ਸਕੂਲ 'ਚ ਰੂਹ ਕੰਬਾਊ ਹਾਦਸਾ : ਪੌੜੀਆਂ ਤੋਂ ਤਿਲਕ ਕੇ ਡਿੱਗਣ ਨਾਲ 9 ਸਾਲਾ ਮਾਸੂਮ ਦੀ ਮੌਤ; ਘਟਨਾ CCTV 'ਚ ਕੈਦ
ਵਰਨਿਕਾ ਵੀਰਵਾਰ ਨੂੰ ਸਕੂਲ ਗਈ ਸੀ। ਪੌੜੀਆਂ 'ਤੇ ਚੱਲਦਿਆਂ ਉਸਦਾ ਸੰਤੁਲਨ ਵਿਗੜ ਗਿਆ ਅਤੇ ਉਹ ਡਿੱਗ ਪਈ, ਜਿਸ ਨਾਲ ਉਸਦੇ ਸਿਰ 'ਤੇ ਗੰਭੀਰ ਸੱਟ ਲੱਗੀ। ਡਿੱਗਣ ਤੋਂ ਬਾਅਦ ਉਹ ਬੇਹੋਸ਼ ਹੋ ਗਈ ਅਤੇ ਸਕੂਲ ਦੇ ਸਟਾਫ ਨੇ ਉਸਨੂੰ ਤੁਰੰਤ ਨੇੜਲੇ ਹਸਪਤਾਲ ਪਹੁੰਚਾਇਆ
Publish Date: Sat, 19 Sep 2026 03:08 PM (IST)
Updated Date: Sat, 19 Sep 2026 03:13 PM (IST)
ਡਿਜੀਟਲ ਡੈਸਕ, ਹੈਦਰਾਬਾਦ: ਤੇਲੰਗਾਨਾ ਦੇ ਰੰਗਾ ਰੈਡੀ ਜ਼ਿਲ੍ਹੇ ਵਿੱਚ ਇੱਕ ਨਿੱਜੀ ਸਕੂਲ ਦੀਆਂ ਪੌੜੀਆਂ ਤੋਂ ਡਿੱਗਣ ਕਾਰਨ 9 ਸਾਲਾ ਬੱਚੀ ਦੀ ਮੌਤ ਹੋ ਗਈ। ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ ਸੀ ਅਤੇ ਉਸਨੂੰ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਉਸਦੀ ਮੌਤ ਹੋ ਗਈ।
ਇਹ ਘਟਨਾ ਵੀਰਵਾਰ ਨੂੰ ਵਾਪਰੀ ਦੱਸੀ ਜਾਂਦੀ ਹੈ। ਚੌਥੀ ਜਮਾਤ ਦੀ ਵਿਦਿਆਰਥਣ ਵਰਨਿਕਾ ਦੇ ਸਿਰ 'ਤੇ ਡਿੱਗਣ ਕਾਰਨ ਗੰਭੀਰ ਸੱਟ ਲੱਗੀ, ਜੋ ਜਾਨਲੇਵਾ ਸਾਬਤ ਹੋਈ। ਪੌੜੀਆਂ ਤੋਂ ਡਿੱਗਣ ਕਾਰਨ ਵਿਦਿਆਰਥਣ ਦੀ ਮੌਤ ਮੁੱਢਲੀਆਂ ਰਿਪੋਰਟਾਂ ਅਨੁਸਾਰ, ਵਰਨਿਕਾ ਵੀਰਵਾਰ ਨੂੰ ਸਕੂਲ ਗਈ ਸੀ। ਪੌੜੀਆਂ 'ਤੇ ਚੱਲਦਿਆਂ ਉਸਦਾ ਸੰਤੁਲਨ ਵਿਗੜ ਗਿਆ ਅਤੇ ਉਹ ਡਿੱਗ ਪਈ, ਜਿਸ ਨਾਲ ਉਸਦੇ ਸਿਰ 'ਤੇ ਗੰਭੀਰ ਸੱਟ ਲੱਗੀ। ਡਿੱਗਣ ਤੋਂ ਬਾਅਦ ਉਹ ਬੇਹੋਸ਼ ਹੋ ਗਈ ਅਤੇ ਸਕੂਲ ਦੇ ਸਟਾਫ ਨੇ ਉਸਨੂੰ ਤੁਰੰਤ ਨੇੜਲੇ ਹਸਪਤਾਲ ਪਹੁੰਚਾਇਆ।
