ ਗੁਜਰਾਤੀ ਉਪਨਾਮ ਹੈ, ਜੋ ਨਾਗਰ ਬ੍ਰਾਹਮਣਾਂ ਅਤੇ ਲੋਹਣਿਆਂ ਵਰਗੇ ਭਾਈਚਾਰਿਆਂ ’ਚ ਪਾਇਆ ਜਾਂਦਾ ਹੈ, ਜੋ ਸਿੰਧ ਅਤੇ ਕੱਛ ਤੋਂ ਵਪਾਰਕ ਭਾਈਚਾਰੇ ਹਨ।
ਹਾਲਾਂਕਿ ਮੱਛਰ ਉਪਨਾਮ ਦੀ ਸਹੀ ਉਤਪਤੀ ਅਨਿਸ਼ਚਿਤ ਹੈ। ਪ੍ਰੋਫੈਸਰ ਵਿਨੋਦਿਨੀ ਨੀਲਕੰਠ ਨੇ 1942 ’ਚ ਪ੍ਰਕਾਸ਼ਿਤ ਆਪਣੀ ਪੁਸਤਕ 'ਗੁਜਰਾਤੀ ਅਟਕਨੋ ਇਤਿਹਾਸ' ਵਿੱਚ ਹਾਸੋਹੀਣੇ ਜਾਂ ਵਿਅੰਗਾਤਮਕ ਉਪਨਾਮਾਂ ਤੋਂ ਪੈਦਾ ਹੋਏ ਸਰਨੇਮ 'ਤੇ ਪੂਰਾ ਭਾਗ ਸਮਰਪਿਤ ਕੀਤਾ ਅਤੇ ਸਮਝਾਇਆ ਕਿ ਵਿਅਕਤੀਗਤ ਵਿਸ਼ੇਸ਼ਤਾਵਾਂ ਅੰਤ ਵਿੱਚ ਪਰਿਵਾਰਕ ਪਛਾਣ ਬਣ ਸਕਦੀਆਂ ਹਨ।
ਨੀਲਕੰਠ ਦਾ ਸਿਧਾਂਤ ਇਸ ਨੂੰ 'ਮਤਸਰ' ਨਾਲ ਜੋੜਦਾ ਹੈ, ਜੋ ਜਲਣ ਜਾਂ ਈਰਖਾ ਨਾਲ ਸਬੰਧਤ ਹੈ। ਪੀੜ੍ਹੀਆਂ ਦੌਰਾਨ ਸ਼ਬਦ ਦਾ ਉਚਾਰਨ ਬਦਲ ਜਾਂਦਾ ਹੈ। ਪੱਤਰਕਾਰ ਭੱਟ ਨੇ ਨਾਗਰ ਭਾਈਚਾਰੇ ਨੂੰ ਇੱਕ ਇਤਿਹਾਸਕ ਤੌਰ 'ਤੇ ਪੜ੍ਹੇ-ਲਿਖੇ ਭਾਈਚਾਰੇ ਵਜੋਂ ਵਰਣਿਤ ਕੀਤਾ ਹੈ, ਜਿਸ ਦਾ ਪ੍ਰਸ਼ਾਸਨ ਅਤੇ ਅਧਿਐਨ ਨਾਲ ਡੂੰਘਾ ਸਬੰਧ ਹੈ ਅਤੇ 15ਵੀਂ ਸਦੀ ਦੇ ਗੁਜਰਾਤੀ ਭਗਤ ਕਵੀ ਨਰਸਿੰਘ ਮਹਿਤਾ ਨੂੰ ਉਨ੍ਹਾਂ ਦੇ ਸਭ ਤੋਂ ਪ੍ਰਸਿੱਧ ਇਤਿਹਾਸਕ ਨਾਂ ਵਜੋਂ ਦੱਸਿਆ ਹੈ।