ਰੂਹ ਕੰਬਾਊ ਵਾਰਦਾਤ : 11ਵੀਂ ਦੀ ਵਿਦਿਆਰਥਣ ਨਾਲ ਕਾਰ, ਟਰੇਨ ਤੇ ਹੋਟਲ 'ਚ ਦਰਿੰਦਗੀ; 8 ਮੁਲਜ਼ਮ ਗ੍ਰਿਫ਼ਤਾਰ ਤੇਲੰਗਾਨਾ ਦੇ ਮੈਡਚਲ-ਮਲਕਜਗਿਰੀ ਜ਼ਿਲ੍ਹੇ ਵਿਚ 11ਵੀਂ ਜਮਾਤ ਦੀ 16 ਸਾਲਾ ਵਿਦਿਆਰਥਣ ਨਾਲ ਨਸ਼ੀਲੇ ਪਦਾਰਥ ਖੁਆ ਕੇ 9 ਲੋਕਾਂ ਨੇ ਕਈ ਥਾਵਾਂ ’ਤੇ ਜਬਰ-ਜਨਾਹ ਕੀਤਾ। ਵਿਦਿਆਰਥਣ ਕਿਸੇ ਤਰ੍ਹਾਂ ਉਨ੍ਹਾਂ ਦੇ ਚੁੰਗਲ ਤੋਂ ਭੱਜ ਕੇ ਆਪਣੇ ਪਰਿਵਾਰ ਨਾਲ ਪੁਲਿਸ ਤੱਕ ਪਹੁੰਚਣ ਵਿਚ ਸਫਲ ਰਹੀ, ਜਿਸ ਤੋਂ ਬਾਅਦ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
Publish Date: Tue, 15 Sep 2026 10:54 AM (IST)
Updated Date: Tue, 15 Sep 2026 10:55 AM (IST)
ਹੈਦਰਾਬਾਦ, (ਪੀਟੀਆਈ): ਤੇਲੰਗਾਨਾ ਦੇ ਮੈਡਚਲ-ਮਲਕਜਗਿਰੀ ਜ਼ਿਲ੍ਹੇ ਵਿਚ 11ਵੀਂ ਜਮਾਤ ਦੀ 16 ਸਾਲਾ ਵਿਦਿਆਰਥਣ ਨਾਲ ਨਸ਼ੀਲੇ ਪਦਾਰਥ ਖੁਆ ਕੇ 9 ਲੋਕਾਂ ਨੇ ਕਈ ਥਾਵਾਂ ’ਤੇ ਜਬਰ-ਜਨਾਹ ਕੀਤਾ। ਵਿਦਿਆਰਥਣ ਕਿਸੇ ਤਰ੍ਹਾਂ ਉਨ੍ਹਾਂ ਦੇ ਚੁੰਗਲ ਤੋਂ ਭੱਜ ਕੇ ਆਪਣੇ ਪਰਿਵਾਰ ਨਾਲ ਪੁਲਿਸ ਤੱਕ ਪਹੁੰਚਣ ਵਿਚ ਸਫਲ ਰਹੀ, ਜਿਸ ਤੋਂ ਬਾਅਦ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਆਈਏਐੱਨਐੱਸ ਅਤੇ ਇੰਟਰਨੈੱਟ ਮੀਡੀਆ ਅਨੁਸਾਰ ਇਹ ਘਟਨਾਵਾਂ ਵੱਖ-ਵੱਖ ਥਾਵਾਂ ’ਤੇ ਹੋਈਆਂ ਜਿਨ੍ਹਾਂ ਵਿਚ ਕਾਰ, ਹੋਟਲ ਦਾ ਕਮਰਾ ਅਤੇ ਰੇਲਗੱਡੀ ਦਾ ਸਫ਼ਰ ਸ਼ਾਮਲ ਹੈ। ਇਹ ਘਟਨਾਵਾਂ 9 ਸਤੰਬਰ ਨੂੰ ਸ਼ੁਰੂ ਹੋਈਆਂ। ਦਰਅਸਲ, ਵਿਦਿਆਰਥਣ ਨੂੰ ਉਸ ਦੇ ਪਿਤਾ ਨੇ 9 ਸਤੰਬਰ ਨੂੰ ਡਾਂਟਿਆ ਜਿਸ ਕਾਰਨ ਉਹ ਘਰ ਤੋਂ ਨਿਕਲ ਗਈ ਅਤੇ ਬੋਲਾਰਮ ਰੇਲਵੇ ਸਟੇਸ਼ਨ ’ਤੇ ਪੁੱਜ ਗਈ। ਇੱਥੇ ਉਸ ਨੂੰ ਨੀਰਜ ਨਾਂ ਦਾ ਵਿਅਕਤੀ ਮਿਲਿਆ, ਜਿਸ ਨੇ ਉਸ ਨੂੰ ਨਸ਼ੀਲਾ ਪਦਾਰਥ ਖੁਆ ਕੇ ਆਪਣੇ ਦੋਸਤ ਵਿੱਕੀ ਨਾਲ ਮਿਲ ਕੇ ਜਬਰ-ਜਨਾਹ ਕੀਤਾ। ਬਾਅਦ ਵਿਚ, ਵਿੱਕੀ ਆਪਣੇ ਦੋਸਤ ਨਿਖਿਲ ਦੇ ਨਾਲ ਉਸ ਨੂੰ ਹੋਟਲ ਲੈ ਗਿਆ। ਵਿੱਕੀ ਅਤੇ ਨਿਖਿਲ ਨੇ ਦੋ ਹੋਰ ਲੋਕਾਂ ਨਾਲ ਮਿਲ ਕੇ ਜਬਰ-ਜਨਾਹ ਕੀਤਾ। ਨੌਂ ਸਤੰਬਰ ਦੀ ਰਾਤ, ਵਿੱਕੀ ਉਸ ਨੂੰ ਆਪਣੇ ਘਰ ਲੈ ਗਿਆ ਅਤੇ ਬੰਧਕ ਬਣਾ ਕੇ ਰੱਖਿਆ। ਅਗਲੇ ਦਿਨ ਉਹ ਭੱਜ ਗਈ ਅਤੇ ਬੋਲਾਰਮ ਰੇਲਵੇ ਸਟੇਸ਼ਨ ਪੁੱਜ ਗਈ।
ਵਿੱਕੀ ਆਪਣੇ ਦੋਸਤ ਗਣੇਸ਼ ਨਾਲ ਉੱਥੇ ਪਹੁੰਚਿਆ ਅਤੇ ਜਬਰਦਸਤੀ ਨਸ਼ੀਲਾ ਪਦਾਰਥ ਖੁਆ ਦਿੱਤਾ। ਉਹ ਉਸ ਨੂੰ ਮੈਡਚਲ ਰੇਲਵੇ ਸਟੇਸ਼ਨ ਲੈ ਗਏ, ਜਿੱਥੋਂ ਉਹ ਮਲਕਜਗਿਰੀ ਲੈ ਗਏ ਅਤੇ ਰਸਤੇ ਵਿਚ ਸੈਕਸ ਸ਼ੋਸ਼ਣ ਕੀਤਾ। ਮਲਕਜਗਿਰੀ ਪਹੁੰਚਣ ਤੋਂ ਬਾਅਦ, ਉਹ ਆਟੋ ਵਿਚ ਸਵਾਰ ਹੋਏ। ਹਾਲਾਂਕਿ, ਉਹ ਭੱਜਣ ਵਿਚ ਸਫਲ ਰਹੀ ਅਤੇ ਆਪਣੇ ਘਰ ਪਹੁੰਚ ਗਈ। ਇਸ ਤੋਂ ਪਹਿਲਾਂ ਵੀ ਉਸ ਦਾ ਸੈਕਸ ਸ਼ੋਸ਼ਣ ਹੋ ਚੁੱਕਾ ਸੀ। ਮੁਲਜ਼ਮ ਲੜਕੀ ਨੂੰ ਜਾਣਦੇ ਸਨ। ਉਨ੍ਹਾਂ ਨੇ ਦੋ ਸਾਲਾਂ ਦੌਰਾਨ ਉਸ ਨੂੰ ਨਸ਼ੀਲਾ ਪਦਾਰਥ ਦੇ ਕੇ ਵੱਖ-ਵੱਖ ਸਮਿਆਂ ’ਤੇ ਸੈਕਸ ਸ਼ੋਸ਼ਣ ਕੀਤਾ। ਜਦੋਂ ਪੀੜਤਾ 10ਵੀਂ ਸ਼੍ਰੇਣੀ ਵਿਚ ਪੜ੍ਹਦੀ ਸੀ, ਤਾਂ ਉਹ ਮੁਲਜ਼ਮ ਜੇ. ਵਰੁਣ ਦੇ ਸੰਪਰਕ ਵਿਚ ਆਈ ਸੀ। ਕੁਝ ਮਹੀਨੇ ਪਹਿਲਾਂ, ਮੁਲਜ਼ਮ ਨੇ ਨਸ਼ੀਲਾ ਚਾਕਲੇਟ ਖੁਆ ਕੇ ਕਾਰ ਵਿਚ ਸੈਕਸ ਸ਼ੋਸ਼ਣ ਕੀਤਾ। ਇਕ ਹੋਰ ਨੌਜਵਾਨ ਰੋਮਾਲਾ ਵਰੁਣ, ਜਿਸ ਨੂੰ ਜੇ. ਵਰੁਣ ਨੇ ਮਿਲਵਾਇਆ ਸੀ, ਉਸ ਨੇ ਪੀੜਤਾ ਨੂੰ ਸਿਗਰਟ, ਸ਼ਰਾਬ ਅਤੇ ਗਾਂਜੇ ਦੀ ਆਦੀ ਬਣਾ ਕੇ ਸੈਕਸ ਸ਼ੋਸ਼ਣ ਕੀਤਾ। ਪੀੜਤ ਇੰਸਟਾਗ੍ਰਾਮ ਰਾਹੀਂ ਡੇਵਿਡ ਵਰੁਣ ਨਾਂ ਦੇ ਵਿਅਕਤੀ ਦੇ ਸੰਪਰਕ ਵਿਚ ਆਈ ਸੀ। ਉਸ ਨੇ ਸ਼ਰਾਬ ਪਿਲਾਈ ਅਤੇ ਬਦਸਲੂਕੀ ਕੀਤੀ।