ਖ਼ੌਫ਼ਨਾਕ ਹਾਦਸਾ : ਢਹਿ ਢੇਰੀ ਹੋਇਆ ਕੱਚਾ ਮਕਾਨ; ਮਲਬੇ ਹੇਠਾਂ ਦੱਬਣ ਨਾਲ ਇੱਕੋ ਪਰਿਵਾਰ ਦੇ 4 ਲੋਕਾਂ ਦੀ ਦਰਦਨਾਕ ਮੌਤ
ਘਾਟਮਪੁਰ ਥਾਣਾ ਖੇਤਰ ਦੇ ਹਿਰਨੀ ਪਿੰਡ 'ਚ ਅਚਾਨਕ ਇੱਕ ਕੱਚਾ ਮਕਾਨ ਭਰਭਰਾ ਕੇ ਡਿੱਗ ਗਿਆ। ਇਸ ਦਰਦਨਾਕ ਹਾਦਸੇ 'ਚ ਇੱਕੋ ਪਰਿਵਾਰ ਦੇ 5 ਲੋਕ ਮਲਬੇ ਹੇਠਾਂ ਦੱਬ ਗਏ। ਸਥਾਨਕ ਪਿੰਡ ਵਾਸੀਆਂ ਅਤੇ ਬਚਾਅ ਟੀਮ ਦੀ ਮਦਦ ਨਾਲ ਮਲਬੇ 'ਚੋਂ 5 ਲੋਕਾਂ ਨੂੰ ਬਾਹਰ ਕੱਢ ਕੇ ਪਤਾਰਾ ਕਮਿਊਨਿਟੀ ਹੈਲਥ ਸੈਂਟਰ (ਸੀਐੱਚਸੀ) ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਚਾਰ ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ।
Publish Date: Sun, 06 Sep 2026 02:18 PM (IST)
Updated Date: Sun, 06 Sep 2026 02:19 PM (IST)
ਜਾਗਰਣ ਸੰਵਾਦਦਾਤਾ, ਕਾਨਪੁਰ - ਘਾਟਮਪੁਰ ਥਾਣਾ ਖੇਤਰ ਦੇ ਹਿਰਨੀ ਪਿੰਡ 'ਚ ਅਚਾਨਕ ਇੱਕ ਕੱਚਾ ਮਕਾਨ ਭਰਭਰਾ ਕੇ ਡਿੱਗ ਗਿਆ। ਇਸ ਦਰਦਨਾਕ ਹਾਦਸੇ 'ਚ ਇੱਕੋ ਪਰਿਵਾਰ ਦੇ 5 ਲੋਕ ਮਲਬੇ ਹੇਠਾਂ ਦੱਬ ਗਏ। ਸਥਾਨਕ ਪਿੰਡ ਵਾਸੀਆਂ ਅਤੇ ਬਚਾਅ ਟੀਮ ਦੀ ਮਦਦ ਨਾਲ ਮਲਬੇ 'ਚੋਂ 5 ਲੋਕਾਂ ਨੂੰ ਬਾਹਰ ਕੱਢ ਕੇ ਪਤਾਰਾ ਕਮਿਊਨਿਟੀ ਹੈਲਥ ਸੈਂਟਰ (ਸੀਐੱਚਸੀ) ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਚਾਰ ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਮਰਨ ਵਾਲਿਆਂ 'ਚ ਪਿਤਾ ਮੁਕੇਸ਼ (ਉਮਰ 45 ਸਾਲ), ਧੀ ਮਾਇਆ (ਉਮਰ 16 ਸਾਲ), ਨੀਤੂ (ਉਮਰ 12 ਸਾਲ) ਅਤੇ ਪੱਲਵੀ (ਉਮਰ 7 ਸਾਲ) ਸ਼ਾਮਲ ਹਨ। ਡਾਕਟਰਾਂ ਨੇ ਇਨ੍ਹਾਂ ਚਾਰਾਂ ਨੂੰ ਮ੍ਰਿਤਕ ਐਲਾਨ ਦਿੱਤਾ। ਉੱਥੇ ਹੀ ਗੰਭੀਰ ਹਾਲਤ 'ਚ ਕਾਜਲ (ਉਮਰ 19 ਸਾਲ) ਨੂੰ ਮੁੱਢਲਾ ਇਲਾਜ ਦੇਣ ਤੋਂ ਬਾਅਦ ਕਾਨਪੁਰ ਜ਼ਿਲ੍ਹਾ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਲਗਭਗ ਇੱਕ ਘੰਟੇ ਤੱਕ ਪਤਾਰਾ ਸੀਐੱਚਸੀ ਦੀ ਐਮਰਜੈਂਸੀ 'ਚ ਕੋਈ ਡਾਕਟਰ ਨਹੀਂ ਆਇਆ। ਸਾਰੇ ਲੋਕਾਂ ਨੂੰ ਪਿੰਡ ਤੋਂ ਜ਼ਿੰਦਾ ਹਾਲਤ 'ਚ ਹਸਪਤਾਲ ਲਿਆਂਦਾ ਗਿਆ ਸੀ। ਹਸਪਤਾਲ 'ਚ ਵਾਰਡ ਬੁਆਏ ਨੇ ਇਲਾਜ ਕੀਤਾ, ਪਰ ਕਿਸੇ ਦੀ ਜਾਨ ਨਹੀਂ ਬਚ ਸਕੀ। ਬਾਅਦ 'ਚ ਹਾਦਸੇ ਦੀ ਸੂਚਨਾ ਮਿਲਣ 'ਤੇ ਡਾਕਟਰ ਪਹੁੰਚੇ ਅਤੇ ਹਸਪਤਾਲ ਦੀ ਬਾਊਂਡਰੀ ਟੱਪ ਕੇ ਅੰਦਰ ਦਾਖ਼ਲ ਹੋਏ।