ਪੈਨਸ਼ਨਰਾਂ ਲਈ ਸਰਕਾਰ ਦਾ ਵੱਡਾ ਐਲਾਨ : ਵਧਾਈ ਗਈ ਵੱਧ ਤੋਂ ਵੱਧ ਪੈਨਸ਼ਨ ਦੀ ਹੱਦ, ਮਿਲੇਗਾ ਬਕਾਇਆ ਏਰੀਅਰ
ਹਿਮਾਚਲ ਪ੍ਰਦੇਸ਼ ਸਰਕਾਰ ਨੇ 1 ਜਨਵਰੀ 2016 ਤੋਂ 31 ਜਨਵਰੀ 2022 ਦੇ ਵਿਚਕਾਰ ਸੇਵਾਮੁਕਤ ਹੋਏ ਕਰਮਚਾਰੀਆਂ ਨੂੰ ਪੈਨਸ਼ਨ ਅਤੇ ਪਰਿਵਾਰਕ ਪੈਨਸ਼ਨ ਦੇ ਏਰੀਅਰ (ਬਕਾਏ) ਦੇ ਭੁਗਤਾਨ ਨਾਲ ਜੁੜੇ ਆਪਣੇ ਹੁਕਮ 'ਚ ਮਹੱਤਵਪੂਰਨ ਸੋਧ ਕੀਤੀ ਹੈ। ਵਿੱਤ (ਪੈਨਸ਼ਨ) ਵਿਭਾਗ ਨੇ 18 ਅਗਸਤ 2026 ਨੂੰ ਜਾਰੀ ਦਫ਼ਤਰੀ ਮੈਮੋਰੰਡਮ 'ਚ ਕੀਤੇ ਗਏ ਪ੍ਰਬੰਧਾਂ 'ਚ ਸੋਧ ਕਰਦਿਆਂ ਵੱਧ ਤੋਂ ਵੱਧ ਪੈਨਸ਼ਨ ਅਤੇ ਵੱਧ ਤੋਂ ਵੱਧ ਪਰਿਵਾਰਕ ਪੈਨਸ਼ਨ ਦੀ ਹੱਦ ਵਧਾ ਦਿੱਤੀ ਹੈ। ਇਹ ਸੋਧ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੀ ਗਈ ਹੈ।
Publish Date: Sat, 22 Aug 2026 11:55 AM (IST)
Updated Date: Sat, 22 Aug 2026 12:17 PM (IST)
ਰਾਜ ਬਿਊਰੋ, ਸ਼ਿਮਲਾ - ਹਿਮਾਚਲ ਪ੍ਰਦੇਸ਼ ਸਰਕਾਰ ਨੇ 1 ਜਨਵਰੀ 2016 ਤੋਂ 31 ਜਨਵਰੀ 2022 ਦੇ ਵਿਚਕਾਰ ਸੇਵਾਮੁਕਤ ਹੋਏ ਕਰਮਚਾਰੀਆਂ ਨੂੰ ਪੈਨਸ਼ਨ ਅਤੇ ਪਰਿਵਾਰਕ ਪੈਨਸ਼ਨ ਦੇ ਏਰੀਅਰ (ਬਕਾਏ) ਦੇ ਭੁਗਤਾਨ ਨਾਲ ਜੁੜੇ ਆਪਣੇ ਹੁਕਮ 'ਚ ਮਹੱਤਵਪੂਰਨ ਸੋਧ ਕੀਤੀ ਹੈ। ਵਿੱਤ (ਪੈਨਸ਼ਨ) ਵਿਭਾਗ ਨੇ 18 ਅਗਸਤ 2026 ਨੂੰ ਜਾਰੀ ਦਫ਼ਤਰੀ ਮੈਮੋਰੰਡਮ 'ਚ ਕੀਤੇ ਗਏ ਪ੍ਰਬੰਧਾਂ 'ਚ ਸੋਧ ਕਰਦਿਆਂ ਵੱਧ ਤੋਂ ਵੱਧ ਪੈਨਸ਼ਨ ਅਤੇ ਵੱਧ ਤੋਂ ਵੱਧ ਪਰਿਵਾਰਕ ਪੈਨਸ਼ਨ ਦੀ ਹੱਦ ਵਧਾ ਦਿੱਤੀ ਹੈ। ਇਹ ਸੋਧ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੀ ਗਈ ਹੈ।
