'ਸ਼ੁੱਧੀਕਰਨ ਕਰਨ ਵਾਲਿਆਂ ਖ਼ਿਲਾਫ਼ ਦਰਜ ਹੋਵੇ FIR', ਖੜਗੇ ਦੀ ਰੈਲੀ ਮਾਮਲੇ ’ਚ ਪ੍ਰਿਯੰਕਾ ਗਾਂਧੀ ਦੀ PM Modi ਤੋਂ ਮੰਗ ਪ੍ਰਧਾਨ ਮੰਤਰੀ ਤੋਂ ਇਹ ਅਪੀਲ ਰਾਹੁਲ ਗਾਂਧੀ ਦੀ ਉਸ ਪ੍ਰੈੱਸ ਕਾਨਫ਼ਰੰਸ ਦੇ ਇੱਕ ਦਿਨ ਬਾਅਦ ਕੀਤੀ ਗਈ, ਜਿਸ ’ਚ ਉਨ੍ਹਾਂ ਦੋਸ਼ ਲਾਇਆ ਸੀ ਕਿ ਸ਼ੁੱਧੀਕਰਨ ਭਾਜਪਾ-ਆਰ.ਐੱਸ.ਐੱਸ. ਦੇ ਲੋਕਾਂ ਦਾ ਕੰਮ ਸੀ ਅਤੇ ਐੱਸ.ਸੀ./ਐੱਸ.ਟੀ. ਅਤਿਆਚਾਰ ਨਿਵਾਰਨ ਐਕਟ ਤਹਿਤ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ।
Publish Date: Mon, 31 Aug 2026 11:08 AM (IST)
Updated Date: Mon, 31 Aug 2026 11:10 AM (IST)
ਡਿਜੀਟਲ ਡੈਸਕ, ਨਵੀਂ ਦਿੱਲੀ। ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਦੀ ਰੈਲੀ ਤੋਂ ਬਾਅਦ ਹੋਏ ਕਥਿਤ ਸ਼ੁੱਧੀਕਰਨ ਦੇ ਮੁੱਦੇ 'ਤੇ ਵਾਇਨਾਡ ਦੀ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਲੋਕਾਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਨ ਦਾ ਹੁਕਮ ਦੇਣ ਜਿਨ੍ਹਾਂ ਨੇ ਹਲਦਵਾਨੀ ’ਚ ਉਸ ਜਗ੍ਹਾ ਦਾ ਸ਼ੁੱਧੀਕਰਨ ਕੀਤਾ ਸੀ ਜਿੱਥੇ ਖੜਗੇ ਨੇ ਇੱਕ ਜਨਸਭਾ ਨੂੰ ਸੰਬੋਧਨ ਕੀਤਾ ਸੀ।
ਪ੍ਰਧਾਨ ਮੰਤਰੀ ਤੋਂ ਇਹ ਅਪੀਲ ਰਾਹੁਲ ਗਾਂਧੀ ਦੀ ਉਸ ਪ੍ਰੈੱਸ ਕਾਨਫ਼ਰੰਸ ਦੇ ਇੱਕ ਦਿਨ ਬਾਅਦ ਕੀਤੀ ਗਈ, ਜਿਸ ’ਚ ਉਨ੍ਹਾਂ ਦੋਸ਼ ਲਾਇਆ ਸੀ ਕਿ ਸ਼ੁੱਧੀਕਰਨ ਭਾਜਪਾ-ਆਰ.ਐੱਸ.ਐੱਸ. ਦੇ ਲੋਕਾਂ ਦਾ ਕੰਮ ਸੀ ਅਤੇ ਐੱਸ.ਸੀ./ਐੱਸ.ਟੀ. ਅਤਿਆਚਾਰ ਨਿਵਾਰਨ ਐਕਟ ਤਹਿਤ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ।
ਪ੍ਰਿਯੰਕਾ ਗਾਂਧੀ ਨੇ ਕੀ ਕਿਹਾ? ਉਨ੍ਹਾਂ 'ਐਕਸ' (X) 'ਤੇ ਪੋਸਟ ਕਰਦਿਆਂ ਲਿਖਿਆ, "ਕਾਂਗਰਸ ਪ੍ਰਧਾਨ ਮੱਲਿਕਾਰੁਜਨ ਖੜਗੇ ਨੇ ਹਲਦਵਾਨੀ ਵਿੱਚ ਇੱਕ ਰੈਲੀ ਨੂੰ ਸੰਬੋਧਨ ਕੀਤਾ, ਜਿਸ ਤੋਂ ਬਾਅਦ ਭਾਜਪਾ-ਆਰ.ਐੱਸ.ਐੱਸ. ਦੇ ਲੋਕਾਂ ਨੇ ਉਨ੍ਹਾਂ ਦੇ ਮੰਚ ਨੂੰ 'ਸ਼ੁੱਧ' ਕੀਤਾ। ਇਹ 'ਸ਼ੁੱਧੀਕਰਨ' ਨਾ ਸਿਰਫ਼ ਬੇਹੱਦ ਨਿੰਦਣਯੋਗ ਅਤੇ ਸ਼ਰਮਨਾਕ ਸੋਚ ਦਾ ਪ੍ਰਤੀਕ ਹੈ, ਸਗੋਂ ਸਾਡੇ ਸੰਵਿਧਾਨ ਅਤੇ ਐੱਸ.ਸੀ./ਐੱਸ.ਟੀ. ਐੈਕਟ ਦੀ ਗੰਭੀਰ ਉਲੰਘਣਾ ਅਤੇ ਇੱਕ ਅਪਰਾਧ ਵੀ ਹੈ।"
'ਅਪਰਾਧੀਆਂ 'ਤੇ ਦਰਜ ਹੋਵੇ ਐੱਫ.ਆਈ.ਆਰ.' ਪ੍ਰਿਯੰਕਾ ਨੇ ਕਿਹਾ ਕਿ ਇਸ ਅਪਰਾਧ ਦੇ 20 ਦਿਨ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ ਹੈ ਅਤੇ ਉਨ੍ਹਾਂ ਪ੍ਰਧਾਨ ਮੰਤਰੀ ਤੇ ਮੋਦੀ ਸਰਕਾਰ ਤੋਂ ਉਨ੍ਹਾਂ ਦੀ ਇਸ ਉਦਾਸੀਨਤਾ ਦਾ ਕਾਰਨ ਪੁੱਛਿਆ। ਉਨ੍ਹਾਂ ਕਿਹਾ, "ਜੇਕਰ ਪੀ.ਐੱਮ. ਮੋਦੀ ਸੱਚ ਵਿੱਚ ਸਾਡੇ ਦੇਸ਼ ਦੇ ਸੰਵਿਧਾਨ ਦਾ ਸਤਿਕਾਰ ਕਰਦੇ ਹਨ ਤਾਂ ਉਨ੍ਹਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਸ ਅਪਰਾਧ ਨੂੰ ਅੰਜਾਮ ਦੇਣ ਵਾਲਿਆਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਹੋਵੇ ਅਤੇ ਉਨ੍ਹਾਂ 'ਤੇ ਕਾਰਵਾਈ ਕੀਤੀ ਜਾਵੇ।"