ਲਗਜ਼ਰੀ ਲਾਈਫ ਦੀਆਂ ਰੀਲਾਂ ਪੈ ਗਈਆਂ ਮਹਿੰਗੀਆਂ, ਵੀਡੀਓ ਦੇਖ ਕੇ ਚੋਰਾਂ ਨੇ ਇੰਫਲੂਐਂਸਰ ਦੇ ਘਰੋਂ ਉਡਾਇਆ 1 ਕਰੋੜ ਦਾ ਸਮਾਨ ਸੋਸ਼ਲ ਮੀਡੀਆ ’ਤੇ ਆਪਣੀ ਲਗਜ਼ਰੀ ਲਾਈਫਸਟਾਈਲ, ਗਹਿਣਿਆਂ ਅਤੇ ਪੈਸਿਆਂ ਦੀਆਂ ਵੀਡੀਓਜ਼ ਸਾਂਝੀਆਂ ਕਰਨਾ ਇੱਕ ਸੋਸ਼ਲ ਮੀਡੀਆ ਇੰਫਲੂਐਂਸਰ ਨੂੰ ਮਹਿੰਗਾ ਪੈ ਗਿਆ। ਤਾਮਿਲਨਾਡੂ ਦੇ ਨਾਗਰਕੋਇਲ ਨੇੜੇ ਇੱਕ VIP ਇਲਾਕੇ 'ਚ ਰਹਿਣ ਵਾਲੀ ਇੰਫਲੂਐਂਸਰ ਮਧੁਪ੍ਰੀਤਾ ਅਤੇ ਉਨ੍ਹਾਂ ਦੇ ਵਪਾਰੀ ਪਤੀ ਵਿਨੋਦ ਕੁਮਾਰ ਦੇ ਘਰ ਚੋਰਾਂ ਨੇ ਧਾਵਾ ਬੋਲ ਕੇ ਕਰੀਬ 1 ਕਰੋੜ ਰੁਪਏ ਦੇ ਸੋਨੇ-ਹੀਰੇ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲਈ। ਪੁਲਿਸ ਮੁਤਾਬਕ, ਮਧੁਪ੍ਰੀਤਾ ਅਤੇ ਉਨ੍ਹਾਂ ਦੇ ਪਤੀ ਆਪਣੀ ਦੋ ਸਾਲ ਦੀ ਧੀ ਨਾਲ 24 ਸਤੰਬਰ ਦੀ ਸ਼ਾਮ ਨੂੰ ਕੱਪੜੇ ਖਰੀਦਣ ਲਈ ਤਿਰੁਨੇਲਵੇਲੀ ਗਏ ਸਨ। ਜਦੋਂ ਉਹ ਰਾਤ ਕਰੀਬ 12 ਵਜੇ ਵਾਪਸ ਆਏ ਤਾਂ ਘਰ ਦਾ ਮੁੱਖ ਦਰਵਾਜ਼ਾ
Publish Date: Sat, 26 Sep 2026 03:37 PM (IST)
Updated Date: Sat, 26 Sep 2026 03:40 PM (IST)
ਡਿਜੀਟਲ ਡੈਸਕ, ਚੇਨਈ - ਸੋਸ਼ਲ ਮੀਡੀਆ ’ਤੇ ਆਪਣੀ ਲਗਜ਼ਰੀ ਲਾਈਫਸਟਾਈਲ, ਗਹਿਣਿਆਂ ਅਤੇ ਪੈਸਿਆਂ ਦੀਆਂ ਵੀਡੀਓਜ਼ ਸਾਂਝੀਆਂ ਕਰਨਾ ਇੱਕ ਸੋਸ਼ਲ ਮੀਡੀਆ ਇੰਫਲੂਐਂਸਰ ਨੂੰ ਮਹਿੰਗਾ ਪੈ ਗਿਆ। ਤਾਮਿਲਨਾਡੂ ਦੇ ਨਾਗਰਕੋਇਲ ਨੇੜੇ ਇੱਕ VIP ਇਲਾਕੇ 'ਚ ਰਹਿਣ ਵਾਲੀ ਇੰਫਲੂਐਂਸਰ ਮਧੁਪ੍ਰੀਤਾ ਅਤੇ ਉਨ੍ਹਾਂ ਦੇ ਵਪਾਰੀ ਪਤੀ ਵਿਨੋਦ ਕੁਮਾਰ ਦੇ ਘਰ ਚੋਰਾਂ ਨੇ ਧਾਵਾ ਬੋਲ ਕੇ ਕਰੀਬ 1 ਕਰੋੜ ਰੁਪਏ ਦੇ ਸੋਨੇ-ਹੀਰੇ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲਈ। ਪੁਲਿਸ ਮੁਤਾਬਕ, ਮਧੁਪ੍ਰੀਤਾ ਅਤੇ ਉਨ੍ਹਾਂ ਦੇ ਪਤੀ ਆਪਣੀ ਦੋ ਸਾਲ ਦੀ ਧੀ ਨਾਲ 24 ਸਤੰਬਰ ਦੀ ਸ਼ਾਮ ਨੂੰ ਕੱਪੜੇ ਖਰੀਦਣ ਲਈ ਤਿਰੁਨੇਲਵੇਲੀ ਗਏ ਸਨ। ਜਦੋਂ ਉਹ ਰਾਤ ਕਰੀਬ 12 ਵਜੇ ਵਾਪਸ ਆਏ ਤਾਂ ਘਰ ਦਾ ਮੁੱਖ ਦਰਵਾਜ਼ਾ ਨਹੀਂ ਖੁੱਲ੍ਹਿਆ।
