ਦਿਲ ਦਹਿਲਾਉਣ ਵਾਲੀ ਘਟਨਾ: ਦੋ ਸਾਲ ਦੀ ਬੱਚੀ ਨਾਲ ਜਬਰ-ਜਨਾਹ, ਹੈਵਾਨੀਅਤ ਤੋਂ ਬਾਅਦ ਦੋਸ਼ੀ ਨੇ ਰੇਤ ’ਚ ਜਿੰਦਾ ਦਫ਼ਨਾਇਆ
ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਜਬੇਰਾ ਤੋਂ ਗ੍ਰਿਫ਼ਤਾਰ ਸ਼ਖ਼ਸ 28 ਸਾਲ ਦਾ ਹਿਸਟਰੀਸ਼ੀਟਰ ਹੈ। ਆਸ਼ੀਸ਼ ਪਟੇਲ ਨਾਮ ਦੇ ਇਸ ਸ਼ਖ਼ਸ ਨੇ ਦੋ ਸਾਲ ਦੀ ਬੱਚੀ ਦਾ ਪਹਿਲਾਂ ਇੱਕ ਉਸਾਰੀ ਵਾਲੀ ਥਾਂ ਤੋਂ ਅਗਵਾ ਕਰਕੇ ਕੋਲ ਹੀ ਇੱਕ ਸੁੰਨਸਾਨ ਅਧੂਰੀ ਬਣੀ ਇਮਾਰਤ ਵਿੱਚ ਲੈ ਗਿਆ। ਉੱਥੇ ਉਸਨੇ ਉਸਦੇ ਨਾਲ ਜਬਰ-ਜਨਾਹ ਕੀਤਾ ਅਤੇ ਫਿਰ ਭੱਜ ਗਿਆ।
Publish Date: Sat, 17 Oct 2026 12:23 PM (IST)
Updated Date: Sat, 17 Oct 2026 12:26 PM (IST)
ਡਿਜੀਟਲ ਡੈਸਕ, ਜਬਲਪੁਰ। ਮੱਧ ਪ੍ਰਦੇਸ਼ ਤੋਂ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਪੁਲਿਸ ਨੇ ਦਮੋਹ ਦੇ ਜਬੇਰਾ ਤੋਂ 28 ਸਾਲ ਦੇ ਸ਼ਖ਼ਸ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ 'ਤੇ ਦੋ ਸਾਲ ਦੀ ਮਾਸੂਮ ਨਾਲ ਜਬਰ-ਜਨਾਹ ਦਾ ਦੋਸ਼ ਹੈ। ਜਬਰ-ਜਨਾਹ ਤੋਂ ਬਾਅਦ ਜਦੋਂ ਬੱਚੀ ਰੋਣ ਲੱਗੀ ਤਦ ਹਿਸਟਰੀਸ਼ੀਟਰ ਨੇ ਉਸਨੂੰ ਰੇਤ ’ਚ ਦਬਾ ਦਿੱਤਾ ਅਤੇ ਫ਼ਰਾਰ ਹੋ ਗਿਆ।
ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਜਬੇਰਾ ਤੋਂ ਗ੍ਰਿਫ਼ਤਾਰ ਸ਼ਖ਼ਸ 28 ਸਾਲ ਦਾ ਹਿਸਟਰੀਸ਼ੀਟਰ ਹੈ। ਆਸ਼ੀਸ਼ ਪਟੇਲ ਨਾਮ ਦੇ ਇਸ ਸ਼ਖ਼ਸ ਨੇ ਦੋ ਸਾਲ ਦੀ ਬੱਚੀ ਦਾ ਪਹਿਲਾਂ ਇੱਕ ਉਸਾਰੀ ਵਾਲੀ ਥਾਂ ਤੋਂ ਅਗਵਾ ਕਰਕੇ ਕੋਲ ਹੀ ਇੱਕ ਸੁੰਨਸਾਨ ਅਧੂਰੀ ਬਣੀ ਇਮਾਰਤ ਵਿੱਚ ਲੈ ਗਿਆ। ਉੱਥੇ ਉਸਨੇ ਉਸਦੇ ਨਾਲ ਜਬਰ-ਜਨਾਹ ਕੀਤਾ ਅਤੇ ਫਿਰ ਭੱਜ ਗਿਆ।
