H-1B ਵੀਜ਼ਾ ਦੀਆਂ ਪਾਬੰਦੀਆਂ ਤੇ ਇਕੱਲੇਪਨ ਤੋਂ ਪਰੇਸ਼ਾਨ ਦਿਸ਼ਾ ਲਾਂਬਾ ਪਰਤੀ ਦੇਸ਼, ਅਮਰੀਕਾ ਛੱਡ ਕੇ ਪਰਿਵਾਰ ਕੋਲ ਪਹੁੰਚੀ ਗੁਰੂਗ੍ਰਾਮ
ਉਨ੍ਹਾਂ ਦੱਸਿਆ ਕਿ ਭਾਰਤ ’ਚ ਆਪਣੇ ਪਰਿਵਾਰ ਤੋਂ ਦੂਰ ਰਹਿਣਾ ਅਤੇ ਟਾਈਮ ਜ਼ੋਨ ਦੇ ਅੰਤਰ ਦੀ ਵਜ੍ਹਾ ਨਾਲ ਮਾਂ ਨਾਲ ਵੀਡੀਓ ਕਾਲ 'ਤੇ ਗੱਲ ਕਰਨ ਲਈ ਸਮਾਂ ਤੈਅ ਕਰਨਾ ਉਨ੍ਹਾਂ ਲਈ ਮਾਨਸਿਕ ਤੌਰ 'ਤੇ ਔਖਾ ਹੁੰਦਾ ਜਾ ਰਿਹਾ ਸੀ। ਉਹ ਆਪਣੇ ਮਾਤਾ-ਪਿਤਾ ਅਤੇ ਭਰਾ ਕੋਲ ਰਹਿਣਾ ਚਾਹੁੰਦੀ ਸੀ।
Publish Date: Tue, 01 Sep 2026 03:42 PM (IST)
Updated Date: Tue, 01 Sep 2026 03:46 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ। ਅਮਰੀਕਾ ’ਚ ਲੱਖਾਂ ਦਾ ਸੈਲਰੀ ਪੈਕੇਜ, ਸ਼ਾਨਦਾਰ ਲਾਈਫਸਟਾਈਲ ਅਤੇ ਐੱਚ-1ਬੀ ਵੀਜ਼ਾ ਮਿਲਣ ਦੇ ਬਾਵਜੂਦ ਭਾਰਤੀ ਡਾਟਾ ਸਾਇੰਟਿਸਟ ਦਿਸ਼ਾ ਲਾਂਬਾ ਨੇ ਅਮਰੀਕਾ ਛੱਡ ਕੇ ਭਾਰਤ ਵਾਪਸ ਆਉਣ ਦਾ ਫ਼ੈਸਲਾ ਕੀਤਾ ਹੈ। ਉਹ ਹਾਲ ਹੀ ’ਚ ਅਮਰੀਕਾ ਦੀ ਮਸ਼ਹੂਰ ਕੰਪਨੀ ਵਿੱਚ ਡਾਟਾ ਸਾਇੰਟਿਸਟ ਦੇ ਅਹੁਦੇ 'ਤੇ ਕੰਮ ਕਰ ਰਹੀ ਸੀ ਅਤੇ ਆਪਣੀ ਨੌਕਰੀ ਛੱਡ ਕੇ ਆਪਣੇ ਜੱਦੀ ਸ਼ਹਿਰ ਗੁਰੂਗ੍ਰਾਮ ਵਾਪਸ ਆ ਗਈ ਹੈ। ਇਸ ਦਾ ਕਾਰਨ ਉਨ੍ਹਾਂ ਨੇ ਐੱਚ-1ਬੀ ਵੀਜ਼ਾ ਦੀਆਂ ਸਖ਼ਤ ਪਾਬੰਦੀਆਂ ਨੂੰ ਦੱਸਿਆ ਹੈ।
ਅਮਰੀਕਾ ਛੱਡ ਕੇ ਭਾਰਤ ਵਾਪਸ ਆਉਣ ਦੀਆਂ ਮੁੱਖ ਵਜ੍ਹਾਵਾਂ
ਦਿਸ਼ਾ ਨੇ ਬਿਜ਼ਨੈੱਸ ਇਨਸਾਈਡਰ ਨਾਲ ਗੱਲਬਾਤ ਵਿੱਚ ਅਜਿਹਾ ਫ਼ੈਸਲਾ ਲੈਣ ਦੇ ਪਿੱਛੇ ਦੋ ਕਾਰਨ ਦੱਸੇ ਹਨ। ਉਨ੍ਹਾਂ ਨੇ ਪਹਿਲੇ ਕਾਰਨ ਬਾਰੇ ਕਿਹਾ ਕਿ ਅਮਰੀਕਾ ’ਚ ਲਗਜ਼ਰੀ ਲਾਈਫ ਹੋਣ ਦੇ ਬਾਵਜੂਦ ਉਹ ਖ਼ੁਦ ਨੂੰ ਇਕੱਲਾ ਮਹਿਸੂਸ ਕਰਦੀ ਸੀ।