ਸੋਧੇ ਹੋਏ ਪ੍ਰਬੰਧ ਅਨੁਸਾਰ ਜਿਨ੍ਹਾਂ ਮਾਮਲਿਆਂ 'ਚ ਪੈਨਸ਼ਨ ਦੀ ਹੱਦ ਪਹਿਲਾਂ 60,000 ਨਿਰਧਾਰਤ ਸੀ, ਉਸਨੂੰ ਵਧਾ ਕੇ 1,20,050 ਰੁਪਏ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਪਰਿਵਾਰਕ ਪੈਨਸ਼ਨ ਦੀ ਵੱਧ ਤੋਂ ਵੱਧ ਹੱਦ 40,000 ਤੋਂ ਵਧਾ ਕੇ 67,230 ਕਰ ਦਿੱਤੀ ਗਈ ਹੈ। ਵਿੱਤ ਵਿਭਾਗ ਨੇ 18 ਅਗਸਤ ਦੇ ਦਫ਼ਤਰੀ ਮੈਮੋਰੰਡਮ ਦੇ ਪੈਰਾ-2 ਨੂੰ ਵੀ ਹਟਾ ਦਿੱਤਾ ਹੈ।
ਸਰਕਾਰ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜੇਕਰ ਕਿਸੇ ਪੈਨਸ਼ਨਰ ਜਾਂ ਪਰਿਵਾਰਕ ਪੈਨਸ਼ਨਰ ਦੀ ਅਸਲ ਬੇਸਿਕ ਪੈਨਸ਼ਨ ਨਿਰਧਾਰਤ ਸ਼੍ਰੇਣੀ ਦੀ ਸੋਧੀ ਹੋਈ ਵੱਧ ਤੋਂ ਵੱਧ ਹੱਦ ਤੋਂ ਵੱਧ ਹੈ, ਤਾਂ ਸਬੰਧਤ ਪੈਨਸ਼ਨ ਵੰਡ ਅਥਾਰਟੀ ਅੰਡਰਟੇਕਿੰਗ ਲੈਣ ਤੋਂ ਬਾਅਦ ਅਜਿਹੇ ਪੈਨਸ਼ਨਰ ਦਾ ਏਰੀਅਰ ਜਾਰੀ ਕਰੇਗੀ।
ਬੈਂਕਾਂ ਉੱਤੇ ਵੀ ਜ਼ਿੰਮੇਵਾਰੀ
ਵੱਲੋਂ ਪੈਨਸ਼ਨ ਵੰਡ ਅਥਾਰਟੀਆਂ ਅਤੇ ਬੈਂਕਾਂ ਨੂੰ ਏਰੀਅਰ ਦਾ ਭੁਗਤਾਨ ਸਹੀ ਤਰੀਕੇ ਨਾਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਹਰੇਕ ਮਾਮਲੇ 'ਚ ਪੈਨਸ਼ਨ ਅਤੇ ਪਰਿਵਾਰਕ ਪੈਨਸ਼ਨ ਦਾ ਏਰੀਅਰ 17 ਸਤੰਬਰ 2022, 13 ਮਾਰਚ 2024 ਅਤੇ 18 ਅਗਸਤ 2026 ਨੂੰ ਜਾਰੀ ਦਫ਼ਤਰੀ ਮੈਮੋਰੰਡਮਾਂ ਦੇ ਪ੍ਰਬੰਧਾਂ ਅਨੁਸਾਰ ਹੀ ਕੱਢਿਆ ਅਤੇ ਵੰਡਿਆ ਜਾਵੇ।
ਵਿਭਾਗਾਂ ਅਤੇ ਬੈਂਕਾਂ ਨੂੰ ਹੁਕਮ ਜਾਰੀ ਹੁਕਮਾਂ ਦੀਆਂ ਕਾਪੀਆਂ ਪ੍ਰਦੇਸ਼ ਦੇ ਸਾਰੇ ਪ੍ਰਸ਼ਾਸਕੀ ਵਿਭਾਗਾਂ, ਵਿਭਾਗ ਮੁਖੀਆਂ, ਡਿਪਟੀ ਕਮਿਸ਼ਨਰਾਂ, ਖ਼ਜ਼ਾਨਾ ਅਧਿਕਾਰੀਆਂ ਦੇ ਨਾਲ-ਨਾਲ ਸਬੰਧਤ ਬੈਂਕਾਂ ਨੂੰ ਭੇਜ ਦਿੱਤੀਆਂ ਗਈਆਂ ਹਨ। ਵਿੱਤ ਵਿਭਾਗ ਨੇ ਹੁਕਮ ਨੂੰ ਆਪਣੀ ਵੈੱਬਸਾਈਟ ਉੱਤੇ ਅੱਪਲੋਡ ਕਰ ਦਿੱਤਾ ਹੈ, ਤਾਂ ਜੋ ਪੈਨਸ਼ਨਰਾਂ ਅਤੇ ਪਰਿਵਾਰਕ ਪੈਨਸ਼ਨਰਾਂ ਨੂੰ ਇਸਦਾ ਲאਭ ਸਮੇਂ ਸਿਰ ਮਿਲ ਸਕੇ।