ਵਿਕਸਿਤ ਭਾਰਤ @ 2047: ਅੱਜ ਭਾਰਤ ਕਿੱਥੇ ਖੜ੍ਹਾ ਹੈ? ਇੱਕ ਵਿਕਸਿਤ ਰਾਸ਼ਟਰ ਬਣਨ ਦੇ ਰਾਹ ’ਚ ਮੁੱਖ ਚੁਣੌਤੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 2047 ਤੱਕ ਭਾਰਤ ਨੂੰ ਵਿਕਸਤ ਦੇਸ਼ ਬਣਾਉਣ ਦੇ ਟੀਚੇ ’ਤੇ ਆਧਾਰਿਤ ਇਹ ਲੇਖ ਦੇਸ਼ ਦੀ ਮੌਜੂਦਾ ਸਥਿਤੀ ਤੇ ਵਿਕਸਤ ਰਾਸ਼ਟਰ ਬਣਨ ਦੇ ਮਾਪਦੰਡਾਂ ਦੀ ਪੜਚੋਲ ਕਰਦਾ ਹੈ।
Publish Date: Mon, 12 Oct 2026 01:06 PM (IST)
Updated Date: Mon, 12 Oct 2026 01:10 PM (IST)
ਮਹਿੰਦਰ ਪ੍ਰਤਾਪ ਸਿੰਘ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ’ਚ ਇੱਕ ਵਾਰ ਫਿਰ 2047 ਤੱਕ ਭਾਰਤ ਨੂੰ ਵਿਕਸਤ ਦੇਸ਼ ਬਣਾਉਣ ਦੇ ਟੀਚੇ ਨੂੰ ਹਾਸਲ ਕਰਨ ਲਈ ਕੰਮ ਕਰਨ ਦਾ ਸੱਦਾ ਦਿੱਤਾ ਹੈ। ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਸਰਕਾਰ ਹਰ ਖੇਤਰ ’ਚ ਇਸੇ ਟੀਚੇ ਨੂੰ ਧਿਆਨ ’ਚ ਰੱਖ ਕੇ ਕੰਮ ਕਰ ਰਹੀ ਹੈ। ਅੱਜ ਭਾਰਤ ਦੁਨੀਆ ਦੀ ਇੱਕ ਪ੍ਰਮੁੱਖ ਆਰਥਿਕ ਸ਼ਕਤੀ ਹੈ। ਕੰਮਕਾਜੀ ਆਬਾਦੀ ਦੇ ਲਿਹਾਜ਼ ਨਾਲ ਭਾਰਤ ਇੱਕ ਨੌਜਵਾਨ ਦੇਸ਼ ਹੈ।
140 ਕਰੋੜ ਤੋਂ ਵੱਧ ਆਬਾਦੀ ਵਾਲੇ ਇਸ ਦੇਸ਼ ਦੇ ਲੋਕ ਵੱਡੀਆਂ ਇੱਛਾਵਾਂ ਤੇ ਉਮੀਦਾਂ ਨਾਲ ਅੱਗੇ ਵਧ ਰਹੇ ਹਨ। ਇਸ ਦੇ ਬਾਵਜੂਦ ਵਿਕਸਤ ਦੇਸ਼ ਬਣਨ ਦੇ ਟੀਚੇ ਨੂੰ ਹਾਸਲ ਕਰਨ ਦੇ ਰਾਹ ’ਚ ਵੱਡੀਆਂ ਚੁਣੌਤੀਆਂ ਵੀ ਹਨ। ਕਿਸੇ ਦੇਸ਼ ਨੂੰ ਵਿਕਸਤ ਦੇਸ਼ਾਂ ਦੀ ਸ਼੍ਰੇਣੀ ’ਚ ਸ਼ਾਮਲ ਕਰਨ ਵਾਲੇ ਮਾਪਦੰਡ ਕੀ ਹਨ ਤੇ ਇਨ੍ਹਾਂ ਦੇ ਮੁਕਾਬਲੇ ਅੱਜ ਅਸੀਂ ਕਿੱਥੇ ਖੜ੍ਹੇ ਹਾਂ? ਅੱਜ ਦਾ ਮੁੱਖ ਸਵਾਲ ਇਹੀ ਹੈ।
ਕਿਸੇ ਵੀ ਦੇਸ਼ ਨੂੰ ਵਿਕਸਤ ਮੰਨਣ ਦਾ ਮਾਪਦੰਡ ਸਿਰਫ਼ ਉਸ ਦੀ ਅਰਥਵਿਵਸਥਾ ਦੇ ਆਕਾਰ ਤੋਂ ਤੈਅ ਨਹੀਂ ਹੁੰਦਾ, ਸਗੋਂ ਉਸ ਦੇ ਨਾਗਰਿਕਾਂ ਦੇ ਜੀਵਨ ਪੱਧਰ ਤੇ ਸਮਾਜਿਕ ਸੂਚਕਾਂ ਤੋਂ ਵੀ ਤੈਅ ਹੁੰਦਾ ਹੈ।
ਵਿਕਸਤ ਦੇਸ਼ ਬਣਨ ਦੇ ਮੁੱਖ ਮਾਪਦੰਡ ਵਿਸ਼ਵ ਬੈਂਕ ਤੇ ਸੰਯੁਕਤ ਰਾਸ਼ਟਰ ਦੇ ਅਨੁਸਾਰ, ਕਿਸੇ ਦੇਸ਼ ਨੂੰ ਵਿਕਸਤ ਬਣਾਉਣ ਵਾਲੇ ਪ੍ਰਮੁੱਖ ਕਾਰਕ ਇਹ ਹਨ:
