ਦਿਲ ਦਹਿਲਾ ਦੇਣ ਵਾਲੀ ਘਟਨਾ! ਗੁਆਂਢੀਆਂ ਵਲੋਂ ਪਤਨੀ 'ਤੇ ਟਿੱਪਣੀ ਦਾ ਵਿਰੋਧ ਕਰਨ 'ਤੇ ਨੌਜਵਾਨ ਦੇ ਕੰਨ 'ਚ ਮਾਰਿਆ ਸਰੀਆ, ਇਲਾਜ ਦੌਰਾਨ ਮੌਤ
ਰਜਪੁਰਾ ਥਾਣੇ ਦੇ ਚਾਉਪੁਰ ਡਾਂਡਾ ਪਿੰਡ 'ਚ ਮੰਗਲਵਾਰ ਦੇਰ ਸ਼ਾਮ ਪਤਨੀ 'ਤੇ ਟਿੱਪਣੀ ਕਰਨ ਨੂੰ ਲੈ ਕੇ ਦੋ ਧਿਰਾਂ 'ਚ ਵਿਵਾਦ ਹੋ ਗਿਆ ਸੀ। ਉਦੋ ਦੋਵਾਂ ਧਿਰਾਂ 'ਚ ਲਾਠੀ-ਡੰਡਿਆਂ ਦੇ ਨਾਲ ਸਰੀਆ ਅਤੇ ਇੱਟਾਂ-ਰੋੜੇ ਚੱਲਣ ਲੱਗੇ। ਮਾਰਕੁੱਟ ਦੌਰਾਨ ਪਿੰਡ ਨਿਵਾਸੀ ਕਨ੍ਹਈਆ ਲਾਲ ਦੇ ਕੰਨ 'ਚ ਚਾਰ ਤੋਂ ਪੰਜ ਫੁੱਟ ਲੰਬਾ ਸਰੀਆ ਵੜ ਗਿਆ ਸੀ, ਜਿਸ ਨਾਲ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਸੀ। ਹੁਣ ਇਲਾਜ ਦੌਰਾਨ ਬੁੱਧਵਾਰ ਦੇਰ ਸ਼ਾਮ ਬੁਲੰਦਸ਼ਹਿਰ 'ਚ ਕਨ੍ਹਈਆ ਦੀ ਮੌਤ ਹੋ ਗਈ।
Publish Date: Thu, 20 Aug 2026 12:25 PM (IST)
Updated Date: Thu, 20 Aug 2026 12:26 PM (IST)
ਜਾਗਰਣ ਪੱਤਰਕਾਰ, ਸੰਭਲ : ਰਜਪੁਰਾ ਥਾਣੇ ਦੇ ਚਾਉਪੁਰ ਡਾਂਡਾ ਪਿੰਡ 'ਚ ਮੰਗਲਵਾਰ ਦੇਰ ਸ਼ਾਮ ਪਤਨੀ 'ਤੇ ਟਿੱਪਣੀ ਕਰਨ ਨੂੰ ਲੈ ਕੇ ਦੋ ਧਿਰਾਂ 'ਚ ਵਿਵਾਦ ਹੋ ਗਿਆ ਸੀ। ਉਦੋ ਦੋਵਾਂ ਧਿਰਾਂ 'ਚ ਲਾਠੀ-ਡੰਡਿਆਂ ਦੇ ਨਾਲ ਸਰੀਆ ਅਤੇ ਇੱਟਾਂ-ਰੋੜੇ ਚੱਲਣ ਲੱਗੇ। ਮਾਰਕੁੱਟ ਦੌਰਾਨ ਪਿੰਡ ਨਿਵਾਸੀ ਕਨ੍ਹਈਆ ਲਾਲ ਦੇ ਕੰਨ 'ਚ ਚਾਰ ਤੋਂ ਪੰਜ ਫੁੱਟ ਲੰਬਾ ਸਰੀਆ ਵੜ ਗਿਆ ਸੀ, ਜਿਸ ਨਾਲ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਸੀ। ਹੁਣ ਇਲਾਜ ਦੌਰਾਨ ਬੁੱਧਵਾਰ ਦੇਰ ਸ਼ਾਮ ਬੁਲੰਦਸ਼ਹਿਰ 'ਚ ਕਨ੍ਹਈਆ ਦੀ ਮੌਤ ਹੋ ਗਈ।
ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਪਤਨੀ 'ਤੇ ਟਿੱਪਣੀ ਕਰਨ ਨੂੰ ਲੈ ਕੇ ਕਨ੍ਹਈਆ ਲਾਲ ਦੀ ਬਦਨ ਸਿੰਘ ਅਤੇ ਬ੍ਰਜਪਾਲ ਨਾਲ ਬਹਿਸ ਹੋ ਗਈ ਸੀ। ਇਸ ਤੋਂ ਬਾਅਦ ਦੋਵਾਂ ਨੇ ਉਸ ਨਾਲ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ। ਦੋਸ਼ ਹੈ ਕਿ ਇਸੇ ਦੌਰਾਨ ਉਸ ਦੇ ਕੰਨ 'ਚ ਸਰੀਆ ਮਾਰ ਦਿੱਤੀ ਗਈ।
ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਬਦਨ ਸਿੰਘ ਅਤੇ ਬ੍ਰਜਪਾਲ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਸੀ। ਪੁਲਿਸ ਨੇ ਬਦਨ ਸਿੰਘ ਨੂੰ ਬੁੱਧਵਾਰ ਨੂੰ ਜੇਲ੍ਹ ਭੇਜ ਦਿੱਤਾ ਸੀ। ਕਨ੍ਹਈਆ ਦੀ ਮੌਤ ਦੀ ਸੂਚਨਾ ਮਿਲਦਿਆਂ ਹੀ ਪਰਿਵਾਰ 'ਚ ਚੀਖ-ਚਿਹਾੜਾ ਮੱਚ ਗਿਆ। ਰਜਪੁਰਾ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਮਾਮਲੇ ਦੀ ਅੱਗੇ ਦੀ ਕਾਰਵਾਈ 'ਚ ਜੁੱਟੀ ਹੈ।