- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਛੱਤੀਸਗੜ੍ਹ ਵਿਚ ਪਿਛਲੇ ਛੇ ਮਹੀਨਿਆਂ ਦੌਰਾਨ 18 ਲੋਕਾਂ ਦੀ ਜਾਨ ਲੈ ਚੁੱਕੇ ‘ਕਬਰਾ ਹਾਥੀ’ ਨੂੰ ਬੇਹੋਸ਼ ਕਰ ਕੇ ਰੇਡੀਓ ਕਾਲਰ ਲਾਇਆ ਜਾਵੇਗਾ। ਰੇਡੀਓ ਕਾਲਰ ਲਾਉਣ ਤੋਂ ਬਾਅਦ ਹਾਥੀ ਨੂੰ ਕੁਦਰਤੀ ਜੰਗਲੀ ਖੇਤਰ ਵਿਚ ਛੱਡਣ ਦੀ ਇਜਾਜ਼ਤ ਵੀ ਮਿਲ ਗਈ ਹੈ।

ਨਈ ਦੁਨੀਆ ਪ੍ਰਤੀਨਿਧੀ, ਅੰਬਿਕਾਪੁਰ : ਛੱਤੀਸਗੜ੍ਹ ਵਿਚ ਪਿਛਲੇ ਛੇ ਮਹੀਨਿਆਂ ਦੌਰਾਨ 18 ਲੋਕਾਂ ਦੀ ਜਾਨ ਲੈ ਚੁੱਕੇ ‘ਕਬਰਾ ਹਾਥੀ’ ਨੂੰ ਬੇਹੋਸ਼ ਕਰ ਕੇ ਰੇਡੀਓ ਕਾਲਰ ਲਾਇਆ ਜਾਵੇਗਾ। ਰੇਡੀਓ ਕਾਲਰ ਲਾਉਣ ਤੋਂ ਬਾਅਦ ਹਾਥੀ ਨੂੰ ਕੁਦਰਤੀ ਜੰਗਲੀ ਖੇਤਰ ਵਿਚ ਛੱਡਣ ਦੀ ਇਜਾਜ਼ਤ ਵੀ ਮਿਲ ਗਈ ਹੈ। ਪਰ ਇਜਾਜ਼ਤ ਮਿਲਣ ਤੋਂ ਕੁਝ ਘੰਟਿਆਂ ਬਾਅਦ ਹੀ ਉਸ ਨੇ ਇਕ ਹੋਰ ਔਰਤ ਨੂੰ ਕੁਚਲ ਕੇ ਮਾਰ ਦਿੱਤਾ। ਹਾਥੀ ਦੇ ਹਮਲਾਵਰ ਰਵੱਈਏ ਨੂੰ ਦੇਖਦਿਆਂ ਨੇੜਲੇ ਅੱਧਾ ਦਰਜਨ ਤੋਂ ਵੱਧ ਸਕੂਲਾਂ ਵਿਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ।
ਬੁੱਧਵਾਰ ਰਾਤ ਕਰੀਬ 11 ਵਜੇ ਸੂਰਜਪੁਰ ਜ਼ਿਲ੍ਹੇ ਦੇ ਪ੍ਰੇਮਨਗਰ ਵਣ ਖੇਤਰ ਵਿਚ ਹਾਥੀ ਨੇ 45 ਸਾਲਾ ਦਿਲਾਸੋ ਬਾਈ ਨੂੰ ਕੁਚਲ ਕੇ ਮਾਰ ਦਿੱਤਾ। ਇਸ ਵੇਲੇ ਹਾਥੀ ਝਿਰਮਿਟੀ ਵਿਚ ਸਵਾਮੀ ਆਤਮਾਨੰਦ ਸਕੂਲ ਨੇੜੇ ਜੰਗਲ ਵਿਚ ਹੈ। ਜੰਗਲਾਤ ਵਿਭਾਗ ਦੀਆਂ ਟੀਮਾਂ ਪੰਜ ਥਾਵਾਂ ਤੋਂ ਉਸ ’ਤੇ ਨਜ਼ਰ ਰੱਖ ਰਹੀਆਂ ਹਨ। ਡ੍ਰੋਨ ਰਾਹੀਂ ਹਾਥੀ ਜੰਗਲ ਵਿਚ ਇਕ ਦਰੱਖਤ ਹੇਠਾਂ ਖੜ੍ਹਾ ਦਿਖਾਈ ਦਿੱਤਾ ਹੈ। ਵਿਭਾਗ ਨੇ ਲੋਕਾਂ ਨੂੰ ਜੰਗਲ ਵੱਲ ਨਾ ਜਾਣ ਦੀ ਚਿਤਾਵਨੀ ਦਿੱਤੀ ਹੈ। ਹਾਥੀ ਦੇ ਕੰਨ ਕੁਝ ਵੱਖਰੇ ਅਤੇ ਦਾਗ਼ਦਾਰ ਹਨ, ਇਸੇ ਕਰ ਕੇ ਪਿੰਡ ਵਾਸੀ ਉਸ ਨੂੰ ‘ਕਬਰਾ ਹਾਥੀ’ ਕਹਿੰਦੇ ਹਨ।
ਟਾਈਗਰ ਰਿਜ਼ਰਵ ’ਚ ਹਾਥੀ ਦੇ ਬੱਚੇ ਦੀ ਲਾਸ਼ ਮਿਲੀ
ਸੂਰਜਪੁਰ ਜ਼ਿਲ੍ਹੇ ਦੇ ਗੁਰੂ ਘਾਸੀਦਾਸ-ਤਮੋਰ ਪਿੰਗਲਾ ਟਾਈਗਰ ਰਿਜ਼ਰਵ ਦੇ ਜੁੜਵਾਨੀਆ ਲਾਲਮਾਟੀ ਜੰਗਲ ਵਿਚ ਦੋ ਤੋਂ ਤਿੰਨ ਸਾਲ ਦੇ ਹਾਥੀ ਦੇ ਬੱਚੇ ਦੀ ਲਾਸ਼ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਲਾਸ਼ ਦੋ-ਤਿੰਨ ਦਿਨ ਪੁਰਾਣੀ ਹੈ। ਪਸ਼ੂ ਡਾਕਟਰਾਂ ਨੇ ਲਾਸ਼ ਦਾ ਪੋਸਟਮਾਰਟਮ ਕੀਤਾ ਹੈ, ਪਰ ਮੌਤ ਦਾ ਕਾਰਨ ਹਾਲੇ ਸਪੱਸ਼ਟ ਨਹੀਂ ਹੋ ਸਕਿਆ। ਦੋ ਦਿਨ ਪਹਿਲਾਂ ਸਰਗੁਜਾ ਜ਼ਿਲ੍ਹੇ ਵਿਚ ਵੀ ਹਾਥੀ ਦੇ ਇਕ ਬੱਚੇ ਦੀ ਲਾਸ਼ ਮਿਲੀ ਸੀ।