ਡਾਕਟਰੀ ਇਲਾਜ ਦੇ ਬਾਵਜੂਦ ਡਾਕਟਰ ਉਸਨੂੰ ਬਚਾ ਨਹੀਂ ਸਕੇ ਅਤੇ ਅਗਲੇ ਦਿਨ ਸ਼ੁੱਕਰਵਾਰ 18 ਸਤੰਬਰ ਨੂੰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸਦੀ ਮੌਤ ਹੋ ਗਈ। ਇਹ ਘਟਨਾ ਸਕੂਲ ਦੇ CCTV ਕੈਮਰਿਆਂ ਵਿੱਚ ਰਿਕਾਰਡ ਹੋ ਗਈ। ਫੁਟੇਜ ਵਿੱਚ ਦਿਖਾਈ ਦਿੰਦਾ ਹੈ ਕਿ ਵਰਨਿਕਾ ਪੌੜੀਆਂ ਤੋਂ ਹੇਠਾਂ ਜਾ ਰਹੀ ਸੀ ਜਦੋਂ ਅਚਾਨਕ ਉਸਦਾ ਸੰਤੁਲਨ ਵਿਗੜ ਗਿਆ ਅਤੇ ਉਹ ਡਿੱਗ ਪਈ। ਡਿੱਗਣ ਤੋਂ ਬਾਅਦ ਇੱਕ ਵਿਦਿਆਰਥੀ ਮਦਦ ਲਈ ਅਧਿਆਪਕ ਨੂੰ ਬੁਲਾਉਂਦਾ ਦਿਖਾਈ ਦਿੰਦਾ ਹੈ। ਇਸ ਤੋਂ ਬਾਅਦ ਇੱਕ ਅਧਿਆਪਕ ਬੱਚੀ ਦੀ ਹਾਲਤ ਅਤੇ ਸੱਟ ਦੀ ਜਾਂਚ ਕਰਦਾ ਨਜ਼ਰ ਆਉਂਦਾ ਹੈ।
ਪੁਲਿਸ CCTV ਫੁਟੇਜ ਦੀ ਜਾਂਚ ਕਰ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਹ ਕਿਵੇਂ ਡਿੱਗੀ ਅਤੇ ਉਸ ਤੋਂ ਬਾਅਦ ਕੀ ਵਾਪਰਿਆ। ਉਹ ਇਸ ਗੱਲ ਦੀ ਵੀ ਜਾਂਚ ਕਰ ਰਹੇ ਹਨ ਕਿ ਕੀ ਵਰਨਿਕਾ ਨੂੰ ਪਹਿਲਾਂ ਤੋਂ ਕੋਈ ਸਿਹਤ ਸਮੱਸਿਆ ਸੀ।
ਪਰਿਵਾਰ ਵੱਲੋਂ ਸਕੂਲ 'ਤੇ ਦੋਸ਼ ਬੱਚੀ ਦੇ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਹਾਦਸੇ ਤੋਂ ਬਾਅਦ ਸਕੂਲ ਪ੍ਰਬੰਧਕ ਸਹੀ ਜਾਣਕਾਰੀ ਦੇਣ ਵਿੱਚ ਅਸਫਲ ਰਹੇ। ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਤੁਰੰਤ ਸੂਚਿਤ ਨਹੀਂ ਕੀਤਾ ਗਿਆ ਅਤੇ ਘਟਨਾ ਬਾਰੇ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ, ਜਿਸ ਕਾਰਨ ਬੱਚੀ ਨੂੰ ਹਸਪਤਾਲ ਲਿਜਾਣ ਵਿੱਚ ਦੇਰੀ ਹੋਈ। ਹਾਲਾਂਕਿ, ਸਕੂਲ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਉਹ ਬੱਚੀ ਦੇ ਪਿਤਾ ਦੇ ਆਉਣ ਦੀ ਉਡੀਕ ਕਰ ਰਹੇ ਸਨ। ਸਕੂਲ ਅਨੁਸਾਰ, ਜਦੋਂ ਬੱਚੀ ਨੂੰ ਅਚਾਨਕ ਉਲਟੀਆਂ ਆਉਣ ਲੱਗੀਆਂ ਤਾਂ ਸਟਾਫ ਨੇ ਤੁਰੰਤ ਗੱਡੀ ਦਾ ਪ੍ਰਬੰਧ ਕੀਤਾ ਅਤੇ ਉਸਨੂੰ ਨੇੜਲੇ ਨਿੱਜੀ ਹਸਪਤਾਲ ਪਹੁੰਚਾਇਆ।