- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਾਇਰ ਬ੍ਰਿਗੇਡ ਮੁਤਾਬਕ ਘਟਨਾ ਸਵੇਰੇ ਸੱਤ ਵਜੇ ਦੀ ਹੈ। ਫਾਇਰ ਬ੍ਰਿਗੇਡ ਨੂੰ ਸਵੇਰੇ 7:25 ਵਜੇ ਸੂਚਨਾ ਮਿਲੀ। ਇਸ ਤੋਂ ਬਾਅਦ ਮੌਕੇ ’ਤੇ ਤਿੰਨ ਫਾਇਰ ਟੈਂਡਰ ਭੇਜੇ ਗਏ। ਕਰੀਬ ਅੱਠ ਵਜੇ ਅੱਗ ’ਤੇ ਕਾਬੂ ਪਾ ਲਿਆ ਗਿਆ।

ਜਾਗਰਣ ਸੰਵਾਦਦਾਤਾ, ਦੱਖਣੀ ਦਿੱਲੀ : ਓਖਲਾ ਫੇਜ਼-1 ਸਥਿਤ ਇੰਦਿਰਾ ਕਲਿਆਣ ਵਿਹਾਰ ’ਚ ਸ਼ੁੱਕਰਵਾਰ ਨੂੰ ਛੋਟੇ ਗੈਸ ਸਿਲੰਡਰ ’ਚ ਲੀਕੇਜ ਕਾਰਨ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਛੇ ਝੁੱਗੀਆਂ ਤੱਕ ਫੈਲਣ ਲੱਗੀ। ਆਸ-ਪਾਸ ਦੇ ਲੋਕਾਂ ਨੇ ਅੱਗ ਦੇ ਹੋਰ ਫੈਲਣ ਤੋਂ ਪਹਿਲਾਂ ਹੀ ਝੁੱਗੀਆਂ ’ਚ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ।
ਲੋਕਾਂ ਨੂੰ ਬਚਾਉਣ ਦੌਰਾਨ ਪ੍ਰਹਿਲਾਦ ਤੇ ਸਤਿੰਦਰ ਅੰਸ਼ਿਕ ਤੌਰ ’ਤੇ ਝੁਲਸ ਗਏ। ਦੋਵਾਂ ਨੂੰ ਇਲਾਜ ਲਈ ਸਫਦਰਜੰਗ ਹਸਪਤਾਲ ਲਿਜਾਇਆ ਗਿਆ। ਦੋਵਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਉੱਥੇ ਹੀ 23 ਸਾਲਾ ਸੰਦੀਪ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਹ ਕਰੀਬ 60 ਫੀਸਦੀ ਝੁਲਸ ਗਿਆ ਹੈ।
ਫਾਇਰ ਬ੍ਰਿਗੇਡ ਮੁਤਾਬਕ ਘਟਨਾ ਸਵੇਰੇ ਸੱਤ ਵਜੇ ਦੀ ਹੈ। ਫਾਇਰ ਬ੍ਰਿਗੇਡ ਨੂੰ ਸਵੇਰੇ 7:25 ਵਜੇ ਸੂਚਨਾ ਮਿਲੀ। ਇਸ ਤੋਂ ਬਾਅਦ ਮੌਕੇ ’ਤੇ ਤਿੰਨ ਫਾਇਰ ਟੈਂਡਰ ਭੇਜੇ ਗਏ। ਕਰੀਬ ਅੱਠ ਵਜੇ ਅੱਗ ’ਤੇ ਕਾਬੂ ਪਾ ਲਿਆ ਗਿਆ। ਸਥਾਨਕ ਵਸਨੀਕਾਂ ਮੁਤਾਬਕ ਜਦੋਂ ਅੱਗ ਲੱਗੀ ਤਾਂ ਸੰਦੀਪ ਆਪਣੀ ਝੁੱਗੀ ’ਚ ਹੀ ਮੌਜੂਦ ਸੀ। ਉਸ ਦੀ ਮਾਂ ਕਿਸੇ ਕੰਮ ਲਈ ਬਾਹਰ ਗਈ ਸੀ ਤੇ ਬਾਹਰੋਂ ਕੁੰਡੀ ਲਗਾ ਦਿੱਤੀ ਸੀ। ਅੱਗ ਲੱਗਣ ਦੀ ਸ਼ੁਰੂਆਤ ਉਸ ਦੀ ਝੁੱਗੀ ਦੇ ਸਾਹਮਣੇ ਵਾਲੀ ਝੁੱਗੀ ਤੋਂ ਹੋਈ। ਝੁਲਸਣ ਤੋਂ ਪਹਿਲਾਂ ਕਮਰੇ ’ਚ ਕਾਫੀ ਧੂੰਆਂ ਭਰ ਗਿਆ ਸੀ।
ਸਥਾਨਕ ਲੋਕਾਂ ਨੇ ਝੁੱਗੀ ਦੀ ਬੋਰਿੰਗ ਚਲਾ ਕੇ ਅੱਗ ਬੁਝਾਉਣ ’ਚ ਫਾਇਰ ਬ੍ਰਿਗੇਡ ਦੀ ਮਦਦ ਵੀ ਕੀਤੀ। ਦਰਵਾਜ਼ਾ ਤੋੜ ਕੇ ਸੰਦੀਪ ਨੂੰ ਗੰਭੀਰ ਹਾਲਤ ’ਚ ਪਹਿਲਾਂ ਈਐੱਸਆਈਸੀ ਹਸਪਤਾਲ ਲਿਜਾਇਆ ਗਿਆ। ਉੱਥੋਂ ਉਸ ਨੂੰ ਸਫਦਰਜੰਗ ਹਸਪਤਾਲ ਦੀ ਬਰਨ ਯੂਨਿਟ ’ਚ ਰੈਫਰ ਕੀਤਾ ਗਿਆ, ਜਿੱਥੇ ਆਈਸੀਯੂ ’ਚ ਉਸ ਦਾ ਇਲਾਜ ਚੱਲ ਰਿਹਾ ਹੈ।