- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਹਵਾਈ ਫ਼ੌਜ ਵਿੱਚ 'ਅਗਨੀਵੀਰ ਵਾਯੂ' ਬਣਨ ਦਾ ਖਿਡਾਰੀਆਂ ਕੋਲ ਬਹੁਤ ਵਧੀਆ ਮੌਕਾ ਹੈ। ਹਵਾਈ ਫ਼ੌਜ ਵੱਲੋਂ 26 ਖੇਡ ਵਿਧਾਵਾਂ ਵਿੱਚ ਖੇਡਣ ਵਾਲੇ ਖਿਡਾਰੀਆਂ ਤੋਂ ਆਨਲਾਈਨ ਅਰਜ਼ੀਆਂ ਮੰਗੀਆਂ ਗਈਆਂ ਹਨ। ਇਨ੍ਹਾਂ ਅਸਾਮੀਆਂ ਲਈ ਹਵਾਈ ਫ਼ੌਜ ਦੀ ਅਧਿਕਾਰਤ ਵੈੱਬਸਾਈਟ 'ਤੇ 29 ਮਾਰਚ ਤੱਕ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ।

29 ਮਾਰਚ ਤੱਕ ਕਰ ਸਕਦੇ ਹੋ ਆਨਲਾਈਨ ਰਜਿਸਟ੍ਰੇਸ਼ਨ
ਅਥਲੈਟਿਕਸ, ਬਾਸਕਟਬਾਲ, ਸ਼ਤਰੰਜ, ਕ੍ਰਿਕਟ, ਫੁੱਟਬਾਲ, ਗੋਲਫ਼, ਜਿਮਨਾਸਟਿਕ, ਹੈਂਡਬਾਲ, ਬਾਕਸਿੰਗ, ਹਾਕੀ, ਕਬੱਡੀ, ਲਾਅਨ ਟੈਨਿਸ, ਤੈਰਾਕੀ, ਵੇਟ ਲਿਫਟਿੰਗ, ਵਾਟਰ ਪੋਲੋ, ਸਾਈਕਲ ਪੋਲੋ, ਸਾਈਕਲਿੰਗ ਸਮੇਤ ਹੋਰ ਖੇਡਾਂ ਦੇ ਖਿਡਾਰੀ ਭਰਤੀ ਪ੍ਰਕਿਰਿਆ ਲਈ ਅਪਲਾਈ ਕਰ ਸਕਦੇ ਹਨ।
ਪਲਾਈ ਕਰਨ ਲਈ ਖਿਡਾਰੀ ਦਾ ਜਨਮ 2 ਜੁਲਾਈ 2005 ਤੋਂ 2 ਜਨਵਰੀ 2009 ਦੇ ਵਿਚਕਾਰ ਹੋਣਾ ਚਾਹੀਦਾ ਹੈ। ਬਿਨੈਕਾਰ ਅਣਵਿਆਹਿਆ ਪੁਰਸ਼ ਹੋਣਾ ਚਾਹੀਦਾ ਹੈ। ਖਿਡਾਰੀ ਹਵਾਈ ਫ਼ੌਜ ਵਿੱਚ ਅਗਨੀਵੀਰ ਵਾਯੂ ਵਜੋਂ ਭਰਤੀ ਹੋਣ ਲਈ 29 ਮਾਰਚ ਤੱਕ ਅਪਲਾਈ ਕਰ ਸਕਦੇ ਹਨ।
— ਹਰਫੂਲ ਸਿੰਘ, ਉਪ ਖੇਡ ਅਧਿਕਾਰੀ।