ਪਤੀ ਵਿਨੋਦ ਕੁਮਾਰ ਨੇ ਪਿੱਛੇ ਜਾ ਕੇ ਦੇਖਿਆ ਤਾਂ ਪਿਛਲੇ ਦਰਵਾਜ਼ੇ ਦਾ ਤਾਲਾ ਟੁੱਟਿਆ ਹੋਇਆ ਸੀ। ਅੰਦਰ ਜਾਣ ’ਤੇ ਪਤਾ ਲੱਗਿਆ ਕਿ ਬੈੱਡਰੂਮ ਦਾ ਸਾਮਾਨ ਖਿੱਲਰਿਆ ਪਿਆ ਸੀ ਅਤੇ ਅਲਮਾਰੀ ਖੁੱਲ੍ਹੀ ਹੋਈ ਸੀ। ਚੋਰ ਇੱਕ ਸੂਟਕੇਸ 'ਚ ਰੱਖੇ 900 ਗ੍ਰਾਮ ਤੋਂ ਵੱਧ ਸੋਨੇ ਅਤੇ ਹੀਰੇ ਦੇ ਗਹਿਣੇ, ਨਾਲ ਹੀ 50 ਹਜ਼ਾਰ ਰੁਪਏ ਨਕਦ ਚੋਰੀ ਕਰਕੇ ਲੈ ਗਏ। ਪੁਲਿਸ ਨੂੰ ਸ਼ੱਕ ਹੈ ਕਿ ਚੋਰਾਂ ਨੇ ਦਰਵਾਜ਼ਾ ਤੋੜਨ ਲਈ ਟ੍ਰੀ-ਕਟਰ ਦੀ ਵਰਤੋਂ ਕੀਤੀ ਹੋ ਸਕਦੀ ਹੈ।
ਪੁਲਿਸ ਜਾਂਚ 'ਚ ਸਾਹਮਣੇ ਆਇਆ ਸੋਸ਼ਲ ਮੀਡੀਆ ਐਂਗਲ ਇਸ ਮਾਮਲੇ 'ਚ ਪੁਲਿਸ ਹੁਣ ਸੋਸ਼ਲ ਮੀਡੀਆ ਰੀਲਾਂ ਅਤੇ ਪੋਸਟਾਂ ਦੀ ਵੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਮਾਮਲੇ 'ਚ ਵੱਡੀ ਗੱਲ ਇਹ ਹੈ ਕਿ ਮਧੁਪ੍ਰੀਤਾ ਦੇ ਯੂਟਿਊਬ ’ਤੇ 41 ਹਜ਼ਾਰ ਤੋਂ ਵੱਧ ਫਾਲੋਅਰਜ਼ ਹਨ। ਉਹ ਅਕਸਰ ਆਪਣੀਆਂ ਵੀਡੀਓਜ਼ 'ਚ ਸੋਨੇ ਦੇ ਗਹਿਣੇ ਅਤੇ ਘਰ 'ਚ ਰੱਖੀ ਨਕਦੀ ਦੇ ਬੰਡਲ ਦਿਖਾਉਂਦੀ ਸੀ। ਇੱਕ ਵੀਡੀਓ 'ਚ ਉਹ ਆਪਣੀ ਧੀ ਨੂੰ ਪੈਸੇ ਦਿੰਦੀ ਹੋਈ ਵੀ ਨਜ਼ਰ ਆਈ ਸੀ।
ਸੋਸ਼ਲ ਮੀਡੀਆ ’ਤੇ ਵੀਡੀਓ ਸਾਂਝੀ ਕਰਨਾ ਪਿਆ ਮਹਿੰਗਾ ਪੁਲਿਸ ਦਾ ਮੰਨਣਾ ਹੈ ਕਿ ਮਧੁਪ੍ਰੀਤਾ ਨੇ ਆਪਣੀਆਂ ਖਰੀਦਦਾਰੀਆਂ, ਜਵੈਲਰੀ ਸਟੋਰਾਂ ਦੇ ਨਾਮ ਅਤੇ ਇੱਥੋਂ ਤੱਕ ਕਿ ਘਰ ਤੋਂ ਬਾਹਰ ਜਾਣ ਦੀਆਂ ਯੋਜਨਾਵਾਂ ਵੀ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਸਨ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਚੋਰਾਂ ਨੇ ਇਨ੍ਹਾਂ ਹੀ ਪੋਸਟਾਂ ਨੂੰ ਦੇਖ ਕੇ ਘਰ ਖਾਲੀ ਹੋਣ ਦਾ ਅੰਦਾਜ਼ਾ ਲਗਾਇਆ ਸੀ।
ਹਾਲਾਂਕਿ, ਅਜੇ ਤੱਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ ਜ਼ਿਲ੍ਹਾ ਪੁਲਿਸ ਸੁਪਰਡੈਂਟ ਮੌਕੇ ’ਤੇ ਪਹੁੰਚੇ ਅਤੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ 5 ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ।