- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੋਕ ਗੰਭੀਰ ਰਿਸ਼ਤਿਆਂ ਦੀ ਬਜਾਏ ਡੋਪਾਮਿਨ ਰਿਲੀਜ਼ ਦੀ ਭਾਲ ਕਰਦੇ ਹਨ। ਅਕਸਰ ਬੋਰਿਅਤ ਦੂਰ ਕਰਨ ਲਈ ਡੇਟਿੰਗ ਐਪਸ ਦੀ ਵਰਤੋਂ ਕੀਤੀ ਜਾਂਦੀ ਹੈ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਇੱਕ ਸਮਾਂ ਸੀ ਜਦੋਂ ਲੋਕ ਆਪਣੇ ਰਿਸ਼ਤਿਆਂ ਨੂੰ ਨਿੱਜੀ ਰੱਖਣਾ ਬਹੁਤ ਪਸੰਦ ਕਰਦੇ ਸਨ, ਪਰ ਹੁਣ ਸੋਸ਼ਲ ਮੀਡੀਆ ਦੇ ਦੌਰ ’ਚ ਰਿਲੇਸ਼ਨਸ਼ਿਪ ਵੀ ਉਤਨੀ ਹੀ ਪਬਲਿਕ ਹੋ ਗਈ ਹੈ। ਇਨ੍ਹਾਂ ਸਭ ਦੇ ਚਲਦਿਆਂ ਹਰ ਦਿਨ ਕੋਈ ਨਾ ਕੋਈ ਡੇਟਿੰਗ ਟ੍ਰੈਂਡ ਸੁਰਖੀਆਂ ’ਚ ਰਹਿੰਦਾ ਹੈ। ਇਨ੍ਹੀਂ ਦਿਨੀਂ 'ਡੋਪਾਮਿਨ ਡੇਟਿੰਗ' ਦੀ ਕਾਫ਼ੀ ਚਰਚਾ ਹੋ ਰਹੀ ਹੈ। ਆਓ ਤੁਹਾਨੂੰ ਦੱਸਦੇ ਹਾਂ ਡੋਪਾਮਿਨ ਡੇਟਿੰਗ ਟ੍ਰੈਂਡ ਬਾਰੇ ਕਿ ਆਖ਼ਿਰ ਇਸਦਾ ਕੀ ਮਤਲਬ ਹੈ ਤੇ ਲੋਕ ਇਸਨੂੰ ਕਿਉਂ ਫਾਲੋ ਕਰ ਰਹੇ ਹਨ।
ਡੋਪਾਮਿਨ ਡੇਟਿੰਗ ਟ੍ਰੈਂਡ ਕੀ ਹੈ?
ਡੋਪਾਮਿਨ ਡੇਟਿੰਗ ਦਾ ਮਤਲਬ ਸਾਫ਼ ਤੌਰ ’ਤੇ ਇਸਦੇ ਨਾਮ ਤੋਂ ਹੀ ਸਮਝ ਆ ਜਾਂਦਾ ਹੈ। ਇਹ ਅਜਿਹੀ ਡੇਟਿੰਗ ਹੈ, ਜਿਸ ’ਚ ਫੀਲਿੰਗਜ਼ ਨਾਲੋਂ ਡੋਪਾਮਿਨ ਨੂੰ ਤਰਜੀਹ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਦੀ ਡੇਟਿੰਗ ’ਚ ਲੋਕ ਕਿਸੇ ਸੀਰੀਅਸ ਰਿਲੇਸ਼ਨਸ਼ਿਪ ਦੀ ਭਾਲ ’ਚ ਨਹੀਂ ਹੁੰਦੇ, ਸਗੋਂ ਉਨ੍ਹਾਂ ਨੂੰ ਆਪਣਾ ਸਮਾਂ ਬਿਤਾਉਣ ਜਾਂ ਬੋਰੀਅਤ ਦੂਰ ਕਰਨ ਲਈ ਕਿਸੇ ਦੇ ਸਾਥ ਦੀ ਲੋੜ ਹੁੰਦੀ ਹੈ। ਅੱਜਕੱਲ੍ਹ ਲੋਕ ਆਪਣੀ ਬੋਰੀਅਤ ਦੂਰ ਕਰਨ ਲਈ ਇਸ ਤਰ੍ਹਾਂ ਦੇ ਟ੍ਰੈਂਡ ਨੂੰ ਫਾਲੋ ਕਰ ਰਹੇ ਹਨ। ਇਸਦੇ ਲਈ ਉਹ ਸਿੱਧੇ ਡੇਟਿੰਗ ਐਪਸ ਦਾ ਰੁਖ ਕਰਦੇ ਹਨ ਤੇ ਜਦੋਂ ਕਿਸੇ ਨਾਲ ਸੰਪਰਕ ਬਣਦਾ ਹੈ ਤਾਂ ਦਿਮਾਗ ’ਚ ਡੋਪਾਮਿਨ ਨਾਮਕ ਕੈਮਿਕਲ ਰਿਲੀਜ਼ ਹੁੰਦਾ ਹੈ। ਡੋਪਾਮਿਨ ਨੂੰ ਆਮ ਤੌਰ ’ਤੇ ਖੁਸ਼ੀ ਤੇ ਉਤਸ਼ਾਹ ਨਾਲ ਜੋੜਿਆ ਜਾਂਦਾ ਹੈ। ਇਸੇ ਕਾਰਨ ਇਸ ਟ੍ਰੈਂਡ ਦਾ ਨਾਮ ਵੀ ਡੋਪਾਮਿਨ ਡੇਟਿੰਗ ਪੈ ਗਿਆ ਹੈ।
ਰਿਸ਼ਤੇ ਨੂੰ ਫਿਰ ਤੋਂ ਨਵਾਂ ਜਿਹਾ ਬਣਾ ਸਕਦਾ ਹੈ ਇਹ ਟ੍ਰੈਂਡ
ਡੋਪਾਮਿਨ ਡੇਟਿੰਗ ਟ੍ਰੈਂਡ ਦਾ ਇੱਕ ਹੋਰ ਪਹਿਲੂ ਵੀ ਹੈ, ਜੋ ਕਿਸੇ ਵੀ ਕਮਜ਼ੋਰ ਪੈ ਚੁੱਕੇ ਰਿਸ਼ਤੇ ਨੂੰ ਦੁਬਾਰਾ ਨਵਾਂ ਜਿਹਾ ਬਣਾਉਣ ’ਚ ਮਦਦ ਕਰ ਸਕਦਾ ਹੈ। ਕਿਉਂਕਿ ਇਸਦਾ ਸਬੰਧ ਰਿਸ਼ਤੇ ਦੀ ਸ਼ੁਰੂਆਤ ’ਚ ਮਹਿਸੂਸ ਹੋਣ ਵਾਲੀ ਖੁਸ਼ੀ ਤੇ ਉਤਸ਼ਾਹ ਨਾਲ ਜੋੜਿਆ ਜਾਂਦਾ ਹੈ, ਇਸ ਲਈ ਹਨੀਮੂਨ ਪੀਰੀਅਡ ਖ਼ਤਮ ਹੋਣ ਤੋਂ ਬਾਅਦ ਵੀ ਰਿਸ਼ਤੇ ’ਚ ਇਸ ਤਰ੍ਹਾਂ ਦੀ ਤਾਜ਼ਗੀ ਬਣਾਈ ਰੱਖੀ ਜਾ ਸਕਦੀ ਹੈ।
ਆਪਣੀ ਆਈਡੈਂਟਿਟੀ ਬਣਾਈ ਰੱਖੋ