ਪ੍ਰਤੀ ਵਿਅਕਤੀ ਆਮਦਨ: ਦੇਸ਼ ਦੀ ਪ੍ਰਤੀ ਵਿਅਕਤੀ ਆਮਦਨ 14,005 ਡਾਲਰ ਤੋਂ ਵੱਧ ਹੋਣੀ ਚਾਹੀਦੀ ਹੈ।
ਮਨੁੱਖੀ ਵਿਕਾਸ ਸੂਚਕਾਂਕ (HDI): ਇਸ ’ਚ ਜੀਵਨ ਦੀ ਔਸਤ ਸੰਭਾਵਿਤ ਮਿਆਦ, ਸਿੱਖਿਆ ਦੇ ਔਸਤ ਸਾਲ ਤੇ ਪ੍ਰਤੀ ਵਿਅਕਤੀ ਆਮਦਨ ਸ਼ਾਮਲ ਹੁੰਦੇ ਹਨ। 0.800 ਤੋਂ ਵੱਧ ਸਕੋਰ ਵਾਲੇ ਦੇਸ਼ਾਂ ਨੂੰ ਮਨੁੱਖੀ ਵਿਕਾਸ ਦੇ ਬਹੁਤ ਉੱਚ ਪੱਧਰ ਵਾਲੀ ਸ਼੍ਰੇਣੀ ’ਚ ਰੱਖਿਆ ਜਾਂਦਾ ਹੈ।
ਉਦਯੋਗੀਕਰਨ ਤੇ ਬੁਨਿਆਦੀ ਢਾਂਚਾ: ਆਧੁਨਿਕ ਬੁਨਿਆਦੀ ਢਾਂਚਾ, ਮਜ਼ਬੂਤ ਡਿਜੀਟਲ ਨੈੱਟਵਰਕ, ਉੱਨਤ ਸਿਹਤ ਸੇਵਾਵਾਂ ਤੇ ਸਮਾਜਿਕ ਸੁਰੱਖਿਆ।
ਜੀਵਨ ਦੀ ਗੁਣਵੱਤਾ: ਬਿਹਤਰ ਸਿਹਤ ਸਹੂਲਤਾਂ, ਬੱਚਿਆਂ ਦੀ ਘੱਟ ਮੌਤ ਦਰ ਤੇ ਲੰਬੀ ਔਸਤ ਜੀਵਨ ਸੰਭਾਵਨਾ।
ਭਾਰਤ ਤੇ ਵਿਕਸਤ ਦੇਸ਼ਾਂ ਦੀ ਤੁਲਨਾ ਭਾਰਤ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ, ਪਰ ਵੱਡੀ ਆਬਾਦੀ ਕਾਰਨ ਪ੍ਰਤੀ ਵਿਅਕਤੀ ਆਮਦਨ ਤੇ ਮਨੁੱਖੀ ਵਿਕਾਸ ਦੇ ਸੂਚਕਾਂ ਦੇ ਮਾਮਲੇ ’ਚ ਇਹ ਵਿਕਸਤ ਦੇਸ਼ਾਂ ਤੋਂ ਕਾਫ਼ੀ ਪਿੱਛੇ ਹੈ।
ਭਾਰਤ ਦੀ ਮੌਜੂਦਾ ਸਥਿਤੀ ਤੇ ਚੁਣੌਤੀਆਂ ਭਾਰਤ ਇੱਕ ਵਿਕਾਸਸ਼ੀਲ ਦੇਸ਼ ਹੈ। ਹਾਲਾਂਕਿ, ਇਹ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਵਧ ਰਹੀਆਂ ਪ੍ਰਮੁੱਖ ਅਰਥਵਿਵਸਥਾਵਾਂ ਵਿੱਚੋਂ ਇੱਕ ਹੈ, ਪਰ ਇਸ ਦੇ ਸਾਹਮਣੇ ਕਈ ਚੁਣੌਤੀਆਂ ਹਨ। ਪ੍ਰਤੀ ਵਿਅਕਤੀ ਆਮਦਨ ’ਚ ਫ਼ਰਕ: ਭਾਰਤ ਦੀ ਕੁੱਲ ਜੀਡੀਪੀ ਵੱਡੀ ਹੈ, ਪਰ ਵਿਕਸਤ ਦੇਸ਼ਾਂ ਦੇ ਮੁਕਾਬਲੇ ਪ੍ਰਤੀ ਵਿਅਕਤੀ ਆਮਦਨ ਕਾਫ਼ੀ ਘੱਟ ਹੈ।
ਮਨੁੱਖੀ ਪੂੰਜੀ ਦਾ ਵਿਕਾਸ: ਸਿੱਖਿਆ ਦੀ ਗੁਣਵੱਤਾ, ਖੋਜ ਤੇ ਵਿਕਾਸ (R&D) ’ਤੇ ਖਰਚ ਤੇ ਜਨਤਕ ਸਿਹਤ ਢਾਂਚੇ ’ਚ ਸੁਧਾਰ ਦੀ ਲੋੜ ਹੈ।
ਰੁਜ਼ਗਾਰ ਤੇ ਹੁਨਰ ਵਿਕਾਸ: ਖੇਤੀਬਾੜੀ ’ਤੇ ਨਿਰਭਰਤਾ ਘਟਾ ਕੇ ਵੱਧ ਉਤਪਾਦਕਤਾ ਵਾਲੇ ਨਿਰਮਾਣ ਤੇ ਸੇਵਾ ਖੇਤਰਾਂ ’ਚ ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰਨਾ ਲਾਜ਼ਮੀ ਹੈ।