ਟ੍ਰਿਪਲ ਤਲਾਕ ਮਾਮਲਾ: ਪਤੀ ਨੇ ਤਿੰਨ ਤਲਾਕ ਤੋਂ ਬਾਅਦ ਹਲਾਲਾ ਦੀ ਰੱਖੀ ਸ਼ਰਤ, ਪੁਲਿਸ ਨੇ ਕੀਤਾ ਗ੍ਰਿਫ਼ਤਾਰ Dehradun Triple Talaq Case 2026 : ਦੇਹਰਾਦੂਨ ’ਚ ਇੱਕ ਮਹਿਲਾ ਨੇ ਆਪਣੇ ਪਤੀ ’ਤੇ ਤਿੰਨ ਤਲਾਕ ਦੇਣ ਤੋਂ ਬਾਅਦ ਹਲਾਲਾ ਲਈ ਦਬਾਅ ਬਣਾਉਣ ਦਾ ਦੋਸ਼ ਲਗਾਇਆ ਹੈ। ਪੁਲਿਸ ਨੇ ਤਿੰਨ ਤਲਾਕ ਦੇ ਮਾਮਲੇ ’ਚ ਮੁਲਜ਼ਮ ਪਤੀ ਫਰਮਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਹਲਾਲਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Publish Date: Wed, 16 Sep 2026 01:45 PM (IST)
Updated Date: Wed, 16 Sep 2026 01:48 PM (IST)
ਜਾਗਰਣ ਸੰਵਾਦਦਾਤਾ, ਦੇਹਰਾਦੂਨ : ਰਾਜਧਾਨੀ ’ਚ ਤਿੰਨ ਤਲਾਕ ਤੋਂ ਬਾਅਦ ਹਲਾਲਾ ਲਈ ਦਬਾਅ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਮਹਿਲਾ ਦੇ ਪਤੀ ਨੇ ਉਸਨੂੰ ਤਿੰਨ ਤਲਾਕ ਦੇ ਕੇ ਘਰੋਂ ਕੱਢ ਦਿੱਤਾ ਤੇ ਹੁਣ ਉਸਨੂੰ ਵਾਪਸ ਘਰ ’ਚ ਰੱਖਣ ਲਈ ਹਲਾਲਾ ਕਰਵਾਉਣ ਦਾ ਦਬਾਅ ਬਣਾ ਰਿਹਾ ਹੈ। ਤਿੰਨ ਤਲਾਕ ਦੇ ਮਾਮਲੇ ’ਚ ਪਟੇਲਨਗਰ ਕੋਤਵਾਲੀ ਪੁਲਿਸ ਨੇ ਮੁਲਜ਼ਮ ਪਤੀ ਫਰਮਾਨ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਜੇਲ੍ਹ ਭੇਜ ਦਿੱਤਾ ਹੈ। ਹਲਾਲਾ ਮਾਮਲੇ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਇੱਕ ਮਹਿਲਾ ਨੇ ਦੱਸਿਆ ਕਿ ਉਸਦਾ ਵਿਆਹ ਦੋ ਸਾਲ ਪਹਿਲਾਂ ਬਿਜਨੌਰ ਵਾਸੀ ਫਰਮਾਨ ਨਾਲ ਹੋਇਆ ਸੀ। ਵਿਆਹ ਤੋਂ ਕੁਝ ਸਮੇਂ ਬਾਅਦ ਫਰਮਾਨ ਉਸਨੂੰ ਦੇਹਰਾਦੂਨ ਲੈ ਆਇਆ, ਜਿੱਥੇ ਦੋਵੇਂ ਪਟੇਲਨਗਰ ਇਲਾਕੇ ’ਚ ਕਿਰਾਏ ਦੇ ਮਕਾਨ ’ਚ ਰਹਿ ਰਹੇ ਸਨ।
ਤਿੰਨ ਮਹੀਨੇ ਪਹਿਲਾਂ ਮੁਲਜ਼ਮ ਨੇ ਉਸਨੂੰ ਤਿੰਨ ਤਲਾਕ ਦੇ ਦਿੱਤਾ ਤੇ ਆਪਣੇ ਘਰ ਬਿਜਨੌਰ ਚਲਾ ਗਿਆ। ਪੀੜਤਾ ਮੁਤਾਬਕ ਉਸਨੂੰ ਲੱਗਿਆ ਕਿ ਪਤੀ ਨੇ ਗੁੱਸੇ ’ਚ ਤਿੰਨ ਤਲਾਕ ਦਿੱਤਾ ਹੋਵੇਗਾ। ਇਸ ਲਈ ਉਹ ਵੀ ਆਪਣੀ ਸਹੁਰੇ ਘਰ ਬਿਜਨੌਰ ਚਲੀ ਗਈ।
ਤਿੰਨ ਤਲਾਕ ਦੇ ਮਾਮਲੇ ’ਚ ਪੁਲਿਸ ਮੁਲਜ਼ਮ ਪਤੀ ਨੂੰ ਕਰ ਚੁੱਕੀ ਹੈ ਗ੍ਰਿਫ਼ਤਾਰ Nikah Halala Case : ਮਹਿਲਾ ਮੁਤਾਬਕ ਜਦੋਂ ਉਹ ਸਹੁਰੇ ਘਰ ਪਹੁੰਚੀ ਤਾਂ ਉਸਦੇ ਪਤੀ, ਦਿਓਰ, ਜੀਜਾ ਤੇ ਸੱਸ-ਸਹੁਰੇ ਨੇ ਸ਼ਰਤ ਰੱਖੀ ਕਿ ਜਦੋਂ ਉਹ ਹਲਾਲਾ ਕਰਵਾਏਗੀ, ਤਾਂ ਹੀ ਉਹ ਉਸਨੂੰ ਘਰ ’ਚ ਰੱਖਣਗੇ। ਇਹ ਸਭ ਸੁਣ ਕੇ ਉਹ ਹੈਰਾਨ ਰਹਿ ਗਈ। ਉਹ ਹਲਾਲਾ ਨਹੀਂ ਕਰਵਾਉਣਾ ਚਾਹੁੰਦੀ ਸੀ, ਇਸ ਲਈ ਉਸਨੇ ਇਸ ਦਾ ਵਿਰੋਧ ਕੀਤਾ। ਇਹ ਸੁਣ ਕੇ ਸਹੁਰੇ ਪਰਿਵਾਰ ਦੇ ਮੈਂਬਰਾਂ ਨੇ ਉਸਦੀ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਉਹ ਦੇਹਰਾਦੂਨ ਸਥਿਤ ਆਪਣੇ ਮਾਇਕੇ ਵਾਪਸ ਆ ਗਈ।
ਦੋ ਸਾਲ ਪਹਿਲਾਂ ਹੋਇਆ ਸੀ ਵਿਆਹ, ਮਹਿਲਾ ਨੇ ਹਲਾਲਾ ਤੋਂ ਇਨਕਾਰ ਕੀਤਾ ਤਾਂ ਕੀਤੀ ਮਾਰਕੁੱਟ ਪਟੇਲਨਗਰ ਕੋਤਵਾਲੀ ਦੇ ਇੰਚਾਰਜ ਇੰਸਪੈਕਟਰ ਨਰੇਸ਼ ਰਾਠੌਰ ਨੇ ਦੱਸਿਆ ਕਿ ਇੱਕ ਮਹਿਲਾ ਨੇ ਸ਼ਿਕਾਇਤ ਦਿੱਤੀ ਸੀ ਕਿ ਉਸਦਾ ਪਤੀ ਅਕਸਰ ਉਸ ਨਾਲ ਕੁੱਟਮਾਰ ਕਰਦਾ ਹੈ। ਸ਼ਿਕਾਇਤ ਦੇ ਆਧਾਰ ’ਤੇ ਇਸਲਾਮਪੁਰ ਸਾਹਨੀ, ਥਾਣਾ ਕੀਰਤਪੁਰ, ਬਿਜਨੌਰ, ਉੱਤਰ ਪ੍ਰਦੇਸ਼ ਵਾਸੀ ਮੁਲਜ਼ਮ ਫਰਮਾਨ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਹਲਾਲਾ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ।