‘ਕੋਰੋਨਾ’ ਤੋਂ ਲੈ ਕੇ ‘ਪਨੌਤੀ’ ਤੱਕ... ਇਨ੍ਹਾਂ ਪਿੰਡਾਂ ਦੇ ਅਜੀਬੋ-ਗਰੀਬ ਨਾਮ ਸੁਣ ਕੇ ਫੜ ਲਵੋਗੇ ਸਿਰ, ਨਹੀਂ ਰੋਕ ਸਕੋਗੇ ਹਾਸਾ ਉੱਤਰ ਪ੍ਰਦੇਸ਼ ’ਚ ਕਈ ਅਜਿਹੇ ਪਿੰਡ ਹਨ, ਜਿਨ੍ਹਾਂ ਦੇ ਨਾਮ ਇੰਨੇ ਅਟਪਟੇ ਹਨ ਕਿ ਲੋਕ ਸੁਣ ਕੇ ਆਪਣਾ ਹਾਸਾ ਨਹੀਂ ਰੋਕ ਸਕਦੇ। ਇਨ੍ਹਾਂ ਪਿੰਡਾਂ ਦੇ ਵਸਨੀਕਾਂ ਨੂੰ ਆਪਣੇ ਪਿੰਡਾਂ ਦੇ ਅਜੀਬ ਨਾਵਾਂ ਕਾਰਨ ਅਕਸਰ ਸ਼ਰਮਿੰਦਗੀ ਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
Publish Date: Mon, 05 Oct 2026 03:19 PM (IST)
Updated Date: Mon, 05 Oct 2026 03:21 PM (IST)
ਸਚਿਨ ਸ਼ਰਮਾ, ਲਖਨਊ। ਉੱਤਰ ਪ੍ਰਦੇਸ਼ ’ਚ ਅਜਿਹੇ ਕਈ ਪਿੰਡ ਹਨ, ਜਿਨ੍ਹਾਂ ਦੇ ਨਾਮ ਇੰਨੇ ਅਜੀਬ ਹਨ ਕਿ ਲੋਕ ਆਪਣਾ ਹਾਸਾ ਨਹੀਂ ਰੋਕ ਸਕਦੇ। ਇਨ੍ਹਾਂ ਪਿੰਡਾਂ ’ਚ ਰਹਿਣ ਵਾਲੇ ਲੋਕ ਆਪਣੇ ਪਿੰਡਾਂ ਦੇ ਨਾਮ ਬਦਲਵਾਉਣ ਲਈ ਕਈ ਵਾਰ ਕੋਸ਼ਿਸ਼ਾਂ ਕਰ ਚੁੱਕੇ ਹਨ। ਅੱਜ ਅਸੀਂ ਤੁਹਾਨੂੰ ਇਨ੍ਹਾਂ ਹੀ ਅਜੀਬੋ-ਗਰੀਬ ਪਿੰਡਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੇ ਨਾਮ ਸੁਣ ਕੇ ਤੁਸੀਂ ਵੀ ਆਪਣਾ ਹਾਸਾ ਨਹੀਂ ਰੋਕ ਸਕੋਗੇ।
ਕੋਰੋਨਾ ਸੀਤਾਪੁਰ ਜ਼ਿਲ੍ਹੇ ਦੀ ਮਿਸ਼ਰਿਖ ਤਹਿਸੀਲ ’ਚ ਸਥਿਤ ਇਸ ਪਿੰਡ ਦਾ ਨਾਮ ਮਹਾਮਾਰੀ ਕੋਰੋਨਾ ਤੋਂ ਕਾਫੀ ਪਹਿਲਾਂ ਰੱਖਿਆ ਗਿਆ ਸੀ। ਪਰ ਕੋਰੋਨਾ ਸੰਕਰਮਣ ਦੌਰਾਨ ਇਹ ਪਿੰਡ ਖਾਸ ਤੌਰ ’ਤੇ ਚਰਚਾ ’ਚ ਆਇਆ। ਇਸ ਨਾਮ ਕਾਰਨ ਪਿੰਡ ਵਾਸੀਆਂ ਨੂੰ ਕਈ ਵਾਰ ਅਜੀਬੋ-ਗਰੀਬ ਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਪਨੌਤੀ ‘ਪਨੌਤੀ’ ਸ਼ਬਦ ਦਾ ਅਰਥ ਅਕਸਰ ਅਸੀਂ ਬਦਕਿਸਮਤ ਵਿਅਕਤੀ ਲਈ ਕਰਦੇ ਹਾਂ, ਪਰ ਉੱਤਰ ਪ੍ਰਦੇਸ਼ ’ਚ ਇੱਕ ਅਜਿਹਾ ਪਿੰਡ ਵੀ ਹੈ ਜਿਸ ਦਾ ਨਾਮ ਹੀ ‘ਪਨੌਤੀ’ ਹੈ। ਚਿਤਰਕੂਟ ਜ਼ਿਲ੍ਹੇ ’ਚ ਸਥਿਤ ਇਸ ਪਿੰਡ ਦੇ ਲੋਕ ਆਪਣੇ ਪਿੰਡ ਦੇ ਨਾਮ ਤੋਂ ਹੀ ਪਰੇਸ਼ਾਨ ਹਨ। ਇੱਥੋਂ ਦੇ ਪਿੰਡ ਵਾਸੀ ਲੰਬੇ ਸਮੇਂ ਤੋਂ ਪਿੰਡ ਦਾ ਨਾਮ ਬਦਲਣ ਦੀ ਮੰਗ ਕਰ ਰਹੇ ਹਨ।
ਰੰਡੌਲੀ ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਜ਼ਿਲ੍ਹੇ ਦੀ ਜੈਸਿੰਘਪੁਰ ਤਹਿਸੀਲ ਅਧੀਨ ਆਉਣ ਵਾਲਾ ਰੰਡੌਲੀ ਪਿੰਡ ਆਪਣਾ ਨਾਮ ਬਦਲਣ ਕਾਰਨ ਕਾਫੀ ਚਰਚਾ ’ਚ ਰਿਹਾ ਹੈ। ਪਿੰਡ ਦਾ ਨਾਮ ਅਜੀਬ ਹੋਣ ਕਾਰਨ ਇੱਥੋਂ ਦੇ ਵਸਨੀਕਾਂ ਨੂੰ ਦੂਜਿਆਂ ਨੂੰ ਆਪਣੇ ਪਿੰਡ ਦਾ ਨਾਮ ਦੱਸਣ ’ਚ ਸ਼ਰਮਿੰਦਗੀ ਮਹਿਸੂਸ ਹੁੰਦੀ ਸੀ। ਹਾਲਾਂਕਿ ਲੰਬੇ ਯਤਨਾਂ ਤੋਂ ਬਾਅਦ ਸਾਲ 2017 ’ਚ ਇਸ ਪਿੰਡ ਦਾ ਨਾਮ ਬਦਲ ਕੇ ਅੰਨਪੂਰਨਾ ਨਗਰ ਕਰ ਦਿੱਤਾ ਗਿਆ।
ਮੁੰਹਕੁਚਵਾਂ ਯੂਪੀ ਦੇ ਮੀਰਜ਼ਾਪੁਰ ਜ਼ਿਲ੍ਹੇ ’ਚ ਸਥਿਤ ਮੁੰਹਕੁਚਵਾਂ ਪਿੰਡ ਦਾ ਨਾਮ ਵੀ ਕਾਫੀ ਅਜੀਬੋ-ਗਰੀਬ ਹੈ। ਜਦੋਂ ਵੀ ਲੋਕ ਇਸ ਪਿੰਡ ਦਾ ਨਾਮ ਸੁਣਦੇ ਹਨ ਤਾਂ ਆਪਣਾ ਹਾਸਾ ਨਹੀਂ ਰੋਕ ਸਕਦੇ। ਮੁੰਹਕੁਚਵਾਂ ਪਿੰਡ ਦੀ ਕੁੱਲ ਆਬਾਦੀ ਲਗਭਗ ਦੋ ਹਜ਼ਾਰ ਹੈ। ਇਹ ਪਿੰਡ ਮੀਰਜ਼ਾਪੁਰ ਸ਼ਹਿਰ ਤੋਂ ਕਰੀਬ 3 ਕਿਲੋਮੀਟਰ ਦੂਰ ਹੈ।
ਲੋਲਪੁਰ ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ ਦੀ ਤਰਬਗੰਜ ਤਹਿਸੀਲ ’ਚ ਸਥਿਤ ਲੋਲਪੁਰ ਪਿੰਡ ਦਾ ਨਾਮ ਅੰਗਰੇਜ਼ੀ ਦੇ ‘LOL’ (Laugh Out Loud) ਨਾਲ ਮਿਲਦਾ-ਜੁਲਦਾ ਲੱਗਦਾ ਹੈ, ਜੋ ਸੁਣਨ ’ਚ ਕਾਫੀ ਅਨੋਖਾ ਲੱਗਦਾ ਹੈ। ਆਪਣੇ ਇਸ ਅਜੀਬ ਨਾਮ ਕਾਰਨ ਇਹ ਪਿੰਡ ਵੀ ਕਾਫੀ ਚਰਚਾ ’ਚ ਰਿਹਾ ਹੈ।
ਗੰਜ੍ਹੇੜੀ ਸੁਲਤਾਨਪੁਰ ਜ਼ਿਲ੍ਹੇ ’ਚ ਸਥਿਤ ਇਸ ਪਿੰਡ ਦਾ ਨਾਮ ਵੀ ਕਾਫੀ ਅਜੀਬ ਤੇ ਹਾਸੇ ਵਾਲਾ ਮੰਨਿਆ ਜਾਂਦਾ ਹੈ। ਇੱਥੋਂ ਦੇ ਲੋਕ ਆਪਣੇ ਪਿੰਡ ਦੇ ਨਾਮ ਨੂੰ ਲੈ ਕੇ ਕਾਫੀ ਪਰੇਸ਼ਾਨ ਹਨ। ਬਾਹਰੋਂ ਆਉਣ ਵਾਲੇ ਲੋਕ ਅਕਸਰ ਇਸ ਪਿੰਡ ਦੇ ਨਾਮ ਦਾ ਮਜ਼ਾਕ ਬਣਾਉਂਦੇ ਹਨ।
ਭੈਂਸਾ ਮਥੁਰਾ ਜ਼ਿਲ੍ਹੇ ’ਚ ‘ਭੈਂਸਾ’ ਨਾਮ ਦਾ ਇੱਕ ਪਿੰਡ ਹੈ। ਜਾਨਵਰ ਨਾਲ ਜੁੜਿਆ ਨਾਮ ਹੋਣ ਕਾਰਨ ਜਿਹੜੇ ਲੋਕ ਪਹਿਲੀ ਵਾਰ ਇਸ ਪਿੰਡ ਬਾਰੇ ਸੁਣਦੇ ਹਨ, ਉਹ ਅਕਸਰ ਹੈਰਾਨ ਰਹਿ ਜਾਂਦੇ ਹਨ।
ਬਾਲਮਪੁਰ ਸੁਲਤਾਨਪੁਰ ਜ਼ਿਲ੍ਹੇ ਦੇ ਭਦੈਆਂ ਬਲਾਕ ’ਚ ਸਥਿਤ ਬਾਲਮਪੁਰ ਪਿੰਡ ਵੀ ਆਪਣੇ ਨਾਮ ਕਾਰਨ ਕਾਫੀ ਮਸ਼ਹੂਰ ਹੈ। ਇੱਥੋਂ ਦੀਆਂ ਔਰਤਾਂ ਅਕਸਰ ਆਪਣੇ ਪਿੰਡ ਦਾ ਨਾਮ ਦੱਸਣ ’ਚ ਸ਼ਰਮ ਮਹਿਸੂਸ ਕਰਦੀਆਂ ਹਨ।