ਵੱਡੀ ਖਬਰ : ਸਰਕਾਰੀ ਸਕੂਲ 'ਚ 12ਵੀਂ ਦੀ ਵਿਦਿਆਰਥਣ ਨੇ ਖ਼ੁਦ ਨੂੰ ਅੱਗ ਲਗਾ ਕੇ ਕੀਤੀ ਖ਼ੁਦਕੁਸ਼ੀ, 25 ਅਕਤੂਬਰ ਨੂੰ ਸੀ ਜਨਮਦਿਨ; ਪੁਲਿਸ ਜਾਂਚ ਜਾਰੀ ਕ੍ਰਿਸ਼ਨਾ ਨਗਰ ਸਥਿਤ ਰਾਜਕੀ ਸਰਵੋਦਿਆ ਸਕੂਲ ’ਚ ਸ਼ਨੀਵਾਰ ਨੂੰ 12ਵੀਂ ਜਮਾਤ ਦੀ ਇੱਕ ਵਿਦਿਆਰਥਣ ਨੇ ਖ਼ੁਦ ਨੂੰ ਅੱਗ ਲਗਾ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਲਕਸ਼ਮੀ ਵਜੋਂ ਹੋਈ ਹੈ। ਇਹ ਘਟਨਾ ਸਕੂਲ ਦੇ ਸੁਰੱਖਿਆ ਗਾਰਡ ਦੇ ਕਮਰੇ ਦੇ ਬਾਹਰ ਵਾਪਰੀ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਵਿਦਿਆਰਥਣ ਆਪਣੇ ਬੈਗ ’ਚ ਜਲਣਸ਼ੀਲ ਪਦਾਰਥ ਰੱਖ ਕੇ ਸਕੂਲ ਆਈ ਸੀ। ਪਰਿਵਾਰਕ ਵਿਵਾਦ ਜਾਂ ਸਕੂਲ ’ਚ ਕਿਸੇ ਤਰ੍ਹਾਂ ਦੇ ਵਿਵਾਦ ਕਾਰਨ ਉਸ ਨੇ ਇਹ ਕਦਮ ਚੁੱਕਿਆ, ਪੁਲਿਸ ਇਸ ਦੀ ਜਾਂਚ ਕਰ ਰਹੀ ਹੈ। 25 ਅਕਤੂਬਰ ਨੂੰ ਵਿਦਿਆਰਥਣ ਦਾ ਜਨਮਦਿਨ ਸੀ।
Publish Date: Sat, 24 Oct 2026 02:23 PM (IST)
Updated Date: Sat, 24 Oct 2026 03:00 PM (IST)
ਜਾਗਰਣ ਸੰਵਾਦਦਾਤਾ, ਪੂਰਬੀ ਦਿੱਲੀ - ਕ੍ਰਿਸ਼ਨਾ ਨਗਰ ਸਥਿਤ ਰਾਜਕੀ ਸਰਵੋਦਿਆ ਸਕੂਲ ’ਚ ਸ਼ਨੀਵਾਰ ਨੂੰ 12ਵੀਂ ਜਮਾਤ ਦੀ ਇੱਕ ਵਿਦਿਆਰਥਣ ਨੇ ਖ਼ੁਦ ਨੂੰ ਅੱਗ ਲਗਾ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਲਕਸ਼ਮੀ ਵਜੋਂ ਹੋਈ ਹੈ। ਇਹ ਘਟਨਾ ਸਕੂਲ ਦੇ ਸੁਰੱਖਿਆ ਗਾਰਡ ਦੇ ਕਮਰੇ ਦੇ ਬਾਹਰ ਵਾਪਰੀ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਵਿਦਿਆਰਥਣ ਆਪਣੇ ਬੈਗ ’ਚ ਜਲਣਸ਼ੀਲ ਪਦਾਰਥ ਰੱਖ ਕੇ ਸਕੂਲ ਆਈ ਸੀ। ਪਰਿਵਾਰਕ ਵਿਵਾਦ ਜਾਂ ਸਕੂਲ ’ਚ ਕਿਸੇ ਤਰ੍ਹਾਂ ਦੇ ਵਿਵਾਦ ਕਾਰਨ ਉਸ ਨੇ ਇਹ ਕਦਮ ਚੁੱਕਿਆ, ਪੁਲਿਸ ਇਸ ਦੀ ਜਾਂਚ ਕਰ ਰਹੀ ਹੈ। 25 ਅਕਤੂਬਰ ਨੂੰ ਵਿਦਿਆਰਥਣ ਦਾ ਜਨਮਦਿਨ ਸੀ।
ਗਾਰਡ ਰੂਮ ਦੇ ਪਿੱਛੇ ਸੜੀ ਹੋਈ ਹਾਲਤ ’ਚ ਮਿਲੀ ਵਿਦਿਆਰਥਣ ਜ਼ਿਲ੍ਹਾ ਪੁਲਿਸ ਡਿਪਟੀ ਕਮਿਸ਼ਨਰ ਆਰਪੀ ਮੀਣਾ ਨੇ ਦੱਸਿਆ ਕਿ ਸਕੂਲ ’ਚ ਗਾਰਡ ਦੇ ਕਮਰੇ ਦੇ ਪਿੱਛੇ 18 ਸਾਲਾ ਵਿਦਿਆਰਥਣ ਸੜੀ ਹੋਈ ਹਾਲਤ ’ਚ ਮਿਲੀ। ਉਸ ਨੂੰ ਡਾ. ਹੇਡਗੇਵਾਰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਘਟਨਾ ਸਥਾਨ ਅਤੇ ਵਿਦਿਆਰਥਣ ਦੇ ਸਕੂਲ ਬੈਗ ’ਚੋਂ ਕੁਝ ਸਮੱਗਰੀ ਬਰਾਮਦ ਹੋਈ ਹੈ। ਇਨ੍ਹਾਂ ਚੀਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਕ੍ਰਾਈਮ ਟੀਮ ਨੂੰ ਘਟਨਾ ਸਥਾਨ ’ਤੇ ਬੁਲਾਇਆ ਗਿਆ। ਟੀਮ ਨੇ ਮੌਕੇ ਦਾ ਨਿਰੀਖਣ ਕਰਕੇ ਸਬੂਤ ਇਕੱਠੇ ਕੀਤੇ। ਇਸ ਘਟਨਾ ਨੇ ਸਕੂਲ ’ਚ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਕਰ ਦਿੱਤੇ ਹਨ।