iPhone ਲਈ ਹੈਵਾਨ ਬਣਿਆ ਪੋਤਾ, ਬਜ਼ੁਰਗ ਦਾਦੀ 'ਤੇ ਢਾਹਿਆ ਜ਼ੁਲਮ; ਬੰਧਕ ਬਣਾ ਕੇ ਬੇਰਹਿਮੀ ਨਾਲ ਕੁੱਟਿਆ
ਇੰਟਰਨੈੱਟ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਨੌਜਵਾਨ ਆਪਣੀ ਬਜ਼ੁਰਗ ਦਾਦੀ ਤੇ ਭੂਆ ਨੂੰ ਬੁਰੀ ਤਰ੍ਹਾਂ ਕੁੱਟਦਾ ਦਿਖਾਈ ਦੇ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਆਈਫ਼ੋਨ ਨਾ ਦਿਵਾਉਣ 'ਤੇ ਉਹ ਦਾਦੀ-ਭੂਆ ਨੂੰ ਬੰਧਕ ਬਣਾ ਕੇ ਕੁੱਟਮਾਰ ਕਰ ਰਿਹਾ ਹੈ।
Publish Date: Wed, 16 Sep 2026 03:46 PM (IST)
Updated Date: Wed, 16 Sep 2026 03:55 PM (IST)
ਜਾਸ, ਬੁਲੰਦਸ਼ਹਿਰ : ਇੰਟਰਨੈੱਟ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਨੌਜਵਾਨ ਆਪਣੀ ਬਜ਼ੁਰਗ ਦਾਦੀ ਤੇ ਭੂਆ ਨੂੰ ਬੁਰੀ ਤਰ੍ਹਾਂ ਕੁੱਟਦਾ ਦਿਖਾਈ ਦੇ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਆਈਫ਼ੋਨ ਨਾ ਦਿਵਾਉਣ 'ਤੇ ਉਹ ਦਾਦੀ-ਭੂਆ ਨੂੰ ਬੰਧਕ ਬਣਾ ਕੇ ਕੁੱਟਮਾਰ ਕਰ ਰਿਹਾ ਹੈ।
ਪੁਲਿਸ ਨੇ ਵੀਡੀਓ ਦੇ ਆਧਾਰ 'ਤੇ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇੰਟਰਨੈੱਟ ਮੀਡੀਆ 'ਤੇ ਵਾਇਰਲ ਵੀਡੀਓ ਨਗਰ ਖੇਤਰ ਦੇ ਇੱਕ ਪਿੰਡ ਦੇ ਰਹਿਣ ਵਾਲੇ ਨੌਜਵਾਨ ਦੀ ਹੈ। ਨੌਜਵਾਨ ਪਰਿਵਾਰ 'ਤੇ ਆਈਫ਼ੋਨ ਦਿਵਾਉਣ ਦਾ ਦਬਾਅ ਬਣਾ ਰਿਹਾ ਸੀ ਅਤੇ ਇਸ ਦੇ ਲਈ ਉਹ ਤਿੰਨ ਲੱਖ ਰੁਪਏ ਦੀ ਮੰਗ ਕਰ ਰਿਹਾ ਸੀ।
ਪੁਲਿਸ ਨੇ ਸ਼ੁਰੂ ਕੀਤੀ ਨੌਜਵਾਨ ਦੀ ਭਾਲ ਜਦੋਂ ਬਜ਼ੁਰਗ ਦਾਦੀ ਅਤੇ ਭੂਆ ਨੇ ਇੰਨੀ ਵੱਡੀ ਰਕਮ ਦੇਣ 'ਚ ਅਸਮਰੱਥਾ ਜਤਾਈ ਤਾਂ ਉਸ ਨੇ ਦੋਵਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਵੀਡੀਓ 'ਚ ਦਾਦੀ ਰੋਂਦੇ ਹੋਏ ਆਪਣੀ ਹੱਡਬੀਤੀ ਸੁਣਾਉਂਦੀ ਅਤੇ ਦਿਨ-ਰਾਤ ਘਰ 'ਚ ਦਹਿਸ਼ਤ ਮਚਾਉਣ ਦੀ ਗੱਲ ਕਹਿੰਦੀ ਸੁਣਾਈ ਦੇ ਰਹੀ ਹੈ।
ਵਾਇਰਲ ਵੀਡੀਓ 'ਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਨੌਜਵਾਨ ਕਿਸ ਤਰ੍ਹਾਂ ਬੇਖ਼ੌਫ਼ ਹੋ ਕੇ ਬਜ਼ੁਰਗ ਦਾਦੀ ਅਤੇ ਭੂਆ 'ਤੇ ਹੱਥ ਚੁੱਕ ਰਿਹਾ ਹੈ।
ਸੀਓ ਸਿਟੀ ਪ੍ਰਖਰ ਪਾਂਡੇ ਦਾ ਕਹਿਣਾ ਹੈ ਕਿ ਵਾਇਰਲ ਵੀਡੀਓ ਦੇ ਆਧਾਰ 'ਤੇ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ। ਹਾਲਾਂਕਿ ਕਿਸੇ ਵੱਲੋਂ ਵੀ ਥਾਣੇ 'ਚ ਇਸ ਸਬੰਧੀ ਸ਼ਿਕਾਇਤ ਨਹੀਂ ਦਿੱਤੀ ਗਈ ਹੈ।