
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਈਡੀ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ, ਇਸ ਨੈੱਟਵਰਕ ਨਾਲ ਜੁੜੀਆਂ ਕੰਪਨੀਆਂ ਦੀ ਜਾਂਚ ’ਚ 27,850 ਕਰੋੜ ਰੁਪਏ ਦੇ ਬੈਂਕਿੰਗ ਟਰਾਂਜ਼ੈਕਸ਼ਨ ਦੇ ਸਬੂਤ ਮਿਲੇ ਹਨ। ਇਨ੍ਹਾਂ ਕੰਪਨੀਆਂ ਦੇ ਬੈਂਕ ਖਾਤਿਆਂ ’ਚ 2,904 ਕਰੋੜ ਰੁਪਏ ਨਕਦ ਜਮ੍ਹਾਂ ਕੀਤੇ ਗਏ ਸਨ, ਜਿਨ੍ਹਾਂ ’ਚੋਂ 585 ਕਰੋੜ ਰੁਪਏ ਵੱਖ-ਵੱਖ ਥਾਵਾਂ ’ਤੇ ਲੱਗੀਆਂ 61,448 ਬਲਕ ਨੋਟ ਐਕਸੈਪਟੈਂਸ ਮਸ਼ੀਨਾਂ ਰਾਹੀਂ ਜਮ੍ਹਾਂ ਕਰਵਾਏ ਗਏ ਸਨ।

ਨੀਲੂ ਰੰਜਨ, ਜਾਗਰਣ, ਨਵੀਂ ਦਿੱਲੀ : ਈਡੀ ਨੂੰ ਸਾਈਬਰ ਧੋਖਾਧੜੀ ਦੀ ਰਕਮ ਨੂੰ ਟਿਕਾਣੇ ਲਾਉਣ ਵਾਲੇ ਨੈੱਟਵਰਕ ਨੂੰ ਧਵਸਤ ਕਰਨ ’ਚ ਕਾਮਯਾਬੀ ਮਿਲੀ ਹੈ। ਇਕ ਘੰਟੇ ਦੇ ਅੰਦਰ 400 ਤੋਂ ਵੱਧ ਬੈਂਕ ਖਾਤਿਆਂ ’ਚ ਧੋਖਾਧੜੀ ਦੀ ਰਕਮ ਟਰਾਂਸਫਰ ਕਰਨ ਵਾਲੇ ਤੇ ਆਖ਼ਰਕਾਰ ਉਸ ਨੂੰ ਵਿਦੇਸ਼ ਭੇਜਣ ਵਾਲੇ ਇਸ ਨੈੱਟਵਰਕ ’ਚ ਆਰਬੀਆਈ ਤੋਂ ਲਾਇਸੈਂਸ ਪ੍ਰਾਪਤ ਕਈ ਮਨੀ ਚੇਂਜਰ ਕੰਪਨੀਆਂ ਵੀ ਸ਼ਾਮਲ ਸਨ। ਇੰਨਾ ਹੀ ਨਹੀਂ, ਜਾਂਚ ਦੌਰਾਨ ਇਸ ਨੈੱਟਵਰਕ ’ਚ ਸ਼ਾਮਲ ਕਮੋਡਿਟੀ, ਟ੍ਰੇਡਿੰਗ, ਟ੍ਰੈਵਲ ਤੇ ਫੋਰੇਕਸ ’ਚ ਕੰਮ ਕਰਨ ਵਾਲੀਆਂ ਕਈ ਕੰਪਨੀਆਂ ਦਾ ਪਤਾ ਲੱਗਾ, ਜੋ ਆਪਸ ’ਚ ਇਕ-ਦੂਜੇ ਨਾਲ ਜੁੜੀਆਂ (ਇੰਟਰਕਨੈਕਟਿਡ) ਸਨ। 20 ਸੂਬਿਆਂ ’ਚ ਸਾਈਬਰ ਧੋਖਾਧੜੀ ਦੇ 330 ਪੀੜਤਾਂ ਦੀਆਂ ਸ਼ਿਕਾਇਤਾਂ ਤੇ 163 ਐੱਫਆਈਆਰ ’ਚ ਇਸ ਨੈੱਟਵਰਕ ਨਾਲ ਜੁੜੀਆਂ ਕੰਪਨੀਆਂ ਦੀ ਸ਼ਮੂਲੀਅਤ ਦੇ ਸਬੂਤ ਮਿਲੇ ਹਨ।
