ਪਤਨੀ 'ਤੇ ਐਸਿਡ ਸੁੱਟਣ ਵਾਲੇ ਪਤੀ ਨੂੰ 14 ਸਾਲ ਦੀ ਕੈਦ, ਦਿੱਲੀ ਅਦਾਲਤ ਨੇ ਲਾਇਆ 1 ਲੱਖ ਦਾ ਜੁਰਮਾਨਾ
ਐਡੀਸ਼ਨਲ ਸੈਸ਼ਨ ਜੱਜ ਪ੍ਰਯਾਂਕ ਨਾਇਕ ਨੇ ਦੋਸ਼ੀ 'ਤੇ 1 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਕੋਰਟ ਨੇ ਕਿਹਾ ਕਿ ਇਹ ਰਕਮ ਪੀੜਤ ਨੂੰ ਮੁਆਵਜ਼ੇ ਵਜੋਂ ਦਿੱਤੀ ਜਾਵੇਗੀ। ਮੁਆਵਜ਼ੇ ਦੀ ਰਕਮ ਨਾ ਦੇਣ 'ਤੇ ਦੋਸ਼ੀ ਨੂੰ ਇੱਕ ਸਾਲ ਹੋਰ ਜੇਲ੍ਹ ਦੀ ਸਜ਼ਾ ਕੱਟਣੀ ਪਵੇਗੀ। ਅਦਾਲਤ ਨੇ ਕੇਂਦਰੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ ਵੀ ਕਾਨੂੰਨ ਮੁਤਾਬਕ ਔਰਤ ਲਈ ਮੁਆਵਜ਼ਾ ਤੈਅ ਕਰਨ ਅਤੇ ਦੇਣ ਦਾ ਨਿਰਦੇਸ਼ ਦਿੱਤਾ ਹੈ।
Publish Date: Thu, 10 Sep 2026 10:40 AM (IST)
Updated Date: Thu, 10 Sep 2026 10:43 AM (IST)
ਡਿਜੀਟਲਡੈਸਕ, ਨਵੀਂ ਦਿੱਲੀ। ਪਤਨੀ 'ਤੇ ਤੇਜ਼ਾਬ ਸੁੱਟਣ ਦੇ ਮਾਮਲੇ ’ਚ ਦਿੱਲੀ ਦੀ ਇੱਕ ਅਦਾਲਤ ਨੇ ਪਤੀ ਨੂੰ ਦੋਸ਼ੀ ਮੰਨਦਿਆਂ 14 ਸਾਲ ਦੀ ਸਜ਼ਾ ਸੁਣਾਈ। ਸਜ਼ਾ ਸੁਣਾਉਂਦਿਆਂ ਅਦਾਲਤ ਨੇ ਕਿਹਾ, "ਐਸਿਡ ਅਟੈਕ ਦੇ ਨਿਸ਼ਾਨ ਸਿਰਫ਼ ਸਰੀਰਕ ਸੱਟਾਂ ਤੱਕ ਹੀ ਸੀਮਤ ਨਹੀਂ ਰਹਿੰਦੇ, ਸਗੋਂ ਇਹ ਜ਼ਿੰਦਗੀ ਭਰ ਵੀ ਪੀੜਤ ਦੇ ਨਾਲ ਰਹਿ ਸਕਦੇ ਹਨ।"
ਐਡੀਸ਼ਨਲ ਸੈਸ਼ਨ ਜੱਜ ਪ੍ਰਯਾਂਕ ਨਾਇਕ ਨੇ ਦੋਸ਼ੀ 'ਤੇ 1 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਕੋਰਟ ਨੇ ਕਿਹਾ ਕਿ ਇਹ ਰਕਮ ਪੀੜਤ ਨੂੰ ਮੁਆਵਜ਼ੇ ਵਜੋਂ ਦਿੱਤੀ ਜਾਵੇਗੀ। ਮੁਆਵਜ਼ੇ ਦੀ ਰਕਮ ਨਾ ਦੇਣ 