ਕਿਸੇ ਵੀ ਰਿਸ਼ਤੇ ’ਚ ਆਪਣੀ ਖੁਦ ਦੀ ਆਈਡੈਂਟਿਟੀ ਬਣਾਈ ਰੱਖਣਾ ਰਿਸ਼ਤੇ ਨੂੰ ਸਿਹਤਮੰਦ ਬਣਾਉਣ ’ਚ ਮਦਦ ਕਰ ਸਕਦਾ ਹੈ। ਆਪਣੇ ਦੋਸਤਾਂ ਨਾਲ ਮਿਲਦੇ ਰਹਿਣਾ, ਆਪਣੇ ਸ਼ੌਕ ਪੂਰੇ ਕਰਨਾ ਤੇ ਪਰਿਵਾਰ ਨਾਲ ਵੀ ਬਰਾਬਰ ਸਮਾਂ ਬਿਤਾਉਣਾ ਇਸਦੇ ਕੁਝ ਤਰੀਕੇ ਹਨ। ਇਸ ਨਾਲ ਤੁਹਾਡੇ ਕੋਲ ਆਪਣੇ ਪਾਰਟਨਰ ਨਾਲ ਸਾਂਝੀਆਂ ਕਰਨ ਲਈ ਹੋਰ ਵੀ ਬਹੁਤ ਸਾਰੀਆਂ ਗੱਲਾਂ ਹੋਣਗੀਆਂ, ਜਿਸ ਨਾਲ ਭਾਵਨਾਤਮਕ ਨਜ਼ਦੀਕੀ ਵਧੇਗੀ।
ਖੁਸ਼ਮਿਜ਼ਾਜ ਰਹੋ
ਹਰ ਵਾਰ ਆਪਣੀ ਉਦਾਸੀ ਤੇ ਚਿੜਚਿੜੇਪਨ ਨੂੰ ਪਾਰਟਨਰ ਦੇ ਸਾਹਮਣੇ ਜ਼ਾਹਿਰ ਕਰਨਾ ਸਹੀ ਨਹੀਂ ਹੈ। ਇਸਦੇ ਬਦਲੇ ਹੱਸਮੁਖ ਰਹਿ ਕੇ ਰਿਸ਼ਤੇ ਨੂੰ ਸਕਾਰਾਤਮਕ ਬਣਾਇਆ ਜਾ ਸਕਦਾ ਹੈ। ਇਹੀ ਪਲੇਫੁਲਨੈੱਸ ਰਿਸ਼ਤੇ ਨੂੰ ਲੰਬੇ ਸਮੇਂ ਤੱਕ ਕਾਇਮ ਰੱਖਣ ’ਚ ਮਦਦ ਕਰ ਸਕਦੀ ਹੈ।
ਜਲਦਬਾਜ਼ੀ ਕਰਨ ਤੋਂ ਬਚੋ
ਕਿਸੇ ਵੀ ਰਿਸ਼ਤੇ ਨੂੰ ਲੰਬੇ ਸਮੇਂ ਤੱਕ ਕਾਇਮ ਰੱਖਣ ਲਈ ਸਭ ਤੋਂ ਪਹਿਲੀ ਸ਼ਰਤ ਹੈ ਕਿ ਉਸ ’ਚ ਜਲਦਬਾਜ਼ੀ ਨਾ ਕੀਤੀ ਜਾਵੇ। ਜੇਕਰ ਰਿਸ਼ਤਾ ਟਿਕਾਊ ਹੋਵੇਗਾ ਤਾਂ ਉਹ ਹੌਲੀ-ਹੌਲੀ ਮਜ਼ਬੂਤ ਹੋਵੇਗਾ। ਆਪਣੇ ਪਾਰਟਨਰ ਦੀਆਂ ਹਰ ਛੋਟੀ-ਛੋਟੀ ਗੱਲਾਂ ’ਤੇ ਧਿਆਨ ਦਿਓ ਤੇ ਉਨ੍ਹਾਂ ਭਾਵਨਾਵਾਂ ਨੂੰ ਮਹਿਸੂਸ ਕਰੋ। ਇਸ ਤਰ੍ਹਾਂ ਰਿਸ਼ਤੇ ’ਚ ਹਰ ਦਿਨ ਨਵੀਂ ਤਾਜ਼ਗੀ ਬਣੀ ਰਹਿ ਸਕਦੀ ਹੈ।