ਉਨ੍ਹਾਂ ਦੱਸਿਆ ਕਿ ਭਾਰਤ ’ਚ ਆਪਣੇ ਪਰਿਵਾਰ ਤੋਂ ਦੂਰ ਰਹਿਣਾ ਅਤੇ ਟਾਈਮ ਜ਼ੋਨ ਦੇ ਅੰਤਰ ਦੀ ਵਜ੍ਹਾ ਨਾਲ ਮਾਂ ਨਾਲ ਵੀਡੀਓ ਕਾਲ 'ਤੇ ਗੱਲ ਕਰਨ ਲਈ ਸਮਾਂ ਤੈਅ ਕਰਨਾ ਉਨ੍ਹਾਂ ਲਈ ਮਾਨਸਿਕ ਤੌਰ 'ਤੇ ਔਖਾ ਹੁੰਦਾ ਜਾ ਰਿਹਾ ਸੀ। ਉਹ ਆਪਣੇ ਮਾਤਾ-ਪਿਤਾ ਅਤੇ ਭਰਾ ਕੋਲ ਰਹਿਣਾ ਚਾਹੁੰਦੀ ਸੀ।
ਐੱਚ-1ਬੀ ਵੀਜ਼ਾ ਦੀਆਂ ਸਖ਼ਤ ਸ਼ਰਤਾਂ ਅਤੇ ਪਾਬੰਦੀਆਂ
ਉੱਥੇ ਹੀ, ਦੂਜਾ ਕਾਰਨ ਦੱਸਦਿਆਂ ਉਨ੍ਹਾਂ ਕਿਹਾ ਕਿ ਐੱਚ-1ਬੀ ਵੀਜ਼ਾ ਦੀਆਂ ਸਖ਼ਤ ਸ਼ਰਤਾਂ ਅਤੇ ਪਾਬੰਦੀਆਂ ਝੱਲਣਾ ਆਸਾਨ ਨਹੀਂ ਹੈ। ਹਾਲਾਂਕਿ, ਕੰਪਨੀ ਨੇ ਉਨ੍ਹਾਂ ਦਾ ਐੱਚ-1ਬੀ ਵੀਜ਼ਾ ਸਪਾਂਸਰ ਕਰ ਦਿੱਤਾ ਸੀ ਅਤੇ ਲਾਟਰੀ ’ਚ ਉਨ੍ਹਾਂ ਦਾ ਨਾਂ ਵੀ ਆ ਗਿਆ ਸੀ ਪਰ ਵੀਜ਼ਾ ਨਿਯਮਾਂ ਦੀਆਂ ਪਾਬੰਦੀਆਂ ਨਾਲ ਉਹ ਅਸਹਿਜ ਸੀ। ਐੱਚ-1ਬੀ ਵੀਜ਼ਾ ਦੀ ਸਟੈਂਪਿੰਗ ਦੀ ਪ੍ਰਕਿਰਿਆ, ਯਾਤਰਾ 'ਤੇ ਪਾਬੰਦੀਆਂ ਅਤੇ ਨੌਕਰੀ ਬਦਲਣ ਜਾਂ ਕਰੀਅਰ ਬ੍ਰੇਕ ਲੈਣ ਵਿੱਚ ਆਉਣ ਵਾਲੀਆਂ ਪਾਬੰਦੀਆਂ ਨੂੰ ਉਹ ਲੰਬੇ ਸਮੇਂ ਤੱਕ ਨਹੀਂ ਝੱਲਣਾ ਚਾਹੁੰਦੀ ਸੀ।
ਫੈਸਲੇ 'ਤੇ ਕੋਈ ਪਛਤਾਵਾ ਨਹੀਂ
ਦਿਸ਼ਾ ਲਾਂਬਾ ਬਿਨਾਂ ਕਿਸੇ ਨਵੀਂ ਨੌਕਰੀ ਦੀ ਪੇਸ਼ਕਸ਼ ਦੇ ਭਾਰਤ ਵਾਪਸ ਆ ਗਈ। ਉਹ ਮੰਨਦੀ ਹੈ ਕਿ ਉਹ ਕਈ ਵਾਰ ਇਸ ਫੈਸਲੇ ਤੋਂ ਘਬਰਾ ਜਾਂਦੀ ਸੀ ਪਰ ਆਪਣੇ ਪਰਿਵਾਰ ਨਾਲ ਰਹਿਣ ਦੀ ਖੁਸ਼ੀ ਇਸ ਤੋਂ ਕਿਤੇ ਵੱਧ ਸੀ। ਉਸਦਾ ਮੰਨਣਾ ਹੈ ਕਿ ਹੁਣ ਭਾਰਤ ਵਿੱਚ ਕਰੀਅਰ ਦੇ ਬਹੁਤ ਸਾਰੇ ਮੌਕੇ ਹਨ। ਗੁਰੂਗ੍ਰਾਮ ’ਚ ਕਈ ਵੱਡੀਆਂ ਬਹੁ-ਰਾਸ਼ਟਰੀ ਕੰਪਨੀਆਂ ਦੇ ਦਫਤਰ ਹਨ, ਜੋ ਬਿਹਤਰ ਮੌਕੇ ਪ੍ਰਦਾਨ ਕਰ ਸਕਦੀਆਂ ਹਨ।
"ਮੈਨੂੰ ਕਦੇ-ਕਦੇ ਆਪਣੇ ਇਸ ਫ਼ੈਸਲੇ ਨੂੰ ਲੈ ਕੇ ਡਰ ਮਹਿਸੂਸ ਹੁੰਦਾ ਹੈ ਪਰ ਹਰ ਸਵੇਰ ਜਦੋਂ ਮੈਂ ਆਪਣੇ ਮਾਤਾ-ਪਿਤਾ ਨੂੰ ਗਲੇ ਲਗਾਉਂਦੀ ਹਾਂ, ਤਾਂ ਲੱਗਦਾ ਹੈ कि ਮੇਰਾ ਇਹ ਫ਼ੈਸਲਾ ਬਿਲਕੁਲ ਸਹੀ ਸੀ।"