ਸਰਕਾਰੀ ਸਕੂਲ ’ਚ ਨਾਬਾਲਗਾਂ ਨੂੰ ਦਿਖਾਈ ਗਈ 'ਏ-ਰੇਟਿਡ' ਫ਼ਿਲਮ 'ਧੁਰੰਧਰ', ਅਧਿਆਪਕ ਖ਼ਿਲਾਫ਼ ਸਖ਼ਤ ਕਾਰਵਾਈ; ਵਿਭਾਗੀ ਜਾਂਚ ਸ਼ੁਰੂ
ਪੇਂਡੂਆਂ ਨੇ ਇਸ ਦਾ ਵੀਡੀਓ ਬਣਾ ਕੇ 2 ਅਗਸਤ ਨੂੰ ਸੋਸ਼ਲ ਮੀਡੀਆ 'ਤੇ ਪਾ ਦਿੱਤਾ ਸੀ। ਵੀਡੀਓ ਵਿੱਚ ਵਿਦਿਆਰਥੀ LED ਸਕ੍ਰੀਨ 'ਤੇ ਫ਼ਿਲਮ ਦਾ ਸੀਨ ਦੇਖ ਰਹੇ ਸਨ। LED ਸਕ੍ਰੀਨ ਸਕੂਲ ਦੀ ਡਿਜੀਟਲ ਕਲਾਸਰੂਮ ਪਹਿਲ ਦੇ ਅਧੀਨ ਲਗਾਈ ਗਈ ਸੀ।
Publish Date: Sat, 08 Aug 2026 11:27 AM (IST)
Updated Date: Sat, 08 Aug 2026 11:32 AM (IST)
ਡਿਜੀਟਲ ਡੈਸਕ, ਭੋਪਾਲ। ਮੱਧ ਪ੍ਰਦੇਸ਼ ਸਕੂਲ ਸਿੱਖਿਆ ਵਿਭਾਗ ਨੇ ਮੈਹਰ ਜ਼ਿਲ੍ਹੇ ਦੇ ਇੱਕ ਸਰਕਾਰੀ ਸਕੂਲ ਦੇ ਗੈਸਟ ਫੈਕਲਟੀ ਅਧਿਆਪਕ ਨੂੰ ਸ਼ੁੱਕਰਵਾਰ ਨੂੰ ਸਸਪੈਂਡ ਕਰ ਦਿੱਤਾ ਹੈ।
ਦੋਸ਼ ਹੈ ਕਿ ਅਧਿਆਪਕ ਨੇ 31 ਜੁਲਾਈ ਨੂੰ ਕੱਥਾ ਗ੍ਰਾਮ ਪੰਚਾਇਤ ਹਾਈ ਸਕੂਲ ’ਚ ਵਿਦਿਆਰਥੀਆਂ ਨੂੰ ਸੈਂਸਰ ਬੋਰਡ ਤੋਂ ਏ-ਰੇਟਿਡ (A-rated) ਫ਼ਿਲਮ 'ਧੁਰੰਧਰ' ਦਿਖਾਈ ਸੀ। ਟੀਚਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਵਿਭਾਗੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਵੀਡੀਓ ਆਇਆ ਸੀ ਸਾਹਮਣੇ
ਪੇਂਡੂਆਂ ਨੇ ਇਸ ਦਾ ਵੀਡੀਓ ਬਣਾ ਕੇ 2 ਅਗਸਤ ਨੂੰ ਸੋਸ਼ਲ ਮੀਡੀਆ 'ਤੇ ਪਾ ਦਿੱਤਾ ਸੀ। ਵੀਡੀਓ ਵਿੱਚ ਵਿਦਿਆਰਥੀ LED ਸਕ੍ਰੀਨ 'ਤੇ ਫ਼ਿਲਮ ਦਾ ਸੀਨ ਦੇਖ ਰਹੇ ਸਨ। LED ਸਕ੍ਰੀਨ ਸਕੂਲ ਦੀ ਡਿਜੀਟਲ ਕਲਾਸਰੂਮ ਪਹਿਲ ਦੇ ਅਧੀਨ ਲਗਾਈ ਗਈ ਸੀ।
ਅਧਿਆਪਕ ਨੇ ਕਹੀ ਸੀ ਗ਼ਲਤੀ ਦੀ ਗੱਲ
ਡੀ.ਈ.ਓ. (DEO) ਸਲੋਨੀ ਸ਼ਰਮਾ ਨੇ ਕਿਹਾ ਕਿ ਅਧਿਆਪਕ ਦਾ ਕਹਿਣਾ ਹੈ ਕਿ ਕਲਿੱਪ ਗ਼ਲਤੀ ਨਾਲ ਚੱਲ ਗਈ ਪਰ ਵੀਡੀਓ ਤੋਂ ਸਾਫ਼ ਹੈ ਕਿ ਇਹ ਜਾਣਬੁੱਝ ਕੇ ਹੋਇਆ। ਨਾਬਾਲਗਾਂ ਨੂੰ ਐਡਲਟ ਫ਼ਿਲਮ ਦਿਖਾਉਣਾ ਕਾਨੂੰਨ ਅਤੇ ਸਕੂਲ ਦੇ ਨਿਯਮਾਂ ਦੀ ਉਲੰਘਣਾ ਹੈ।
ਘਟਨਾ ਤੋਂ ਬਾਅਦ ਡਿਜੀਟਲ ਕੰਟੈਂਟ ਦੀ ਨਿਗਰਾਨੀ ਅਤੇ ਟੀਚਰਾਂ ਦੀ ਟ੍ਰੇਨਿੰਗ 'ਤੇ ਸਵਾਲ ਉੱਠੇ ਹਨ। ਵਿਭਾਗ ਨੇ ਕਿਹਾ ਕਿ ਵਿਭਾਗੀ ਜਾਂਚ ਤੋਂ ਬਾਅਦ ਅੱਗੇ ਦੀ ਕਾਰਵਾਈ ਤੈਅ ਹੋਵੇਗੀ।