ਰੂਹ ਕੰਬਾਊ ਵਾਰਦਾਤ : ਕਾਰ ਦੀ ਛੱਤ ’ਤੇ ਲਿਟਾ ਕੇ ਸ਼ੀਸ਼ਿਆਂ ’ਚ ਫਸਾਈਆਂ ਉਂਗਲਾਂ, ਡੇਢ ਕਿਲੋਮੀਟਰ ਕਿਲੋਮੀਟਰ ਘੜੀਸਿਆ; ਫਿਰ ਬੇਰਹਿਮੀ ਨਾਲ ਕੁਚਲ ਕੇ ਕੀਤਾ ਕਤਲ ਕਾਨਪੁਰ ਦੇ ਹਨੁਮੰਤ ਵਿਹਾਰ ਇਲਾਕੇ ਵਿੱਚ ਦੁਸਹਿਰੇ ਦਾ ਮੇਲਾ ਦੇਖ ਕੇ ਵਾਪਸ ਪਰਤ ਰਹੇ ਇੱਕ ਨੌਜਵਾਨ ਦਾ ਪੁਰਾਣੀ ਰੰਜਿਸ਼ ਕਾਰਨ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਦੋਸ਼ ਹੈ ਕਿ ਹਮਲਾਵਰਾਂ ਨੇ ਪਹਿਲਾਂ ਕਾਰ ਨਾਲ ਟੱਕਰ ਮਾਰ ਕੇ ਉਸ ਨੂੰ ਸੜਕ ’ਤੇ ਸੁੱਟ ਦਿੱਤਾ। ਇਸ ਤੋਂ ਬਾਅਦ ਉਸ ਨੂੰ ਕਾਰ ਦੀ ਛੱਤ ’ਤੇ ਲਿਟਾ ਕੇ ਦੋਵੇਂ ਹੱਥਾਂ ਦੀਆਂ ਉਂਗਲਾਂ ਖਿੜਕੀਆਂ ਦੇ ਸ਼ੀਸ਼ਿਆਂ ਵਿੱਚ ਫਸਾ ਕੇ ਲਾਕ ਕਰ ਦਿੱਤੀਆਂ ਅਤੇ ਕਰੀਬ ਡੇਢ ਕਿਲੋਮੀਟਰ ਤੱਕ ਤੇਜ਼ ਰਫ਼ਤਾਰ ਨਾਲ ਕਾਰ ਭਜਾਉਂਦੇ ਰਹੇ।
Publish Date: Thu, 22 Oct 2026 10:40 AM (IST)
Updated Date: Thu, 22 Oct 2026 10:41 AM (IST)
ਜਾਗਰਣ ਸੰਵਾਦਦਾਤਾ, ਕਾਨਪੁਰ - ਕਾਨਪੁਰ ਦੇ ਹਨੁਮੰਤ ਵਿਹਾਰ ਇਲਾਕੇ ਵਿੱਚ ਦੁਸਹਿਰੇ ਦਾ ਮੇਲਾ ਦੇਖ ਕੇ ਵਾਪਸ ਪਰਤ ਰਹੇ ਇੱਕ ਨੌਜਵਾਨ ਦਾ ਪੁਰਾਣੀ ਰੰਜਿਸ਼ ਕਾਰਨ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਦੋਸ਼ ਹੈ ਕਿ ਹਮਲਾਵਰਾਂ ਨੇ ਪਹਿਲਾਂ ਕਾਰ ਨਾਲ ਟੱਕਰ ਮਾਰ ਕੇ ਉਸ ਨੂੰ ਸੜਕ ’ਤੇ ਸੁੱਟ ਦਿੱਤਾ। ਇਸ ਤੋਂ ਬਾਅਦ ਉਸ ਨੂੰ ਕਾਰ ਦੀ ਛੱਤ ’ਤੇ ਲਿਟਾ ਕੇ ਦੋਵੇਂ ਹੱਥਾਂ ਦੀਆਂ ਉਂਗਲਾਂ ਖਿੜਕੀਆਂ ਦੇ ਸ਼ੀਸ਼ਿਆਂ ਵਿੱਚ ਫਸਾ ਕੇ ਲਾਕ ਕਰ ਦਿੱਤੀਆਂ ਅਤੇ ਕਰੀਬ ਡੇਢ ਕਿਲੋਮੀਟਰ ਤੱਕ ਤੇਜ਼ ਰਫ਼ਤਾਰ ਨਾਲ ਕਾਰ ਭਜਾਉਂਦੇ ਰਹੇ।
ਇਸ ਤੋਂ ਬਾਅਦ ਮੁਲਜ਼ਮ ਉਸ ਨੂੰ ਇੱਕ ਟ੍ਰੇਡਿੰਗ ਕੰਪਨੀ ਦੇ ਨੇੜੇ ਸੁੱਟ ਕੇ ਉਸ ਉੱਪਰ ਕਾਰ ਚੜ੍ਹਾਉਂਦੇ ਹੋਏ ਫ਼ਰਾਰ ਹੋ ਗਏ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਬੁੱਧਵਾਰ ਨੂੰ ਪੋਸਟਮਾਰਟਮ ਤੋਂ ਬਾਅਦ ਲਾਸ਼ ਘਰ ਪਹੁੰਚਣ ’ਤੇ ਪਰਿਵਾਰਕ ਮੈਂਬਰਾਂ ਨੇ ਕਤਲ ਦਾ ਕੇਸ ਦਰਜ ਕਰਨ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਹੰਗਾਮਾ ਕੀਤਾ। ਇਸ ਤੋਂ ਬਾਅਦ ਪੁਲਿਸ ਨੇ ਕੇਸ ਵਿੱਚ ਕਤਲ ਦੀ ਧਾਰਾ ਜੋੜਨ ਦਾ ਭਰੋਸਾ ਦੇ ਕੇ ਉਨ੍ਹਾਂ ਨੂੰ ਸ਼ਾਂਤ ਕਰਵਾਇਆ। ਘਟਨਾ ਦੀ ਫੁਟੇਜ ਵੀ ਸਾਹਮਣੇ ਆਈ ਹੈ। ਪੁਲਿਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।
ਦੋ ਦਿਨ ਪਹਿਲਾਂ ਹੋਇਆ ਸੀ ਵਿਵਾਦ ਹਨੁਮੰਤ ਵਿਹਾਰ ਦੇ ਅਰਰਾ ਰੋਡ ਵਾਸੀ 37 ਸਾਲਾ ਬੀਰੂ ਸਿੰਘ ਭਦੌਰੀਆ ਸਬਜ਼ੀਆਂ ਦੇ ਮਸਾਲੇ ਬਣਾਉਣ ਵਾਲੀ ਇੱਕ ਕੰਪਨੀ ਵਿੱਚ ਸੇਲਜ਼ਮੈਨ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ ਰੀਨਾ, ਧੀਆਂ ਅਤੇ ਇੱਕ ਪੁੱਤਰ ਹਨ। ਮ੍ਰਿਤਕ ਦੇ ਪਿਤਾ ਰਾਮ ਸ਼ੰਕਰ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਬੀਰੂ ਦਾ ਖਾੜੇਪੁਰ ਨਵੀਂ ਬਸਤੀ ਦੇ ਰਹਿਣ ਵਾਲੇ ਰਾਜਵੀਰ ਅਤੇ ਮੇਵਾਲਾਲ ਨਾਲ ਵਿਵਾਦ ਹੋਇਆ ਸੀ।
ਦੋਸ਼ ਹੈ ਕਿ ਮੰਗਲਵਾਰ ਰਾਤ ਦੁਸਹਿਰੇ ਦਾ ਮੇਲਾ ਦੇਖ ਕੇ ਵਾਪਸ ਆਉਂਦੇ ਸਮੇਂ ਮੇਵਾਲਾਲ ਨੇ ਆਪਣੀ ਕਾਰ ਨਾਲ ਬੀਰੂ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਸੜਕ ’ਤੇ ਡਿੱਗਣ ਤੋਂ ਬਾਅਦ ਰਾਜਵੀਰ ਅਤੇ ਕਾਰ ਵਿੱਚ ਮੌਜੂਦ ਹੋਰ ਸਾਥੀਆਂ ਨੇ ਉਸ ਦੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਉਸ ਨੂੰ ਕਾਰ ਦੀ ਛੱਤ ’ਤੇ ਲਿਟਾ ਕੇ ਦੋਵੇਂ ਹੱਥਾਂ ਦੀਆਂ ਉਂਗਲਾਂ ਖਿੜਕੀਆਂ ਦੇ ਸ਼ੀਸ਼ਿਆਂ ਵਿੱਚ ਫਸਾ ਦਿੱਤੀਆਂ।
ਦੋਸ਼ ਹੈ ਕਿ ਮੁਲਜ਼ਮ ਉਸ ਨੂੰ ਗਲੀਆਂ ਵਿੱਚੋਂ ਲੰਘਾਉਂਦੇ ਹੋਏ ਰਾਜੇਂਦਰ ਨਗਰ ਤੱਕ ਲੈ ਗਏ। ਉੱਥੇ ਅਸ਼ਵਨੀ ਟ੍ਰੇਡਿੰਗ ਕੰਪਨੀ ਦੇ ਨੇੜੇ ਉਸ ਨੂੰ ਸੁੱਟ ਕੇ ਕਾਰ ਉਸ ਉੱਪਰ ਚੜ੍ਹਾ ਦਿੱਤੀ। ਉੱਥੋਂ ਲੰਘ ਰਹੇ ਦੇਵੇਂਦਰ ਸਿੰਘ ਚੌਹਾਨ ਨੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦਿੱਤੀ। ਪਰਿਵਾਰਕ ਮੈਂਬਰ ਉਸ ਨੂੰ ਇੱਕ ਨਿੱਜੀ ਹਸਪਤਾਲ ਲੈ ਕੇ ਗਏ। ਉੱਥੋਂ ਰੈਫ਼ਰ ਕੀਤੇ ਜਾਣ ਤੋਂ ਬਾਅਦ ਉਸ ਨੂੰ ਐੱਲਐੱਲਆਰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰ ਮੁਤਾਬਕ ਬੀਰੂ ਦੇ ਸਰੀਰ ’ਤੇ ਕਈ ਥਾਵਾਂ ’ਤੇ ਸੱਟਾਂ ਦੇ ਨਿਸ਼ਾਨ ਸਨ ਅਤੇ ਦੋਵੇਂ ਹੱਥਾਂ ਦੀਆਂ ਉਂਗਲਾਂ ਵੀ ਕੁਚਲੀਆਂ ਹੋਈਆਂ ਸਨ।
