ਦਰਿੰਦਗੀ ਦੀਆਂ ਹੱਦਾਂ ਪਾਰ : ਚੱਲਦੀ ਮੁੰਬਈ ਲੋਕਲ ਟ੍ਰੇਨ 'ਚੋਂ ਮੁਟਿਆਰ ਨੂੰ ਸੁੱਟਿਆ ਹੇਠਾਂ, ਸਿਰ 'ਤੇ 16 ਟਾਂਕੇ ਲੱਗੇ ਤੇ ਕੱਟਣਾ ਪਿਆ ਇੱਕ ਹੱਥ
ਮੁੰਬਈ ਦੀ ਲਾਈਫਲਾਈਨ ਕਹੀ ਜਾਣ ਵਾਲੀ ਲੋਕਲ ਟ੍ਰੇਨ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਬੋਰੀਵਲੀ ਤੋਂ ਵਿਰਾਰ ਜਾ ਰਹੀ ਲੋਕਲ ਟ੍ਰੇਨ ਵਿੱਚ ਇੱਕ ਮੁਟਿਆਰ ਨਾਲ ਛੇੜਛਾੜ ਕੀਤੀ ਗਈ। ਛੇੜਛਾੜ ਦਾ ਵਿਰੋਧ ਕਰਨ 'ਤੇ ਮੁਲਜ਼ਮ ਨੇ ਮੁਟਿਆਰ ਨੂੰ ਨਾਇਗਾਂਵ ਸਟੇਸ਼ਨ 'ਤੇ ਟ੍ਰੇਨ ਵਿੱਚੋਂ ਹੇਠਾਂ ਪਟੜੀਆਂ 'ਤੇ ਧੱਕਾ ਦੇ ਦਿੱਤਾ। ਇਸ ਘਟਨਾ ਵਿੱਚ ਔਰਤ ਦਾ ਖੱਬਾ ਹੱਥ ਟ੍ਰੇਨ ਹੇਠਾਂ ਆ ਗਿਆ, ਜਿਸ ਕਾਰਨ ਬਾਅਦ ਵਿੱਚ ਉਸ ਨੂੰ ਕੱਟਣਾ ਪਿਆ। ਇਸ ਤੋਂ ਇਲਾਵਾ ਮੁਟਿਆਰ ਦੇ ਸਿਰ 'ਤੇ 16 ਟਾਂਕੇ ਲੱਗੇ ਹਨ।
Publish Date: Thu, 12 Nov 2026 12:33 PM (IST)
Updated Date: Thu, 12 Nov 2026 12:35 PM (IST)
ਡਿਜੀਟਲ ਡੈਸਕ, ਮੁੰਬਈ - ਮੁੰਬਈ ਦੀ ਲਾਈਫਲਾਈਨ ਕਹੀ ਜਾਣ ਵਾਲੀ ਲੋਕਲ ਟ੍ਰੇਨ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਬੋਰੀਵਲੀ ਤੋਂ ਵਿਰਾਰ ਜਾ ਰਹੀ ਲੋਕਲ ਟ੍ਰੇਨ ਵਿੱਚ ਇੱਕ ਮੁਟਿਆਰ ਨਾਲ ਛੇੜਛਾੜ ਕੀਤੀ ਗਈ। ਛੇੜਛਾੜ ਦਾ ਵਿਰੋਧ ਕਰਨ 'ਤੇ ਮੁਲਜ਼ਮ ਨੇ ਮੁਟਿਆਰ ਨੂੰ ਨਾਇਗਾਂਵ ਸਟੇਸ਼ਨ 'ਤੇ ਟ੍ਰੇਨ ਵਿੱਚੋਂ ਹੇਠਾਂ ਪਟੜੀਆਂ 'ਤੇ ਧੱਕਾ ਦੇ ਦਿੱਤਾ। ਇਸ ਘਟਨਾ ਵਿੱਚ ਔਰਤ ਦਾ ਖੱਬਾ ਹੱਥ ਟ੍ਰੇਨ ਹੇਠਾਂ ਆ ਗਿਆ, ਜਿਸ ਕਾਰਨ ਬਾਅਦ ਵਿੱਚ ਉਸ ਨੂੰ ਕੱਟਣਾ ਪਿਆ। ਇਸ ਤੋਂ ਇਲਾਵਾ ਮੁਟਿਆਰ ਦੇ ਸਿਰ 'ਤੇ 16 ਟਾਂਕੇ ਲੱਗੇ ਹਨ।
ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ ਐੱਨਡੀਟੀਵੀ ਦੀ ਰਿਪੋਰਟ ਅਨੁਸਾਰ, ਮੁਟਿਆਰ ਨੇ ਦੋਸ਼ ਲਾਇਆ ਹੈ ਕਿ ਇੱਕ ਸਹਿ-ਯਾਤਰੀ ਵੱਲੋਂ ਗਲਤ ਤਰੀਕੇ ਨਾਲ ਛੂਹਣ ਦਾ ਵਿਰੋਧ ਕਰਨ 'ਤੇ ਉਸ ਨੂੰ ਮੁੰਬਈ ਲੋਕਲ ਟ੍ਰੇਨ ਵਿੱਚੋਂ ਧੱਕਾ ਦੇ ਦਿੱਤਾ ਗਿਆ। ਇਸ ਘਟਨਾ ਨੇ ਲੋਕਲ ਟ੍ਰੇਨਾਂ ਵਿੱਚ ਔਰਤਾਂ ਦੀ ਸੁਰੱਖਿਆ ਦਾ ਮੁੱਦਾ ਇੱਕ ਵਾਰ ਫਿਰ ਚਰਚਾ ਵਿੱਚ ਲਿਆ ਦਿੱਤਾ ਹੈ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਟਿਆਰ ਬੋਰੀਵਲੀ ਤੋਂ ਵਿਰਾਰ ਜਾਣ ਵਾਲੀ ਲੋਕਲ ਟ੍ਰੇਨ ਵਿੱਚ ਸਵਾਰ ਸੀ। ਔਰਤ ਦੀ ਸ਼ਿਕਾਇਤ ਅਨੁਸਾਰ, ਮੁਲਜ਼ਮ ਉਸ ਨੂੰ ਲਗਾਤਾਰ ਗਲਤ ਤਰੀਕੇ ਨਾਲ ਛੂਹ ਰਿਹਾ ਸੀ, ਜਿਸ ਨੂੰ ਔਰਤ ਨੇ ਆਪਣੇ ਬਿਆਨ ਵਿੱਚ 'ਬੈਡ ਟੱਚ' ਕਿਹਾ ਹੈ।
ਇਸ ਦੇ ਜਵਾਬ ਵਿੱਚ ਔਰਤ ਨੇ ਗੁੱਸੇ ਵਿੱਚ ਆ ਕੇ ਆਪਣੀ ਚੱਪਲ ਉਸ ਵੱਲ ਸੁੱਟ ਦਿੱਤੀ, ਜਿਸ ਤੋਂ ਬਾਅਦ ਦੋਵਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ। ਉੱਥੇ ਮੌਜੂਦ ਹੋਰ ਯਾਤਰੀਆਂ ਨੇ ਵਿਚਕਾਰ ਪੈ ਕੇ ਮਾਮਲਾ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ, ਪਰ ਮੁਲਜ਼ਮ ਨੇ ਗਾਲ੍ਹਾਂ ਕੱਢਦਿਆਂ ਆਪਣੀ ਚੱਪਲ ਔਰਤ ਵੱਲ ਸੁੱਟ ਦਿੱਤੀ।
ਮੁਲਜ਼ਮ ਨੇ ਮੁਟਿਆਰ ਨੂੰ ਟ੍ਰੇਨ ਵਿੱਚੋਂ ਦਿੱਤਾ ਧੱਕਾ
ਟ੍ਰੇਨ ਦੇ ਨਾਇਗਾਂਵ ਸਟੇਸ਼ਨ ਪਹੁੰਚਣ 'ਤੇ ਵੀ ਦੋਵਾਂ ਵਿਚਾਲੇ ਬਹਿਸ ਜਾਰੀ ਰਹੀ। ਇਸ ਦੌਰਾਨ ਮੁਲਜ਼ਮ ਨੇ ਕਥਿਤ ਤੌਰ 'ਤੇ ਔਰਤ ਨੂੰ ਟ੍ਰੇਨ ਵਿੱਚੋਂ ਧੱਕਾ ਦੇ ਦਿੱਤਾ, ਜਿਸ ਕਾਰਨ ਉਹ ਦੋ ਡੱਬਿਆਂ ਵਿਚਾਲੇ ਖਾਲੀ ਥਾਂ 'ਤੇ ਜਾ ਡਿੱਗੀ। ਜਦੋਂ ਉਹ ਵਾਪਸ ਪਲੇਟਫਾਰਮ 'ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਹੀ ਸੀ, ਤਾਂ ਟ੍ਰੇਨ ਚੱਲ ਪਈ ਅਤੇ ਉਸ ਦਾ ਖੱਬਾ ਹੱਥ ਪਹੀਆਂ ਹੇਠਾਂ ਆ ਗਿਆ। ਉਸ ਨੂੰ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਕੂਹਣੀ ਦੇ ਨੇੜਿਓਂ ਉਸ ਦਾ ਹੱਥ ਕੱਟਣਾ ਪਿਆ।
ਇੱਕ ਪੁਲਿਸ ਅਧਿਕਾਰੀ ਅਤੇ ਹੋਰ ਯਾਤਰੀਆਂ ਨੇ ਔਰਤ ਨੂੰ ਵਾਪਸ ਪਲੇਟਫਾਰਮ 'ਤੇ ਚੜ੍ਹਨ ਵਿੱਚ ਮਦਦ ਕੀਤੀ। ਮੁਲਜ਼ਮ ਨੇ ਇਸ ਹਫੜਾ-ਦਫੜੀ ਦਾ ਫਾਇਦਾ ਉਠਾਇਆ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ। ਕੁਝ ਘੰਟਿਆਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।