ਬੱਚੀ ਦਾ ਹਸਪਤਾਲ ਵਿੱਚ ਚੱਲ ਰਿਹਾ ਇਲਾਜ
ਬੱਚੀ ਆਪਣੇ ਮਾਤਾ-ਪਿਤਾ ਨਾਲ ਉਸਾਰੀ ਵਾਲੀ ਥਾਂ 'ਤੇ ਹੀ ਸੁੱਤੀ ਹੋਈ ਸੀ। ਰਾਤ ਨੂੰ ਅੱਖ ਖੁੱਲ੍ਹਣ 'ਤੇ ਪਰਿਵਾਰਕ ਮੈਂਬਰਾਂ ਨੇ ਬੱਚੀ ਨੂੰ ਨਹੀਂ ਦੇਖਿਆ ਤਾਂ ਭਾਲ ਸ਼ੁਰੂ ਕੀਤੀ, ਤਦ ਜਾ ਕੇ ਮਾਮਲਾ ਖੁੱਲ੍ਹਿਆ। ਬੱਚੀ ਦਾ ਫ਼ਿਲਹਾਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਦੋਸ਼ੀ ਨਿਕਲਿਆ ਹਿਸਟਰੀਸ਼ੀਟਰ
ਇਹ ਘਟਨਾ 9-10 ਅਕਤੂਬਰ ਦੇ ਵਿਚਕਾਰ ਦੀ ਹੈ। ਗ੍ਰਿਫ਼ਤਾਰ ਸ਼ਖ਼ਸ 'ਤੇ ਪਹਿਲਾਂ ਤੋਂ 11 ਮਾਮਲੇ ਦਰਜ ਹਨ। ਉਸ 'ਤੇ ਲੁੱਟ, ਚੋਰੀ, ਘਰ ਦੇ ਅੰਦਰ ਵੜ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ, ਆਰਮਜ਼ ਐਕਟ (Arms Act) ਸਮੇਤ ਹੋਰ ਕੇਸ ਦਰਜ ਹਨ। ਹੁਣ ਪੁਲਿਸ ਉਸਦੇ ਪੁਰਾਣੇ ਸਾਰੇ ਮਾਮਲੇ ਕੱਢ ਕੇ ਜਾਂਚ ਵਿੱਚ ਜੁੱਟ ਗਈ ਹੈ।
ਪੋਕਸੋ (POCSO) ਐਕਟ ਦਾ ਮਾਮਲਾ ਜੋੜਿਆ
ਇੱਧਰ, ਮੈਡੀਕਲ ਜਾਂਚ ਵਿੱਚ ਮਾਸੂਮ ਬੱਚੀ ਨਾਲ ਜਿਨਸੀ ਅਪਰਾਧ ਦੀ ਪੁਸ਼ਟੀ ਹੋ ਗਈ ਹੈ। ਇਸ ਤੋਂ ਬਾਅਦ ਹਿਸਟਰੀਸ਼ੀਟਰ 'ਤੇ ਪੋਕਸੋ ਐਕਟ ਤਹਿਤ ਵੀ ਮਾਮਲਾ ਦਰਜ ਕੀਤਾ ਜਾ ਰਿਹਾ ਹੈ।
ਰੇਤ ਵਿੱਚ ਦਬਾ ਕੇ ਭੱਜਿਆ
ਜਬਰ-ਜਨਾਹ ਤੋਂ ਬਾਅਦ ਬੱਚੀ ਦੇ ਰੋਣ 'ਤੇ ਦੋਸ਼ੀ ਨੇ ਉਸਨੂੰ ਰੇਤ ਵਿੱਚ ਦਬਾ ਦਿੱਤਾ। ਦੋਸ਼ੀ ਬੱਚੀ ਨੂੰ ਮ੍ਰਿਤਕ ਸਮਝ ਕੇ ਉੱਥੋਂ ਭੱਜ ਨਿਕਲਿਆ। ਹਾਲਾਂਕਿ ਸਮੇਂ 'ਤੇ ਬੱਚੀ ਦੇ ਮਾਤਾ-ਪਿता ਨੇ ਉਸਨੂੰ ਲੱਭ ਲਿਆ ਅਤੇ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ ਜਿਸ ਨਾਲ ਉਸਦੀ ਜਾਨ ਬਚ ਗਈ।