ਦੋ ਦਰਜਨ ਕੈਮਰਿਆਂ ਵਿੱਚ ਕੈਦ ਹੋਈ ਘਟਨਾ ਘਟਨਾ ਨਾਲ ਸਬੰਧਤ ਕਈ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਸਾਹਮਣੇ ਆਈ ਹੈ। ਇਨ੍ਹਾਂ ਵਿੱਚ ਕਾਰ ਤੇਜ਼ ਰਫ਼ਤਾਰ ਨਾਲ ਜਾਂਦੀ ਦਿਖਾਈ ਦੇ ਰਹੀ ਹੈ ਅਤੇ ਨੌਜਵਾਨ ਉਸ ਦੀ ਛੱਤ ’ਤੇ ਫਸਿਆ ਹੋਇਆ ਨਜ਼ਰ ਆ ਰਿਹਾ ਹੈ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਸ਼ਿਕਾਇਤ ਦੇ ਬਾਵਜੂਦ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰਨ ਦੀ ਬਜਾਏ ਉਨ੍ਹਾਂ ਨੂੰ ਟਾਲਣ ਦੀ ਕੋਸ਼ਿਸ਼ ਕੀਤੀ।
ਪਹਿਲਾਂ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਸੜਕ ਹਾਦਸੇ ਦਾ ਕੇਸ ਦੋਸ਼ ਹੈ ਕਿ ਥਾਣਾ ਮੁਖੀ ਨੇ ਕਾਰ ਦੀ ਟੱਕਰ ਲੱਗਣ ਅਤੇ ਨੌਜਵਾਨ ਦੇ ਕਾਰ ਦੀ ਛੱਤ ’ਤੇ ਹੋਣ ਬਾਰੇ ਜਾਣਕਾਰੀ ਨਾ ਹੋਣ ਦੀ ਗੱਲ ਕਹੀ। ਇਸ ਕਾਰਨ ਪਰਿਵਾਰਕ ਮੈਂਬਰ ਨਾਰਾਜ਼ ਹੋ ਗਏ ਅਤੇ ਲਾਸ਼ ਘਰ ਲਿਜਾ ਕੇ ਹੰਗਾਮਾ ਕੀਤਾ। ਬਾਅਦ ਵਿੱਚ ਪੁਲਿਸ ਨੇ ਮ੍ਰਿਤਕ ਦੇ ਵੱਡੇ ਭਰਾ ਦੀ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਸੜਕ ਹਾਦਸੇ ਦਾ ਮਾਮਲਾ ਦਰਜ ਕੀਤਾ।
ਫਤਿਹਪੁਰ ਦੇ ਜਹਾਨਾਬਾਦ ਵਿੱਚ ਮਿਲੀ ਲੋਕੇਸ਼ਨ ਪਰਿਵਾਰਕ ਮੈਂਬਰ ਕਤਲ ਦੀ ਧਾਰਾ ਤਹਿਤ ਕੇਸ ਦਰਜ ਕਰਨ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ’ਤੇ ਅੜੇ ਰਹੇ। ਪੁਲਿਸ ਮੁਤਾਬਕ ਕਾਰ ਮੇਵਾਲਾਲ ਦੀ ਹੈ। ਕਾਰ ਦੇ ਨੰਬਰ ਅਤੇ ਮੁਲਜ਼ਮਾਂ ਦੇ ਮੋਬਾਈਲ ਫੋਨਾਂ ਦੀ ਲੋਕੇਸ਼ਨ ਫਤਿਹਪੁਰ ਜ਼ਿਲ੍ਹੇ ਦੇ ਜਹਾਨਾਬਾਦ ਵਿੱਚ ਮਿਲੀ ਹੈ। ਪੁਲਿਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਕੋਸ਼ਿਸ਼ਾਂ ਕਰ ਰਹੀ ਹੈ।