
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਰਾਸ਼ਟਰਪਤੀ ਦ੍ਰੌਪਦੀ ਮੁਰਮੂ 80ਵੇਂ ਆਜ਼ਾਦੀ ਦਿਵਸ ਦੀ ਪੂਰਵ ਸੰਧਿਆ ’ਤੇ ਦੇਸ਼ ਨੂੰ ਸੰਬੋਧਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ 2047 ਤੱਕ ਭਾਰਤ ਨੂੰ ‘ਵਿਕਸਿਤ ਭਾਰਤ’ ਬਣਾਉਣ ਦੇ ਟੀਚੇ ਨਾਲ ਅੱਗੇ ਵੱਧ ਰਹੇ ਹਾਂ। ਉਨ੍ਹਾਂ ਕਿਹਾ ਕਿ ਹਰ ਨਾਗਰਿਕ ਰਾਸ਼ਟਰ ਨਿਰਮਾਣ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਨਿਆਂ ਪ੍ਰਣਾਲੀ ਨਾਲ ਜੁੜੇ ਹਰ ਵਿਅਕਤੀ ਦਾ ਇਹ ਫਰਜ਼ ਹੈ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਸਰੋਤਾਂ ਦੀ ਘਾਟ ਕਾਰਨ ਕੋਈ ਵੀ ਵਿਅਕਤੀ ਨਿਆਂ ਤੋਂ ਵਾਂਝਾ ਨਾ ਰਹੇ।
ਰਾਸ਼ਟਰਪਤੀ ਮੁਰਮੂ ਨੇ ਪਾਕਿਸਤਾਨ ਨੂੰ ਸਖ਼ਤ ਸੰਦੇਸ਼ ਦਿੰਦਿਆਂ ਕਿਹਾ ਕਿ ‘ਆਪ੍ਰੇਸ਼ਨ ਸਿੰਦੂਰ’ ਨੇ ਅੱਤਵਾਦੀ ਨੈੱਟਵਰਕ ਖ਼ਿਲਾਫ਼ ਸਟੀਕ ਹਮਲੇ ਕਰਨ ਦੀ ਭਾਰਤੀ ਹਥਿਆਰਬੰਦ ਫੌਜਾਂ ਦੀ ਸਮਰੱਥਾ ਨੂੰ ਸਾਬਤ ਕੀਤਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਅੱਤਵਾਦ ਨੂੰ ਪਨਾਹ ਦੇਣ ਵਾਲੇ ਦੇਸ਼ ਨਾਲ ਸਿੰਧੂ ਜਲ ਸੰਧੀ ਨੂੰ ਮੁਅੱਤਲ ਕਰਨਾ ਰਾਸ਼ਟਰੀ ਹਿੱਤ ਵਿੱਚ, ਖ਼ਾਸ ਤੌਰ ’ਤੇ ਕਿਸਾਨਾਂ ਲਈ, ਇੱਕ ਨਿਰਣਾਇਕ ਕਦਮ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਸਰਕਾਰ ਸਰਕਾਰੀ ਪ੍ਰੀਖਿਆਵਾਂ ਵਿੱਚ ਸੁਧਾਰ, ਗਲਤ ਤਰੀਕਿਆਂ ’ਤੇ ਰੋਕ ਲਗਾਉਣ ਅਤੇ ਨੌਜਵਾਨਾਂ ਲਈ ਪਾਰਦਰਸ਼ਤਾ ਯਕੀਨੀ ਬਣਾਉਣ ਵਾਸਤੇ ਵਿਆਪਕ ਕਦਮ ਚੁੱਕ ਰਹੀ ਹੈ।
ਰਾਸ਼ਟਰਪਤੀ ਮੁਰਮੂ ਨੇ ਅੱਗੇ ਕਿਹਾ ਕਿ ਹਾਲ ਹੀ ਵਿੱਚ 28 ਸਾਲ ਦੀ ਔਸਤ ਉਮਰ ਵਾਲੀ ਨੌਜਵਾਨ ਟੀਮ ਦੀ ਅਗਵਾਈ ਵਿੱਚ ਸਫਲ ਸਪੇਸ ਰਾਕੇਟ ਲਾਂਚ ਨੌਜਵਾਨਾਂ ਦੀ ਤਾਕਤ ਨੂੰ ਦਰਸਾਉਂਦਾ ਹੈ।
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਆਜ਼ਾਦੀ ਦਿਵਸ 2026 ਦੀ ਪੂਰਵ ਸੰਧਿਆ ’ਤੇ ਰੱਖਿਆ ਬਲਾਂ ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੇ ਜਵਾਨਾਂ ਲਈ 78 ਵੀਰਤਾ ਪੁਰਸਕਾਰਾਂ ਨੂੰ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ਵਿੱਚ 13 ਮਰਨੋਂਪਰੰਤ ਪੁਰਸਕਾਰ ਸ਼ਾਮਲ ਹਨ।
ਪੁਰਸਕਾਰਾਂ ਦੀ ਸੂਚੀ ਵਿੱਚ 9 ਕੀਰਤੀ ਚੱਕਰ (ਜਿਨ੍ਹਾਂ ਵਿੱਚ 7 ਮਰਨੋਂਪਰੰਤ ਹਨ), 1 ਸ਼ੌਰਿਆ ਚੱਕਰ ਲਈ ‘ਬਾਰ’, 19 ਸ਼ੌਰਿਆ ਚੱਕਰ (ਜਿਨ੍ਹਾਂ ਵਿੱਚ 1 ਮਰਨੋਂਪਰੰਤ ਹੈ), 5 ਸੈਨਾ ਮੈਡਲ (ਵੀਰਤਾ) ਲਈ ‘ਬਾਰ’, 36 ਸੈਨਾ ਮੈਡਲ (ਵੀਰਤਾ) (ਜਿਨ੍ਹਾਂ ਵਿੱਚ 5 ਮਰਨੋਂਪਰੰਤ ਹਨ), 3 ਨੇਵੀ ਮੈਡਲ (ਵੀਰਤਾ) ਅਤੇ 5 ਏਅਰ ਫੋਰਸ ਮੈਡਲ (ਵੀਰਤਾ) ਸ਼ਾਮਲ ਹਨ।