ਈਡੀ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ, ਇਸ ਨੈੱਟਵਰਕ ਨਾਲ ਜੁੜੀਆਂ ਕੰਪਨੀਆਂ ਦੀ ਜਾਂਚ ’ਚ 27,850 ਕਰੋੜ ਰੁਪਏ ਦੇ ਬੈਂਕਿੰਗ ਟਰਾਂਜ਼ੈਕਸ਼ਨ ਦੇ ਸਬੂਤ ਮਿਲੇ ਹਨ। ਇਨ੍ਹਾਂ ਕੰਪਨੀਆਂ ਦੇ ਬੈਂਕ ਖਾਤਿਆਂ ’ਚ 2,904 ਕਰੋੜ ਰੁਪਏ ਨਕਦ ਜਮ੍ਹਾਂ ਕੀਤੇ ਗਏ ਸਨ, ਜਿਨ੍ਹਾਂ ’ਚੋਂ 585 ਕਰੋੜ ਰੁਪਏ ਵੱਖ-ਵੱਖ ਥਾਵਾਂ ’ਤੇ ਲੱਗੀਆਂ 61,448 ਬਲਕ ਨੋਟ ਐਕਸੈਪਟੈਂਸ ਮਸ਼ੀਨਾਂ ਰਾਹੀਂ ਜਮ੍ਹਾਂ ਕਰਵਾਏ ਗਏ ਸਨ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਕੰਪਨੀਆਂ ਦੀ ਵਰਤੋਂ ਹਜ਼ਾਰਾਂ ਕਰੋੜ ਰੁਪਏ ਦੀ ਸਾਈਬਰ ਧੋਖਾਧੜੀ ਦੀ ਰਕਮ ਨੂੰ ਟਿਕਾਣੇ ਲਾਉਣ ਲਈ ਕੀਤੀ ਜਾਂਦੀ ਸੀ। ਸਿਰਫ਼ 330 ਸ਼ਿਕਾਇਤਕਰਤਾਵਾਂ ਤੇ 163 ਐੱਫਆਈਆਰ ’ਚ ਹੀ ਧੋਖਾਧੜੀ ਦੀ ਰਕਮ 417 ਕਰੋੜ ਰੁਪਏ ਤੋਂ ਵੱਧ ਹੈ। ਇਸ ਮਾਮਲੇ ’ਚ ਈਡੀ ਨੇ ਐਤਵਾਰ ਨੂੰ ਗੋਆ ਤੋਂ ਫਹੀਮ ਮੋਇਨ ਹੁਸੈਨ ਸਈਦ ਤੇ ਨਈਮ ਮੋਇਨ ਸਈਦ ਨੂੰ ਗ੍ਰਿਫ਼ਤਾਰ ਕੀਤਾ ਹੈ।
ਇੰਝ ਹੋਇਆ ਨੈੱਟਵਰਕ ਦਾ ਪਰਦਾਫਾਸ਼
ਦਰਅਸਲ ਇਸ ਨੈੱਟਵਰਕ ਦਾ ਪਰਦਾਫਾਸ਼ ਗੋਆ ਦੀ ਇਕ ਮਹਿਲਾ ਨੂੰ ਸਾਈਬਰ ਠੱਗਾਂ ਵੱਲੋਂ ਪਿਛਲੇ ਸਾਲ ਜੂਨ ’ਚ 11 ਦਿਨਾਂ ਤੱਕ ਡਿਜੀਟਲ ਅਰੈਸਟ ਕਰ ਕੇ ਉਸ ਨਾਲ ਦੋ ਕਰੋੜ 60 ਲੱਖ ਰੁਪਏ ਦੀ ਸਾਈਬਰ ਠੱਗੀ ਦੀ ਜਾਂਚ ਦੌਰਾਨ ਹੋਇਆ। ਪੀੜਤ ਮਹਿਲਾ ਤੋਂ ਸਾਈਬਰ ਠੱਗਾਂ ਨੇ ਸੀਕ੍ਰੇਟ ਸੁਪਰਵਿਜ਼ਨ ਅਕਾਊਂਟ ਦੇ ਨਾਂ ’ਤੇ ਇਹ ਪੈਸੇ ਜਮ੍ਹਾਂ ਕਰਵਾਏ ਸਨ। ਜਾਂਚ ਦੌਰਾਨ ਪਤਾ ਲੱਗਾ ਕਿ ਪੀੜਤ ਮਹਿਲਾ ਦੇ ਖਾਤੇ ਤੋਂ ਪੈਸੇ ਮਿਲਦੇ ਹੀ ਉਨ੍ਹਾਂ ਨੂੰ ਇਕ ਘੰਟੇ ਦੇ ਅੰਦਰ ਨੈੱਟਵਰਕ ਨਾਲ ਜੁੜੇ 400 ਤੋਂ ਵੱਧ ਬੈਂਕ ਖਾਤਿਆਂ ’ਚ ਟਰਾਂਸਫਰ ਕਰ ਦਿੱਤਾ ਗਿਆ ਸੀ। ਕਈ ਥਾਵਾਂ ਤੋਂ ਇਸ ਪੈਸੇ ਨੂੰ ਨਕਦ ਕਢਵਾ ਕੇ ਮੁੜ ਨੈੱਟਵਰਕ ਨਾਲ ਜੁੜੇ ਬੈਂਕ ਖਾਤਿਆਂ ’ਚ ਜਮ੍ਹਾਂ ਕਰਵਾਇਆ ਗਿਆ। ਬਾਅਦ ’ਚ ਇਸ ਨੂੰ ਵਿਦੇਸ਼ ਭੇਜ ਦਿੱਤਾ ਗਿਆ ਸੀ। ਈਡੀ ਦੀ ਜਾਂਚ ਦੌਰਾਨ ਇਹ ਸਭ ਸਾਹਮਣੇ ਆਇਆ।