ਤੇਜ਼ ਰਫ਼ਤਾਰ Thar ਨੇ ਮਚਾਈ ਤਬਾਹੀ, ਪਹਿਲਾਂ ਕਾਂਗਰਸ ਨੇਤਾ ਦੀ SUV ਤੇ ਫਿਰ ਈ-ਰਿਕਸ਼ਾ ਨੂੰ ਮਾਰੀ ਟੱਕਰ; 3 ਲੋਕ ਗੰਭੀਰ ਜ਼ਖ਼ਮੀ, ਡਰਾਈਵਰ ਮੌਕੇ ਤੋਂ ਫਰਾਰ ਜੈਪੁਰ ਦੀ ਸੜਕ ’ਤੇ ਤੇਜ਼ ਰਫ਼ਤਾਰ ਨਾਲ ਜਾ ਰਹੀ ਇੱਕ Thar ਚੌਰਾਹੇ ’ਤੇ ਕਾਂਗਰਸ ਨੇਤਾ ਦੀ SUV ਨਾਲ ਟਕਰਾ ਗਈ। ਇਸ ਤੋਂ ਬਾਅਦ Thar ਇੱਕ ਈ-ਰਿਕਸ਼ਾ ਨਾਲ ਵੀ ਟਕਰਾ ਗਈ ਅਤੇ ਫਿਰ ਪਲਟ ਗਈ। ਜੈਪੁਰ 'ਚ ਮਾਨਸਰੋਵਰ ਮੈਟਰੋ ਸਟੇਸ਼ਨ ਦੇ ਹੇਠਾਂ ਵਾਪਰੇ ਇਸ ਹਾਦਸੇ 'ਚ ਈ-ਰਿਕਸ਼ਾ 'ਚ ਸਵਾਰ ਤਿੰਨ ਲੋਕ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਤਿੰਨਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।
Publish Date: Wed, 02 Sep 2026 03:32 PM (IST)
Updated Date: Wed, 02 Sep 2026 03:35 PM (IST)
ਡਿਜ਼ੀਟਲ ਡੈਸਕ, ਜੈਪੁਰ - ਜੈਪੁਰ ਦੀ ਸੜਕ ’ਤੇ ਤੇਜ਼ ਰਫ਼ਤਾਰ ਨਾਲ ਜਾ ਰਹੀ ਇੱਕ Thar ਚੌਰਾਹੇ ’ਤੇ ਕਾਂਗਰਸ ਨੇਤਾ ਦੀ SUV ਨਾਲ ਟਕਰਾ ਗਈ। ਇਸ ਤੋਂ ਬਾਅਦ Thar ਇੱਕ ਈ-ਰਿਕਸ਼ਾ ਨਾਲ ਵੀ ਟਕਰਾ ਗਈ ਅਤੇ ਫਿਰ ਪਲਟ ਗਈ। ਜੈਪੁਰ 'ਚ ਮਾਨਸਰੋਵਰ ਮੈਟਰੋ ਸਟੇਸ਼ਨ ਦੇ ਹੇਠਾਂ ਵਾਪਰੇ ਇਸ ਹਾਦਸੇ 'ਚ ਈ-ਰਿਕਸ਼ਾ 'ਚ ਸਵਾਰ ਤਿੰਨ ਲੋਕ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਤਿੰਨਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।
Thar ਨੇ ਕਾਂਗਰਸ ਨੇਤਾ ਦੀ ਗੱਡੀ ਨੂੰ ਮਾਰੀ ਟੱਕਰ ਪੁਲਿਸ ਨੇ ਦੱਸਿਆ ਕਿ ਤੇਜ਼ ਰਫ਼ਤਾਰ ਨਾਲ ਜਾ ਰਹੀ Thar ਮੋੜ ’ਤੇ ਮੁੜਦੇ ਸਮੇਂ ਬੇਕਾਬੂ ਹੋ ਗਈ ਅਤੇ ਫਿਰ ਪਲਟ ਗਈ। Thar ਦੀ ਟੱਕਰ SUV Endeavour ਨਾਲ ਹੋਈ, ਜੋ ਕਾਂਗਰਸ ਨੇਤਾ ਅਸ਼ੋਕ ਚਾਂਦਨਾ ਦੀ ਪਤਨੀ ਦੇ ਨਾਮ ’ਤੇ ਰਜਿਸਟਰਡ ਹੈ।
ਪੁਲਿਸ ਮੁਤਾਬਕ SUV ਟ੍ਰੈਫਿਕ ਚੌਰਾਹੇ ਤੋਂ ਲੰਘ ਰਹੀ ਸੀ, ਉਦੋਂ Thar ਨੇ ਉਸ ਨੂੰ ਟੱਕਰ ਮਾਰੀ ਅਤੇ ਫਿਰ ਨੇੜਿਓਂ ਲੰਘ ਰਹੇ ਈ-ਰਿਕਸ਼ਾ ਨਾਲ ਵੀ ਟਕਰਾ ਗਈ। ਹਾਦਸੇ ਤੋਂ ਬਾਅਦ ਦੋਵੇਂ ਗੱਡੀਆਂ 'ਚ ਸਵਾਰ ਲੋਕ ਅਤੇ ਡਰਾਈਵਰ ਮੌਕੇ ਤੋਂ ਫਰਾਰ ਹੋ ਗਏ।
ਪੁਲਿਸ ਨੇ ਦੱਸਿਆ ਕਿ ਸੜਕ ਤੋਂ ਨੁਕਸਾਨੀਆਂ ਗੱਡੀਆਂ ਨੂੰ ਹਟਾਉਣ ਅਤੇ ਟ੍ਰੈਫਿਕ ਮੁੜ ਚਾਲੂ ਕਰਨ ਲਈ ਕਰੇਨ ਦੀ ਵਰਤੋਂ ਕੀਤੀ ਗਈ। Thar ਅਤੇ Endeavour ਨੂੰ ਜ਼ਬਤ ਕਰ ਲਿਆ ਗਿਆ ਹੈ। ਪੁਲਿਸ ਫਰਾਰ ਡਰਾਈਵਰਾਂ ਦੀ ਭਾਲ ਕਰ ਰਹੀ ਹੈ ਅਤੇ ਆਸ-ਪਾਸ ਲੱਗੇ ਕੈਮਰਿਆਂ ਦੀ CCTV ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਰਿਕਾਰਡ ਮੁਤਾਬਕ ਕਾਂਗਰਸ ਨੇਤਾ ਦੀ ਗੱਡੀ ਖ਼ਿਲਾਫ਼ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣ ਦੇ ਦੋਸ਼ 'ਚ ਪਹਿਲਾਂ ਹੀ 18 ਤੋਂ ਵੱਧ ਚਲਾਨ ਕੱਟੇ ਜਾ ਚੁੱਕੇ ਹਨ। ਹਾਦਸੇ 'ਚ ਸ਼ਾਮਲ Thar ਖ਼ਿਲਾਫ਼ ਵੀ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣ ਦੇ ਚਾਰ ਤੋਂ ਵੱਧ ਚਲਾਨ ਦਰਜ ਹਨ।