- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਜਧਾਨੀ ਦਿੱਲੀ ਵਿੱਚ ਅੱਜ ਕਾਂਗਰਸ ਦੀ ਮਹਾਰੈਲੀ ਹੋ ਰਹੀ ਹੈ। ਵਿਰੋਧੀ ਧਿਰ ਦੀ ਰੈਲੀ (Ramlila Maidan Rally) ਨੂੰ ਲੈ ਕੇ ਦਿੱਲੀ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਦਿੱਲੀ ਦੇ ਚੱਪੇ-ਚੱਪੇ 'ਤੇ ਪੁਲਿਸ ਦਾ ਪਹਿਰਾ ਹੈ। ਰੈਲੀ ਦੀ ਹਰ ਪਲ ਦੀ ਅਪਡੇਟ ਜਾਣਨ ਲਈ ਦੈਨਿਕ ਜਾਗਰਣ ਨਾਲ ਜੁੜੇ ਰਹੋ...

ਨਵੀਂ ਦਿੱਲੀ : ਰਾਜਧਾਨੀ ਦਿੱਲੀ ਵਿੱਚ ਅੱਜ ਕਾਂਗਰਸ ਦੀ ਮਹਾਰੈਲੀ ਹੋ ਰਹੀ ਹੈ। ਵਿਰੋਧੀ ਧਿਰ ਦੀ ਰੈਲੀ (Ramlila Maidan Rally) ਨੂੰ ਲੈ ਕੇ ਦਿੱਲੀ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਦਿੱਲੀ ਦੇ ਚੱਪੇ-ਚੱਪੇ 'ਤੇ ਪੁਲਿਸ ਦਾ ਪਹਿਰਾ ਹੈ। ਰੈਲੀ ਦੀ ਹਰ ਪਲ ਦੀ ਅਪਡੇਟ ਜਾਣਨ ਲਈ ਦੈਨਿਕ ਜਾਗਰਣ ਨਾਲ ਜੁੜੇ ਰਹੋ...
ਰਾਮਲੀਲਾ ਮੈਦਾਨ ਵਿੱਚ ਕਾਂਗਰਸ ਅਤੇ ਵਿਰੋਧੀ ਧਿਰ ਦੇ ਆਗੂ ਤੇ ਵਰਕਰ ਇਕੱਠੇ ਹੋਣ ਲੱਗ ਪਏ ਹਨ। ਕੁਝ ਸਮੇਂ ਬਾਅਦ ਕਾਂਗਰਸ ਦੇ ਦਿੱਗਜ ਆਗੂ ਵੀ ਮੰਚ 'ਤੇ ਪਹੁੰਚ ਜਾਣਗੇ।
ਵਿਰੋਧੀ ਗਠਜੋੜ ਦੀ ਰੈਲੀ ਬਾਰੇ DCP ਸੈਂਟਰਲ ਰੋਹਿਤ ਰਾਜਬੀਰ ਨੇ ਦੱਸਿਆ ਕਿ ਪੂਰੇ ਇਲਾਕੇ ਨੂੰ 200 ਤੋਂ 250 CCTV ਕੈਮਰਿਆਂ ਨਾਲ ਕਵਰ ਕੀਤਾ ਗਿਆ ਹੈ। ਪ੍ਰਬੰਧਕਾਂ ਦਾ ਆਪਣਾ ਕੰਟਰੋਲ ਰੂਮ ਵੀ ਹੈ ਅਤੇ ਪੂਰੇ ਇਲਾਕੇ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪੁਲਿਸ ਤੇ ਪ੍ਰਬੰਧਕ ਮਿਲ ਕੇ ਕੰਮ ਕਰ ਰਹੇ ਹਨ।
ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਵਿਰੋਧੀ ਧਿਰ ਦੀ ਮਹਾਰੈਲੀ ਵਿੱਚ ਸ਼ਾਮਲ ਹੋਣ ਲਈ ਹਰਿਆਣਾ ਤੋਂ ਕਾਂਗਰਸੀ ਵਰਕਰ ਰਵਾਨਾ ਹੋ ਗਏ ਹਨ।
ਵਿਰੋਧੀ ਧਿਰ ਦੀ ਮਹਾਰੈਲੀ ਨੂੰ ਲੈ ਕੇ ਐਤਵਾਰ ਸਵੇਰੇ ਹੀ ਮੱਲਿਕਾਰਜੁਨ ਖੜਗੇ ਦੇ ਘਰ ਦੇ ਬਾਹਰ ਹਲਚਲ ਤੇਜ਼ ਹੋ ਗਈ। ਕੁਝ ਹੀ ਦੇਰ ਵਿੱਚ ਕਾਂਗਰਸ ਦੇ ਦਿੱਗਜ ਆਗੂ ਰਾਮਲੀਲਾ ਮੈਦਾਨ ਪਹੁੰਚਣਗੇ।
ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਸ਼ਨੀਵਾਰ ਦੁਪਹਿਰ ਦਿੱਲੀ ਪੁਲਿਸ ਕਮਿਸ਼ਨਰ ਅਨੁਰਾਗ ਕੁਮਾਰ ਅਤੇ ਵਿਸ਼ੇਸ਼ ਪੁਲਿਸ ਕਮਿਸ਼ਨਰ (ਲਾਅ ਐਂਡ ਆਰਡਰ) ਦੇਵੇਸ਼ ਚੰਦਰ ਸ਼੍ਰੀਵਾਸਤਵ ਰਾਮਲੀਲਾ ਮੈਦਾਨ ਪਹੁੰਚੇ।
INDI ਗਠਜੋੜ ਵੱਲੋਂ ਇਸ ਰੈਲੀ ਵਿੱਚ 10 ਲੱਖ ਲੋਕਾਂ ਦੇ ਪਹੁੰਚਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਜਦਕਿ ਦਿੱਲੀ ਪੁਲਿਸ ਕੋਲ 70 ਹਜ਼ਾਰ ਲੋਕਾਂ ਦੇ ਆਉਣ ਸਬੰਧੀ ਹੀ ਖੁਫੀਆ ਜਾਣਕਾਰੀ ਹੈ।
ਦਿੱਲੀ ਪੁਲਿਸ ਨੇ ਰਾਮਲੀਲਾ ਮੈਦਾਨ ਵਿੱਚ ਹੋਣ ਵਾਲੀ ਕਾਂਗਰਸ ਦੀ ਰੈਲੀ ਲਈ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਹਨ। ਦਿੱਲੀ ਦੀ ਸੁਰੱਖਿਆ ਲਈ 4,000 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਅਤੇ 200 ਤੋਂ ਵੱਧ CCTV ਕੈਮਰੇ ਲਗਾਏ ਗਏ ਹਨ।