'ਤੇ ਦੋਸ਼ੀ ਨੂੰ ਇੱਕ ਸਾਲ ਹੋਰ ਜੇਲ੍ਹ ਦੀ ਸਜ਼ਾ ਕੱਟਣੀ ਪਵੇਗੀ। ਅਦਾਲਤ ਨੇ ਕੇਂਦਰੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ ਵੀ ਕਾਨੂੰਨ ਮੁਤਾਬਕ ਔਰਤ ਲਈ ਮੁਆਵਜ਼ਾ ਤੈਅ ਕਰਨ ਅਤੇ ਦੇਣ ਦਾ ਨਿਰਦੇਸ਼ ਦਿੱਤਾ ਹੈ।
ਚਿਹਰਾ ਅਤੇ ਕੰਨ ਬੁਰੀ ਤਰ੍ਹਾਂ ਝੁਲਸੇ
ਦੱਸਿਆ ਗਿਆ ਕਿ ਪਤੀ-ਪਤਨੀ ਦੋਵੇਂ ਅੱਡ-ਅੱਡ ਰਹਿ ਰਹੇ ਸਨ, ਇਸੇ ਦੌਰਾਨ ਔਰਤ 'ਤੇ 8 ਅਗਸਤ, 2022 ਨੂੰ ਤੇਜ਼ਾਬ ਨਾਲ ਹਮਲਾ ਹੋਇਆ ਸੀ। ਉਹ ਆਪਣੇ ਪਤੀ ਨੂੰ ਮਿਲਣ ਗਈ ਸੀ ਅਤੇ ਉਨ੍ਹਾਂ ਵਿਚਕਾਰ ਝਗੜਾ ਹੋ ਗਿਆ ਸੀ। ਸ਼ਾਮ ਲਗਪਗ 5.30 ਵਜੇ ਘਰ ਪਰਤਣ ਤੋਂ ਬਾਅਦ, ਪਤੀ ਤੇਜ਼ਾਬ ਲੈ ਕੇ ਆਇਆ ਅਤੇ ਉਸ 'ਤੇ ਸੁੱਟ ਦਿੱਤਾ। ਇਸ ਤੋਂ ਬਾਅਦ ਮਾਂ ਅਤੇ ਇੱਕ ਗੁਆਂਢੀ ਔਰਤ ਨੂੰ ਹਸਪਤਾਲ ਲੈ ਕੇ ਗਏ। ਔਰਤ ਦਾ ਚਿਹਰਾ ਅਤੇ ਕੰਨ ਬੁਰੀ ਤਰ੍ਹਾਂ ਝੁਲਸ ਗਏ ਸਨ। ਇੰਨਾ ਹੀ ਨਹੀਂ, ਤੇਜ਼ਾਬ ਦੀਆਂ ਬੂੰਦਾਂ ਨਾਲ ਕੋਲ ਖੇਡ ਰਹੇ ਬੱਚੇ ਵੀ ਜ਼ਖ਼ਮੀ ਹੋ ਗਏ ਸਨ।
ਘਟਨਾ ਦੇ ਦੋ ਦਿਨ ਬਾਅਦ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਕੋਰਟ ਨੇ ਉਸਨੂੰ ਆਈ.ਪੀ.ਸੀ. ਦੀ ਧਾਰਾ 326A (ਜਾਣਬੁੱਝ ਕੇ ਐਸਿਡ ਦੀ ਵਰਤੋਂ ਕਰਕੇ ਗੰਭੀਰ ਸੱਟ ਪਹੁੰਚਾਉਣਾ, ਸਥਾਈ ਜਾਂ ਅੰਸ਼ਕ ਨੁਕਸਾਨ ਪਹੁੰਚਾਉਣਾ, ਜਾਂ ਚਿਹਰਾ/ਸਰੀਰ ਵਿਗਾੜਨਾ) ਦੇ ਤਹਿਤ ਦੋਸ਼ੀ ਠਹਿਰਾਇਆ ਅਤੇ ਜੁਰਮ ਦੀ ਗੰਭੀਰਤਾ, ਸੱਟਾਂ ਦੀ ਹਾਲਤ ਅਤੇ ਉਨ੍ਹਾਂ ਦੇ ਲੰਬੇ ਸਮੇਂ ਤੱਕ ਰਹਿਣ ਵਾਲੇ ਅਸਰ ਨੂੰ ਦੇਖਦਿਆਂ ਇਹ ਸਜ਼ਾ ਸੁਣਾਈ ਹੈ।