AAP ਕੌਂਸਲਰ ਦੇ ਪਤੀ ਖ਼ਿਲਾਫ਼ ਜਾਇਦਾਦ ਵਿਵਾਦ ’ਚ FIR ਦਰਜ, ਦਿੱਲੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ
ਸ਼ਿਕਾਇਤਕਰਤਾ ਰਾਕੇਸ਼ ਕੁਮਾਰ ਨੇ ਦੋਸ਼ ਲਾਇਆ ਹੈ ਕਿ ਜੈਤਪੁਰ ਐਕਸਟੈਂਸ਼ਨ ਪਾਰਟ-II ਸਥਿਤ ਇੱਕ ਜਾਇਦਾਦ ਦਾ ਗਰਾਊਂਡ ਫਲੋਰ ਉਨ੍ਹਾਂ ਨੇ ਸ਼੍ਰੀਚੰਦ ਵੋਹਰਾ ਨੂੰ ਆਰਜ਼ੀ ਵਰਤੋਂ ਲਈ ਦਿੱਤਾ ਸੀ।
Publish Date: Sun, 16 Aug 2026 11:47 AM (IST)
Updated Date: Sun, 16 Aug 2026 11:50 AM (IST)
ਜਾਗਰਣ ਸੰਵਾਦਦਾਤਾ, ਦੱਖਣੀ ਦਿੱਲੀ। ਦਿੱਲੀ ’ਚ ਬਦਰਪੁਰ ਵਿਧਾਨ ਸਭਾ ਹਲਕੇ ਦੇ ਜੈਤਪੁਰ ਵਾਰਡ ਤੋਂ ਆਮ ਆਦਮੀ ਪਾਰਟੀ (ਆਪ) ਦੀ ਨਿਗਮ ਕੌਂਸਲਰ ਹੇਮਾ ਸ਼੍ਰੀਚੰਦ ਵੋਹਰਾ ਦੇ ਪਤੀ ਅਤੇ 'ਆਪ' ਨੇਤਾ ਸ਼੍ਰੀਚੰਦ ਵੋਹਰਾ ਵਿਰੁੱਧ ਜਾਇਦਾਦ ਦੇ ਵਿਵਾਦ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਕਾਲਿੰਦੀ ਕੁੰਜ ਥਾਣੇ ਵਿੱਚ ਦਰਜ ਕੀਤਾ ਗਿਆ ਹੈ।
ਸ਼ਿਕਾਇਤਕਰਤਾ ਰਾਕੇਸ਼ ਕੁਮਾਰ ਨੇ ਦੋਸ਼ ਲਾਇਆ ਹੈ ਕਿ ਜੈਤਪੁਰ ਐਕਸਟੈਂਸ਼ਨ ਪਾਰਟ-II ਸਥਿਤ ਇੱਕ ਜਾਇਦਾਦ ਦਾ ਗਰਾਊਂਡ ਫਲੋਰ ਉਨ੍ਹਾਂ ਨੇ ਸ਼੍ਰੀਚੰਦ ਵੋਹਰਾ ਨੂੰ ਆਰਜ਼ੀ ਵਰਤੋਂ ਲਈ ਦਿੱਤਾ ਸੀ।
ਦੋਸ਼ ਹੈ ਕਿ ਕਈ ਵਾਰ ਕਹਿਣ ਦੇ ਬਾਵਜੂਦ ਫਲੈਟ ਖਾਲੀ ਨਹੀਂ ਕੀਤਾ ਅਤੇ ਉਲਟਾ ਉਨ੍ਹਾਂ ਨੂੰ ਜਾਨੋਂ ਮਾਰਨ ਅਤੇ ਝੂਠੇ ਅਪਰਾਧਿਕ ਮਾਮਲਿਆਂ ’ਚ ਫਸਾਉਣ ਦੀ ਧਮਕੀ ਦਿੱਤੀ ਗਈ।
ਪੁਲਿਸ ਨੇ ਦੋਵਾਂ ਪੱਖਾਂ ਤੋਂ ਪੁੱਛਗਿੱਛ ਅਤੇ ਉਪਲਬਧ ਦਸਤਾਵੇਜ਼ਾਂ ਦੀ ਜਾਂਚ ਅਤੇ ਤਸਦੀਕ ਤੋਂ ਬਾਅਦ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।