'ਪਹਿਲਾਂ ਪਿਸ਼ਾਬ ਕੀਤਾ, ਫਿਰ...', ਲਿਫ਼ਟ ’ਚ ਡਿਲੀਵਰੀ ਬੁਆਏ ਦੀ ਸ਼ਰਮਨਾਕ ਕਰਤੂਤ; ਵੀਡੀਓ ਵਾਇਰਲ
ਸ਼ੱਕ ਹੋਣ 'ਤੇ ਜਦੋਂ ਸੁਸਾਇਟੀ ਦੇ ਲੋਕਾਂ ਨੇ ਸੀਸੀਟੀਵੀ ਫੁਟੇਜ ਖੰਗਾਲੀ ਤਾਂ ਜੋ ਨਜ਼ਾਰਾ ਕੈਮਰੇ ਵਿੱਚ ਕੈਦ ਸੀ, ਉਸ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਗਏ। ਫੁਟੇਜ ਵਿੱਚ ਇੱਕ ਡਿਲੀਵਰੀ ਬੁਆਏ ਲਿਫ਼ਟ ਦੇ ਅੰਦਰ ਖੁੱਲ੍ਹੇਆਮ ਪਿਸ਼ਾਬ ਕਰਦੇ ਹੋਏ ਨਜ਼ਰ ਆ ਰਿਹਾ ਹੈ।
Publish Date: Fri, 02 Oct 2026 03:06 PM (IST)
Updated Date: Fri, 02 Oct 2026 03:11 PM (IST)
ਡਿਜੀਟਲ ਡੈਸਕ, ਮੁੰਬਈ। ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਤੋਂ ਇੱਕ ਬੇਹੱਦ ਸ਼ਰਮਨਾਕ ਅਤੇ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਹਾਊਸਿੰਗ ਸੁਸਾਇਟੀ ਦੀ ਲਿਫ਼ਟ ਦੇ ਅੰਦਰ ਕਥਿਤ ਤੌਰ 'ਤੇ ਡਿਲੀਵਰੀ ਬੁਆਏ ਵੱਲੋਂ ਪਿਸ਼ਾਬ ਕਰਨ ਦਾ ਮਾਮਲਾ ਭੱਖ ਗਿਆ ਹੈ। ਇਸ ਪੂਰੀ ਘਟਨਾ ਦੀ ਸੀਸੀਟੀਵੀ ਫੁਟੇਜ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਤੋਂ ਬਾਅਦ ਲੋਕਾਂ ਵਿੱਚ ਭਾਰੀ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ।
ਦੱਸ ਦਈਏ ਕਿ ਇਹ ਘਟਨਾ ਮੁੰਬਈ ਦੀ ‘ਅਕਸ਼ੈ ਕੋਆਪ੍ਰੇਟਿਵ ਹਾਊਸਿੰਗ ਸੁਸਾਇਟੀ’ ਦੀ ਦੱਸੀ ਜਾ ਰਹੀ ਹੈ। ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਸੁਸਾਇਟੀ ਦੇ ਰਹਿਣ ਵਾਲਿਆਂ ਨੂੰ ਲਿਫ਼ਟ ਦੇ ਅੰਦਰੋਂ ਲਗਾਤਾਰ ਅਜੀਬ ਅਤੇ ਤੇਜ਼ ਬਦਬੂ ਆਉਣ ਲੱਗੀ।
ਕੈਮਰੇ 'ਤੇ ਕੈਦ ਹੋਈ ਪੂਰੀ ਵਾਰਦਾਤ
ਸ਼ੱਕ ਹੋਣ 'ਤੇ ਜਦੋਂ ਸੁਸਾਇਟੀ ਦੇ ਲੋਕਾਂ ਨੇ ਸੀਸੀਟੀਵੀ ਫੁਟੇਜ ਖੰਗਾਲੀ ਤਾਂ ਜੋ ਨਜ਼ਾਰਾ ਕੈਮਰੇ ਵਿੱਚ ਕੈਦ ਸੀ, ਉਸ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਗਏ। ਫੁਟੇਜ ਵਿੱਚ ਇੱਕ ਡਿਲੀਵਰੀ ਬੁਆਏ ਲਿਫ਼ਟ ਦੇ ਅੰਦਰ ਖੁੱਲ੍ਹੇਆਮ ਪਿਸ਼ਾਬ ਕਰਦੇ ਹੋਏ ਨਜ਼ਰ ਆ ਰਿਹਾ ਹੈ।
ਸੁਸਾਇਟੀ ਦੇ ਲੋਕਾਂ ਨੇ ਕੀਤੀ ਸ਼ਿਕਾਇਤ
ਮਾਮਲੇ ਦੇ ਭਖਣ ਅਤੇ ਵੀਡੀਓ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਨਿਵਾਸੀਆਂ ਨੇ ਤੁਰੰਤ ਸਥਾਨਕ ਪੁਲਿਸ ਥਾਣੇ ਵਿੱਚ ਇਸ ਦੀ ਅਧਿਕਾਰਤ ਸ਼ਿਕਾਇਤ ਦਰਜ ਕਰਵਾਈ। ਇਸ ਘਟਨਾ ਤੋਂ ਬਾਅਦ ਹਾਊਸਿੰਗ ਸੁਸਾਇਟੀ ਦੇ ਲੋਕਾਂ ਨੇ ਸੁਰੱਖਿਆ ਨੂੰ ਲੈ ਕੇ ਡੂੰਘੀ ਚਿੰਤਾ ਪ੍ਰਗਟਾਈ ਹੈ।
ਨਿਵਾਸੀਆਂ ਦਾ ਕਹਿਣਾ ਹੈ ਕਿ ਰਿਹਾਇਸ਼ੀ ਇਲਾਕਿਆਂ ਵਿੱਚ ਆਉਣ ਵਾਲੇ ਡਿਲੀਵਰੀ ਕਰਮਚਾਰੀਆਂ ਦੀ ਵੈਰੀਫਿਕੇਸ਼ਨ ਦੀ ਪ੍ਰਕਿਰਿਆ 'ਤੇ ਹੋਰ ਜ਼ਿਆਦਾ ਸਖ਼ਤੀ ਵਰਤਣ ਦੀ ਲੋੜ ਹੈ ਤਾਂ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ। ਫਿਲਹਾਲ, ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਵਾਇਰਲ ਵੀਡੀਓ ਦੇ ਆਧਾਰ 'ਤੇ ਦੋਸ਼ੀ ਦੀ ਪਛਾਣ ਕਰਨ ਦੀ ਕੋਸ਼ਿਸ਼ ਜਾਰੀ ਹੈ।